ਕੈਨੇਡਾ ਦੀ ਕੰਵਲਦੀਪ ਕੌਰ ਸੰਧੂ ਸੰਯੁਕਤ ਰਾਸ਼ਟਰ ਦੇ ਜਸਟਿਸ ਟਿ੍ਬਿਊਨਲ ਦੀ ਜੱਜ ਨਿਯੁਕਤ

ਐਬਟਸਫੋਰਡ, 18 ਫਰਵਰੀ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਪੰਜਾਬੀਆਂ ਦੇ ਸੁਨਹਿਰੇ ਇਤਿਹਾਸ ਦੇ ਅਧਿਆਏ ਵਿਚ ਇਕ ਪੰਨਾ ਉਸ ਸਮੇਂ ਹੋਰ ਜੁੜ ਗਿਆ, ਜਦੋਂ ਸਰੀ ਦੀ ਉੱਘੀ ਵਕੀਲ ਕੰਵਲਦੀਪ ਕੌਰ ਸਿੰਮੀ ਸੰਧੂ ਨੂੰ ਸੰਯੁਕਤ ਰਾਸ਼ਟਰ ਦੇ ਜਸਟਿਸ ਟਿ੍ਬਿਊਨਲ 'ਚ ਜੱਜ ਨਿਯੁਕਤ ਕੀਤਾ ਗਿਆ ਹੈ, ਜੋ ਕਿ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਲਈ ਮਾਣ ਵਾਲੀ ਗੱਲ ਹੈ | ਇਸ ਅਹੁਦੇ 'ਤੇ ਪਹੁੰਚਣ ਵਾਲੀ ਉਹ ਪਹਿਲੀ ਪੰਜਾਬਣ ਹੈ | ਇਸ ਤੋਂ ਪਹਿਲਾਂ ਪੰਜਾਬ ਦੇ ਸ: ਕਮਲਜੀਤ ਸਿੰਘ ਗਰੇਵਾਲ ਪਹਿਲੀ ਜੁਲਾਈ 2009 ਤੋਂ 30 ਜੂਨ, 2012 ਤੱਕ ਸੰਯੁਕਤ ਰਾਸ਼ਟਰ ਵਿਚ ਜੱਜ ਦੇ ਅਹੁਦੇ 'ਤੇ ਰਹਿ ਚੁੱਕੇ ਹਨ | ਨਵੇਂ ਨਿਯੁਕਤ ਹੋਏ ਸੱਤ ਮੈਂਬਰੀ ਜਸਟਿਸ ਟਿ੍ਬਿਊਨਲ ਵਿਚ ਜਰਮਨ ਦੀ ਸਬੀਨ ਕਨੀਰਿਮ, ਬਰਾਜ਼ੀਲ ਦੀ ਮਾਰਥਾ ਹਾਲਫੋਰਡ, ਨਿਊਜ਼ੀਲੈਂਡ ਦੇ ਗਰੇਮੀ ਕੌਲਗਨ, ਸਾਊਥ ਅਫਰੀਕਾ ਦੇ ਜੌਹਨ ਰੇਮੰਡ ਮਰਫੀ, ਗਰੀਸ ਦੇ ਦਮਿਤਰਸ ਰਾਏਕੋਸ, ਬੈਲਜੀਅਮ ਦੇ ਜੀਨ ਫਰਾਂਸਿਸ ਤੇ ਕੈਨੇਡਾ ਦੀ ਕੰਵਲਦੀਪ ਕੌਰ ਸੰਧੂ ਜੱਜ ਨਿਯੁਕਤ ਕੀਤੇ ਗਏ ਹਨ | ਕੰਵਲਦੀਪ ਕੌਰ ਸੰਧੂ ਜ਼ਿਲ੍ਹਾ ਲੁਧਿਆਣਾ ਦੀ ਜਗਰਾਉਂ ਤਹਿਸੀਲ ਦੇ ਪਿੰਡ ਮਾਣੂਕੇ ਨਾਲ ਸਬੰਧਿਤ ਉੱਘੇ ਸਮਾਜ ਸੇਵੀ ਤੇ ਰਾਜਸੀ ਵਿਸ਼ਲੇਸ਼ਕ ਸੁੱਖੀ ਸੰਧੂ ਦੀ ਪਤਨੀ ਹੈ ਤੇ ਬਿ੍ਟਿਸ਼ ਕੋਲੰਬੀਆ ਪਾਰਟੀ ਅਸੈਸਮੈਂਟ ਅਪੀਲ ਬੋਰਡ ਦੀ ਚੇਅਰਪਰਸਨ ਹੈ | ਕੰਵਲਦੀਪ ਕੌਰ ਸੰਧੂ ਨੇ ਸੰਨ 1989 ਵਿਚ ਵੈਨਕੂਵਰ ਦੀ ਯੂਨੀਵਰਸਿਟੀ ਆਫ਼ ਬਿ੍ਟਿਸ਼ ਕੋਲੰਬੀਆ ਤੋਂ ਲਾਅ ਦੀ ਡਿਗਰੀ ਕੀਤੀ ਸੀ ਤੇ ਉਹ ਕੈਨੇਡੀਅਨ ਬਾਰ ਐਸਸੀਏਸ਼ਨ ਦੀ ਵੀ ਮੈਂਬਰ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ