ਪਤੀ ਨੂੰ ਕਤਲ ਕਰਨ ਕਰਕੇ ਮੁਕੱਦਮਾ ਭੁਗਤ ਰਹੀ ਔਰਨ ਤੇ ਕਿਹਾ ਕਿ ਉਹ ਹੈ ਬੇਕਸੂਰ
ਪਤੀ ਨੂੰ ਕਤਲ ਕਰਨ ਕਰਕੇ ਮੁਕੱਦਮਾ ਭੁਗਤ ਰਹੀ ਔਰਨ ਤੇ ਕਿਹਾ ਕਿ ਉਹ ਹੈ ਬੇਕਸੂਰ

( ਐਸ.ਬੀ.ਐਸ.) (ਬ੍ਰਿਸਬੇਨ) ਐਲੀਜ਼ਾਬੈਥ ਮੈਰੀ ਕੋਮੈਨ (54) ਜੋ ਕਿ ਆਪਣੇ ਹੀ ਪਤੀ ਨੂੰ ਕਤਲ ਕਰਨ ਹੇਠ ਮੁਕੱਦਮਾ ਭੁਗਤ ਰਹੀ ਹੈ ਨੇ ਅਦਾਲਤ ਅੱਗੇ ਕਿਹਾ ਕਿ ਉਹ ਬੇਕਸੂਰ ਹੈ ਅਤੇ ਉਸਨੇ ਕੋਈ ਕਤਲ ਨਹੀਂ ਕੀਤਾ। ਜ਼ਿਕਰਯੋਗ ਹੈ ਕਿ 2018 ਦੀ ਜੁਲਾਈ ਮਹੀਨੇ ਦੀ 28 ਤਾਰੀਖ ਨੂੰ ਉਕਤ ਮਹਿਲਾ ਨੇ ਆਪਣੀ ਹੁੰਡਾਈ ਆਈ 30 ਕਾਰ ਨਾਲ ਟੱਕਰਾਂ ਮਾਰ ਮਾਰ ਕੇ ਆਪਣੇ ਹੀ ਪਾਰਟਨਰ (56 ਸਾਲਾ ਕਲਾਈਡ ਡਗਲਸ ਕਰੈਂਡਲੇ) ਨੂੰ ਵੈਮੁਰਾਹ (ਬ੍ਰਿਸਬੇਨ ਤੋਂ 60 ਕਿਲੋਮੀਟਰ) ਵਿਖੇ ਮਾਰ ਮੁਕਾਇਆ ਸੀ। ਜ਼ਿਕਰਯੋਗ ਇਹ ਵੀ ਹੈ ਕਿ ਪੁਲਿਸ ਰਿਪੋਰਟ ਮੁਤਾਬਿਕ ਉਕਤ ਮਹਿਲਾ ਨੇ ਜ਼ਰੂਰਤ ਤੋਂ ਜ਼ਿਆਦਾ ਨਸ਼ਾ ਵੀ ਕੀਤਾ ਹੋਇਆ ਸੀ ਜੋ ਕਿ ਉਸਦੀ ਮੈਡੀਕਲ ਰਿਪੋਰਟ ਵਿੱਚ ਦਰਜ ਹੈ। ਉਸਦੇ ਜੁਰਮਾਂ ਵਿੱਚ ਘਰੇਲੂ ਹਿੰਸਾ, ਜ਼ਰੂਰਤ ਤੋਂ ਜ਼ਿਆਦਾ ਨਸ਼ਾ ਕਰਨਾ ਅਤੇ ਖਤਰਨਾਕ ਤਰੀਕੇ ਨਾਲ ਕਾਰ ਚਲਾ ਕੇ ਇੱਕ ਬੰਦੇ ਨੂੰ ਮਾਰ ਦੇਣ ਆਦਿ ਦੀਆਂ ਧਾਰਾਵਾਂ ਅਧੀਨ ਮਾਮਲੇ ਦਰਜ ਹਨ।
Comments