ਪੂਰੀ ਖ਼ਬਰ » ਯੂ.ਕੇ. ਨਵੇਂ ਰੰਗ ਦਾ ਪਾਸਪੋਰਟ ਜਾਰੀ ਕਰੇਗਾ


ਲੰਡਨ, 23 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਰਪੀ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂ.ਕੇ. ਨੇ ਹੁਣ ਆਪਣੀ ਮੂਲ ਪਛਾਣ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ | ਰਾਸ਼ਟਰੀ ਪਛਾਣ ਦੇ ਪ੍ਰਤੀਕ ਪਾਸਪੋਰਟ ਨੂੰ ਹੁਣ ਪੁਰਾਣੇ ਗੂੜੇ ਨੀਲੇ-ਸੁਨਹਿਰੀ ਰੰਗ ਵਿਚ ਲਿਆਉਣ ਦੀ ਤਿਆਰੀ ਹੈ | ਇਹ ਜਾਣਕਾਰੀ ਗ੍ਰਹਿ ਮੰਤਰਾਲੇ ਨੇ ਦਿੱਤੀ | ਯੂਰਪੀ ਯੂਨੀਅਨ ਦੇ ਪਾਸਪੋਰਟ ਦਾ ਰੰਗ ਬਰਗੰਡੀ (ਡੂੰਘਾ ਜਾਮਨੀ) ਹੈ ਅਤੇ 1988 ਤੋਂ ਬਰਤਾਨੀਆ ਵਿਚ ਵੀ ਇਸੇ ਰੰਗ ਦੇ ਯਾਤਰਾ ਦਸਤਾਵੇਜ਼ ਦੀ ਵਰਤੋਂ ਹੋ ਰਹੀ ਹੈ ਪਰ ਉਸ ਤੋਂ ਪਹਿਲਾਂ ਬਿ੍ਟਿਸ਼ ਪਾਸਪੋਰਟ ਦਾ ਕਵਰ ਗੂੜਾ ਨੀਲਾ ਹੀ ਹੁੰਦਾ ਸੀ | ਪਾਸਪੋਰਟ ਦਾ ਰੰਗ ਸਾਬਕਾ ਬਿ੍ਟਿਸ਼ ਕਾਲ ਦਾ ਹੋਣਾ ਹੋਰ ਬਿ੍ਟਿਸ਼ ਨਾਗਰਿਕਾਂ ਲਈ ਮਾਣ ਦਾ ਵਿਸ਼ਾ ਹੈ | ਇਹ ਗੱਲ 2016 ਵਿਚ ਯੂਰਪੀ ਯੂਨੀਅਨ ਛੱਡਣ ਲਈ ਹੋਏ ਰੈਫਰੰਡਮ ਤੋਂ ਬਾਅਦ ਸਾਹਮਣੇ ਆਈ ਸੀ | ਹਾਲਾਂਕਿ ਨਵਾਂ ਪਾਸਪੋਰਟ ਗੈਰ ਬਿ੍ਟਿਸ਼ ਕੰਪਨੀ ਤਿਆਰ ਕਰੇਗੀ | ਨਵਾਂ ਪਾਸਪੋਰਟ ਫਰਾਂਸ ਅਤੇ ਨੀਦਰਲੈਂਡ ਦੀ ਰਾਸ਼ਟਰੀ ਕੰਪਨੀ ਤਿਆਰ ਕਰੇਗੀ | ਇਸ ਕੰਪਨੀ ਨੂੰ 26 ਕਰੋੜ ਪੌਾਡ (2421 ਕਰੋੜ ਰੁਪਏ) ਦਾ ਠੇਕਾ ਮਿਲਿਆ ਹੈ | ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਪਾਸਪੋਰਟ ਰਾਸ਼ਟਰੀ ਮਾਣ ਦਾ ਪ੍ਰਤੀਕ ਹੁੰਦਾ ਹੈ | ਇਸ ਲਈ ਹੁਣ ਅਸੀਂ ਪੁਰਾਣੇ ਪਾਸਪੋਰਟ ਨੂੰ ਲੈ ਕੇ ਯਾਤਰਾ ਨਹੀਂ ਕਰ ਸਕਦੇ | ਬਿ੍ਟੇਨ 31 ਜਨਵਰੀ ਨੂੰ ਯੂਰਪੀ ਯੂਨੀਅਨ ਛੱਡ ਚੁੱਕਾ ਹੈ ਅਤੇ ਮਾਰਚ ਦੀ ਸ਼ੁਰੂਆਤ ਤੋਂ ਨਵਾਂ ਪਾਸਪੋਰਟ ਹੋਂਦ ਵਿਚ ਆ ਜਾਵੇਗਾ |

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ