ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਨਹੀਂ ਰੁਕ ਰਿਹਾ ਵੀਡੀਓ ਬਣਾਉਣ ਦਾ ਸਿਲਸਿਲਾ

ਸੇਵਾਦਾਰਾਂ ਤੇ ਇੰਚਾਰਜਾਂ ਦੀ ਫੌਜ ਦੇ ਬਾਵਜੂਦ ਨਹੀਂ ਰੁਕ ਰਿਹਾ ਟਿਕਟਾਕ ਵੀਡੀਓਜ਼ ਦਾ ਸਿਲਸਿਲਾ
ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਨੂੰ ਪਰਿਕਰਮਾ 'ਚ ਤਸਵੀਰਾਂ ਤੇ ਵੀਡੀਓਜ਼ ਆਦਿ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵਲੋਂ ਕਈ ਥਾਵਾਂ 'ਤੇ ਜਿੱਥੇ ਸੂਚਨਾ ਬੋਰਡ ਲਗਾਏ ਗਏ ਹਨ, ਉੱਥੇ ਤਿੰਨ ਸ਼ਿਫਟਾਂ ਵਿਚ ਪਰਿਕਰਮਾਂ ਦੀਆਂ ਚਾਰੇ ਬਾਹੀਆਂ 'ਤੇ ਨਿਗਰਾਨੀ ਲਈ 36 ਸੇਵਾਦਾਰਾਂ, 15 ਇੰਚਾਰਜ, 8 ਮੀਤ ਮੈਨੇਜਰ ਤੇ ਵਧੀਕ ਮੈਨੇਜਰਾਂ ਦੀ ਫ਼ੌਜ ਵੀ ਲਗਾਈ ਹੋਈ ਹੈ | ਸ਼ਰਧਾਲੂਆਂ ਦਾ ਕਹਿਣਾ ਹੈ ਕਿ ਆਮ ਸ਼ਰਧਾਲੂਆਂ ਨੂੰ ਤਾਂ ਇਹ ਸੇਵਾਦਾਰ ਤਸਵੀਰ ਤੱਕ ਖਿੱਚਣ ਤੋਂ ਵੀ ਰੋਕ ਦਿੰਦੇ ਹਨ ਪਰ ਕਈ ਲੋਕ ਸ਼ਰੇਆਮ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਜਾਂਦੇ ਹਨ | ਇਸ ਲਈ ਸੇਵਾਦਾਰਾਂ ਤੇ ਇੰਚਾਰਜਾਂ ਅਤੇ ਵਧੀਕ ਮੈਨੇਜਰਾਂ ਆਦਿ 'ਤੇ ਵੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ ਕਿ ਉਹ ਕੇਵਲ ਦਫ਼ਤਰ ਪਰਿਕਰਮਾ ਵਿਚ ਬੈਠ ਕੇ ਹੀ ਡਿਊਟੀ ਦੇਣ ਦੀ ਥਾਂ ਪਰਿਕਰਮਾ 'ਚ ਆਪਣੀ ਡਿਊਟੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਇਸ ਸਬੰਧੀ ਸ਼ੋ੍ਰਮਣੀ ਮੁੱਖ ਸਕੱਤਰ ਡਾ: ਰੂਪ ਸਿੰਘ ਨੇ ਕਿਹਾ ਕਿ ਉਹ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕਰਨਗੇ ਕਿ ਅਜਿਹੀਆਂ ਵੀਡੀਓਜ਼ ਬਣਾ ਕੇ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਸਖ਼ਤ ਐਕਸ਼ਨ ਲਿਆ ਜਾਵੇ | ਉਨ੍ਹਾਂ ਦਰਸ਼ਨ ਕਰਨ ਆਉਂਦੇ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਜੇਕਰ ਉਨ੍ਹਾਂ ਦੇ ਧਿਆਨ ਵਿਚ ਵੀ ਅਜਿਹੀ ਵੀਡੀਓ ਬਣਾਉਣ ਦਾ ਮਾਮਲਾ ਆਵੇ ਤਾਂ ਉਹ ਪ੍ਰਬੰਧਕਾਂ ਨੂੰ ਤੁਰੰਤ ਸੂਚਿਤ ਕਰਨ |
Comments