ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਵਲੋਂ ਭਾਲ ਜਾਰੀ

ਵਾਟਰ ਪੁਲਿਸ ਵਲੋਂ ਕੱਲ੍ਹ ਰਾਤ ਉਸ ਸਥਾਨ 'ਤੇ ਛਾਣਬੀਣ ਕਰਦਿਆਂ ਨਦੀ ਵਿਚ ਵੀ ਖੋਜ ਕੀਤੀ ਗਈ ਜਦਕਿ ਖੇਤਰ ਦੀਆਂ ਪੈਦਲ ਗਸ਼ਤ ਦੇ ਨਾਲ-ਨਾਲ ਹਵਾਈ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਸਰਵਜੀਤ ਮੁੱਤੀ ਬਾਰੇ ਪੁਲਿਸ ਵਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ, ਕਿਉਂਕਿ ਉਸਦਾ ਕੁਝ ਸਮਾਨ ਕਿਸ਼ਤੀ ਦੇ ਰੈਂਪ ਦੇ ਆਸ ਪਾਸ ਮਿਲਿਆ ਹੈ। ਸਰਵਜੀਤ ਲਗਭਗ 175 ਸੈਂਟੀਮੀਟਰ ਲੰਬਾ, ਸਾਂਵਲਾ ਰੰਗ, ਕਾਲੇ ਵਾਲ ਅਤੇ ਦਾੜ੍ਹੀ ਵਾਲਾ ਭਾਰਤੀ ਦੱਸਿਆ ਗਿਆ ਹੈ। ਉਸਨੇ ਲਾਪਤਾ ਹੋਣ ਸਮੇਂ ਪੀਲੇ ਰੰਗ ਦੀ ਕਮੀਜ਼, ਕਾਲੀ ਪੈਂਟ, ਕਾਲੀ ਦਸਤਾਰ ਅਤੇ ਚੱਪਲ ਪਹਿਨੀਆਂ ਹੋਈਆਂ ਸਨ। ਪੁਲਿਸ ਵਲੋਂ ਅਪੀਲ ਕੀਤੀ ਗਈ ਹੈ ਕਿ ਜਿਸਨੇ ਵੀ ਸਰਵਜੀਤ ਨੂੰ ਵੇਖਿਆ ਹੋਵੇ ਜਾਂ ਉਸਦਾ ਪਤਾ ਲੱਗੇ ਤਾਂ ਤੁਰੰਤ ਪੁਲਿਸ ਨਾਲ 131 444 'ਤੇ ਸੰਪਰਕ ਕਰਕੇ ਜਾਣਕਾਰੀ ਦਿਉ।
Comments