ਕੋਰੋਨਾ: ਸਟੈਂਪ ਲੱਗਣ ਦੇ ਬਾਵਜੂਦ ਕਾਰ 'ਚ ਘੁੰਮ ਰਿਹਾ ਆਸਟਰੇਲੀਆ ਤੋਂ ਆਇਆ ਪਰਿਵਾਰ ਕਾਬੂ

ਖੰਨਾ ਦੇ ਪਿੰਡ ਜਰਗ ਵਿਚ ਸਿਹਤ ਵਿਭਾਗ ਅਤੇ ਪੁਲਿਸ ਦੇ ਵੱਲੋਂ ਇਕ ਕਾਰ ਰੋਕੀ ਗਈ ਜਿਸ ਵਿਚ ਇਕ ਪਰਿਵਾਰ ਦੇ 4 ਮੈਂਬਰ ਜੋ ਕਿ 21 ਤਾਰੀਕ ਨੂੰ ਆਸਟਰੇਲੀਆ ਤੋਂ ਪਰਿਵਾਰ ਆਏ ਸਨ।
ਏਅਰ ਪੋਰਟ ਉਤੇ ਉਨ੍ਹਾਂ ਦੀ ਜਾਂਚ ਹੋਈ ਸੀ ਅਤੇ ਜਾਂਚ ਤੋ ਬਾਅਦ ਉਹਨਾਂ ਦੇ ਹੱਥਾਂ ਉਤੇ ਸਟੈਂਪ ਲਗਾਈ ਗਈ ਸੀ । ਇਹਨਾਂ ਸ਼ੱਕੀ ਮਰੀਜਾਂ ਨੂੰ 14 ਦਿਨ ਤੱਕ ਘਰ ਵਿਚ ਆਈਸੋਲੇਟ ਰਹਿਣ ਦੀ ਸਲਾਹ ਦਿੱਤੀ ਸੀ। ਪਰਿਵਾਰ ਦੇ ਚਾਰਾਂ ਦੇ ਹੱਥਾਂ ਉਤੇ ਸਟੈਂਪ ਲੱਗੀ ਹੋਈ ਸੀ। ਇਸ ਦੇ ਬਾਵਜੂਦ ਇਹ ਸ਼ਰੇਆਮ ਘੁੰਮ ਰਹੇ ਸਨ। ਉਹ ਵੀ ਉਸ ਦਿਨ, ਜਦੋਂ ਸਾਰੇ ਮੁਲਕ ਵਿਚ ਜਨਤਕ ਕਰਫਿਊ ਦਾ ਐਲਾਨ ਕੀਤਾ ਹੋਇਆ ਹੈ। ਸਿਹਤ ਵਿਭਾਗ ਤੇ ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਕਾਬੂ ਕਰ ਲਿਆ ਹੈ।
ਦੱਸ ਦਈਏ ਕਿ ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ, 4 ਜ਼ਿਲ੍ਹਿਆਂ ਦੇ 14 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ । ਨਵਾਂਸ਼ਹਿਰ 'ਚ ਸਭ ਤੋਂ ਜ਼ਿਆਦਾ 14 ਲੋਕ ਪੀੜਤ ਹਨ। ਮੁਹਾਲੀ ਤੋਂ 4 ਮਾਮਲੇ ਸਾਹਮਣੇ ਆਏ। ਅੰਮ੍ਰਿਤਸਰ ਤੋਂ 2 ਤਾਂ ਹੁਸ਼ਿਆਰਪੁਰ 'ਚ 1 ਪਾਜ਼ੀਟਿਵ ਕੇਸ ਪਾਇਆ ਗਿਆ। ਸ਼ਨੀਵਾਰ ਨੂੰ ਪੰਜਾਬ 'ਚ 40 ਹੋਰ ਸ਼ੱਕੀ ਮਰੀਜ਼ ਸਾਹਮਣੇ ਆਏ ਹਨ।
Comments