ਪੂਰੀ ਖ਼ਬਰ » ਕੈਨੇਡਾ 'ਚ ਪੰਜਾਬਣ ਕੌ ਾਸਲਰ ਨੂੰ ਮਿਲੀ ਮਾਰਨ ਦੀ ਧਮਕੀ

ਐਬਟਸਫੋਰਡ, 27 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਵਰਨਨ ਨਗਰਪਾਲਿਕਾ ਦੀ ਕੌ ਾਸਲਰ ਦਲਵੀਰ ਕੌਰ ਨਾਹਲ ਨੂੰ ਮਾਰਨ ਦੀ ਧਮਕੀ ਮਿਲੀ ਹੈ | ਕੌ ਾਸਲਰ ਦਲਵੀਰ ਕੌਰ ਨੇ ਦੱ ਸਿਆ ਕਿ ਉਸ ਦੇ ਮਾਪਿਆਂ ਦੇ ਘਰ ਦੇ ਪਤੇ 'ਤੇ ਉਸ ਦੇ ਨਾਂਅ ਇਕ ਖ਼ਤ ਆਇਆ | ਲਾਲ ਰੰਗ ਦਾ ਲਿਫ਼ਾਫ਼ਾ ਦੇਖ ਕੇ ਉਸ ਨੇ ਸੋਚਿਆ ਕਿ ਸ਼ਾਇਦ ਕਿਸੇ ਸਮਰਥਕ ਵਲੋਂ ਭੇਜਿਆ ਕ੍ਰਿਸਮਿਸ ਜਾਂ ਨਵੇਂ ਸਾਲ ਦਾ ਕਾਰਡ ਹੋਵੇਗਾ ਪਰ ਜਦ ਉਸ ਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਬਹੁਤ ਡਰ ਗਈ, ਜਿਸ ਉੱਪਰ ਅੰਗਰੇਜ਼ੀ ਵਿਚ ਲਿਖਿਆ ਸੀ 'ਡਾਈ-ਡਾਈ' ਭਾਵ ਮਰ-ਮਰ | ਧਮਕੀ ਪੱਤਰ ਵਿਚ ਲਿਖਿਆ ਵਿਚਕਾਰਲਾ ਸ਼ਬਦ ਔਰਤ ਲਈ ਅਪਮਾਨਜਨਕ ਹੋਣ ਕਰਕੇ ਅਸੀਂ ਖ਼ਬਰ ਵਿਚ ਨਹੀਂ ਲਿਖ ਸਕਦੇ | ਦਲਵੀਰ ਕੌਰ ਨੇ ਦੱ ਸਿਆ ਕਿ ਵਰਨਨ ਦੇ ਲੋਕਾਂ ਨੂੰ ਪਤਾ ਹੈ ਕਿ ਮੈਂ ਕੈਂਸਰ ਤੋਂ ਪੀੜਤ ਹਾਂ | ਧਮਕੀ ਭੇਜਣ ਵਾਲੇ ਵਿਅਕਤੀ ਨੇ ਇਹ ਨਹੀਂ ਲਿਖਿਆ ਕਿ ਉਸ ਕੈਂਸਰ ਜਾਂ ਕੌ ਾਸਲਰ ਕਰਕੇ ਮਰਨ ਨੂੰ ਕਹਿ ਰਿਹਾ ਹੈ | ਦਲਵੀਰ ਕੌਰ ਨੇ ਦੱ ਸਿਆ ਕਿ ਉਹ ਵਰਨਨ ਦੀ ਨਗਰਪਾਲਿਕਾ ਵਿਚ ਲੋਕਾਂ ਦੀ ਚੁਣੀ ਹੋਈ ਪ੍ਰਤੀਨਿਧ ਵਜੋਂ ਸੇਵਾਵਾਂ ਕਰਦੀ ਹੈ ਤੇ ਉਸ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਵੀ ਨਹੀਂ ਹੈ ਪਰ ਇਸ ਤਰ੍ਹਾਂ ਦੀ ਧਮਕੀ ਮਿਲਣ ਕਾਰਨ ਉਸ ਨੂੰ ਸਦਮਾ ਪਹੁੰਚਿਆ ਹੈ | ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਵਰਣਨਯੋਗ ਹੈ ਕਿ ਬੀਤੇ ਸਾਲ ਮਈ ਮਹੀਨੇ ਕਲੋਨਾ ਸ਼ਹਿਰ ਦੇ ਪੰਜਾਬੀ ਮੇਅਰ ਕੋਲਿਨ ਬਸਰਾ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਪਰ ਪੁਲਿਸ ਨੇ ਧਮਕੀ ਦੇਣ ਵਾਲੇ 52 ਸਾਲਾ ਵਿਅਕਤੀ ਨੂੰ ਗਿਫ਼੍ਰਤਾਰ ਕਰ ਲਿਆ ਸੀ |
Comments