Posts

Showing posts from February, 2020

ਪੰਜਾਬੀ ਮੂਲ ਦੇ ਨੌਜਵਾਨ ਸੰਦੀਪ ਘੁੰਮਣ ਦੀ ਜੇਲ੍ਹ 'ਚ ਹੱਤਿਆ

Image
ਲੰਡਨ, 28 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੀਆਂ ਸਭ ਤੋਂ ਸੁਰੱਖਿਅਤ ਤਿੰਨ ਜੇਲ੍ਹਾਂ 'ਚ ਗਿਣਤੀ ਜਾਂਦੀ ਐੱਚ. ਐਮ. ਪੀ. ਬੈਲਮਾਰਸ਼ ਲੰਡਨ ਜੇਲ੍ਹ ਵਿਚ ਕੈਦ ਦੀ ਸਜ਼ਾ ਭੁਗਤ ਰਹੇ ਪੰਜਾਬੀ ਮੂਲ ਦੇ 36 ਸਾਲਾ ਸੰਦੀਪ ਘੁੰਮਣ ਦੀ ਹੱਤਿਆ ਕਰ ਦਿੱਤੀ ਗਈ ਹੈ | 18 ਫਰਵਰੀ ਦੀ ਸ਼ਾਮ ਨੂੰ ਸੰਦੀਪ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਸੀ | ਜਿੱਥੇ 19 ਫਰਵਰੀ ਨੂੰ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ | ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸੰਦੀਪ ਦੇ ਸਿਰ 'ਚ ਸੱਟਾਂ ਲੱਗੀਆਂ ਸਨ, ਜੋ ਉਸ ਦੀ ਮੌਤ ਦਾ ਕਾਰਨ ਬਣੀਆਂ | ਮਿ੍ਤਕ ਸੰਦੀਪ ਘੁੰਮਣ ਦੀ ਪਹਿਚਾਣ ਪੁਲਿਸ ਵਲੋਂ ਹੁਣ ਜਨਤਕ ਕੀਤੀ ਗਈ ਹੈ ਅਤੇ ਹੱਤਿਆ ਦੀ ਸ਼ੱਕ ਦੇ ਮਾਮਲੇ 'ਚ 28 ਸਾਲ ਦੇ ਦੋ ਕੈਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਹੱਤਿਆ ਮਾਮਲੇ ਦੀ ਜਾਂਚ ਚੀਫ਼ ਇੰਸਪੈਕਟਰ ਰਿਚਰਡ ਲਿਊਨਾਰਡ ਵਲੋਂ ਕੀਤੀ ਜਾ ਰਹੀ ਹੈ, ਲਿਊਨਾਰਡ ਨੇ ਕਿਹਾ ਕਿ ਉਹ ਘਟਨਾ ਸਥਾਨ ਦੇ ਹਾਲਾਤਾਂ ਦੀ ਜਾਂਚ ਕੈਦੀਆਂ ਅਤੇ ਅਧਿਕਾਰੀਆਂ ਦੀ ਮਦਦ ਨਾਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਸੰਦੀ ਘੁੰਮਣ 'ਤੇ 7 ਮਈ 2011 ਨੂੰ ਕਵਿਕ ਫਿੱਟ ਸਟੋਰ 'ਚ ਅੱਗ ਲਗਾਉਣ ਦੇ ਦੋਸ਼ ਸਨ | ਖ਼ਬਰ ਸ਼ੇਅਰ ਕਰੋ            

ਮੁਲਾਜ਼ਮਾਂ, ਕਾਰੋਬਾਰੀਆਂ, ਕਿਸਾਨਾਂ ਲਈ ਰਿਆਇਤਾਂ

Image
ਪੰਜਾਬ ਬਜਟ 2020-2021 ਮੁਲਾਜ਼ਮਾਂ, ਕਾਰੋਬਾਰੀਆਂ, ਕਿਸਾਨਾਂ ਲਈ ਰਿਆਇਤਾਂ ਟੈਕਸ ਰਹਿਤ 1,54,805 ਕਰੋੜ ਰੁਪਏ ਦਾ ਬਜਟ ਪੇਸ਼ ਹਰਕਵਲਜੀਤ ਸਿੰਘ ਚੰਡੀਗੜ੍ਹ, 28 ਫਰਵਰੀ-ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਆਉਂਦੇ ਵਿੱਤੀ ਸਾਲ 2020-2021 ਲਈ ਰਾਜ ਦਾ 1,54,805 ਕਰੋੜ ਦਾ ਸਾਲਾਨਾ ਬਜਟ ਪੇਸ਼ ਕਰਦਿਆਂ ਅੱਜ ਦਾਅਵਾ ਕੀਤਾ ਕਿ ਸੂਬੇ ਦੀ ਵਿੱਤੀ ਦਸ਼ਾ ਸੁਧਰ ਜਾਣ ਅਤੇ ਖਰਚਿਆਂ ਤੇ ਆਮਦਨ ਦਾ ਪਾੜਾ ਵੀ ਖ਼ਤਮ ਹੋ ਜਾਣ ਨਾਲ ਇਹ ਬਜਟ ਟੈਕਸ ਮੁਕਤ ਹੈ | ਉਨ੍ਹਾਂ ਸਦਨ ਵਿਚ ਬਜਟ ਤਜਵੀਜ਼ਾਂ ਪੜ੍ਹਨ ਦੇ ਸ਼ੁਰੂ ਵਿਚ ਐਲਾਨ ਕੀਤਾ ਕਿ ਵਿੱਤੀ ਹਾਲਤ ਦੇ ਸੁਧਰਨ ਕਾਰਨ ਸਰਕਾਰ ਨੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ ਮੁੜ 58 ਸਾਲ ਕਰਨ ਦਾ ਫ਼ੈਸਲਾ ਲਿਆ ਹੈ ਅਤੇ 1 ਅਪ੍ਰੈਲ 2020 ਤੋਂ ਮੁਲਾਜ਼ਮਾਂ ਨੂੰ 6 ਪ੍ਰਤੀਸ਼ਤ ਵਾਧੂ ਡੀ.ਏ. ਦੇਣ, ਫਲਾਂ ਤੇ ਸਬਜ਼ੀਆਂ 'ਤੇ ਮੌਜੂਦਾ ਮੰਡੀ 'ਤੇ ਆਰ.ਡੀ.ਐਫ. 4 ਪ੍ਰਤੀਸ਼ਤ ਤੋਂ ਘਟਾ ਕੇ 1 ਪ੍ਰਤੀਸ਼ਤ ਕਰਨ ਅਤੇ ਮਿਉਂਸਪਲ ਲਿਮਟਾਂ ਤੋਂ ਬਾਹਰ ਪੂੰਜੀ ਨਿਵੇਸ਼ ਲਈ ਕਾਰੋਬਾਰੀਆਂ ਨੂੰ ਉਤਸ਼ਾਹਤ ਕਰਨ ਲਈ ਲੈਂਡ ਚੇਜ ਯੂਜ਼ ਚਾਰਜਿਜ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ ਤਾਂ ਜੋ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ ਅਤੇ ਸਰਕਾਰੀ ਸਕੂਲਾਂ 'ਚ ਲੜਕੇ ਅਤੇ ਲੜਕੀਆਂ ਲਈ 12ਵੀਂ ਤੱਕ ਦੀ ਸਿੱਖਿਆ ਨੂੰ ਮੁਫ਼ਤ ਕਰਨ ਦਾ ਫ਼ੈਸਲਾ ਲਿਆ ਹੈ | ਉ...

12 ਸਾਲ ਦੀ ਮੁਸ਼ੱਕਤ ਬਾਅਦ ਮਿਲਿਆ ਪੰਜਾਬੀ ਵਿਦਿਆਰਥੀ ਨੂੰ ਖੇਤਰੀ ਵੀਜ਼ਾ

Image
ਮੈਲਬੌਰਨ, 27 ਫਰਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ 'ਚ ਇਸ ਸਮੇਂ ਪੀ. ਆਰ. ਮਿਲਣ 'ਚ ਕਾਫ਼ੀ ਦਿੱਕਤਾਂ ਆ ਰਹੀਆਂ ਹਨ ਪਰ ਉਥੇ ਪੜ੍ਹਦੇ ਵਿਦਿਆਰਥੀ ਹੌਸਲਾ ਨਹੀਂ ਹਾਰਦੇ। ਅਜਿਹਾ ਹੀ ਇਕ ਪੰਜਾਬੀ ਵਿਦਿਆਰਥੀ ਭੁਪਿੰਦਰ ਸਿੰਘ ਹੈ, ਜਿਸ ਨੂੰ ਇਥੇ ਬਾਰਾਂ ਸਾਲ ਦੀ ਸਖ਼ਤ ਮੁਸ਼ੱਕਤ ਕਰਨ ਦੇ ਬਾਅਦ 55 ਪੁਆਇੰਟਾਂ 'ਤੇ ਵਿਕਟੋਰੀਆ ਰਾਜ ਤੋਂ ਨਾਮਜ਼ਦਗੀ ਮਿਲੀ। ਉਸ ਨੇ 491 ਖੇਤਰੀ ਵੀਜ਼ਾ ਲਈ ਬਿਜਨਸ ਸਪਾਂਸਰਸ਼ਿਪ ਲਈ ਅਰਜ਼ੀ ਦਿੱਤੀ ਸੀ। ਪਿਛਲੇ ਸਾਲ ਨਵੰਬਰ 'ਚ ਸਕਿਲਡ ਵਰਕ ਰਿਜਨਲ ਵੀਜ਼ਾ ਦੇ ਸੱਦੇ ਗਏ ਪਹਿਲੇ ਲੋਕਾਂ 'ਚੋਂ ਉਹ ਵੀ ਹੈ। ਇਹ ਵੀਜ਼ਾ ਯੋਗ ਹੁਨਰਮੰਦ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪੇਂਡੂ ਖੇਤਰਾਂ 'ਚ ਰਹਿਣ ਅਤੇ ਕੰਮ ਕਰਨ ਲਈ ਉਪਲਬਧ ਹੈ। ਉਸ ਨੇ ਦੱਸਿਆ ਕਿ ਉਸ ਦੇ ਕੋਲ ਸਿਰਫ਼ 55 ਪੁਇੰਟ ਹੀ ਸਨ, ਮੈਂ ਬਹੁਤੀ ਆਸ 'ਚ ਨਹੀਂ ਸੀ। 489 ਵੀਜ਼ਾ ਲਈ ਪਹਿਲਾਂ ਦਰਖ਼ਾਸਤ ਦਿੱਤੀ ਸੀ ਪਰ ਉਹ ਵੀਜ਼ਾ ਖ਼ਤਮ ਕਰ ਦਿੱਤਾ ਗਿਆ ਸੀ। ਭੁਪਿੰਦਰ ਸਿੰਘ 2008 'ਚ ਇਥੇ ਆ ਗਿਆ ਸੀ। ਉਸ ਨੇ ਪੀ. ਆਰ. ਲਈ ਕਈ ਤਰ੍ਹਾਂ ਦੀਆਂ ਪੜ੍ਹਾਈਆਂ ਕੀਤੀਆਂ, ਜੋ ਉਹ ਪੜ੍ਹਾਈ ਪੂਰੀ ਕਰਦਾ ਸੀ, ਉਹ ਹੀ ਸੂਚੀ ਤੋਂ ਹਟਾ ਦਿੱਤੀ ਜਾਂਦੀ ਸੀ। ਉਸ ਨੇ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਵੀ ਕੀਤਾ ਪਰ ਹਾਰ ਨਹੀਂ ਮੰਨੀ। ਇਸ ਵੀਜ਼ੇ ਲਈ ਸਿਰਫ਼ 50 ਅੰਕਾਂ ਦੀ ਜ਼ਰੂਰਤ ਹੁੰਦੀ ਹੈ, ਰਾਜ ਦੀ ਨਾਮਜ਼ਦਗੀ ਤੁਹਾਨੂੰ 65 ਅੰਕਾਂ ਤੱਕ ਪਹੁੰਚਾ ਦਿੰਦੇ ਹਨ। ਇਸ ਵੀਜ਼ੇ ਦੇ...

ਪੂਰੀ ਖ਼ਬਰ » ਕੈਨੇਡਾ 'ਚ ਪੰਜਾਬਣ ਕੌ ਾਸਲਰ ਨੂੰ ਮਿਲੀ ਮਾਰਨ ਦੀ ਧਮਕੀ

Image
ਐਬਟਸਫੋਰਡ, 27 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵਰਨਨ ਨਗਰਪਾਲਿਕਾ ਦੀ ਕੌ ਾਸਲਰ ਦਲਵੀਰ ਕੌਰ ਨਾਹਲ ਨੂੰ ਮਾਰਨ ਦੀ ਧਮਕੀ ਮਿਲੀ ਹੈ | ਕੌ ਾਸਲਰ ਦਲਵੀਰ ਕੌਰ ਨੇ ਦੱ ਸਿਆ ਕਿ ਉਸ ਦੇ ਮਾਪਿਆਂ ਦੇ ਘਰ ਦੇ ਪਤੇ 'ਤੇ ਉਸ ਦੇ ਨਾਂਅ ਇਕ ਖ਼ਤ ਆਇਆ | ਲਾਲ ਰੰਗ ਦਾ ਲਿਫ਼ਾਫ਼ਾ ਦੇਖ ਕੇ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਸਮਰਥਕ ਵਲੋਂ ਭੇਜਿਆ ਕ੍ਰਿਸਮਿਸ ਜਾਂ ਨਵੇਂ ਸਾਲ ਦਾ ਕਾਰਡ ਹੋਵੇਗਾ ਪਰ ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਬਹੁਤ ਡਰ ਗਈ, ਜਿਸ ਉੱਪਰ ਅੰਗਰੇਜ਼ੀ ਵਿਚ ਲਿਖਿਆ ਸੀ 'ਡਾਈ-ਡਾਈ' ਭਾਵ ਮਰ-ਮਰ | ਧਮਕੀ ਪੱਤਰ ਵਿਚ ਲਿਖਿਆ ਵਿਚਕਾਰਲਾ ਸ਼ਬਦ ਔਰਤ ਲਈ ਅਪਮਾਨਜਨਕ ਹੋਣ ਕਰਕੇ ਅਸੀਂ ਖ਼ਬਰ ਵਿਚ ਨਹੀਂ ਲਿਖ ਸਕਦੇ | ਦਲਵੀਰ ਕੌਰ ਨੇ ਦੱ ਸਿਆ ਕਿ ਵਰਨਨ ਦੇ ਲੋਕਾਂ ਨੂੰ ਪਤਾ ਹੈ ਕਿ ਮੈਂ ਕੈਂਸਰ ਤੋਂ ਪੀੜਤ ਹਾਂ | ਧਮਕੀ ਭੇਜਣ ਵਾਲੇ ਵਿਅਕਤੀ ਨੇ ਇਹ ਨਹੀਂ ਲਿਖਿਆ ਕਿ ਉਸ ਕੈਂਸਰ ਜਾਂ ਕੌ ਾਸਲਰ ਕਰਕੇ ਮਰਨ ਨੂੰ ਕਹਿ ਰਿਹਾ ਹੈ | ਦਲਵੀਰ ਕੌਰ ਨੇ ਦੱ ਸਿਆ ਕਿ ਉਹ ਵਰਨਨ ਦੀ ਨਗਰਪਾਲਿਕਾ ਵਿਚ ਲੋਕਾਂ ਦੀ ਚੁਣੀ ਹੋਈ ਪ੍ਰਤੀਨਿਧ ਵਜੋਂ ਸੇਵਾਵਾਂ ਕਰਦੀ ਹੈ ਤੇ ਉਸ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਵੀ ਨਹੀਂ ਹੈ ਪਰ ਇਸ ਤਰ੍ਹਾਂ ਦੀ ਧਮਕੀ ਮਿਲਣ ਕਾਰਨ ਉਸ ਨੂੰ ਸਦਮਾ ਪਹੁੰਚਿਆ ਹੈ | ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਵਰਣਨਯੋਗ ਹੈ ਕਿ ਬੀਤੇ ਸਾਲ ਮਈ ਮਹੀਨੇ ਕਲੋਨਾ ਸ਼ਹਿਰ ਦੇ ਪੰ...

ਰਣਜੀਤ ਸਿੰਘ ਢੱਡਰੀਆ ਵਾਲੇ ਦੇ ਹੱਕ 'ਚ ਆਈ ਵਿਨੀਪੈੱਗ ਦੀ ਸੰਗਤ

Image
ਵਿਨੀਪੈੱਗ, 27 ਫਰਵਰੀ (ਸਰਬਪਾਲ ਸਿੰਘ)-ਪਿਛਲੇ ਦਿਨੀਂ ਪ੍ਰਸਿੱਧ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਜਾਰੀ ਕੀਤੀ ਗਈ ਇਕ ਵੀਡੀਓ, ਜਿਸ ਵਿਚ ਉਨ੍ਹਾਂ ਦੁਆਰਾ ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਜਥੇਬੰਦੀਆਂ ਵਲੋਂ ਉਨ੍ਹਾਂ ਦੇ ਦੀਵਾਨਾਂ ਦੌਰਾਨ ਲਗਾਤਾਰ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦਾ ਹਵਾਲਾ ਦਿੰ ਦਿਆਂ ਕਿਹਾ ਗਿਆ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਦੀਵਾਨਾਂ ਦੌਰਾਨ ਕੋਈ ਵੀ ਅਣ-ਸੁਖਾਵੀਂ ਘਟਨਾ ਵਾਪਰੇ ਜਿਸ ਦੇ ਚਲਦਿਆਂ ਉਨ੍ਹਾਂ ਵਲੋਂ ਦੁਨੀਆ ਭਰ ਵਿਚ ਆਪਣੇ ਦੀਵਾਨ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਸੀ | ਉਨ੍ਹਾਂ ਦੁਆਰਾ ਲਏ ਗਏ ਇਸ ਫ਼ੈਸਲੇ ਦੀ ਪ੍ਰੋੜ੍ਹਤਾ ਕਰਨ ਲਈ ਸਿੱਖ ਲਰਨਿੰਗ ਸੈਂਟਰ ਵਿਨੀਪੈੱਸ ਦੇ ਮੈਂਬਰਾਂ ਵਲੋਂ ਸੁਖਵਿੰਦਰ ਸਿੰਘ ਦੇ ਗ੍ਰਹਿ ਵਿਖੇ ਇਕ ਅਹਿੰਮ ਮੀਟਿੰਗ ਕੀਤੀ ਗਈ, ਜਿਸ ਵਿਚ ਵਿਨੀਪੈੱਗ ਰਹਿੰਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਪੁਰਜ਼ੋਰ ਹਮਾਇਤ ਕਰਨ ਦਾ ਫ਼ੈਸਲਾ ਲਿਆ | ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ ਰੰਧਾਵਾ, ਤਰਲੋਚਨ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਪਵਨਦੀਪ ਸਿੰਘ, ਜਸਮਿੰਦਰ ਸਿੰਘ ਤੇ ਹੋਰ ਹਾਜ਼ਰ ਸਨ |

ਐਡੀਲੇਡ 'ਚ ਪਤਨੀ ਦੇ ਹੱਤਿਆਰੇ ਨੂੰ 25 ਸਾਲ ਕੈਦ

Image
ਐਡੀਲੇਡ, 27 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਪਾਰਕਲੈਂਡਜ਼ 'ਚ ਆਪਣੀ ਪਤਨੀ ਹੈਲਨ ਡੈਂਸੀ ਨੂੰ ਕਤਲ ਕਰਨ ਦੇ ਦੋਸ਼ 'ਚ ਦੋਸ਼ੀ ਪਤੀ ਨੂੰ 25 ਸਾਲ ਦੀ ਕੈਦ (ਸਜ਼ਾ ਦੌਰਾਨ ਬਿਨਾਂ ਜ਼ਮਾਨਤ ਤੋਂ) ਦੀ ਸਜ਼ਾ ਸੁਪਰੀਮ ਕੋਰਟ ਦੇ ਜੱਜ ਵਲੋਂ ਸੁਣਾਈ ਗਈ | ਜ਼ਿਕਰਯੋਗ ਹੈ ਕਿ ਪੀਟਰ ਡੈਂਸੀ ਨੇ ਪਹਿਲਾ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਪਰ ਉਸ ਦੇ ਲੜਕੇ ਵਲੋਂ ਅਦਾਲਤ 'ਚ ਮੌਤ ਸਬੰਧੀ ਖੁਲਾਸਾ ਕਰਦੇ ਹੋਏ ਸਥਿਤੀ ਸਾਫ਼ ਕੀਤੀ ਕਿ ਪੀਟਰ ਨੂੰ ਉਸ ਦੀ ਅਪਾਹਜ ਪਤਨੀ ਬੋਝ ਲੱਗਦੀ ਸੀ | ਉਸ ਨੇ ਵੀਲ੍ਹ ਚੇਅਰ ਸਮੇਤ ਉਸ ਨੂੰ ਧੱਕਾ ਮਾਰ ਕੇ ਤਲਾਬ 'ਚ ਸੁੱਟਕੇ ਇਸ ਲਈ ਹੱਤਿਆ ਕੀਤੀ ਕਿਉਂਕਿ ਉਹ ਹੋਰ ਔਰਤ ਨਾਲ ਸਬੰਧ ਬਣਾਉਣ 'ਚ ਰੁਚੀ ਰੱਖਦਾ ਸੀ | ਸਜ਼ਾ ਸੁਣਾਉਂਦੇ ਸਮੇਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਲਵੈਲ ਨੇ ਕਤਲ ਨੂੰ ਇਕ ਬੁਰਾਈ ਤੇ ਨਫ਼ਰਤ ਭਰੀ ਹਰਕਤ ਦੱਸਦੇ ਹੋਏ ਸਖ਼ਤ ਸਜ਼ਾ ਦੇ ਹੁਕਮ ਜਾਰੀ ਕੀਤੇ |

ਓਲਡਬਰੀ 'ਚ ਮਾਂ ਅਤੇ ਮਤਰੇਏ ਬਾਪ ਦੇ ਕਤਲ ਦੇ ਦੋਸ਼ਾਂ 'ਚ ਬੇਟਾ ਗਿ੍ਫ਼ਤਾਰ

Image
ਲੰਡਨ, 27 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਓਲਡਬਰੀ 'ਚ 25 ਫਰਵਰੀ ਨੂੰ ਸਵੇਰੇ 4 ਵਜੇ ਮੋਟ ਰੋਡ ਸਥਿਤ ਘਰ 'ਚੋਂ ਸਿੱਖ ਜੋੜੇ ਦੀਆਂ ਲਾਸ਼ਾਂ ਬਰਾਮਦ ਹੋਈਆਂ | ਜਿਨ੍ਹਾਂ ਦੀ ਪਹਿਚਾਣ 52 ਸਾਲਾ ਜਸਬੀਰ ਕੌਰ ਅਤੇ ਉਸ ਦੇ ਪਤੀ 51 ਸਾਲਾ ਰੁਪਿੰਦਰ ਸਿੰਘ ਬਾਸਨ ਵਜੋਂ ਹੋਈ ਹੈ | ਪੁਲਿਸ ਨੇ ਇਸ ਕਤਲ ਮਾਮਲੇ 'ਚ ਜਸਬੀਰ ਕੌਰ ਦੇ ਬੇਟੇ 25 ਸਾਲਾ ਅਨਮੋਲ ਚਾਨਾ ਨੂੰ ਗਿ੍ਫ਼ਤਾਰ ਕੀਤਾ ਹੈ | ਘਟਨਾ ਸਥਾਨ 'ਤੇ ਪਹੁੰਚੇ ਐਾਬੂਲੈਂਸ ਅਧਿਕਾਰੀਆਂ ਨੇ ਦੋਵਾਂ ਨੂੰ ਮੌਕੇ 'ਤੇ ਹੀ ਮਿ੍ਤਕ ਐਲਾਨ ਦਿੱਤਾ | ਮੁੱਢਲੀ ਜਾਣਕਾਰੀ ਅਨੁਸਾਰ 21 ਫਰਵਰੀ ਤੋਂ 25 ਫਰਵਰੀ ਦੌਰਾਨ ਉਨ੍ਹਾਂ ਦੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ | ਦੋਵਾਂ ਪਤੀ-ਪਤਨੀ ਦੇ ਗੰਭੀਰ ਸੱਟਾਂ ਲੱਗੀਆਂ ਸਨ | ਇਸ ਮਾਮਲੇ 'ਚ ਅਨਮੋਲ ਚਾਨਾ ਨੂੰ ਥੋੜ੍ਹੀ ਦੇਰ ਬਾਅਦ ਉਸ ਦੇ ਹਮਿਲਟਨ ਰੋਡ, ਸਮੈਦਿਕ ਘਰ 'ਚੋਂ ਗਿ੍ਫ਼ਤਾਰ ਕਰ ਲਿਆ | 26 ਫਰਵਰੀ ਨੂੰ ਉਸ 'ਤੇ ਕਤਲ ਦੇ ਦੋਸ਼ ਲਗਾ ਕੇ ਬਰਮਿੰਘਮ ਮੈਜਿਸਟਰੇਟ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 3 ਮਾਰਚ ਤੱਕ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ | ਮਿ੍ਤਕ ਜੋੜੇ ਦੀ ਟੋਇਟਾ ਕਾਰ ਜੋ ਘਰ ਤੋਂ ਲਾਪਤਾ ਸੀ, ਬੁੱਧਵਾਰ ਸਵੇਰ ਨੂੰ ਸਮੈਦਿਕ ਤੋਂ ਉਸ ਵੇਲੇ ਮਿਲੀ ਜਦੋਂ ਕਿਸੇ ਅਣਪਛਾਤੇ ਵਿਅਕਤੀ ਨੇ ਪੁਲਿਸ ਵਲੋਂ ਕੀਤੀ ਅਪੀਲ ਦੇ ਜਵਾਬ 'ਚ ਇਤਲਾਹ ਦਿੱਤੀ | ਜਿਸ ਬਾਰੇ ਮਾਹਿਰਾਂ ਵਲੋਂ ਜ...

ਆਸਟ੍ਰੇਲੀਆ 'ਚ 13 ਫ਼ੀਸਦੀ ਲੋਕ ਗਰੀਬੀ ਰੇਖਾਂ ਤੋਂ ਹੇਠਾਂ

Image
ਸਿਡਨੀ, 26 ਫਰਵਰੀ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਜਿਹੇ ਵਿਕਸਿਤ ਦੇਸ਼ ਵਿਚ ਵੀ ਕੁੱਲ ਅਬਾਦੀ ਦੇ 13 ਫੀਸਦੀ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਰਹਿਣ ਲਈ ਮਜਬੂਰ ਹਨ | 'ਆਸਟ੍ਰੇਲੀਅਨ ਕੌਾਸਲ ਆਫ਼ ਸੋਸ਼ਲ ਸਰਵਿਸ' ਅਤੇ 'ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼' ਵਲੋਂ ਕੀਤੇ ਗਏ 2020 ਪੋਥਰਟੀ ਇਨ ਆਸਟ੍ਰੇਲੀਆ ਰਬਿਊ ਦੇ ਮੁਤਾਬਿਕ ਇਹ ਅੰਕੜੇ ਅੱਜ ਆਏ ਹਨ ਕਿ 30.2 ਲੱਖ ਤੋਂ ਉੱਪਰ ਲੋਕ ਆਸਟ੍ਰੇਲੀਆ ਵਿਚ ਗਰੀਬੀ ਰੇਖਾਂ ਤੋਂ ਹੇਠਾਂ ਹਨ, ਜਿਨ੍ਹਾਂ 'ਚੋਂ 7 ਲੱਖ 70 ਹਜ਼ਾਰ ਉਹ ਹਨ, ਜਿਨ੍ਹਾਂ ਦੀ ਉਮਰ 15 ਸਾਲ ਤੋਂ ਵੀ ਥੱਲੇ ਹੈ | ਜੇਕਰ ਉਮਰ ਦੇ ਹਿਸਾਬ ਨਾਲ ਅਨੁਮਾਨ ਲਗਾਈਏ ਤਾਂ ਅੱਠਾਂ ਨੌਜਵਾਨਾਂ ਵਿਚੋਂ ਇਕ ਨੌਜਵਾਨ ਤੇ ਛੇ ਬੱਚਿਆਂ ਵਿਚੋਂ ਇਕ ਬੱਚਾ ਗਰੀਬੀ ਦੀ ਜ਼ਿੰਦਗੀ ਜੀਅ ਰਿਹਾ ਹੈ | ਇਹ ਅੰਕੜੇ ਪਿਛਲੇ 10 ਸਾਲ ਨੂੰ ਮੱਦੇਨਜ਼ਰ ਰੱਖ ਕੇ ਦਿੱਤੇ ਗਏ ਹਨ | ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਸੋਸ਼ਲ ਖਾਲਿਸੀ ਰੀਸਰਚ ਸੈਂਟਰ ਦੇ ਡਾਇਰੈਕਟਰ ਪ੍ਰੋਫੈਸਰ ਕਾਰਲਾ ਟਰੀਲੋਰ ਨੇ ਕਿਹਾ ਕਿ ਨਿਊਜ਼ੀਲੈਂਡ, ਆਇਰਲੈਂਡ, ਜਰਮਨੀ ਦੇ ਮੁਕਾਬਲੇ ਆਸਟ੍ਰੇਲੀਆ ਦੇ ਨਤੀਜੇ ਬਹੁਤ ਮਾੜੇ ਹਨ | ਇਸ ਗਰੀਬੀ ਦੇ ਚਲਦੇ ਕਈ ਲੋਕ ਰੇਲਵੇ ਸਟੇਸ਼ਨਾਂ ਤੇ ਮੈਦਾਨਾਂ ਵਿਚ ਖੁੱਲ੍ਹੇ ਸੌਣ ਲਈ ਮਜਬੂਰ ਹਨ |

ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28

Image
ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ ਹੋਈ 28 ਨਵੀਂ ਦਿੱਲੀ, 27 ਫਰਵਰੀ - ਦਿੱਲੀ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ 28 ਹੋ ਗਈ ਹੈ, ਜਿਸ ਵਿਚ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ 'ਚ ਹੋਈਆਂ 2 ਮੌਤਾਂ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਗੁਰੂ ਤੇਗ ਬਹਾਦਰ ਹਸਪਤਾਲ ਵੱਲੋਂ ਕੀਤੀ ਗਈ ਹੈ।  ਖ਼ਬਰ ਸ਼ੇਅਰ ਕਰੋ

ਭਾਰਤ ਪਹੁੰਚਣ ਤੋਂ ਪਹਿਲਾਂ ਟਰੰਪ ਨੇ ਹਿੰਦੀ 'ਚ ਕੀਤਾ ਟਵੀਟ, ਕਿਹਾ- ਭਾਰਤ ਆਉਣ ਲਈ ਤਤਪਰ ਹਾਂ

Image
ਨਵੀਂ ਦਿੱਲੀ, 24 ਫਰਵਰੀ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਦੌਰੇ 'ਤੇ ਭਾਰਤ ਪਹੁੰਚ ਰਹੇ ਹਨ। ਭਾਰਤ ਪਹੁੰਚਣ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਹਿੰਦੀ 'ਚ ਟਵੀਟ ਕੀਤੀ। ਟਵੀਟ 'ਚ ਟਰੰਪ ਨੇ ਲਿਖਿਆ, ''ਅਸੀਂ ਭਾਰਤ ਆਉਣ ਲਈ ਤਤਪਰ ਹਾਂ। ਅਸੀਂ ਰਸਤੇ 'ਚ ਹਾਂ, ਕੁਝ ਹੀ ਘੰਟਿਆਂ 'ਚ ਅਸੀਂ ਸਾਰਿਆਂ ਨੂੰ ਮਿਲਾਂਗੇ।'' ਖ਼ਬਰ ਸ਼ੇਅਰ ਕਰੋ

ਪੂਰੀ ਖ਼ਬਰ » ਯੂ.ਕੇ. ਨਵੇਂ ਰੰਗ ਦਾ ਪਾਸਪੋਰਟ ਜਾਰੀ ਕਰੇਗਾ

Image
ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂ.ਕੇ. ਨੇ ਹੁਣ ਆਪਣੀ ਮੂਲ ਪਛਾਣ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ | ਰਾਸ਼ਟਰੀ ਪਛਾਣ ਦੇ ਪ੍ਰਤੀਕ ਪਾਸਪੋਰਟ ਨੂੰ ਹੁਣ ਪੁਰਾਣੇ ਗੂੜੇ ਨੀਲੇ-ਸੁਨਹਿਰੀ ਰੰਗ ਵਿਚ ਲਿਆਉਣ ਦੀ ਤਿਆਰੀ ਹੈ | ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿੱਤੀ | ਯੂਰਪੀ ਯੂਨੀਅਨ ਦੇ ਪਾਸਪੋਰਟ ਦਾ ਰੰਗ ਬਰਗੰਡੀ (ਡੂੰਘਾ ਜਾਮਨੀ) ਹੈ ਅਤੇ 1988 ਤੋਂ ਬਰਤਾਨੀਆ ਵਿਚ ਵੀ ਇਸੇ ਰੰਗ ਦੇ ਯਾਤਰਾ ਦਸਤਾਵੇਜ਼ ਦੀ ਵਰਤੋਂ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਬਿ੍ਟਿਸ਼ ਪਾਸਪੋਰਟ ਦਾ ਕਵਰ ਗੂੜਾ ਨੀਲਾ ਹੀ ਹੁੰਦਾ ਸੀ | ਪਾਸਪੋਰਟ ਦਾ ਰੰਗ ਸਾਬਕਾ ਬਿ੍ਟਿਸ਼ ਕਾਲ ਦਾ ਹੋਣਾ ਹੋਰ ਬਿ੍ਟਿਸ਼ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ | ਇਹ ਗੱਲ 2016 ਵਿਚ ਯੂਰਪੀ ਯੂਨੀਅਨ ਛੱਡਣ ਲਈ ਹੋਏ ਰੈਫਰੰਡਮ ਤੋਂ ਬਾਅਦ ਸਾਹਮਣੇ ਆਈ ਸੀ | ਹਾਲਾਂਕਿ ਨਵਾਂ ਪਾਸਪੋਰਟ ਗੈਰ ਬਿ੍ਟਿਸ਼ ਕੰਪਨੀ ਤਿਆਰ ਕਰੇਗੀ | ਨਵਾਂ ਪਾਸਪੋਰਟ ਫਰਾਂਸ ਅਤੇ ਨੀਦਰਲੈਂਡ ਦੀ ਰਾਸ਼ਟਰੀ ਕੰਪਨੀ ਤਿਆਰ ਕਰੇਗੀ | ਇਸ ਕੰਪਨੀ ਨੂੰ 26 ਕਰੋੜ ਪੌਾਡ (2421 ਕਰੋੜ ਰੁਪਏ) ਦਾ ਠੇਕਾ ਮਿਲਿਆ ਹੈ | ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਪਾਸਪੋਰਟ ਰਾਸ਼ਟਰੀ ਮਾਣ ਦਾ ਪ੍ਰਤੀਕ ਹੁੰਦਾ ਹੈ | ਇਸ ਲਈ ਹੁਣ ਅਸੀਂ ਪੁਰਾਣੇ ਪਾਸਪੋਰਟ ਨੂੰ ਲੈ ਕੇ ਯਾਤਰਾ ਨਹੀਂ ਕਰ ਸਕਦੇ | ਬਿ੍ਟੇਨ 31 ਜਨਵਰੀ ਨੂੰ ਯੂਰਪੀ ਯੂਨੀਅਨ ਛੱਡ ਚੁੱਕਾ ਹੈ ਅਤੇ ਮਾਰਚ ਦੀ ਸ਼ੁਰੂਆਤ ਤ...

ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ-ਟਰੰਪ

Image
• ਪਤਨੀ ਮੇਲਾਨੀਆ, ਧੀ ਅਤੇ ਜਵਾਈ ਸਮੇਤ ਅੱਜ ਪਹੁੰਚਣਗੇ ਅਹਿਮਦਾਬਾਦ • ਸਵਾਗਤ ਲਈ ਤਿਆਰ ਹੈ ਭਾਰਤ-ਮੋਦੀ ਵਾਸ਼ਿੰਗਟਨ, 23 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਤੋਂ ਭਾਰਤ ਦੇ ਪਹਿਲੇ ਦੌਰੇ ਲਈ ਰਵਾਨਾ ਹੋ ਚੁੱਕੇ ਹਨ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਰਤੀਆਂ ਨੂੰ ਮਿਲਣ ਲਈ ਉਤਸੁਕ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਹਨ | ਉਨ੍ਹਾਂ ਦੇ ਦੌਰੇ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਅਤੇ ਸਥਾਈ ਹੋਣਗੇ ਅਤੇ ਦੋਵੇਂ ਦੇਸ਼ਾਂ ਦੇ ਰੱਖਿਆ ਤੇ ਕੂਟਨੀਤਕ ਸਬੰਧਾਂ ਨੂੰ ਹੁਲਾਰਾ ਮਿਲੇਗਾ | ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਨੂੰ ਸਵੇਰੇ 11.40 ਵਜੇ ਅਹਿਮਦਾਬਾਦ ਪੁੱਜਣਗੇ | ਇਸ ਮੌਕੇ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜਾਰੇਡ ਕੁਸ਼ਨਰ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹੋਣਗੇ | ਵਾਈਟ ਹਾਊਸ ਤੋਂ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਭਾਰਤ ਦਾ ਦੌਰਾ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਸੀ ਅਤੇ ਉਹ ਭਾਰਤੀ ਲੋਕਾਂ ਨੂੰ ਮਿਲਣ ਲਈ ਉਤਸੁਕ ਹਨ | ਸਾਡੇ ਨਾਲ ਲੱਖਾਂ ਲੋਕ ਹੋਣਗੇ | ਇਹ ਇਕ ਲੰਬੀ ਯਾਤਰਾ ਹ...

ਪਤੀ ਨੇ ਸੁਪਰਗਲੂ ਨਾਲ ਸੀਲ ਕੀਤਾ ਪਤਨੀ ਦਾ ਪ੍ਰਾਈਵੇਟ ਪਾਰਟ

Image
ਪਤੀ ਨੇ ਸੁਪਰਗਲੂ ਨਾਲ ਸੀਲ ਕੀਤਾ ਪਤਨੀ ਦਾ ਪ੍ਰਾਈਵੇਟ ਪਾਰਟ ਮਾਮਲੇ ਬਾਰੇ ਉਦੋਂ ਪਤਾ ਚਲਿਆ ਜਦੋਂ ਔਰਤ ਵਾਸ਼ਰੂਮ ਜਾਣ ਲਈ ਤੜਪ ਰਹੀ ਸੀ ਅਤੇ ਇਸ ਦੌਰਾਨ ਗਵਾਂਢੀਆਂ ਨੇ ਉਸਨੂੰ ਬਚਾ ਲਿਆ। ਅਫਰੀਕਾ ਦੇਸ਼ ਕੀਨੀਆ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਸ਼ਖਸ ਨੇ ਨਾਜਾਇਜ ਸਬੰਧਾਂ ਦੇ ਚਲਦਿਆਂ ਆਪਣੀ ਪਤਨੀ ਦੇ ਪ੍ਰਾਈਵੇਟ ਪਾਰਟ ਨੂੰ ਸੀਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਾਬੀਅਨ ਆਬਜ਼ਰਵਰ ਦੀ ਇਕ ਰਿਪੋਰਟ ਅਨੁਸਾਰ 36 ਸਾਲਾ ਡੇਨਿਸ ਮੁਸੋ ਕੰਮ ਦੇ ਸਿਲਸਿਲੇ ਵਿਚ ਜ਼ਿਆਦਾ ਸਮਾਂ ਬਾਹਰ ਰਹਿੰਦਾ ਹੈ। ਉਸ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਚਾਰ ਵਿਅਕਤੀਆਂ ਨਾਲ ਪ੍ਰੇਮ ਪ੍ਰਸੰਗ ਚਲ ਰਿਹਾ ਹੈ। ਉਸ ਨੇ ਆਪਣੀ ਪਤਨੀ ਦੇ ਮੋਬਾਇਲ ਵਿਚ ਕੁਝ ਮੈਸਿਜ ਅਤੇ ਤਸਵੀਰਾਂ ਦੇਖ ਲਈਆਂ ਸਨ। ਗਵਾਂਢੀਆਂ ਨੇ ਔਰਤ ਨੂੰ ਬਚਾਇਆ ਇਸ ਮਾਮਲੇ ਬਾਰੇ ਉਦੋਂ ਪਤਾ ਚਲਿਆ ਜਦੋਂ ਔਰਤ ਵਾਸ਼ਰੂਮ ਜਾਣ ਲਈ ਤੜਪ ਰਹੀ ਸੀ ਅਤੇ ਇਸ ਦੌਰਾਨ ਗਵਾਂਢੀਆਂ ਨੇ ਉਸਨੂੰ ਬਚਾ ਲਿਆ। ਅਜਿਹਾ ਦੱਸਿਆ ਜਾ ਰਿਹਾ ਹੈ ਕਿ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਮੁਮੋ ਨੇ ਆਪਣੀ ਪਤਨੀ ਨੂੰ ਬੰਨ ਕੇ ਉਸਦੇ ਪ੍ਰਾਈਵੇਟ ਪਾਰਟ ਨੂੰ ਸੁਪਰਗਲੂ ਨਾਲ ਸੀਲ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਔਰਤ ਹਸਪਤਾਲ ਵਿਚ ਭਰਤੀ ਹੈ, ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਪੁਲਿਸ ਨੇ ਮੁਮੋ ਦੇ ਖਿਲਾਫ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰ ਲਿਆ ਹੈ। ਹਸਪਤਾਲ ਦੀ ਮੈਡੀਕਲ ਰ...

ਕੈਨੇਡਾ ਦੀ ਕੰਵਲਦੀਪ ਕੌਰ ਸੰਧੂ ਸੰਯੁਕਤ ਰਾਸ਼ਟਰ ਦੇ ਜਸਟਿਸ ਟਿ੍ਬਿਊਨਲ ਦੀ ਜੱਜ ਨਿਯੁਕਤ

Image
ਐਬਟਸਫੋਰਡ, 18 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਪੰਜਾਬੀਆਂ ਦੇ ਸੁਨਹਿਰੇ ਇਤਿਹਾਸ ਦੇ ਅਧਿਆਏ ਵਿਚ ਇਕ ਪੰਨਾ ਉਸ ਸਮੇਂ ਹੋਰ ਜੁੜ ਗਿਆ, ਜਦੋਂ ਸਰੀ ਦੀ ਉੱਘੀ ਵਕੀਲ ਕੰਵਲਦੀਪ ਕੌਰ ਸਿੰਮੀ ਸੰਧੂ ਨੂੰ ਸੰਯੁਕਤ ਰਾਸ਼ਟਰ ਦੇ ਜਸਟਿਸ ਟਿ੍ਬਿਊਨਲ 'ਚ ਜੱਜ ਨਿਯੁਕਤ ਕੀਤਾ ਗਿਆ ਹੈ, ਜੋ ਕਿ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ | ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਪਹਿਲੀ ਪੰਜਾਬਣ ਹੈ | ਇਸ ਤੋਂ ਪਹਿਲਾਂ ਪੰਜਾਬ ਦੇ ਸ: ਕਮਲਜੀਤ ਸਿੰਘ ਗਰੇਵਾਲ ਪਹਿਲੀ ਜੁਲਾਈ 2009 ਤੋਂ 30 ਜੂਨ, 2012 ਤੱਕ ਸੰਯੁਕਤ ਰਾਸ਼ਟਰ ਵਿਚ ਜੱਜ ਦੇ ਅਹੁਦੇ 'ਤੇ ਰਹਿ ਚੁੱਕੇ ਹਨ | ਨਵੇਂ ਨਿਯੁਕਤ ਹੋਏ ਸੱਤ ਮੈਂਬਰੀ ਜਸਟਿਸ ਟਿ੍ਬਿਊਨਲ ਵਿਚ ਜਰਮਨ ਦੀ ਸਬੀਨ ਕਨੀਰਿਮ, ਬਰਾਜ਼ੀਲ ਦੀ ਮਾਰਥਾ ਹਾਲਫੋਰਡ, ਨਿਊਜ਼ੀਲੈਂਡ ਦੇ ਗਰੇਮੀ ਕੌਲਗਨ, ਸਾਊਥ ਅਫਰੀਕਾ ਦੇ ਜੌਹਨ ਰੇਮੰਡ ਮਰਫੀ, ਗਰੀਸ ਦੇ ਦਮਿਤਰਸ ਰਾਏਕੋਸ, ਬੈਲਜੀਅਮ ਦੇ ਜੀਨ ਫਰਾਂਸਿਸ ਤੇ ਕੈਨੇਡਾ ਦੀ ਕੰਵਲਦੀਪ ਕੌਰ ਸੰਧੂ ਜੱਜ ਨਿਯੁਕਤ ਕੀਤੇ ਗਏ ਹਨ | ਕੰਵਲਦੀਪ ਕੌਰ ਸੰਧੂ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਮਾਣੂਕੇ ਨਾਲ ਸਬੰਧਿਤ ਉੱਘੇ ਸਮਾਜ ਸੇਵੀ ਤੇ ਰਾਜਸੀ ਵਿਸ਼ਲੇਸ਼ਕ ਸੁੱਖੀ ਸੰਧੂ ਦੀ ਪਤਨੀ ਹੈ ਤੇ ਬਿ੍ਟਿਸ਼ ਕੋਲੰਬੀਆ ਪਾਰਟੀ ਅਸੈਸਮੈਂਟ ਅਪੀਲ ਬੋਰਡ ਦੀ ਚੇਅਰਪਰਸਨ ਹੈ | ਕੰਵਲਦੀਪ ਕੌਰ ਸੰਧੂ ਨੇ ਸੰਨ 1989 ਵਿਚ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਤੋਂ ...

ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣਿਆ ਭਾਰਤ

Image
ਇੰਗਲੈਂਡ ਤੇ ਫਰਾਂਸ ਨੂੰ ਪਛਾੜਿਆ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 18 ਫਰਵਰੀ -ਹੁਣ ਭਾਰਤ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਹੋਣ ਲੱਗੀ ਹੈ। ਸਾਡਾ ਦੇਸ਼ ਅਰਥ ਵਿਵਸਥਾ ਦੇ ਮਾਮਲੇ 'ਚ ਏਨਾ ਵੱਡਾ ਹੋ ਗਿਆ ਹੈ ਕਿ ਹੁਣ ਇਸ ਨੇ ਯੂਰਪ ਦੇ ਸਭ ਤੋਂ ਤਾਕਤਵਰ ਸਮਝੇ ਜਾਣ ਵਾਲੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ ਹੁਣ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ। ਯੂਰਪੀ ਦੇਸ਼ਾਂ ਨੂੰ ਵੀ ਛੱਡਿਆ ਪਿੱਛੇ ਵਰਲਡ ਪਾਪੂਲੇਸ਼ਨ ਰਿਵਿਊ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ 'ਚ ਸ਼ਾਮਿਲ ਹੋ ਗਿਆ ਹੈ। ਭਾਰਤ ਦੀ ਜੀ. ਡੀ. ਪੀ. 2.94 ਟ੍ਰਿਲੀਅਨ ਡਾਲਰ ਹੋ ਗਈ ਹੈ। ਭਾਰਤ ਨੇ ਇੰਗਲੈਂਡ ਅਤੇ ਫਰਾਂਸ ਨੂੰ ਵੀ ਪਛਾੜ ਦਿੱਤਾ। ਜਦਕਿ ਬਰਤਾਨੀਆ 2.83 ਲੱਖ ਕਰੋੜ ਡਾਲਰ ਨਾਲ ਛੇਵੇਂ ਅਤੇ ਫਰਾਂਸ 2.71 ਲੱਖ ਕਰੋੜ ਡਾਲਰ ਨਾਲ ਸੱਤਵੇਂ ਸਥਾਨ 'ਤੇ ਹੈ। 2019 ਦੇ ਅੰਕੜਿਆਂ ਮੁਤਾਬਿਕ ਅਮਰੀਕਾ 21.44 ਲੱਖ ਕਰੋੜ ਡਾਲਰ ਜੀ.ਡੀ.ਪੀ. ਨਾਲ ਪਹਿਲੇ ਸਥਾਨ 'ਤੇ ਬਣਿਆ ਹੈ। ਜਦਕਿ ਚੀਨ 14.14 ਲੱਖ ਕਰੋੜ ਡਾਲਰ ਨਾਲ ਦੂਸਰੇ, ਜਾਪਾਨ 5.15 ਲੱਖ ਕਰੋੜ ਨਾਲ ਤੀਸਰੇ ਅਤੇ ਜਰਮਨੀ 4 ਲੱਖ ਕਰੋੜ ਡਾਲਰ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ ਮੰਦੀ ਕਾਰਨ ਭਾਰਤ ਦੀ ਰਫ਼ਤਾਰ ਕੁਝ ਘੱਟ ਹੀ ਰਹੇ...

ਕਰਤਾਰਪੁਰ ਲਾਂਘਾ ਖੋਲ੍ਹਣਾ ਸ਼ਾਂਤੀ ਲਈ ਪਾਕਿ ਦੀ ਇੱਛਾ ਦਾ ਪ੍ਰਤੱਖ ਸਬੂਤ-ਗੁਟਰੇਸ

Image
ਗੁ: ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸੰਯੁਕਤ ਰਾਸ਼ਟਰ ਮੁਖੀ - ਸੁਰਿੰਦਰ ਕੋਛੜ - ਅੰਮ੍ਰਿਤਸਰ, 18 ਫਰਵਰੀ -ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਸ਼ਾਂਤੀ ਅਤੇ ਅੰਤਰ ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਇੱਛਾ ਦੀ ਜਿਊਂਦੀ-ਜਾਗਦੀ ਉਦਾਹਰਨ ਹੈ। ਐਂਟੋਨੀਓ ਗੁਟਰੇਸ ਅੱਜ ਇਸਲਾਮਾਬਾਦ ਤੋਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਪਾਕਿਸਤਾਨ ਸਰਕਾਰ ਦੇ ਸੰਘੀ ਧਾਰਮਿਕ ਮਾਮਲਿਆਂ ਦੇ ਮੰਤਰੀ ਡਾ. ਨੂਰ ਉਲ ਹੱਕ ਕਾਦਰੀ ਵੀ ਉਨ੍ਹਾਂ ਦੇ ਨਾਲ ਸਨ। ਕੇਸਰੀ ਰੁਮਾਲ ਸਿਰ 'ਤੇ ਬੰਨ੍ਹ ਕੇ ਐਂਟੋਨੀਓ ਗੁਟਰੇਸ ਨੇ ਗੁਰਦੁਆਰਾ ਸਾਹਿਬ ਪਹੁੰਚਣ ਉਪਰੰਤ ਜੋੜਾ-ਘਰ ਤੋਂ ਹੁੰਦੇ ਹੋਏ ਦਰਸ਼ਨੀ ਡਿਉਢੀ, ਲੰਗਰ ਭਵਨ, ਮੁਸਾਫ਼ਿਰਖ਼ਾਨਾ, ਅਜਾਇਬ-ਘਰ, ਲਾਇਬ੍ਰੇਰੀ, ਪ੍ਰਸ਼ਾਸਨਿਕ ਬਲਾਕ ਆਦਿ ਸਭ ਗੈਲਰੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਗੈਲਰੀ 'ਚ ਵਿਕਰੀ ਲਈ ਲਗਾਈਆਂ ਪੇਂਟਿੰਗਜ਼ ਨੂੰ ਵੀ ਵੇਖਿਆ ਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਗੁਟਰੇਸ ਲੰਗਰ ਭਵਨ 'ਚ ਵੀ ਪਹੁੰਚੇ, ਜਿਥੇ ਉਨ੍ਹਾਂ ਤਿਆਰ ਕੀਤੇ ਜਾਂਦੇ ਲੰਗਰ ਨੂੰ ਵੇਖਣ 'ਚ ਕਾਫ਼ੀ ਉਤਸੁਕਤਾ ਵਿਖਾਈ। ਇਸ ਉਪਰੰਤ ਉਨ੍ਹਾਂ ਪੰਗਤ 'ਚ ਬੈਠ ਕੇ ਲੰਗਰ ਵੀ ਛਕਿਆ। ਦੱਸਿਆ ਜਾ ਰਿਹਾ ਹੈ ਕਿ ਲੰਗਰ ਛਕਣ ਮੌਕੇ ਉਨ...

ਵੈਨਕੂਵਰ 'ਚ ਜਲੰਧਰ ਦੇ ਨੌਜਵਾਨ ਵਲੋਂ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

Image
ਵੈਨਕੂਵਰ 'ਚ ਜਲੰਧਰ ਦੇ ਨੌਜਵਾਨ ਵਲੋਂ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਐਬਸਟਫੋਰਡ, 13 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਬੀਤੇ ਦਿਨੀਂ ਇੱਥੇ ਵੇਸਟ ਮਨਿਸਟਰ ਵੈਨਕੂਵਰ ਵਿਖੇ 29 ਸਾਲਾਂ ਪੰਜਾਬੀ ਨੌਜਵਾਨ ਨੇੇ ਕੁਈਨਸਬੋਰੋ ਪੁਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ, ਜਿਸ ਦੀ ਪਛਾਣ ਮਨਜੋਤ ਸਿੰਘ ਪੁੱਤਰ ਮਨਿੰਦਰ ਸਿੰਘ ਵਾਸੀ ਪ੍ਰਭਾਤ ਨਗਰ ਜਲੰਧਰ ਪੰਜਾਬ, ਹਾਲ ਵਾਸੀ 5773 ਅਰਗੀਲੇ ਸਟ੍ਰੀਟ, ਵੈਨਕੂਵਰ ਦੱਸੀ ਜਾਂਦੀ ਹੈ | ਮਨਜੋਤ 2011 ਵਿਚ ਕੈਨੇਡਾ ਆਇਆ ਤੇ ਕੈਨੇਡੀਅਨ ਪੀ.ਆਰ. ਹੋ ਗਿਆ ਹਾਲਾਂਕਿ ਕੈਨੇਡਾ ਪੁਲਿਸ ਨੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਪੰਜਾਬ ਰਹਿੰਦੇ ਮਨਜੋਤ ਸਿੰਘ ਦੇ ਪਰਿਵਾਰ ਦੇ ਦੱਸਣ ਮੁਤਾਬਿਕ ਉਨ੍ਹਾਂ ਦਾ ਲੜਕਾ ਵਿਆਹ ਤੋਂ ਬਾਅਦ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ | ਉਸ ਦੇ ਪਿਤਾ ਮਨਿੰਦਰ ਸਿੰਘ ਨੇ ਫ਼ੋਨ 'ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਪਰਿਵਾਰ ਦੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਸੰਦੀਪ ਕੌਰ ਨਾਂਅ ਦੀ ਲੜਕੀ ਨਾਲ 20 ਨਵੰਬਰ, 2018 ਨੂੰ ਪੰਜਾਬ ਵਿਚ ਹੋਇਆ ਸੀ | ਉਨ੍ਹਾਂ ਦੱਸਿਆ ਕਿ ਮਨਜੋਤ ਸਿੰਘ ਇਸ ਲੜਕੀ ਨੂੰ ਕੁਝ ਸਮਾਂ ਪਹਿਲਾਂ ਤੋਂ ਜਾਣਨ ਲੱਗਾ ਸੀ ਤੇ ਬਾਅਦ ਵਿਚ ਵਿਆਹ ਤੱਕ ਗੱਲ ਆ ਗਈ | ਹਾਲਾਂਕਿ ਉਕਤ ਲੜਕੀ ਨੇ ਵਿਆਹ ਤੋਂ ਬਾਅਦ ਮਨਜੋਤ ਨੂੰ ਧੋਖਾ ਦਿੱਤਾ, ਜਿਸ ਕਰਕੇ ਉਸ ਨੇ ਡਿਪਰੈਸ਼ਨ 'ਚ ਆ ਕੇ ਆਪਣੀ ਜਾਨ ਦੇਣ ਦਾ ਏਨਾ ਵੱਡਾ ਕਦਮ ਚੁੱਕ ਲਿਆ | ਉਨ੍ਹਾਂ ਦੱਸਿਆ ਕਿ ਇ...

ਹਾਰਦਿਕ ਪਟੇਲ ਪਿਛਲੇ 20 ਦਿਨਾਂ ਤੋਂ ਲਾਪਤਾ

Image
ਨਵੀਂ ਦਿੱਲੀ, 14 ਫਰਵਰੀ - ਪਾਟਦਾਰ ਆਗੂ ਹਾਰਦਿਕ ਪਟੇਲ ਦੀ ਪਤਨੀ ਕਿੰਜਲ ਪਟੇਲ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਪਿਛਲੇ 20 ਦਿਨਾਂ ਤੋਂ ਲਾਪਤਾ ਹੈ। 

ਅਕੈਡਮੀ ਆਫ਼ ਸੋਸ਼ਲ ਸਾਇੰਸ ਆਸਟ੍ਰੇਲੀਆ ਦੀ ਮੈਂਬਰ ਬਣੀ ਸੰਧਿਆ

Image
ਮੈਲਬੌਰਨ, 12 ਫਰਵਰੀ (ਸਰਤਾਜ ਸਿੰਘ ਧੌਲ)-ਪ੍ਰੋਫ਼ੈਸਰ ਸੰਧਿਆ ਪਾਹੂਜਾ ਜੋ ਕਿ ਭਾਰਤੀ ਮੂਲ ਦੀ ਹੈ, ਨੂੰ 2019 'ਚ 'ਅਕੈਡਮੀ ਆਫ਼ ਸੋਸ਼ਲ ਸਾਇੰਸ ਆਸਟ੍ਰੇਲੀਆ' ਦੀ ਮੈਂਬਰ ਚੁਣਿਆ ਗਿਆ ਹੈ | ਉਸ ਦੇ ਮਾਤਾ-ਪਿਤਾ 1970 'ਚ ਇੱਥੇ ਆਏ ਸਨ ਜਦੋਂ ਉਹ ਉਸ ਦੀ ਮਾਂ ਦੇ ਪੇਟ 'ਚ ਸੀ | ਉਸ ਸਮੇਂ ਇੱਥੇ ਵਾਈਟ ਆਸਟ੍ਰੇਲੀਆ ਦੀ ਪਾਲਿਸੀ ਸੀ | ਮੈਲਬੌਰਨ ਯੂਨੀਵਰਸਿਟੀ ਦੇ ਲਾਅ ਸਕੂਲ 'ਚ 'ਇੰਸਟੀਚਿਊਟ ਫ਼ਾਰ ਇੰਟਰਨੈਸ਼ਨਲ ਲਾਅ ਐਾਡ ਹਿਊਮੈਨਟੀਜ਼' ਦੀ ਡਾਇਰੈਕਟਰ ਪਾਹੂਜਾ ਦਾ ਕਹਿਣਾ ਹੈ ਕਿ ਭਾਵੇਂ ਉਹ ਇੱਥੇ ਜੰਮੀ-ਪਲੀ ਹੈ ਪਰ ਉਸ ਦੇ ਅੰਦਰ ਭਾਰਤ ਵਸਿਆ ਹੋਇਆ ਹੈ | ਉਹ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਦੀ ਕਦਰ ਕਰਦੀ ਹੈ, ਜਦੋਂ ਉਸ ਦੇ ਮਾਂ-ਬਾਪ ਇੱਥੇ ਪਹੁੰਚੇ ਸਨ ਉਸ ਵਕਤ ਇੱਥੇ ਬਹੁਤ ਘੱਟ ਭਾਰਤੀ ਲੋਕ ਸਨ | ਉਸ ਦਾ ਵੱਡਾ ਤਜਰਬਾ ਲਾਅ 'ਚ ਹੈ | ਕਾਨੂੰਨ 'ਚ ਸੀਨੀਅਰ ਅਹੁੱਦਿਆਂ 'ਤੇ ਬਹੁਤ ਘੱਟ ਭਾਰਤੀ ਲੋਕ ਹੋਣ ਕਰ ਕੇ ਉਸ ਦੀ ਸ਼ਖ਼ਸੀਅਤ ਵੱਖਰੀ ਹੈ | ਪ੍ਰੋ. ਪਾਹੂਜਾ ਅੰਤਰਰਾਸ਼ਟਰੀ ਕਾਨੂੰਨ ਦੀ ਮਾਹਿਰ ਹੈ, ਉਸ ਦੇ ਕੰਮ ਨੇ ਵਿਸ਼ਵ ਕਾਨੂੰਨ ਅਤੇ ਵਿਕਾਸ ਦੇ ਖੇਤਰ 'ਚ ਡੂੰਘਾ ਅਸਰ ਪਾਇਆ ਹੈ | ਉਸ ਨੂੰ ਅਮਰੀਕਨ ਸੁਸਾਇਟੀ ਇੰਟਰਨੈਸ਼ਨਲ ਲਾਅ ਸਰਟੀਫ਼ਿਕੇਟ ਆਫ਼ ਮੈਰਿਟ (2012), ਵੁੱਡਵਾਰਡ ਮੈਡਲ ਫ਼ਾਰ ਐਕਸੀਲੈਂਸ ਇਨ-ਹਿਊਮੈਨਿਟੀ ਐਾਡ ਸੋਸ਼ਲ ਸਾਇੰਸ (2014) ਅਤੇ ਫੁਲਬ੍ਰਾਈਟ ਸੀਨੀਅਰ ਐਵਾਰਡ ਦਿੱਤਾ ਗਿਆ ...

ਆਕਸਫੋਰਡ ਯੂਨੀਵਰਸਿਟੀ 'ਚ ਆਰਥਿਕਤਾ ਬਾਰੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ 'ਚ ਡਾ: ਉਪਦੇਸ਼ ਖਿੰਡਾ ਨੇ ਲਿਆ ਭਾਗ

Image
ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਲੰਡਨ ਵਿਖੇ ਆਰਥਿਕਤਾ ਬਾਰੇ ਇਕ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਾਨਫ਼ਰੰਸ ਹੋਈ, ਜਿਸ 'ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿਦਵਾਨਾਂ ਵਲੋਂ ਆਪਣੇ ਖੋਜ ਪੱਤਰ ਪੜੇ੍ਹ ਗਏ ਸਨ | ਇਸ ਵਿਚ ਸੁਲਤਾਨਪੁਰ ਲੋਧੀ ਇਲਾਕੇ ਦੀ ਡਾ: ਉਪਦੇਸ਼ ਖਿੰਡਾ (ਸਿੱਖਿਆ ਸ਼ਾਸਤਰੀ ਵਿਭਾਗ ਮੁਖੀ ਅਤੇ ਟਰੇਨਿੰਗ ਐਾਡ ਪਲੇਸਮੈਂਟ ਅਫ਼ਸਰ, ਇਨੋਸੈਂਟ ਹਾਰਟਸ ਗਰੁੱਪ ਜਲੰਧਰ) ਨੇ ਵੀ ਪੰਜਾਬ ਦੀ ਕਿਸਾਨੀ, ਆਰਥਿਕਤਾ ਅਤੇ ਭਾਰਤ ਦੇ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ ਕਰਦਾ ਪਰਚਾ ਪੜਿ੍ਹਆ, ਜਿਸ 'ਚ ਨਬਾਰਡ ਬੈਂਕ ਦੁਆਰਾ ਕਿੱਤੇ ਪੇਂਡੂ ਖੇਤਰਾਂ ਦੇ ਵਿਕਾਸ ਪਾਏ ਜਾ ਰਹੇ ਯੋਗਦਾਨ ਨੂੰ ਵੀ ਸ਼ਾਮਿਲ ਕੀਤਾ ਹੋਇਆ ਸੀ | ਡਾ: ਉਪਦੇਸ਼ ਖਿੰਡਾ ਅਨੁਸਾਰ ਉਨ੍ਹਾਂ ਨੇ ਇਸ ਖੇਤਰ ਪਿਛਲੇ ਦੋ ਸਾਲਾਂ ਤੋਂ ਕੰਮ ਕੀਤਾ ਹੈ | ਡਾ: ਉਪਦੇਸ਼ ਖਿੰਡਾ ਵਲੋਂ ਪੜੇ੍ਹ ਗਏ ਖੋਜ ਪੱਤਰ ਨੇ ਸ਼ਖ਼ਸੀਅਤਾਂ 'ਤੇ ਆਪਣਾ ਪ੍ਰਭਾਵ ਛੱਡਿਆ | ਇਹ ਖੋਜ ਪੱਤਰ ਡਾ: ਉਪਦੇਸ਼ ਖਿੰਡਾ ਵਲੋਂ ਪੇਂਡੂ ਖੇਤਰ ਦੇ ਵਿਕਾਸ 'ਚ ਨਬਾਰਡ ਦੇ ਯੋਗਦਾਨ ਅਤੇ ਇਸ ਕਰ ਕੇ ਹੋ ਰਹੀ ਪੇਂਡੂ ਖੇਤਰ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ | ਮਾਣ ਵਾਲੀ ਗੱਲ ਸੀ ਕਿ ਇਹ ਖੋਜ ਪੱਤਰ ਭਾਰਤ ਦੀ ਅਤੇ ਖ਼ਾਸ ਤੌਰ 'ਤੇ ਪੰਜਾਬ ਦੀ ਔਰਤ ਵਲੋਂ ਪੜਿ੍ਹਆ ਗਿਆ ਸੀ ਜਿਸ ਕਰ ਕੇ ਇਸ ਦੀ ਹੋਰ ਵੀ ਸਰਹਾਣਾ ਹੋਈ | ਇਸ ਖੋਜ ਪੱਤਰ 'ਤੇ ਵਿਚਾਰ ਚਰਚਾ ਦੌਰਾਨ ਵ...

ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲਾ 'ਬੀ-ਟੈਕ' ਪਾਸ ਚੋਰ ਕਾਬੂ

Image
ਬੀ-ਟੈਕ ਪਾਸ ਹਰਜੋਤ ਸਿੰਘ ਚੋਰੀ ਦੀਆਂ ਗੱਡੀਆਂ ਨੂੰ ਜਾਅਲੀ ਨੰਬਰ ਲਗਾ ਕੇ ਸਸਤੇ ਰੇਟਾਂ ਟੈ ਵੇਚਦਾ ਸੀ। ਇਸਦੇ ਦੋ ਸਾਥੀ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। SHARE THIS: NEWS18-PUNJABI LAST UPDATED: FEB 10, 2020, 6:55 PM IST RAJEEV SHARMA  NETWORK 18 ਅੰਮ੍ਰਿਤਸਰ ਜਿਲ੍ਹਾ ਪੁਲਿਸ ਨੇ ਲਗਜ਼ਰੀ ਗੱਡੀਆਂ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਗੈਂਗ ਵਿਚ ਸ਼ਾਮਲ 2 ਹੋਰ ਸਾਥੀਆਂ ਦੇ ਟਿਕਾਣਿਆਂ ਤੋਂ 10 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਹਰਜੋਤ ਨਾਮ ਦਾ ਹਾਈਟੈਕ ਚੋਰ ਬੀ-ਟੈਕ ਪਾਸ ਹੈ। ਪੁਲਿਸ ਨੇ ਹਰਜੋਤ ਨੂੰ ਨਾਕੇਬੰਦੀ ਦੌਰਾਨ ਚੈਕਿੰਗ ਲਈ ਰੋਕਿਆ ਸੀ। ਹਰਜੋਤ ਉਸ ਵੇਲੇ ਇਨੋਵਾ ਗੱਡੀ ਵਿਚ ਸਵਾਰ ਸੀ। ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਨੇ ਇਨੋਵਾ ਗੱਡੀ ਉਤੇ ਮੋਟਰਸਾਈਕਲ ਦਾ ਨੰਬਰ ਲਗਾਇਆ ਹੈ। ਇਸ ਤੋਂ ਬਾਅਦ ਕੀਤੀ ਗਈ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਹਰਜੋਤ ਅਤੇ ਉਸ ਦੇ ਦੋ ਹੋਰ ਸਾਥੀ ਦੀਪ ਸਿੰਘ ਅਤੇ ਹਿੰਮਤ ਸਿੰਘ ਚੋਰੀ ਦੀਆਂ ਗੱਡੀਆਂ ਦੇ ਜਾਅਲੀ ਕਾਗਜ਼ਾਤ ਤਿਆਰ ਕਰਕੇ ਸਸਤੇ ਰੇਟਾਂ ਉਤੇ ਵੇਚਦੇ ਹਨ। Advertisement ਹਰਜੋਤ ਕੋਲੋਂ ਪੁਲਿਸ ਨੇ 2 ਇਨੋਵਾ, 1 ਫੌਰਚੂਨਰ, 1 ਸਵਿਫਟ ਅਤੇ 1 ਸਕੌਰਪਿਓ ਗੱਡੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਇਸ ਦੇ ਦੂਜੇ ਸਾਥੀਆਂ ਦੇ ਘਰ ਅਤੇ ਦੀਪ ਦੇ ਮੋਟਰ ਗ਼ੈਰਾਜ ਤੋਂ ਵੀ ਕ੍ਰੇਟਾ, ਇਨੋਵਾ, ਬਲ...

ਮੋਗਾ ਜ਼ਿਲ੍ਹੇ 'ਚ ਦੋ ਪ੍ਰੇਮੀ ਜੋੜਿਆਂ ਵਲੋਂ ਖ਼ੁਦਕੁਸ਼ੀ

Image
ਮੋਗਾ, 7 ਫਰਵਰੀ (ਗੁਰਤੇਜ ਸਿੰਘ)-ਮੋਗਾ ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਦੋ ਪ੍ਰੇਮੀ ਜੋੜਿਆਂ ਵਲੋਂ ਖੁਦਕੁਸ਼ੀ ਕਰ ਲਈ ਗਈ | ਅੱਜ ਸਵੇਰੇ ਕਸਬਾ ਬੱਧਨੀ ਕਲਾਂ ਅਧੀਨ ਪੈਂਦੇ ਪਿੰਡ ਰਣੀਆਂ ਕੋਲ ਲੰਘਦੀ ਨਹਿਰ ਦੇ ਕੰਢੇ ਲੜਕੇ ਅਤੇ ਲੜਕੀ ਦੀ ਲਾਸ਼ ਦਰਖ਼ਤ ਨਾਲ ਲਟਕਦੀ ਮਿਲੀ | ਮੌਕੇ 'ਤੇ ਪੁੱਜੇ ਡੀ.ਐਸ.ਪੀ. ਮਨਜੀਤ ਸਿੰਘ ਅਤੇ ਥਾਣਾ ਬੱਧਨੀ ਕਲਾਂ ਦੇ ਮੁੱਖ ਅਫ਼ਸਰ ਐਸ.ਆਈ. ਨਵਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਮੋਗਾ ਪੋਸਟ ਮਾਰਟਮ ਲਈ ਭੇਜ ਦਿੱਤਾ | ਖੁਦਕੁਸ਼ੀ ਕਰਨ ਵਾਲਿਆਂ 'ਚ ਨੇਹਾ (18) ਪੁੱਤਰੀ ਸੁਖਵਿੰਦਰ ਕੁਮਾਰ ਵਾਸੀ ਬੱਧਨੀ ਕਲਾਂ ਜੋ 11ਵੀਂ ਕਲਾਸ ਦੀ ਵਿਦਿਆਰਥਣ ਸੀ ਅਤੇ ਲੜਕਾ ਹਰਦੀਪ ਸਿੰਘ ਉਰਫ਼ ਹੈਪੀ (22) ਪੁੱਤਰ ਪਾਲਾ ਸਿੰਘ ਵਾਸੀ ਚੜਿੱਕ ਹਾਲ ਆਬਾਦ ਬੱਧਨੀ ਕਲਾਂ ਜੋ ਆਪਣੇ ਨਾਨਕੇ ਪਿੰਡ ਰਹਿੰਦਾ ਸੀ ਅਤੇ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ | ਉਕਤ ਜੋੜੇ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਇਕ ਵੀਡੀਓ ਵਾਇਰਲ ਕੀਤੀ, ਜਿਸ 'ਚ ਉਨ੍ਹਾਂ ਨੇ ਉਨ੍ਹਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਕੀਤੇ ਜਾਣ ਬਾਰੇ ਕਿਹਾ | ਦੂਜੀ ਘਟਨਾ 'ਚ ਜ਼ਿਲ੍ਹੇ ਦੇ ਪਿੰਡ ਚੰਦ ਪੁਰਾਣਾ ਟਿੱਬੀਆਂ ਦੇ ਇਕ ਪ੍ਰੇਮੀ ਜੋੜੇ  ਨੇ ਪਿੰਡ ਸਿੰਘਾਂਵਾਲਾ ਅਤੇ ਚੰਦ ਪੁਰਾਣਾ ਵਿਚਕਾਰ ਪੈਂਦੇ ਸੂਏ ਕੋਲ ਖੇਤਾਂ 'ਚ ਕੋਈ ਕੀਟਨਾਸ਼ਕ ਦਵਾਈ ਖਾ ਕੇ ਖੁਦਕੁਸ਼ੀ ਕਰ ਲਈ | ਘਟਨਾ ਦੀ ਸੂਚ...

ਆਸਟ੍ਰੇਲੀਆ 'ਚ ਪੰਜਾਬੀ ਦੀ ਸੁਰੱਿਖ਼ਅਤ ਵੀਜ਼ਾ ਅਪੀਲ ਰੱਦ

Image
ਮੈਲਬੋਰਨ, 6 ਫਰਵਰੀ (ਸਰਤਾਜ ਸਿੰਘ ਧੌਲ)-ਪੰਜਾਬੀ ਵਿਅਕਤੀ ਜੋ ਕਿ ਇੰਮੀਗ੍ਰੇਸ਼ਨ ਵਿਭਾਗ ਤੋਂ ਸੁਰੱਖਿਆ ਵੀਜ਼ਾ ਦੀ ਪਨਾਹ ਮੰਗ ਰਿਹਾ ਸੀ, ਦੀ ਅਪੀਲ ਰੱਦ ਹੋ ਗਈ | ਫੈਡਰਲ ਕੋਰਟ 'ਚ ਉਸਦੀ ਸੁਣਵਾਈ ਸਮੇਂ ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਆਪਣੇ ਰਾਜਨੀਤਕ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਕਾਰਨ ਭਾਰਤ 'ਚ ਮੁਸ਼ਕਿਲ ਆ ਸਕਦੀ ਹੈ | ਪਨਾਹ ਮੰਗਣ ਵਾਲਾ ਉਕਤ ਪੰਜਾਬੀ ਇਥੇ ਨਵੰਬਰ 2015 'ਚ ਵਿਜ਼ਟਰ ਵੀਜ਼ੇ 'ਤੇ ਆਇਆ ਸੀ, ਫਰਵਰੀ 2016 'ਚ ਉਸਦੇ ਵੀਜ਼ੇ ਦੀ ਮਿਆਦ ਮੁੱਕ ਗਈ ਸੀ | ਉਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵੀ ਇੱਥੇ ਰਿਹਾ ਸੀ ਅਤੇ ਫਿਰ ਇੰਮੀਗ੍ਰੇਸ਼ਨ ਦੇ ਕਾਬੂ ਆਉਣ ਤੋਂ ਬਾਅਦ ਉਨ੍ਹਾਂ ਦੀ ਹਿਰਾਸਤ 'ਚ ਰਿਹਾ, ਉਸ ਤੋਂ ਬਾਅਦ ਉਸ ਨੇ ਇਸ ਵੀਜ਼ੇ ਸਬੰਧੀ ਅਰਜ਼ੀ ਦਿੱਤੀ ਸੀ, ਜੋ ਵਿਭਾਗ ਵਲੋਂ ਰੱਦ ਹੋ ਗਈ ਸੀ, ਫਿਰ ਉਹ ਅਦਾਲਤ 'ਚ ਗਿਆ | ਅਦਾਲਤ ਨੇ ਦੱਸਿਆ ਕਿ ਉਸ ਵਲੋਂ ਦਿੱਤੇ ਗਏ ਸਬੂਤ ਕਾਫੀ ਨਹੀਂ ਸਨ | ਆਸਟ੍ਰੇਲੀਆ ਦੀ ਰਿਫਊਜ਼ੀ ਕੌ ਾਸਲ ਦੇ ਅੰਕੜਿਆਂ ਅਨੁਸਾਰ ਭਾਰਤੀ ਹਵਾਈ ਜਹਾਜ਼ ਰਾਹੀਂ ਪਹੁੰਚਣ ਤੋੋਂ ਬਾਅਦ ਤਿੰਨ ਰਾਸ਼ਟਰੀਅਤਾ 'ਚੋਂ ਸਨ, ਜੋ ਸਾਲ 2018-19 'ਚ ਮਲੇਸ਼ੀਆ ਅਤੇ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹਨ |

ਆਸਟ੍ਰੇਲੀਆ ਸਿੱਖਾਂ ਦੀਆਂ ਤਸਵੀਰਾਂ ਓਪੇਰਾ ਹਾਊਸ 'ਤੇ ਪ੍ਰਦਰਸ਼ਿਤ

Image
ਸਿਡਨੀ, 6 ਫਰਵਰੀ (ਹਰਕੀਰਤ ਸਿੰਘ ਸੰਧਰ)-ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਜੰਗਲਾਂ ਦੀ ਅੱਗ ਵਿਚ ਝੁਲਸ ਰਿਹਾ ਹੈ | ਨਿਊ ਸਾਊਥ ਵੇਲਜ਼ ਦੇ ਇਲਾਕੇ ਵਿਚ 50 ਤੋਂ ਵੱਧ ਵੱਖ-ਵੱਖ ਸਥਾਨਾਂ 'ਤੇ ਅਜੇ ਵੀ ਅੱਗ ਲੱਗੀ ਹੈ | ਇਸ ਅੱਗ ਵਿਚ 33 ਲੋਕ ਮਾਰੇ ਜਾ ਚੁੱਕੇ ਹਨ | ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ 'ਚ ਲੱਗੇ ਆਸਟ੍ਰੇਲੀਆ ਵਸਦੇ ਸਿੱਖਾਂ ਵਲੋਂ ਹਰ ਜ਼ਰੂਰਤ ਦੀਆਂ ਵਸਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ | ਸਿੱਖ ਸੰਸਥਾਵਾਂ ਵਲੋਂ ਕੀਤੀ ਇਸ ਨਿਸ਼ਕਾਮ ਸੇਵਾ ਨੂੰ 'ਆਸਟ੍ਰੇਲੀਆ ਡੇਅ' ਤੇ ਸਿਡਨੀ ਦੇ ਆਈਕੋਨ ਓਪੇਰਾ ਹਾਊਸ 'ਤੇ ਤਸਵੀਰਾਂ ਪ੍ਰਦਰਸ਼ਿਤ ਕਰ ਕੇ ਮਾਣ ਦਿੱਤਾ ਗਿਆ | ਇਹ ਸਿੱਖਾਂ ਲਈ ਜਿੱਥੇ ਮਾਣ ਦੀ ਗੱਲ ਹੈ ਉੱਥੇ ਦਸਤਾਰ ਦੀ ਪਛਾਣ ਨੂੰ ਦਰਸਾਉਣ ਲਿਚ ਵੀ ਸਹਾਈ ਹੋ ਰਹੀ ਹੈ |

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਰੁਕ ਰਿਹਾ ਵੀਡੀਓ ਬਣਾਉਣ ਦਾ ਸਿਲਸਿਲਾ

Image
ਅੰਮਿ੍ਤਸਰ, 5 ਫ਼ਰਵਰੀ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭਾਵੇਂ ਸ਼ਰਧਾਲੂਆਂ ਨੂੰ ਤਸਵੀਰਾਂ ਖਿੱਚਣ ਅਤੇ ਵੀਡੀਓਗ੍ਰਾਫ਼ੀ ਕਰਨ 'ਤੇ ਇਕ ਸਾਲ ਤੋਂ ਪ੍ਰਬੰਧਕਾਂ ਵਲੋਂ ਰੋਕ ਲਗਾਏ ਜਾਣ ਤੋਂ ਇਲਾਵਾ ਸੇਵਾਦਾਰਾਂ ਤੇ ਇੰਚਾਰਜਾਂ ਦੀ ਵੱਡੀ 'ਫੌਜ' ਵੀ ਤਾਇਨਾਤ ਕੀਤੀ ਹੋਈ ਹੈ ਪਰ ਫਿਰ ਵੀ ਇੱਥੇ ਦਰਸ਼ਨ ਕਰਨ ਆਏ ਕਈ ਸੈਲਾਨੀਆਂ ਵਲੋਂ ਜਾਣਬੁੱਝ ਕੇ ਜਾਂ ਅਗਿਆਨਤਾ ਵੱਸ ਇਸ ਪਾਵਨ ਅਸਥਾਨ ਦੀ ਪਰਿਕਰਮਾ ਵਿਚ ਗਾਣਿਆਂ 'ਤੇ ਵੀਡੀਓਜ਼ ਦਾ ਫਿਲਮਾਂਕਨ ਕਰਕੇ ਸੋਸ਼ਲ ਮੀਡੀਆ 'ਤੇ ਪਾਉਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ | ਬੀਤੀ 9 ਜਨਵਰੀ ਨੂੰ ਇਕ ਲੜਕੀ ਵਲੋਂ ਗਾਣੇ 'ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਏ ਜਾਣ ਅਤੇ ਇਸ ਸਬੰਧੀ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਲੜਕੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਤੋਂ ਕਰੀਬ 25 ਦਿਨਾਂ ਬਾਅਦ ਹੁਣ ਫਿਰ ਤਿੰਨ ਲੜਕੀਆਂ ਵਲੋਂ ਇਕ ਗੀਤ 'ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਇਸ ਨੂੰ ਮੰਦਭਾਗੀ ਕਾਰਵਾਈ ਕਰਾਰ ਦਿੰਦਿਆਂ ਤਾਜ਼ਾ ਵੀਡੀਓ ਬਣਾਉਣ ਵਾਲੀਆਂ ਲੜਕੀਆਂ ਿਖ਼ਲਾਫ਼ ਸ਼੍ਰੋਮਣੀ ਕਮੇਟੀ ਵਲੋਂ ਪੁਲਿ...

ਆਸਟ੍ਰੇਲੀਆ ਵਲੋਂ ਚੀਨ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਵੀਜ਼ਾ ਹੋ ਸਕਦਾ ਹੈ ਰੱਦ

Image
ਕੋਰੋਨਾ ਵਾਇਰਸ ਦਾ ਕਹਿਰ ਮੈਲਬੌਰਨ, 4 ਫਰਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਕ ਫਰਵਰੀ ਤੋਂ ਜੇਕਰ ਕਿਸੇ ਨੇ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਸ ਦੀ ਇਥੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ | ਇਥੋਂ ਦੀ ਯਾਤਰਾ ਕਰਨ ਵਾਲੇ ਅਸਥਾਈ ਵੀਜ਼ਾ ਧਾਰਕਾਂ ਨੂੰ ਕੋਰੋਨਾ ਵਾਇਰਸ ਕਰਕੇ ਚੀਨ ਤੋਂ ਨਾ ਉਡਣ ਦੀ ਸਲਾਹ ਦਿੱਤੀ ਹੈ ਪਰ ਜੇਕਰ ਫਿਰ ਵੀ ਉਹ ਇਹ ਸ਼ਰਤ ਨਹੀਂ ਮੰਨਦੇ ਤਾਂ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ | ਆਸਟ੍ਰੇਲੀਆ ਨੇ ਵਿਦੇਸ਼ੀ ਨਾਗਰਿਕਾਂ (ਇਥੋਂ ਦੇ ਪੱਕੇ ਵਸਨੀਕਾਂ ਨੂੰ ਛੱਡ ਕੇ) ਦੇਸ਼ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਈ ਹੈ, ਜੇਕਰ ਉਹ ਇਕ ਫਰਵਰੀ ਤੋਂ ਬਾਅਦ ਚੀਨ 'ਚ ਦਾਖ਼ਲ ਹੋਏ ਹਨ ਜਾਂ ਫਲਾਈਟ ਬਦਲੀ ਹੈ | ਵਿਦਿਆਰਥੀ ਵੀਜ਼ਾ, ਟੂਰਿਸਟ, ਕੰਮਕਾਰ ਅਤੇ ਅਸਥਾਈ ਵੀਜ਼ੇ ਵਾਲੇ ਲੋਕ ਜੇਕਰ ਉਹ 14 ਦਿਨਾਂ ਬਾਅਦ ਇਥੇ ਆਉਂਦੇ ਹਨ ਅਤੇ ਉਹ ਉਥੋਂ ਲੰਘੇ ਹਨ ਤਾਂ ਉਹ ਇਥੇ ਦਾਖ਼ਲ ਨਹੀਂ ਹੋ ਸਕਣਗੇ | ਉਪਰੋਕਤ ਵਿਭਾਗ ਦੀ ਇਸ ਚਿਤਾਵਨੀ ਤੋਂ ਬਾਅਦ ਕਾਲਜ, ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਨੂੰ ਚੀਨ ਰਾਹੀਂ ਨਾ ਆਉਣ ਦੀ ਸਲਾਹ ਦਿੱਤੀ ਹੈ | ਬਹੁਤ ਸਾਰੇ ਭਾਰਤੀ ਵਿਦਿਆਰਥੀ ਜ਼ਿਆਦਾਤਰ ਚੀਨ ਰਾਹੀਂ ਸਫ਼ਰ ਕਰਦੇ ਹਨ | ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ | ਸਰਕਾਰ ਵਲੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਇਥੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕ੍ਰਿਸਮਸ ਆਈਲੈਂਡ 'ਤੇ ਰੱਖਿ...

ਆਸਟ੍ਰੇਲੀਆ 'ਚ ਪੁਲਿਸ ਨੂੰ ਛੇੜਛਾੜ ਮਾਮਲੇ 'ਚ ਭਾਰਤੀ ਲੜਕੇ ਦੀ ਭਾਲ

Image
ਸਿਡਨੀ, 3 ਫਰਵਰੀ (ਹਰਕੀਰਤ ਸਿੰਘ ਸੰਧਰ)-ਨਿਊ ਸਾਊਥ ਵੇਲਜ਼ ਪੁਲਿਸ ਵਲੋਂ ਇਕ ਲੜਕੇ ਦੀ ਤਸਵੀਰ ਜਾਰੀ ਕੀਤੀ ਹੈ ਜਿਸ ਦੀ ਉਨ੍ਹਾਂ ਨੂੰ ਭਾਲ ਹੈ | ਪੁਲਿਸ ਵਲੋਂ ਕਿਹਾ ਗਿਆ ਹੈ ਕਿ ਇਸ ਲੜਕੇ ਦੀ ਦਿੱਖ ਭਾਰਤੀ ਹੈ ਅਤੇ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ | ਇਹ ਲੜਕਾ ਸਰਿਗਰੀ ਹਿੱਲ ਇਲਾਕੇ ਵਿਚ 23 ਦਸੰਬਰ ਨੂੰ ਸਫ਼ਰ ਕਰ ਰਿਹਾ ਸੀ ਜਿੱਥੇ ਉਸ ਨੇ ਔਰਤ ਨਾਲ ਛੇੜਛਾੜ ਕੀਤੀ | ਔਰਤ ਵਲੋਂ ਸ਼ਿਕਾਇਤ ਦਰਜ ਕਰਵਾਉਣ 'ਤੇ ਲੜਕੇ ਦੀ ਭਾਲ ਜਾਰੀ ਹੈ ਅਤੇ ਜੇਕਰ ਕੋਈ ਵੀ ਇਸ ਬਾਰੇ ਜਾਣਦਾ ਹੋਵੇ ਤਾਂ ਕਰਾਈਮ ਸਟਾਪਰ ਦੇ ਫ਼ੋਨ ਨੰਬਰ 'ਤੇ ਕਾਲ ਕਰ ਕੇ ਜ਼ਰੂਰ ਦੱਸੋ |

ਕੋਰੋਨਾਵਾਇਰਸ: 'ਖੁਦਕੁਸ਼ੀ ਮਿਸ਼ਨ' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ 'ਹੀਰੋ'

Image
Image copyright CHINESE EMBASSY IN PAKISTAN ਫੋਟੋ ਕੈਪਸ਼ਨ ਡਾ. ਉਸਮਾਨ ਜੰਜੂਆ 2007 ਵਿੱਚ ਚੀਨ ਦੀ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ ਪੜ੍ਹਾਈ ਲਈ ਗਏ ਸਨ "ਮੈਂ ਕੁਝ ਖ਼ਾਸ ਨਹੀਂ ਕੀਤਾ। ਮੈਂ ਜਿਹੜੀ ਸਹੁੰ ਚੁੱਕੀ ਸੀ ਸਿਰਫ਼ ਉਸ ਦੀ ਪਾਲਣਾ ਕੀਤੀ ਹੈ ਅਤੇ ਮੇਰਾ ਜ਼ਮੀਰ ਇਸ ਤੋਂ ਪਿੱਛੇ ਹਟਣ ਦੀ ਇਜਾਜ਼ਤ ਨਹੀਂ ਦਿੰਦਾ।" ਅਜਿਹਾ ਕਹਿਣਾ ਹੈ ਡਾ. ਉਸਮਾਨ ਜੰਜੂਆ ਦਾ ਜੋ ਚੀਨ ਵਿਚ ਕੋਰੋਨਾਵਾਇਰਸ ਵਿਰੁੱਧ ਮੁਹਿੰਮ ਵਿਚ ਸ਼ਾਮਲ ਹੋਣ ਵਾਲੇ ਪਹਿਲੇ ਪਾਕਿਸਤਾਨੀ ਵਲੰਟੀਅਰ ਡਾਕਟਰ ਹਨ। ਡਾ. ਉਸਮਾਨ ਜੰਜੂਆ ਚੀਨ ਦੇ ਹੁਨਾਨ ਇਲਾਕੇ ਦੀ ਚਾਂਗਾਸ਼ਾ ਮੈਡੀਕਲ ਯੂਨੀਵਰਸਿਟੀ 'ਚ ਲੈਕਚਰਰ ਰਹੇ ਹਨ। ਕੋਰੋਨਾਵਾਇਰਸ ਦੇ ਫੈਲਣ ਤੋਂ ਬਾਅਦ, ਡਾਕਟਰ ਉਸਮਾਨ ਜੰਜੂਆ ਵਲੰਟੀਅਰ ਵਜੋਂ ਸਾਹਮਣੇ ਆਏ ਅਤੇ ਉਹ ਉਦੋਂ ਤੋਂ ਚੀਨ ਵਿੱਚ ਕੋਰੋਨਾਵਾਇਰਸ ਨਾਲ ਲੜਨ ਵਾਲੇ ਪਹਿਲੇ ਅੰਤਰਰਾਸ਼ਟਰੀ ਡਾਕਟਰ ਬਣ ਗਏ ਹਨ। ਚੀਨੀ ਮੀਡੀਆ ਵੀ ਉਨ੍ਹਾਂ ਨੂੰ 'ਹੀਰੋ' ਦਾ ਦਰਜਾ ਦੇ ਰਿਹਾ ਹੈ। ਚੀਨ ਦੇ ਵੁਹਾਨ ਸ਼ਹਿਰ ਵਿੱਚ ਹੀ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਸਾਹਮਣੇ ਆਇਆ ਸੀ ਅਤੇ ਉਹੀ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਹੈ। ਦਰਅਸਲ ਵੁਹਾਨ ਵਿੱਚ ਇਸ ਵਾਇਰਸ ਨਾਲ ਨਜਿੱਠਣ ਲਈ ਚੀਨੀ ਡਾਕਟਰਾਂ ਨੂੰ ਆਪਣੀ ਇੱਛਾ ਨਾਲ ਕੰਮ ਕਰਨ ਲਈ ਸੱਦਾ ਭੇਜਿਆ ਗਿਆ ਹੈ ਅਤੇ ਇਸ ਨੂੰ ਮੈਡੀਕਲ ਸਟਾਫ਼ ਲਈ 'ਖੁਦਕੁਸ਼ੀ ਮਿਸ਼ਨ' ਦਾ ਨਾਮ ਦਿੱਤਾ ਗਿਆ ਹੈ। ਡਾ. ਉਸਮਾਨ ਨੇ ਦੱਸਿਆ ਕਿ ਉਹ ...

ਗੁਰਦਾਸ ਦੇ ਨੂੰਹ-ਪੁੱਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਲੰਗਰ ਅਤੇ ਬਰਤਨਾਂ ਦੀ ਕੀਤੀ ਸੇਵਾ

Image
ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਅਤੇ ਨੂੰਹ ਸਿਮਰਨ ਕੌਰ ਮੁੰਡੀ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸ੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਨੇ ਸ਼ਬਦ-ਕੀਰਤਨ ਸਰਵਣ ਕੀਤਾ। ਉਪਰੰਤ ਗੁਰਇਕ ਮਾਨ ਅਤੇ ਸਿਮਰਨ ਕੌਰ ਮੁੰਡੀ ਨੇ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਵਿਖੇ ਬਰਤਨ ਸਾਫ਼ ਕਰਨ, ਲੰਗਰ ਪ੍ਰਸ਼ਾਦੇ ਪਕਾਉਣ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ ਆਈ. ਪੀ. ਐੱਸ. ਵਿਕਰਮਜੀਤ ਦੁੱਗਲ ਵੀ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਕਰੀਬ 2 ਘੰਟੇ ਰੁਕਣ ਉਪਰੰਤ ਮਾਨ ਪਰਿਵਾਰ ਦੇ ਮੈਂਬਰ ਵਾਪਸ ਪਰਤ ਗਏ। ਇੱਥੇ ਦੱਸਣਯੋਗ ਹੈ ਕਿ ਗੁਰਇਕ ਮਾਨ ਅਤੇ ਸਿਮਰਨ ਕੌਰ ਮੁੰਡੀ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ।