ਆਸਟ੍ਰੇਲੀਆ ਸਿੱਖਾਂ ਦੀਆਂ ਤਸਵੀਰਾਂ ਓਪੇਰਾ ਹਾਊਸ 'ਤੇ ਪ੍ਰਦਰਸ਼ਿਤ

ਸਿਡਨੀ, 6 ਫਰਵਰੀ (ਹਰਕੀਰਤ ਸਿੰਘ ਸੰਧਰ)-ਸਤੰਬਰ ਮਹੀਨੇ ਤੋਂ ਆਸਟ੍ਰੇਲੀਆ ਜੰਗਲਾਂ ਦੀ ਅੱਗ ਵਿਚ ਝੁਲਸ ਰਿਹਾ ਹੈ | ਨਿਊ ਸਾਊਥ ਵੇਲਜ਼ ਦੇ ਇਲਾਕੇ ਵਿਚ 50 ਤੋਂ ਵੱਧ ਵੱਖ-ਵੱਖ ਸਥਾਨਾਂ 'ਤੇ ਅਜੇ ਵੀ ਅੱਗ ਲੱਗੀ ਹੈ | ਇਸ ਅੱਗ ਵਿਚ 33 ਲੋਕ ਮਾਰੇ ਜਾ ਚੁੱਕੇ ਹਨ | ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ 'ਚ ਲੱਗੇ ਆਸਟ੍ਰੇਲੀਆ ਵਸਦੇ ਸਿੱਖਾਂ ਵਲੋਂ ਹਰ ਜ਼ਰੂਰਤ ਦੀਆਂ ਵਸਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ | ਸਿੱਖ ਸੰਸਥਾਵਾਂ ਵਲੋਂ ਕੀਤੀ ਇਸ ਨਿਸ਼ਕਾਮ ਸੇਵਾ ਨੂੰ 'ਆਸਟ੍ਰੇਲੀਆ ਡੇਅ' ਤੇ ਸਿਡਨੀ ਦੇ ਆਈਕੋਨ ਓਪੇਰਾ ਹਾਊਸ 'ਤੇ ਤਸਵੀਰਾਂ ਪ੍ਰਦਰਸ਼ਿਤ ਕਰ ਕੇ ਮਾਣ ਦਿੱਤਾ ਗਿਆ | ਇਹ ਸਿੱਖਾਂ ਲਈ ਜਿੱਥੇ ਮਾਣ ਦੀ ਗੱਲ ਹੈ ਉੱਥੇ ਦਸਤਾਰ ਦੀ ਪਛਾਣ ਨੂੰ ਦਰਸਾਉਣ ਲਿਚ ਵੀ ਸਹਾਈ ਹੋ ਰਹੀ ਹੈ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ