ਆਸਟ੍ਰੇਲੀਆ ਵਲੋਂ ਚੀਨ ਰਾਹੀਂ ਯਾਤਰਾ ਨਾ ਕਰਨ ਦੀ ਸਲਾਹ ਵੀਜ਼ਾ ਹੋ ਸਕਦਾ ਹੈ ਰੱਦ

ਕੋਰੋਨਾ ਵਾਇਰਸ ਦਾ ਕਹਿਰ

ਮੈਲਬੌਰਨ, 4 ਫਰਵਰੀ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਕ ਫਰਵਰੀ ਤੋਂ ਜੇਕਰ ਕਿਸੇ ਨੇ ਚੀਨ ਦੀ ਯਾਤਰਾ ਕੀਤੀ ਹੈ ਤਾਂ ਉਸ ਦੀ ਇਥੇ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ | ਇਥੋਂ ਦੀ ਯਾਤਰਾ ਕਰਨ ਵਾਲੇ ਅਸਥਾਈ ਵੀਜ਼ਾ ਧਾਰਕਾਂ ਨੂੰ ਕੋਰੋਨਾ ਵਾਇਰਸ ਕਰਕੇ ਚੀਨ ਤੋਂ ਨਾ ਉਡਣ ਦੀ ਸਲਾਹ ਦਿੱਤੀ ਹੈ ਪਰ ਜੇਕਰ ਫਿਰ ਵੀ ਉਹ ਇਹ ਸ਼ਰਤ ਨਹੀਂ ਮੰਨਦੇ ਤਾਂ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਜਾਵੇਗਾ | ਆਸਟ੍ਰੇਲੀਆ ਨੇ ਵਿਦੇਸ਼ੀ ਨਾਗਰਿਕਾਂ (ਇਥੋਂ ਦੇ ਪੱਕੇ ਵਸਨੀਕਾਂ ਨੂੰ ਛੱਡ ਕੇ) ਦੇਸ਼ 'ਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਈ ਹੈ, ਜੇਕਰ ਉਹ ਇਕ ਫਰਵਰੀ ਤੋਂ ਬਾਅਦ ਚੀਨ 'ਚ ਦਾਖ਼ਲ ਹੋਏ ਹਨ ਜਾਂ ਫਲਾਈਟ ਬਦਲੀ ਹੈ | ਵਿਦਿਆਰਥੀ ਵੀਜ਼ਾ, ਟੂਰਿਸਟ, ਕੰਮਕਾਰ ਅਤੇ ਅਸਥਾਈ ਵੀਜ਼ੇ ਵਾਲੇ ਲੋਕ ਜੇਕਰ ਉਹ 14 ਦਿਨਾਂ ਬਾਅਦ ਇਥੇ ਆਉਂਦੇ ਹਨ ਅਤੇ ਉਹ ਉਥੋਂ ਲੰਘੇ ਹਨ ਤਾਂ ਉਹ ਇਥੇ ਦਾਖ਼ਲ ਨਹੀਂ ਹੋ ਸਕਣਗੇ | ਉਪਰੋਕਤ ਵਿਭਾਗ ਦੀ ਇਸ ਚਿਤਾਵਨੀ ਤੋਂ ਬਾਅਦ ਕਾਲਜ, ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਨੂੰ ਚੀਨ ਰਾਹੀਂ ਨਾ ਆਉਣ ਦੀ ਸਲਾਹ ਦਿੱਤੀ ਹੈ | ਬਹੁਤ ਸਾਰੇ ਭਾਰਤੀ ਵਿਦਿਆਰਥੀ ਜ਼ਿਆਦਾਤਰ ਚੀਨ ਰਾਹੀਂ ਸਫ਼ਰ ਕਰਦੇ ਹਨ | ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ | ਸਰਕਾਰ ਵਲੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਇਥੇ ਲਿਆਂਦਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕ੍ਰਿਸਮਸ ਆਈਲੈਂਡ 'ਤੇ ਰੱਖਿਆ ਜਾ ਰਿਹਾ ਹੈ | ਆਸਟ੍ਰੇਲੀਆ ਅਤੇ ਚੀਨ ਦੀ ਸਰਕਾਰ ਇਸ ਸਬੰਧੀ ਮਿਲ ਕੇ ਕੰਮ ਕਰ ਰਹੀਆਂ ਹਨ | ਇਸ ਵਾਇਰਸ ਦੇ ਫੈਲਣ ਨਾਲ 17,000 ਤੋਂ ਵੱਧ ਲੋਕ ਇਸ ਦੀ ਲਪੇਟ 'ਚ ਆਏ ਹਨ ਅਤੇ ਵਿਸ਼ਵ ਸਿਹਤ ਸੰਗਠਨ ਵਲੋਂ 'ਇੰਟਰਨੈਸ਼ਨਲ ਕਨਸਰਨ ਪਬਲਿਕ ਹੈਲਥ ਐਮਰਜੈਂਸੀ' ਘੋਸ਼ਿਤ ਕੀਤੀ ਗਈ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ