ਪ੍ਰਧਾਨ ਮੰਤਰੀ ਮੋਦੀ ਮੇਰੇ ਦੋਸਤ-ਟਰੰਪ

• ਪਤਨੀ ਮੇਲਾਨੀਆ, ਧੀ ਅਤੇ ਜਵਾਈ ਸਮੇਤ ਅੱਜ ਪਹੁੰਚਣਗੇ ਅਹਿਮਦਾਬਾਦ • ਸਵਾਗਤ ਲਈ ਤਿਆਰ ਹੈ ਭਾਰਤ-ਮੋਦੀ
ਵਾਸ਼ਿੰਗਟਨ, 23 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਈਟ ਹਾਊਸ ਤੋਂ ਭਾਰਤ ਦੇ ਪਹਿਲੇ ਦੌਰੇ ਲਈ ਰਵਾਨਾ ਹੋ ਚੁੱਕੇ ਹਨ | ਇਸ ਮੌਕੇ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਭਾਰਤੀਆਂ ਨੂੰ ਮਿਲਣ ਲਈ ਉਤਸੁਕ ਹਨ | ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਹਨ | ਉਨ੍ਹਾਂ ਦੇ ਦੌਰੇ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਇਸ ਨਾਲ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰੀ ਦੇਸ਼ਾਂ ਵਿਚਾਲੇ ਸਬੰਧ ਮਜ਼ਬੂਤ ਅਤੇ ਸਥਾਈ ਹੋਣਗੇ ਅਤੇ ਦੋਵੇਂ ਦੇਸ਼ਾਂ ਦੇ ਰੱਖਿਆ ਤੇ ਕੂਟਨੀਤਕ ਸਬੰਧਾਂ ਨੂੰ ਹੁਲਾਰਾ ਮਿਲੇਗਾ | ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਵਿਸ਼ੇਸ਼ ਜਹਾਜ਼ ਰਾਹੀਂ ਸੋਮਵਾਰ ਨੂੰ ਸਵੇਰੇ 11.40 ਵਜੇ ਅਹਿਮਦਾਬਾਦ ਪੁੱਜਣਗੇ | ਇਸ ਮੌਕੇ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਜਾਰੇਡ ਕੁਸ਼ਨਰ ਤੋਂ ਇਲਾਵਾ ਅਮਰੀਕੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਹੋਣਗੇ | ਵਾਈਟ ਹਾਊਸ ਤੋਂ ਰਵਾਨਾ ਹੋਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਭਾਰਤ ਦਾ ਦੌਰਾ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ ਸੀ ਅਤੇ ਉਹ ਭਾਰਤੀ ਲੋਕਾਂ ਨੂੰ ਮਿਲਣ ਲਈ ਉਤਸੁਕ ਹਨ | ਸਾਡੇ ਨਾਲ ਲੱਖਾਂ ਲੋਕ ਹੋਣਗੇ | ਇਹ ਇਕ ਲੰਬੀ ਯਾਤਰਾ ਹੋਵੇਗੀ | ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਦੋਸਤ ਹਨ | ਅਜਿਹੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਵਾਈ ਅੱਡੇ 'ਤੇ ਟਰੰਪ ਦਾ ਸਵਾਗਤ ਕਰਨਗੇ |
ਨਵੀਂ ਦਿੱਲੀ, (ਉਪਮਾ ਡਾਗਾ ਪਾਰਥ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਆਮਦ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਉਨ੍ਹਾਂ ਨੂੰ ਖ਼ੁਸ਼ਾਮਦੀਦ ਕਿਹਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰ ਹੈ | ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ 'ਚ ਟਰੰਪ ਦੇ ਸਵਾਗਤ ਨੂੰ ਸਨਮਾਨ ਦੀ ਗੱਲ ਦੱਸਦਿਆਂ ਕਿਹਾ ਕਿ ਉਹ (ਟਰੰਪ) ਸੋਮਵਾਰ ਨੂੰ ਸਾਡੇ ਨਾਲ ਹੋਣਗੇ | ਸ਼ੁਰੂਆਤ ਅਹਿਮਦਾਬਾਦ 'ਚ ਇਤਿਹਾਸਿਕ ਪ੍ਰੋਗਰਾਮ ਨਾਲ ਹੋਵੇਗੀ | ਮੋਦੀ ਨੇ ਆਪਣੇ ਸੰਦਸ਼ ਦੇ ਨਾਲ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਦਾ ਇਕ ਵੀਡੀਓ ਟਵੀਟ ਵੀ ਸਾਂਝਾ ਕੀਤਾ, ਜਿਸ 'ਚ ਵਿਖਾਇਆ ਗਿਆ ਹੈ ਕਿ ਗੁਜਰਾਤ ਦੇ ਲੋਕ ਟਰੰਪ ਦੇ ਦੌਰੇ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ | ਇਸ ਵੀਡੀਓ 'ਚ ਟਰੰਪ ਲਈ ਸਜੇ ਹੋਏ ਅਹਿਮਦਾਬਾਦ ਨੂੰ ਵਿਖਾਇਆ ਗਿਆ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੀ ਦੋਸਤੀ ਦੀ ਝਲਕ ਵਿਖਾਈ ਗਈ ਹੈ | ਜ਼ਿਕਰਯੋਗ ਹੈ ਕਿ 24 ਅਤੇ 25 ਫਰਵਰੀ ਨੂੰ ਭਾਰਤ ਦੇ ਦੌਰੇ 'ਤੇ ਆ ਰਹੇ ਟਰੰਪ ਦੇ ਨਾਲ ਉਨ੍ਹਾਂ ਦੀ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਜਵਾਈ ਵੀ ਆ ਰਹੇ ਹਨ | ਟਰੰਪ ਆਪਣੇ ਦੌਰੇ ਦੀ ਸ਼ੁਰੂਆਤ ਅਹਿਮਦਾਬਾਦ ਤੋਂ ਕਰਨਗੇ, ਜਿੱਥੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ | ਹਵਾਈ ਅੱਡੇ ਤੋਂ ਮੋਦੀ ਅਤੇ ਟਰੰਪ 22 ਕਿਲੋਮੀਟਰ ਲੰਬਾ ਰੋਡ ਸ਼ੋਅ ਕਰਨਗੇ, ਜਿਸ ਤੋਂ ਬਾਅਦ ਉੱਥੋਂ ਦੇ ਕ੍ਰਿਕਟ ਸਟੇਡੀਅਮ 'ਚ 'ਨਮਸਤੇ ਟਰੰਪ' ਪ੍ਰੋਗਰਾਮ 'ਚ ਦੋਵੇਂ ਆਗੂ ਸਾਂਝੇ ਤੌਰ 'ਤੇ ਸਭਾ ਨੂੰ ਸੰਬੋਧਨ ਕਰਨਗੇ |
ਟਰੰਪ ਨੇ ਵੀ ਸ਼ੇਅਰ ਕੀਤੀ ਵੀਡੀਓ
ਡੋਨਾਲਡ ਟਰੰਪ ਨੇ ਵੀ ਭਾਰਤ ਦੌਰੇ ਤੋਂ ਪਹਿਲਾਂ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਾਹੂਬਲੀ ਦੇ ਰੂਪ 'ਚ ਨਜ਼ਰ ਆ ਰਹੇ ਹਨ | 81 ਸੈਕਿੰਡ ਦੀ ਇਸ ਵੀਡੀਓ 'ਚ ਟਰੰਪ ਤੋਂ ਇਲਾਵਾ ਮੇਲਾਨੀਆ, ਉਨ੍ਹਾਂ ਦੀ ਬੇਟੀ ਇਵਾਂਕਾ ਅਤੇ ਜੂੂਨੀਅਰ ਟਰੰਪ ਤਾਂ ਵਿਖਾਈ ਦੇ ਹੀ ਰਹੇ ਹਨ | ਇਸ ਤੋਂ ਇਲਾਵਾ ਇਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਨ੍ਹਾਂ ਦੀ ਪਤਨੀ ਜਸ਼ੋਦਾਬੇਨ ਵੀ ਨਜ਼ਰ ਆ ਰਹੇ ਹਨ | ਟਰੰਪ ਨੇ ਇਸ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ ਹੈ ਕਿ ਉਹ ਭਾਰਤ 'ਚ ਆਪਣੇ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ ਹਨ |
ਵਿਰੋਧੀ ਧਿਰ ਨੂੰ ਨਹੀਂ ਦਿੱਤਾ ਸੱਦਾ
ਟਰੰਪ ਦੇ ਸਮਰਥਨ 'ਚ 25 ਫਰਵਰੀ ਨੂੰ ਰਾਸ਼ਟਰਪਤੀ ਭਵਨ 'ਚ ਦਿੱਤੇ ਜਾ ਰਹੇ ਭੋਜ 'ਚ ਵਿਰੋਧੀ ਧਿਰ ਨੂੰ ਸੱਦਾ ਨਹੀਂ ਦਿੱਤਾ ਗਿਆ | ਲੋਕ ਸਭਾ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਪਾਰਟੀ ਦੀ ਅੰਤਿ੍ਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੱਦਾ ਨਾ ਦਿੱਤੇ ਜਾਣ ਕਾਰਨ ਸੱਦਾ ਪ੍ਰਵਾਨ ਨਹੀਂ ਕੀਤਾ |
ਇਕ ਲੱਖ ਲੋਕਾਂ ਦੇ ਰੋਡ ਸ਼ੋਅ 'ਚ ਸ਼ਾਮਿਲ ਹੋਣ ਦੀ ਸੰਭਾਵਨਾ
ਟਰੰਪ ਅਤੇ ਮੋਦੀ ਦੇ 22 ਕਿਲੋਮੀਟਰ ਦੇ ਰੋਡ ਸ਼ੋਅ ਦੌਰਾਨ ਤਕਰੀਬਨ ਇਕ ਲੱਖ ਲੋਕਾਂ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਹੈ | ਇਸ ਰੋਡ ਸ਼ੋਅ ਤੋਂ ਬਾਅਦ ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ 'ਚ ਟਰੰਪ ਦੇ ਸੰਬੋਧਨ ਤੋਂ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ, ਜਿਸ 'ਚ ਪ੍ਰਸਿੱਧ ਗਾਇਕ ਕੈਲਾਸ਼ ਖੇਰ ਅਤੇ ਹੋਰ ਕਲਾਕਾਰ ਸ਼ਾਮਿਲ ਹੋਣਗੇ | ਇਸ ਸਟੇਡੀਅਮ ਦੀ ਸੁਰੱਖਿਆ ਲਈ 25 ਸੀਨੀਅਰ ਆਈ.ਪੀ.ਐੱਸ. ਅਧਿਕਾਰੀਆਂ ਦੀ ਅਗਵਾਈ 'ਚ 10 ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ |
ਕਾਂਗਰਸ ਨੇ ਟਰੰਪ ਦੌਰੇ ਤੋਂ ਪਹਿਲਾਂ ਮੋਦੀ ਤੋਂ ਮੰਗੇ ਪੰਜ ਸਵਾਲਾਂ ਦੇ ਜਵਾਬ
ਕਾਂਗਰਸ ਨੇ ਟਰੰਪ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜ ਸਵਾਲਾਂ ਦੇ ਜਵਾਬ ਮੰਗੇ ਹਨ | ਕਾਂਗਰਸ ਨੇ ਮੋਦੀ ਤੋਂ ਸਵਾਲੀਆ ਅੰਦਾਜ਼ 'ਚ ਪੁੱਛਿਆ ਕਿ ਕੀ ਉਹ ਟਰੰਪ ਦੇ ਸਾਹਮਣੇ ਐਚ-1 ਬੀ ਵੀਜ਼ਾ, ਜੀ.ਐੱਸ.ਪੀ ਦਰਜੇ ਦੀ ਬਹਾਲੀ ਅਤੇ ਤਾਲਿਬਾਨ ਨਾਲ ਜੁੜੇ ਸੁਰੱਖਿਆ ਦੇ ਮੁੱਦੇ ਉਠਾਉਣਗੇ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਪਹਿਲਾਂ ਭਾਰਤ' 'ਤੇ ਚੁੱਪ ਕਿਉਂ ਹਨ, ਜਦਕਿ ਰਾਸ਼ਟਰਪਤੀ ਟਰੰਪ ਪਹਿਲਾਂ ਅਮਰੀਕਾ ਦੀ ਗੱਲ ਕਰ ਰਹੇ ਹਨ | ਸੂਰਜੇਵਾਲਾ ਨੇ ਲੜੀਵਾਰ ਸਵਾਲਾਂ 'ਚ ਪੁੱਛਿਆ ਕਿ ਭਾਰਤੀਆਂ ਨੂੰ 85 ਹਜ਼ਾਰ ਐੱਚ-1 ਬੀ ਵੀਜ਼ਾ 'ਚ ਵੀ ਸਿਰਫ਼ 70 ਫ਼ੀਸਦੀ ਵੀਜ਼ਾ ਹੀ ਮਿਲ ਰਹੇ ਹਨ | ਕੀ ਪ੍ਰਧਾਨ ਮੰਤਰੀ ਐੱਚ-1 ਬੀ ਵੀਜ਼ਾ 'ਚ ਢਿੱਲ ਦੀ ਗੱਲ ਕਰਨਗੇ | ਸੂਰਜੇਵਾਲਾ ਨੇ 29 ਫਰਵਰੀ ਨੂੰ ਅਮਰੀਕਾ ਵਲੋਂ ਤਾਲਿਬਾਨ ਨਾਲ ਸਮਝੌਤੇ ਕਰਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੀ ਮੋਦੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਉਠਾਉਣਗੇ | ਕਾਂਗਰਸੀ ਆਗੂ ਨੇ ਅਮਰੀਕਾ ਵਲੋਂ ਵਪਾਰ 'ਚ ਬੰਦ ਕੀਤੀ ਗਈ ਆਮ ਤਰਜੀਹੀ ਵਿਵਸਥਾ ਦੀ ਮੁੜ ਬਹਾਲੀ, ਈਰਾਨ 'ਤੇ ਅਮਰੀਕਾ ਵਲੋਂ ਲਾਈਆਂ ਪਾਬੰਦੀਆਂ ਤੋਂ ਬਾਅਦ ਭਾਰਤ ਲਈ ਸਸਤੇ ਤੇਲ ਦਾ ਮਿਲਣਾ ਯਕੀਨੀ ਬਣਾਉਣ ਅਤੇ ਸਟੀਲ ਦੀਆਂ ਦਰਾਮਦਾਂ 'ਤੇ ਛੋਟ ਦਾ ਮੁੱਦਾ ਉਠਾਉਣ ਨੂੰ ਲੈ ਕੇ ਵੀ ਮੋਦੀ ਸਰਕਾਰ ਨੂੰ ਜਵਾਬ ਦੇਣ ਨੂੰ ਕਿਹਾ | ਸਾਬਰਮਤੀ ਆਸ਼ਰਮ ਜਾਣਗੇ ਮੋਦੀ ਤੇ ਟਰੰਪ
ਅਹਿਮਦਾਬਾਦ, 23 ਫਰਵਰੀ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਅਹਿਮਦਾਬਾਦ ਦੇ ਮੋਟੇਰਾ ਕ੍ਰਿਕਟ ਸਟੇਡੀਅਮ 'ਚ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਾਬਰਮਤੀ ਆਸ਼ਰਮ ਜਾਣਗੇ | ਸ਼ਹਿਰ ਦੇ ਪੁਲਿਸ ਕਮਿਸ਼ਨਰ ਅਸ਼ੀਸ਼ ਭਾਟੀਆ ਨੇ ਦੱਸਿਆ ਕਿ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ 'ਚ ਕਰਵਾਏ ਜਾਣ ਵਾਲੇ 'ਨਮਸਤੇ ਟਰੰਪ' ਪ੍ਰੋਗਰਾਮ ਤੋਂ ਪਹਿਲਾਂ ਡੋਨਾਲਡ ਟਰੰਪ ਸਾਬਰਮਤੀ ਆਸ਼ਰਮ 'ਚ ਕੁਝ ਸਮਾਂ ਬਿਤਾਉਣਗੇ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋਣਗੇ |
ਮੇਲਾਨੀਆ ਦੇ ਦੌਰੇ ਮੌਕੇ ਕੇਜਰੀਵਾਲ ਤੇ ਸਿਸੋਦੀਆ ਦੇ ਹਾਜ਼ਰ ਰਹਿਣ 'ਤੇ ਇਤਰਾਜ਼ ਨਹੀਂ-ਅਮਰੀਕੀ ਦੂਤਾਵਾਸ
ਨਵੀਂ ਦਿੱਲੀ, 23 ਫਰਵਰੀ (ਏਜੰਸੀ)-ਅਮਰੀਕੀ ਦੂਤਾਵਾਸ ਵਲੋਂ ਅੱਜ ਕਿਹਾ ਗਿਆ ਹੈ ਕਿ ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਦੇ ਦਿੱਲੀ ਦੇ ਇਕ ਸਰਕਾਰੀ ਸਕੂਲ ਦੇ ਦੌਰੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਹਾਜ਼ਰ ਰਹਿਣ 'ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਕੋਈ ਰਾਜਨੀਤਕ ਸਮਾਗਮ ਨਹੀਂ ਹੋਵੇਗਾ ਅਤੇ ਇਸ ਸਮਾਗਮ ਦਾ ਮੁੱਖ ਕੇਂਦਰ ਬਿੰਦੂ ਸਿੱਖਿਆ ਤੇ ਵਿਦਿਆਰਥੀ ਹੀ ਹੋਣਗੇ | ਉਧਰ ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੇਜਰੀਵਾਲ ਤੇ ਸਿਸੋਦੀਆ ਇਸ ਸਮਾਗਮ 'ਚ ਹਾਜ਼ਰ ਨਹੀ ਹੋਣਗੇ ਕਿਉਂਕਿ ਉਨ੍ਹਾਂ ਦੇ ਨਾਂਅ ਮਹਿਮਾਨ ਸੂਚੀ 'ਚੋਂ ਹਟਾ ਦਿੱਤੇ ਗਏ ਹਨ |
ਤਿੰਨ ਸ਼ਹਿਰਾਂ ਦਾ ਕਰਨਗੇ ਦੌਰਾ
36 ਘੰਟੇ ਦੇ ਭਾਰਤ ਦੌਰੇ ਦੌਰਾਨ ਟਰੰਪ ਭਾਰਤ ਦੇ ਦੋ ਰਾਜਾਂ ਅਤੇ ਰਾਜਧਾਨੀ ਦਿੱਲੀ ਦਾ ਦੌਰਾ ਕਰਨਗੇ | ਗੁਜਰਾਤ ਦੇ ਅਹਿਮਦਾਬਾਦ ਤੋਂ ਇਲਾਵਾ ਉਹ ਉੱਤਰ ਪ੍ਰਦੇਸ਼ ਦੇ ਆਗਰਾ ਵੀ ਜਾਣਗੇ, ਜਿਸ ਤੋਂ ਬਾਅਦ 25 ਫਰਵਰੀ ਨੂੰ ਰਾਜਧਾਨੀ ਦਿੱਲੀ 'ਚ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਜਾਵੇਗਾ | ਇਸ ਦੌਰਾਨ ਕੁਝ ਵਪਾਰ ਸਮਝੌਤੇ ਹੋਣ ਦੀ ਵੀ ਸੰਭਾਵਨਾ ਹੈ | ਹਾਲਾਂਕਿ ਟਰੰਪ ਨੇ ਦੌਰੇ ਤੋਂ ਪਹਿਲਾਂ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਸੀ ਕਿ ਇਸ ਦੌਰਾਨ ਕੋਈ ਵੀ ਵੱਡਾ ਵਪਾਰਕ ਸਮਝੌਤਾ ਨਹੀਂ ਹੋਵੇਗਾ | ਦੋ ਰਾਜਾਂ ਅਤੇ ਰਾਜਧਾਨੀ 'ਚ ਟਰੰਪ ਦੇ ਪ੍ਰਵਾਸ ਦੌਰਾਨ ਵੀ ਕਿਸੇ ਵੀ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਮੁਲਾਕਾਤ ਨਿਰਧਾਰਿਤ ਨਹੀਂ ਹੈ | ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੁਪਾਨੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਟਰੰਪ ਦੇ ਅਹਿਮਦਾਬਾਦ ਅਤੇ ਆਗਰਾ ਦੌਰੇ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਨਹੀਂ ਕਰਨਗੇ | ਇੱਥੋਂ ਤੱਕ ਕਿ ਟਰੰਪ ਦੀ ਪਤਨੀ ਮਿਲੇਨੀਆ ਜੋ ਕਿ ਦਿੱਲੀ 'ਚ ਹੈਪੀਨੇਸ ਕਲਾਸਾਂ ਦਾ ਦੌਰਾ ਕਰਨਗੇ, ਉਸ ਸਮੇਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੱਦਾ ਨਾ ਦਿੱਤੇ ਜਾਣ 'ਤੇ ਆਮ ਆਦਮੀ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ |

Comments