ਪੰਜਾਬੀ ਮੂਲ ਦੇ ਨੌਜਵਾਨ ਸੰਦੀਪ ਘੁੰਮਣ ਦੀ ਜੇਲ੍ਹ 'ਚ ਹੱਤਿਆ


ਲੰਡਨ, 28 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੀਆਂ ਸਭ ਤੋਂ ਸੁਰੱਖਿਅਤ ਤਿੰਨ ਜੇਲ੍ਹਾਂ 'ਚ ਗਿਣਤੀ ਜਾਂਦੀ ਐੱਚ. ਐਮ. ਪੀ. ਬੈਲਮਾਰਸ਼ ਲੰਡਨ ਜੇਲ੍ਹ ਵਿਚ ਕੈਦ ਦੀ ਸਜ਼ਾ ਭੁਗਤ ਰਹੇ ਪੰਜਾਬੀ ਮੂਲ ਦੇ 36 ਸਾਲਾ ਸੰਦੀਪ ਘੁੰਮਣ ਦੀ ਹੱਤਿਆ ਕਰ ਦਿੱਤੀ ਗਈ ਹੈ | 18 ਫਰਵਰੀ ਦੀ ਸ਼ਾਮ ਨੂੰ ਸੰਦੀਪ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ ਸੀ | ਜਿੱਥੇ 19 ਫਰਵਰੀ ਨੂੰ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਉਸ ਦੀ ਮੌਤ ਹੋ ਗਈ | ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸੰਦੀਪ ਦੇ ਸਿਰ 'ਚ ਸੱਟਾਂ ਲੱਗੀਆਂ ਸਨ, ਜੋ ਉਸ ਦੀ ਮੌਤ ਦਾ ਕਾਰਨ ਬਣੀਆਂ | ਮਿ੍ਤਕ ਸੰਦੀਪ ਘੁੰਮਣ ਦੀ ਪਹਿਚਾਣ ਪੁਲਿਸ ਵਲੋਂ ਹੁਣ ਜਨਤਕ ਕੀਤੀ ਗਈ ਹੈ ਅਤੇ ਹੱਤਿਆ ਦੀ ਸ਼ੱਕ ਦੇ ਮਾਮਲੇ 'ਚ 28 ਸਾਲ ਦੇ ਦੋ ਕੈਦੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਹੱਤਿਆ ਮਾਮਲੇ ਦੀ ਜਾਂਚ ਚੀਫ਼ ਇੰਸਪੈਕਟਰ ਰਿਚਰਡ ਲਿਊਨਾਰਡ ਵਲੋਂ ਕੀਤੀ ਜਾ ਰਹੀ ਹੈ, ਲਿਊਨਾਰਡ ਨੇ ਕਿਹਾ ਕਿ ਉਹ ਘਟਨਾ ਸਥਾਨ ਦੇ ਹਾਲਾਤਾਂ ਦੀ ਜਾਂਚ ਕੈਦੀਆਂ ਅਤੇ ਅਧਿਕਾਰੀਆਂ ਦੀ ਮਦਦ ਨਾਲ ਕਰ ਰਹੇ ਹਨ | ਜ਼ਿਕਰਯੋਗ ਹੈ ਕਿ ਸੰਦੀ ਘੁੰਮਣ 'ਤੇ 7 ਮਈ 2011 ਨੂੰ ਕਵਿਕ ਫਿੱਟ ਸਟੋਰ 'ਚ ਅੱਗ ਲਗਾਉਣ ਦੇ ਦੋਸ਼ ਸਨ |

ਖ਼ਬਰ ਸ਼ੇਅਰ ਕਰੋ

      

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ