ਕੋਵਿਡ 19 -ਨਿਊ ਸਾਊਥ ਵੇਲਜ਼ ਵਿੱਚ 24 ਘੰਟਿਆਂ ਦੌਰਾਨ ਰਿਕਾਰਡ ਹੋਏ 22 ਨਵੇਂ ਮਾਮਲੇ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ 19 ਦੇ ਰਿਕਾਰਡ ਹੋਏ 22 ਨਵੇਂ ਮਾਮਲਿਆਂ ਕਾਰਨ ਇਸ ਵਾਇਰਸ ਨਾਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਵਿੱਚ ਇੱਕ ਦਮ ਇਜ਼ਾਫ਼ਾ ਹੋਇਆ ਹੈ ਅਤੇ ਕੁੱਲ ਗਿਣਤੀ 134 ਤੱਕ ਪਹੁੰਚ ਗਈ ਹੈ। ਇਸ ਕਾਰਨ ਰਾਜ ਵਿੱਚ ਹੋਣ ਵਾਲੇ ਸਾਰੇ ਵੱਡੇ ਅਤੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਮੈਡੀਕਲ ਅਧਿਕਾਰੀਆਂ ਅਨੁਸਾਰ 60 ਦੇ ਕਰੀਬ ਲੋਕ ਬਾਹਰੋਂ ਆਏ ਸਨ ਅਤੇ ਬਾਕੀਆਂ ਨੂੰ ਇਹ ਪ੍ਰਭਾਵ ਇਕ ਦੂਜੇ ਦੇ ਮਿਲਣ ਕਾਰਨ ਪਿਆ। ਇਸ ਤੋਂ ਇਲਾਵਾ 1924 ਦੇ ਕਰੀਬ ਰਾਜ ਵਿੱਚ ਟੈਸਟ ਕੀਤੇ ਜਾ ਰਹੇ ਹਨ ਅਤੇ 22,567 ਨੂੰ ‘ਕਲੀਅਰ’ ਸਿਗਨਲ ਮਿਲ ਚੁਕਿਆ ਹੈ। ਫੈਲਰਲ ਸਰਕਾਰ ਨੇ ਵੈਸੇ ਵੀ ਚਿਤਾਵਨੀ ਜਾਰੀ ਕੀਤੀ ਹੋਈ ਹੈ ਕਿ 500 ਲੋਕਾਂ ਤੋਂ ਵੱਧ ਇਕੱਠ ਨਾ ਕੀਤਾ ਜਾਵੇ। ਸਿਡਨੀ ਦਾ ਸੇਂਟ ਪੈਕਰਿਕਸ ਡੇਅ ਫੈਸਟੀਵਲ, ਰਾਇਲ ਈਸਟਰ ਸ਼ੋ, ਲਾਈਟ ਫੈਸਟੀਵਲ ਅਤੇ ਹੋਰ ਵੀ ਬਹੁਤ ਸਾਰੇ ਜਨਤਕ ਪ੍ਰੋਗਰਾਮ ਹਾਲ ਦੀ ਘੜੀ ਰੱਦ ਕਰ ਦਿੱਤੇ ਗਏ ਹਨ ਅਤੇ ‘ਬਚਾਅ ਵਿੱਚ ਹੀ ਬਚਾਉ ਹੈ’ ਦੀ ਨੀਤੀ ਅਪਣਾਈ ਜਾ ਰਹੀ ਹੈ।
Comments