ਆਕਸਫੋਰਡ ਯੂਨੀਵਰਸਿਟੀ 'ਚ ਆਰਥਿਕਤਾ ਬਾਰੇ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ 'ਚ ਡਾ: ਉਪਦੇਸ਼ ਖਿੰਡਾ ਨੇ ਲਿਆ ਭਾਗ


ਲੰਡਨ, 10 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਆਕਸਫੋਰਡ ਯੂਨੀਵਰਸਿਟੀ ਲੰਡਨ ਵਿਖੇ ਆਰਥਿਕਤਾ ਬਾਰੇ ਇਕ ਅੰਤਰਰਾਸ਼ਟਰੀ ਵਿਚਾਰ ਗੋਸ਼ਟੀ ਕਾਨਫ਼ਰੰਸ ਹੋਈ, ਜਿਸ 'ਚ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੇ ਵਿਦਵਾਨਾਂ ਵਲੋਂ ਆਪਣੇ ਖੋਜ ਪੱਤਰ ਪੜੇ੍ਹ ਗਏ ਸਨ | ਇਸ ਵਿਚ ਸੁਲਤਾਨਪੁਰ ਲੋਧੀ ਇਲਾਕੇ ਦੀ ਡਾ: ਉਪਦੇਸ਼ ਖਿੰਡਾ (ਸਿੱਖਿਆ ਸ਼ਾਸਤਰੀ ਵਿਭਾਗ ਮੁਖੀ ਅਤੇ ਟਰੇਨਿੰਗ ਐਾਡ ਪਲੇਸਮੈਂਟ ਅਫ਼ਸਰ, ਇਨੋਸੈਂਟ ਹਾਰਟਸ ਗਰੁੱਪ ਜਲੰਧਰ) ਨੇ ਵੀ ਪੰਜਾਬ ਦੀ ਕਿਸਾਨੀ, ਆਰਥਿਕਤਾ ਅਤੇ ਭਾਰਤ ਦੇ ਕਿਸਾਨਾਂ ਦੇ ਹਾਲਾਤਾਂ ਨੂੰ ਬਿਆਨ ਕਰਦਾ ਪਰਚਾ ਪੜਿ੍ਹਆ, ਜਿਸ 'ਚ ਨਬਾਰਡ ਬੈਂਕ ਦੁਆਰਾ ਕਿੱਤੇ ਪੇਂਡੂ ਖੇਤਰਾਂ ਦੇ ਵਿਕਾਸ ਪਾਏ ਜਾ ਰਹੇ ਯੋਗਦਾਨ ਨੂੰ ਵੀ ਸ਼ਾਮਿਲ ਕੀਤਾ ਹੋਇਆ ਸੀ | ਡਾ: ਉਪਦੇਸ਼ ਖਿੰਡਾ ਅਨੁਸਾਰ ਉਨ੍ਹਾਂ ਨੇ ਇਸ ਖੇਤਰ ਪਿਛਲੇ ਦੋ ਸਾਲਾਂ ਤੋਂ ਕੰਮ ਕੀਤਾ ਹੈ | ਡਾ: ਉਪਦੇਸ਼ ਖਿੰਡਾ ਵਲੋਂ ਪੜੇ੍ਹ ਗਏ ਖੋਜ ਪੱਤਰ ਨੇ ਸ਼ਖ਼ਸੀਅਤਾਂ 'ਤੇ ਆਪਣਾ ਪ੍ਰਭਾਵ ਛੱਡਿਆ | ਇਹ ਖੋਜ ਪੱਤਰ ਡਾ: ਉਪਦੇਸ਼ ਖਿੰਡਾ ਵਲੋਂ ਪੇਂਡੂ ਖੇਤਰ ਦੇ ਵਿਕਾਸ 'ਚ ਨਬਾਰਡ ਦੇ ਯੋਗਦਾਨ ਅਤੇ ਇਸ ਕਰ ਕੇ ਹੋ ਰਹੀ ਪੇਂਡੂ ਖੇਤਰ ਦੀ ਤਰੱਕੀ ਬਾਰੇ ਜਾਣਕਾਰੀ ਦਿੱਤੀ | ਮਾਣ ਵਾਲੀ ਗੱਲ ਸੀ ਕਿ ਇਹ ਖੋਜ ਪੱਤਰ ਭਾਰਤ ਦੀ ਅਤੇ ਖ਼ਾਸ ਤੌਰ 'ਤੇ ਪੰਜਾਬ ਦੀ ਔਰਤ ਵਲੋਂ ਪੜਿ੍ਹਆ ਗਿਆ ਸੀ ਜਿਸ ਕਰ ਕੇ ਇਸ ਦੀ ਹੋਰ ਵੀ ਸਰਹਾਣਾ ਹੋਈ | ਇਸ ਖੋਜ ਪੱਤਰ 'ਤੇ ਵਿਚਾਰ ਚਰਚਾ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪਰਚੇ ਦੀ ਅਤੇ ਭਾਰਤ ਦੀ ਨਾਰੀ ਸ਼ਕਤੀ ਦੀ ਸ਼ਲਾਘਾ ਕੀਤੀ | ਇਸ ਕਾਨਫ਼ਰੰਸ 'ਚ ਯੂ. ਕੇ., ਰੂਸ, ਸਪੇਨ ਅਤੇ ਕੈਨੇਡਾ ਤੋਂ ਇਲਾਵਾ ਹੋਰ ਕਈ ਦੇਸ਼ਾਂ ਦੇ ਨੁਮਾਇੰਦੇ ਸ਼ਾਮਿਲ ਸਨ |

ਖ਼ਬਰ ਸ਼ੇਅਰ ਕਰੋ

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ