ਦੁਨੀਆ ਦੀ 5ਵੀਂ ਵੱਡੀ ਅਰਥਵਿਵਸਥਾ ਬਣਿਆ ਭਾਰਤ
ਇੰਗਲੈਂਡ ਤੇ ਫਰਾਂਸ ਨੂੰ ਪਛਾੜਿਆ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 18 ਫਰਵਰੀ -ਹੁਣ ਭਾਰਤ ਦੀ ਗਿਣਤੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥ ਵਿਵਸਥਾਵਾਂ 'ਚ ਹੋਣ ਲੱਗੀ ਹੈ। ਸਾਡਾ ਦੇਸ਼ ਅਰਥ ਵਿਵਸਥਾ ਦੇ ਮਾਮਲੇ 'ਚ ਏਨਾ ਵੱਡਾ ਹੋ ਗਿਆ ਹੈ ਕਿ ਹੁਣ ਇਸ ਨੇ ਯੂਰਪ ਦੇ ਸਭ ਤੋਂ ਤਾਕਤਵਰ ਸਮਝੇ ਜਾਣ ਵਾਲੇ ਦੇਸ਼ਾਂ ਨੂੰ ਵੀ ਪਛਾੜ ਦਿੱਤਾ ਹੈ। ਤਾਜ਼ਾ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ ਹੁਣ ਦੁਨੀਆ ਦੀ 5ਵੀਂ ਵੱਡੀ ਅਰਥ ਵਿਵਸਥਾ ਬਣ ਗਿਆ ਹੈ।
ਯੂਰਪੀ ਦੇਸ਼ਾਂ ਨੂੰ ਵੀ ਛੱਡਿਆ ਪਿੱਛੇ
ਵਰਲਡ ਪਾਪੂਲੇਸ਼ਨ ਰਿਵਿਊ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੁਨੀਆ ਦੀਆਂ ਚੋਟੀ ਦੀਆਂ 5 ਅਰਥ ਵਿਵਸਥਾਵਾਂ 'ਚ ਸ਼ਾਮਿਲ ਹੋ ਗਿਆ ਹੈ। ਭਾਰਤ ਦੀ ਜੀ. ਡੀ. ਪੀ. 2.94 ਟ੍ਰਿਲੀਅਨ ਡਾਲਰ ਹੋ ਗਈ ਹੈ। ਭਾਰਤ ਨੇ ਇੰਗਲੈਂਡ ਅਤੇ ਫਰਾਂਸ ਨੂੰ ਵੀ ਪਛਾੜ ਦਿੱਤਾ। ਜਦਕਿ ਬਰਤਾਨੀਆ 2.83 ਲੱਖ ਕਰੋੜ ਡਾਲਰ ਨਾਲ ਛੇਵੇਂ ਅਤੇ ਫਰਾਂਸ 2.71 ਲੱਖ ਕਰੋੜ ਡਾਲਰ ਨਾਲ ਸੱਤਵੇਂ ਸਥਾਨ 'ਤੇ ਹੈ। 2019 ਦੇ ਅੰਕੜਿਆਂ ਮੁਤਾਬਿਕ ਅਮਰੀਕਾ 21.44 ਲੱਖ ਕਰੋੜ ਡਾਲਰ ਜੀ.ਡੀ.ਪੀ. ਨਾਲ ਪਹਿਲੇ ਸਥਾਨ 'ਤੇ ਬਣਿਆ ਹੈ। ਜਦਕਿ ਚੀਨ 14.14 ਲੱਖ ਕਰੋੜ ਡਾਲਰ ਨਾਲ ਦੂਸਰੇ, ਜਾਪਾਨ 5.15 ਲੱਖ ਕਰੋੜ ਨਾਲ ਤੀਸਰੇ ਅਤੇ ਜਰਮਨੀ 4 ਲੱਖ ਕਰੋੜ ਡਾਲਰ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੌਜੂਦਾ ਮੰਦੀ ਕਾਰਨ ਭਾਰਤ ਦੀ ਰਫ਼ਤਾਰ ਕੁਝ ਘੱਟ ਹੀ ਰਹੇਗੀ। ਵਰਨਣਯੋਗ ਹੈ ਕਿ ਹਾਲ ਹੀ 'ਚ ਜਾਰੀ ਅਰਥ ਵਿਵਸਥਾ ਸਰਵੇਖਣ 'ਚ ਕਿਹਾ ਗਿਆ ਹੈ ਕਿ ਆਗਾਮੀ ਵਿੱਤੀ ਵਰ੍ਹੇ 'ਚ ਭਾਰਤ ਦੀ ਜੀ. ਡੀ. ਪੀ. ਵਿਕਾਸ ਦਰ 5 ਫ਼ੀਸਦੀ ਦੇ ਨੇੜੇ-ਤੇੜੇ ਹੀ ਰਹੇਗੀ।
ਉਦਾਰਵਾਦੀ ਅਰਥਵਿਵਸਥਾ
ਰਿਪੋਰਟ 'ਚ ਕਿਹਾ ਗਿਆ ਹੈ ਕਿ 1990 'ਚ ਭਾਰਤ ਅਰਥਵਿਵਸਥਾ ਨੂੰ ਉਦਾਰਵਾਦੀ ਬਣਾਉਣ ਦਾ ਫ਼ੈਸਲਾ ਦੇਸ਼ ਲਈ ਮਦਦਗਾਰ ਰਿਹਾ ਹੈ। ਇਸ ਕਦਮ ਕਾਰਨ ਦੇਸ਼ 'ਚ ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਨਿੱਜੀਕਰਨ ਦਾ ਫਾਇਦਾ ਮਿਲਿਆ। ਇਸ ਦੇ ਕਾਰਨ ਭਾਰਤੀ ਅਰਥ ਵਿਵਸਥਾ ਜ਼ਿਆਦਾ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਵਰਨਣਯੋਗ ਹੈ ਕਿ ਦੇਸ਼ ਦਾ ਸਰਵਿਸ ਸੈਕਟਰ ਸਭ ਤੋਂ ਸ਼ਾਨਦਾਰ ਕੰਮ ਕਰ ਰਿਹਾ ਹੈ। ਭਾਰਤੀ ਅਰਥ ਵਿਵਸਥਾ 'ਚ 60 ਫ਼ੀਸਦੀ ਯੋਗਦਾਨ ਸਰਵਿਸ ਸੈਕਟਰ ਦਾ ਹੀ ਹੈ। ਇਸ ਦੇ ਇਲਾਵਾ 28 ਫ਼ੀਸਦੀ ਯੋਗਦਾਨ ਰੁਜ਼ਗਾਰ ਦਾ ਹੈ।

Comments