ਐਡੀਲੇਡ 'ਚ ਪਤਨੀ ਦੇ ਹੱਤਿਆਰੇ ਨੂੰ 25 ਸਾਲ ਕੈਦ

ਐਡੀਲੇਡ, 27 ਫਰਵਰੀ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਪਾਰਕਲੈਂਡਜ਼ 'ਚ ਆਪਣੀ ਪਤਨੀ ਹੈਲਨ ਡੈਂਸੀ ਨੂੰ ਕਤਲ ਕਰਨ ਦੇ ਦੋਸ਼ 'ਚ ਦੋਸ਼ੀ ਪਤੀ ਨੂੰ 25 ਸਾਲ ਦੀ ਕੈਦ (ਸਜ਼ਾ ਦੌਰਾਨ ਬਿਨਾਂ ਜ਼ਮਾਨਤ ਤੋਂ) ਦੀ ਸਜ਼ਾ ਸੁਪਰੀਮ ਕੋਰਟ ਦੇ ਜੱਜ ਵਲੋਂ ਸੁਣਾਈ ਗਈ | ਜ਼ਿਕਰਯੋਗ ਹੈ ਕਿ ਪੀਟਰ ਡੈਂਸੀ ਨੇ ਪਹਿਲਾ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਪਰ ਉਸ ਦੇ ਲੜਕੇ ਵਲੋਂ ਅਦਾਲਤ 'ਚ ਮੌਤ ਸਬੰਧੀ ਖੁਲਾਸਾ ਕਰਦੇ ਹੋਏ ਸਥਿਤੀ ਸਾਫ਼ ਕੀਤੀ ਕਿ ਪੀਟਰ ਨੂੰ ਉਸ ਦੀ ਅਪਾਹਜ ਪਤਨੀ ਬੋਝ ਲੱਗਦੀ ਸੀ | ਉਸ ਨੇ ਵੀਲ੍ਹ ਚੇਅਰ ਸਮੇਤ ਉਸ ਨੂੰ ਧੱਕਾ ਮਾਰ ਕੇ ਤਲਾਬ 'ਚ ਸੁੱਟਕੇ ਇਸ ਲਈ ਹੱਤਿਆ ਕੀਤੀ ਕਿਉਂਕਿ ਉਹ ਹੋਰ ਔਰਤ ਨਾਲ ਸਬੰਧ ਬਣਾਉਣ 'ਚ ਰੁਚੀ ਰੱਖਦਾ ਸੀ | ਸਜ਼ਾ ਸੁਣਾਉਂਦੇ ਸਮੇਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਲਵੈਲ ਨੇ ਕਤਲ ਨੂੰ ਇਕ ਬੁਰਾਈ ਤੇ ਨਫ਼ਰਤ ਭਰੀ ਹਰਕਤ ਦੱਸਦੇ ਹੋਏ ਸਖ਼ਤ ਸਜ਼ਾ ਦੇ ਹੁਕਮ ਜਾਰੀ ਕੀਤੇ |
Comments