ਗੁਰਦਾਸ ਦੇ ਨੂੰਹ-ਪੁੱਤ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਲੰਗਰ ਅਤੇ ਬਰਤਨਾਂ ਦੀ ਕੀਤੀ ਸੇਵਾ



ਅੰਮ੍ਰਿਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)- ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਅਤੇ ਨੂੰਹ ਸਿਮਰਨ ਕੌਰ ਮੁੰਡੀ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸ੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਉਪਰੰਤ ਉਨ੍ਹਾਂ ਨੇ ਸ਼ਬਦ-ਕੀਰਤਨ ਸਰਵਣ ਕੀਤਾ। ਉਪਰੰਤ ਗੁਰਇਕ ਮਾਨ ਅਤੇ ਸਿਮਰਨ ਕੌਰ ਮੁੰਡੀ ਨੇ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਵਿਖੇ ਬਰਤਨ ਸਾਫ਼ ਕਰਨ, ਲੰਗਰ ਪ੍ਰਸ਼ਾਦੇ ਪਕਾਉਣ ਅਤੇ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ ਆਈ. ਪੀ. ਐੱਸ. ਵਿਕਰਮਜੀਤ ਦੁੱਗਲ ਵੀ ਮੌਜੂਦ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਕਰੀਬ 2 ਘੰਟੇ ਰੁਕਣ ਉਪਰੰਤ ਮਾਨ ਪਰਿਵਾਰ ਦੇ ਮੈਂਬਰ ਵਾਪਸ ਪਰਤ ਗਏ। ਇੱਥੇ ਦੱਸਣਯੋਗ ਹੈ ਕਿ ਗੁਰਇਕ ਮਾਨ ਅਤੇ ਸਿਮਰਨ ਕੌਰ ਮੁੰਡੀ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ।
Comments