ਕੋਰੋਨਾ ਤੋਂ ਬਾਅਦ ਹੁਣ ਹੰਤਾ ਵਾਇਰਸ ਨੇ ਚੀਨ 'ਚ ਦਿੱਤੀ ਦਸਤਕ, ਇਕ ਮੌਤ
ਗੜ੍ਹਸ਼ੰਕਰ, 24 ਮਾਰਚ (ਧਾਲੀਵਾਲ)- ਚੀਨ ਅਜੇ ਤੱਕ ਕੋਰੋਨਾ ਵਾਇਰਸ ਦੀ ਜਕੜ ਵਿਚੋਂ ਨਿਕਲ ਨਹੀਂ ਸੀ ਪਾਇਆ, ਤੇ ਹੁਣ ਚੀਨ ਵਿਚ ਇਕ ਨਵੇਂ ਵਾਇਰਸ ਦੇ ਪ੍ਰਕੋਪ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੀਨ ਦੇ ਸਰਕਾਰੀ ਮੀਡੀਆ ਸੰਸਥਾਨ ਗਲੋਬਲ ਟਾਈਮਜ਼ ਦੇ ਅਨੁਸਾਰ, ਚੀਨ ਦੇ ਯੂਨਾਨ ਸੂਬੇ ਵਿਚ ਨਵਾਂ ਵਾਇਰਸ ਫੈਲ ਰਿਹਾ ਹੈ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਨਵੇਂ ਵਾਇਰਸ ਦਾ ਨਾਮ 'ਹੰਤਾ ਵਾਇਰਸ' ਦੱਸਿਆ ਜਾ ਰਿਹਾ ਹੈ ਜਿਸ ਦੀ ਯੂ.ਐੱਸ. ਸੈਂਟਰ ਫ਼ਾਰ ਡੀਸੀਜ਼ ਐਂਡ ਕੰਟਰੋਲ ਵੱਲੋਂ ਇਕ ਤਸਵੀਰ ਵੀ ਜਾਰੀ ਕੀਤੀ ਗਈ ਹੈ।
Comments