ਅਕੈਡਮੀ ਆਫ਼ ਸੋਸ਼ਲ ਸਾਇੰਸ ਆਸਟ੍ਰੇਲੀਆ ਦੀ ਮੈਂਬਰ ਬਣੀ ਸੰਧਿਆ


ਮੈਲਬੌਰਨ, 12 ਫਰਵਰੀ (ਸਰਤਾਜ ਸਿੰਘ ਧੌਲ)-ਪ੍ਰੋਫ਼ੈਸਰ ਸੰਧਿਆ ਪਾਹੂਜਾ ਜੋ ਕਿ ਭਾਰਤੀ ਮੂਲ ਦੀ ਹੈ, ਨੂੰ 2019 'ਚ 'ਅਕੈਡਮੀ ਆਫ਼ ਸੋਸ਼ਲ ਸਾਇੰਸ ਆਸਟ੍ਰੇਲੀਆ' ਦੀ ਮੈਂਬਰ ਚੁਣਿਆ ਗਿਆ ਹੈ | ਉਸ ਦੇ ਮਾਤਾ-ਪਿਤਾ 1970 'ਚ ਇੱਥੇ ਆਏ ਸਨ ਜਦੋਂ ਉਹ ਉਸ ਦੀ ਮਾਂ ਦੇ ਪੇਟ 'ਚ ਸੀ | ਉਸ ਸਮੇਂ ਇੱਥੇ ਵਾਈਟ ਆਸਟ੍ਰੇਲੀਆ ਦੀ ਪਾਲਿਸੀ ਸੀ | ਮੈਲਬੌਰਨ ਯੂਨੀਵਰਸਿਟੀ ਦੇ ਲਾਅ ਸਕੂਲ 'ਚ 'ਇੰਸਟੀਚਿਊਟ ਫ਼ਾਰ ਇੰਟਰਨੈਸ਼ਨਲ ਲਾਅ ਐਾਡ ਹਿਊਮੈਨਟੀਜ਼' ਦੀ ਡਾਇਰੈਕਟਰ ਪਾਹੂਜਾ ਦਾ ਕਹਿਣਾ ਹੈ ਕਿ ਭਾਵੇਂ ਉਹ ਇੱਥੇ ਜੰਮੀ-ਪਲੀ ਹੈ ਪਰ ਉਸ ਦੇ ਅੰਦਰ ਭਾਰਤ ਵਸਿਆ ਹੋਇਆ ਹੈ | ਉਹ ਆਪਣੇ ਦੇਸ਼ ਦੀਆਂ ਕਦਰਾਂ-ਕੀਮਤਾਂ ਦੀ ਕਦਰ ਕਰਦੀ ਹੈ, ਜਦੋਂ ਉਸ ਦੇ ਮਾਂ-ਬਾਪ ਇੱਥੇ ਪਹੁੰਚੇ ਸਨ ਉਸ ਵਕਤ ਇੱਥੇ ਬਹੁਤ ਘੱਟ ਭਾਰਤੀ ਲੋਕ ਸਨ | ਉਸ ਦਾ ਵੱਡਾ ਤਜਰਬਾ ਲਾਅ 'ਚ ਹੈ |
ਕਾਨੂੰਨ 'ਚ ਸੀਨੀਅਰ ਅਹੁੱਦਿਆਂ 'ਤੇ ਬਹੁਤ ਘੱਟ ਭਾਰਤੀ ਲੋਕ ਹੋਣ ਕਰ ਕੇ ਉਸ ਦੀ ਸ਼ਖ਼ਸੀਅਤ ਵੱਖਰੀ ਹੈ | ਪ੍ਰੋ. ਪਾਹੂਜਾ ਅੰਤਰਰਾਸ਼ਟਰੀ ਕਾਨੂੰਨ ਦੀ ਮਾਹਿਰ ਹੈ, ਉਸ ਦੇ ਕੰਮ ਨੇ ਵਿਸ਼ਵ ਕਾਨੂੰਨ ਅਤੇ ਵਿਕਾਸ ਦੇ ਖੇਤਰ 'ਚ ਡੂੰਘਾ ਅਸਰ ਪਾਇਆ ਹੈ | ਉਸ ਨੂੰ ਅਮਰੀਕਨ ਸੁਸਾਇਟੀ ਇੰਟਰਨੈਸ਼ਨਲ ਲਾਅ ਸਰਟੀਫ਼ਿਕੇਟ ਆਫ਼ ਮੈਰਿਟ (2012), ਵੁੱਡਵਾਰਡ ਮੈਡਲ ਫ਼ਾਰ ਐਕਸੀਲੈਂਸ ਇਨ-ਹਿਊਮੈਨਿਟੀ ਐਾਡ ਸੋਸ਼ਲ ਸਾਇੰਸ (2014) ਅਤੇ ਫੁਲਬ੍ਰਾਈਟ ਸੀਨੀਅਰ ਐਵਾਰਡ ਦਿੱਤਾ ਗਿਆ ਹੈ | ਉਸ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਵਿਸ਼ਵ-ਵਿਆਪੀ ਅਸਮਾਨਤਾ ਦੇ ਪ੍ਰਸ਼ਨ 'ਤੇ ਉਸ ਦੀ ਖੋਜ ਨੇ ਕਾਫ਼ੀ ਧਿਆਨ ਖਿੱਚਿਆ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ