ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਜੋੜੇ ਹੁਣ ਨਹੀਂ ਦੇ ਸਕਣਗੇ ਜਲਦੀ ਤਲਾਕ
ਐਡਮਿੰਟਨ, 16 ਮਾਰਚ (ਦਰਸ਼ਨ ਸਿੰਘ ਜਟਾਣਾ)- ਕੈਨੇਡਾ ਸਰਕਾਰ ਨੇ ਵਿਆਹ ਕਰਵਾ ਕੇ ਜਲਦੀ ਤਲਾਕ ਦੇਣ ਵਾਲੇ ਜੋੜਿਆਂ 'ਤੇ ਨਵੇਂ ਕਾਨੂੰਨ ਰਾਹੀਂ ਕੁਝ ਸਖ਼ਤੀ ਕੀਤੀ ਹੈ | ਇਨ੍ਹਾਂ ਕੇਸਾਂ ਵਿਚ ਹੋ ਰਹੇ ਵਾਧੇ ਨੂੰ ਲੈ ਕੇ ਸਰਕਾਰ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਪਹੁੰਚੀਆਂ ਸਨ, ਜਿਨ੍ਹਾਂ ਵਿਚ ਲੜਕੀ ਜਾਂ ਲੜਕੇ ਨੇ ਵਿਆਹ ਤੋਂ ਕੁਝ ਸਮੇਂ 'ਚ ਹੀ ਤਲਾਕ ਦੇ ਕੇ ਉਸ ਨਾਲ ਵੱਡੀ ਠੱਗੀ ਮਾਰਨ ਦਾ ਜ਼ਿਕਰ ਕੀਤਾ ਸੀ | ਪਤਾ ਲੱਗਾ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਵਿਆਹ ਕਰਾਉਣ ਵਾਲੇ ਜੋੜੇ ਜੋ ਕਿਸੇ ਵੀ ਦੇਸ਼ ਤੋਂ ਕੈਨੇਡਾ ਆਏ ਹਨ, 'ਤੇ ਸਖ਼ਤੀ ਵਰਤਦੇ ਹੋਏ ਹਰ ਜੋੜੇ ਨੂੰ ਤਿੰਨ ਸਾਲ ਤੱਕ ਇਕੱਠੇ ਰਹਿਣ ਤੇ ਆਪਸੀ ਰਿਸ਼ਤੇ ਦੀ ਹਰ ਛੇ ਮਹੀਨੇ ਬਾਅਦ ਲਿਖਤੀ ਰਿਪੋਰਟ ਦੇਣੀ ਹੋਵੇਗੀ ਤਾਂ ਜੋ ਇਨ੍ਹਾਂ ਸ਼ਿਕਾਇਤਾਂ 'ਤੇ ਕਾਬੂ ਪਾਇਆ ਜਾ ਸਕੇ ਤੇ ਇਸ ਦੇ ਨਾਲ ਹੀ ਤਿੰਨ ਸਾਲ ਦੇ ਸਮੇਂ ਤੋਂ ਬਾਅਦ ਜੇਕਰ ਕਿਸੇ ਵੀ ਜੋੜੇ ਨੇ ਤਲਾਕ ਲੈਣਾ ਹੈ ਤਾਂ ਉਸ ਦੇ ਪੁਖਤਾ ਸਬੂਤ ਵੀ ਦੇਣੇ ਹੋਣਗੇ | ਕੈਨੇਡਾ ਦੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਹੈ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਦੀ ਇਸ ਨੂੰ ਰੋਕਣ ਦੀ ਲੰਮੇ ਸਮੇਂ ਤੋਂ ਮੰਗ ਵੀ ਸੀ |
Comments