ਆਸਟ੍ਰੇਲੀਆ 'ਚ ਪੰਜਾਬੀ ਦੀ ਸੁਰੱਿਖ਼ਅਤ ਵੀਜ਼ਾ ਅਪੀਲ ਰੱਦ

ਮੈਲਬੋਰਨ, 6 ਫਰਵਰੀ (ਸਰਤਾਜ ਸਿੰਘ ਧੌਲ)-ਪੰਜਾਬੀ ਵਿਅਕਤੀ ਜੋ ਕਿ ਇੰਮੀਗ੍ਰੇਸ਼ਨ ਵਿਭਾਗ ਤੋਂ ਸੁਰੱਖਿਆ ਵੀਜ਼ਾ ਦੀ ਪਨਾਹ ਮੰਗ ਰਿਹਾ ਸੀ, ਦੀ ਅਪੀਲ ਰੱਦ ਹੋ ਗਈ | ਫੈਡਰਲ ਕੋਰਟ 'ਚ ਉਸਦੀ ਸੁਣਵਾਈ ਸਮੇਂ ਉਸ ਨੇ ਅਦਾਲਤ ਨੂੰ ਦੱਸਿਆ ਕਿ ਉਸਨੂੰ ਆਪਣੇ ਰਾਜਨੀਤਕ ਵਿਚਾਰਾਂ ਅਤੇ ਧਾਰਮਿਕ ਵਿਸ਼ਵਾਸਾਂ ਕਾਰਨ ਭਾਰਤ 'ਚ ਮੁਸ਼ਕਿਲ ਆ ਸਕਦੀ ਹੈ | ਪਨਾਹ ਮੰਗਣ ਵਾਲਾ ਉਕਤ ਪੰਜਾਬੀ ਇਥੇ ਨਵੰਬਰ 2015 'ਚ ਵਿਜ਼ਟਰ ਵੀਜ਼ੇ 'ਤੇ ਆਇਆ ਸੀ, ਫਰਵਰੀ 2016 'ਚ ਉਸਦੇ ਵੀਜ਼ੇ ਦੀ ਮਿਆਦ ਮੁੱਕ ਗਈ ਸੀ | ਉਸ ਤੋਂ ਬਾਅਦ ਉਹ ਗ਼ੈਰ-ਕਾਨੂੰਨੀ ਢੰਗ ਨਾਲ ਵੀ ਇੱਥੇ ਰਿਹਾ ਸੀ ਅਤੇ ਫਿਰ ਇੰਮੀਗ੍ਰੇਸ਼ਨ ਦੇ ਕਾਬੂ ਆਉਣ ਤੋਂ ਬਾਅਦ ਉਨ੍ਹਾਂ ਦੀ ਹਿਰਾਸਤ 'ਚ ਰਿਹਾ, ਉਸ ਤੋਂ ਬਾਅਦ ਉਸ ਨੇ ਇਸ ਵੀਜ਼ੇ ਸਬੰਧੀ ਅਰਜ਼ੀ ਦਿੱਤੀ ਸੀ, ਜੋ ਵਿਭਾਗ ਵਲੋਂ ਰੱਦ ਹੋ ਗਈ ਸੀ, ਫਿਰ ਉਹ ਅਦਾਲਤ 'ਚ ਗਿਆ | ਅਦਾਲਤ ਨੇ ਦੱਸਿਆ ਕਿ ਉਸ ਵਲੋਂ ਦਿੱਤੇ ਗਏ ਸਬੂਤ ਕਾਫੀ ਨਹੀਂ ਸਨ | ਆਸਟ੍ਰੇਲੀਆ ਦੀ ਰਿਫਊਜ਼ੀ ਕੌ ਾਸਲ ਦੇ ਅੰਕੜਿਆਂ ਅਨੁਸਾਰ ਭਾਰਤੀ ਹਵਾਈ ਜਹਾਜ਼ ਰਾਹੀਂ ਪਹੁੰਚਣ ਤੋੋਂ ਬਾਅਦ ਤਿੰਨ ਰਾਸ਼ਟਰੀਅਤਾ 'ਚੋਂ ਸਨ, ਜੋ ਸਾਲ 2018-19 'ਚ ਮਲੇਸ਼ੀਆ ਅਤੇ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹਨ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ