ਕਰਤਾਰਪੁਰ ਲਾਂਘਾ ਖੋਲ੍ਹਣਾ ਸ਼ਾਂਤੀ ਲਈ ਪਾਕਿ ਦੀ ਇੱਛਾ ਦਾ ਪ੍ਰਤੱਖ ਸਬੂਤ-ਗੁਟਰੇਸ
ਗੁ: ਕਰਤਾਰਪੁਰ ਸਾਹਿਬ ਨਤਮਸਤਕ ਹੋਏ ਸੰਯੁਕਤ ਰਾਸ਼ਟਰ ਮੁਖੀ

- ਸੁਰਿੰਦਰ ਕੋਛੜ -
ਅੰਮ੍ਰਿਤਸਰ, 18 ਫਰਵਰੀ -ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣਾ ਸ਼ਾਂਤੀ ਅਤੇ ਅੰਤਰ ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਇੱਛਾ ਦੀ ਜਿਊਂਦੀ-ਜਾਗਦੀ ਉਦਾਹਰਨ ਹੈ। ਐਂਟੋਨੀਓ ਗੁਟਰੇਸ ਅੱਜ ਇਸਲਾਮਾਬਾਦ ਤੋਂ ਵਿਸ਼ੇਸ਼ ਹੈਲੀਕਾਪਟਰ ਰਾਹੀਂ ਜ਼ਿਲ੍ਹਾ ਨਾਰੋਵਾਲ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ। ਇਸ ਮੌਕੇ ਪਾਕਿਸਤਾਨ ਸਰਕਾਰ ਦੇ ਸੰਘੀ ਧਾਰਮਿਕ ਮਾਮਲਿਆਂ ਦੇ ਮੰਤਰੀ ਡਾ. ਨੂਰ ਉਲ ਹੱਕ ਕਾਦਰੀ ਵੀ ਉਨ੍ਹਾਂ ਦੇ ਨਾਲ ਸਨ। ਕੇਸਰੀ ਰੁਮਾਲ ਸਿਰ 'ਤੇ ਬੰਨ੍ਹ ਕੇ ਐਂਟੋਨੀਓ ਗੁਟਰੇਸ ਨੇ ਗੁਰਦੁਆਰਾ ਸਾਹਿਬ ਪਹੁੰਚਣ ਉਪਰੰਤ ਜੋੜਾ-ਘਰ ਤੋਂ ਹੁੰਦੇ ਹੋਏ ਦਰਸ਼ਨੀ ਡਿਉਢੀ, ਲੰਗਰ ਭਵਨ, ਮੁਸਾਫ਼ਿਰਖ਼ਾਨਾ, ਅਜਾਇਬ-ਘਰ, ਲਾਇਬ੍ਰੇਰੀ, ਪ੍ਰਸ਼ਾਸਨਿਕ ਬਲਾਕ ਆਦਿ ਸਭ ਗੈਲਰੀਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਿੱਖ ਗੈਲਰੀ 'ਚ ਵਿਕਰੀ ਲਈ ਲਗਾਈਆਂ ਪੇਂਟਿੰਗਜ਼ ਨੂੰ ਵੀ ਵੇਖਿਆ ਤੇ ਉਨ੍ਹਾਂ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ। ਗੁਟਰੇਸ ਲੰਗਰ ਭਵਨ 'ਚ ਵੀ ਪਹੁੰਚੇ, ਜਿਥੇ ਉਨ੍ਹਾਂ ਤਿਆਰ ਕੀਤੇ ਜਾਂਦੇ ਲੰਗਰ ਨੂੰ ਵੇਖਣ 'ਚ ਕਾਫ਼ੀ ਉਤਸੁਕਤਾ ਵਿਖਾਈ। ਇਸ ਉਪਰੰਤ ਉਨ੍ਹਾਂ ਪੰਗਤ 'ਚ ਬੈਠ ਕੇ ਲੰਗਰ ਵੀ ਛਕਿਆ। ਦੱਸਿਆ ਜਾ ਰਿਹਾ ਹੈ ਕਿ ਲੰਗਰ ਛਕਣ ਮੌਕੇ ਉਨ੍ਹਾਂ ਐਮ. ਪੀ. ਏ. ਸ: ਰਮੇਸ਼ ਸਿੰਘ ਅਰੋੜਾ ਤੋਂ ਸਿੱਖ ਧਰਮ 'ਚ ਲੰਗਰ ਦੀ ਮਹਾਨਤਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਗੁਰਦੁਆਰਾ ਸਾਹਿਬ ਦੀ ਪਰਿਕਰਮਾ ਕਰਨ ਉਪਰੰਤ ਗੁਰਦੁਆਰਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਮਜ਼ਾਰ 'ਤੇ ਪ੍ਰਾਰਥਨਾ ਕੀਤੀ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਗੁਟਰੇਸ ਨੂੰ ਸੰਖੇਪ 'ਚ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਗੁਟਰੇਸ ਨੇ ਵਿਸ਼ਾਲ ਖੰਡਾ ਅਤੇ ਸ੍ਰੀਸਾਹਿਬ ਨੂੰ ਵੀ ਨੇੜਿਉਂ ਵੇਖਣ 'ਚ ਕਾਫ਼ੀ ਉਤਸੁਕਤਾ ਵਿਖਾਈ। ਇਸ ਮੌਕੇ ਭਾਰਤ ਤੋਂ ਵੀ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹੋਏ ਸਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਪਾਕਿਸਤਾਨ ਰੇਡੀਓ ਦੀ ਰਿਪੋਰਟ ਅਨੁਸਾਰ ਗੁਟਰੇਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਸ਼ਾਂਤੀ ਅਤੇ ਅੰਤਰ ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਇੱਛਾ ਦੀ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਕੋਰੀਡੋਰ ਨੂੰ ਖੋਲ੍ਹਣਾ ਇਕ ਚੰਗਾ ਕਦਮ ਹੈ ਅਤੇ ਇਹ ਸਹਿਣਸ਼ੀਲਤਾ ਅਤੇ ਅੰਤਰ ਧਰਮ ਸਦਭਾਵਨਾ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਨੇ ਗੁਰਦੁਆਰਾ ਕੰਪਲੈਕਸ 'ਚ ਸਿੱਖ ਸ਼ਰਧਾਲੂਆਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ਵੀ ਸ਼ਲਾਘਾ ਕੀਤੀ। ਗੁਰਦੁਆਰਾ ਸਾਹਿਬ ਦੇ ਆਸ-ਪਾਸ ਉਸਾਰੇ ਗਏ ਭਵਨਾਂ ਦਾ ਦੌਰਾ ਕਰਨ ਉਪਰੰਤ ਕਾਨਫ਼ਰੰਸ ਹਾਲ 'ਚ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਾਜੈਕਟ ਡਾਇਰੈਕਟਰ ਆਤਿਫ਼ ਮਜ਼ੀਦ ਨੇ ਐਂਟੋਨੀਓ ਗੁਟਰੇਸ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਤੋਂ ਲੈ ਕੇ ਲਾਂਘੇ ਦੇ ਮੁਕੰਮਲ ਹੋਣ ਤੱਕ ਦੀ ਸਾਰੀ ਜਾਣਕਾਰੀ ਦਿੱਤੀ। ਇਸ ਦੌਰਾਨ ਜਿਥੇ ਉਨ੍ਹਾਂ ਸੰਯੁਕਤ ਰਾਸ਼ਟਰ ਮੁਖੀ ਨੂੰ ਸ੍ਰੀ ਕਰਤਾਰਪੁਰ ਸਾਹਿਬ 'ਚ ਯਾਤਰੂਆਂ ਦੀ ਸੁਰੱਖਿਆ ਲਈ ਕੀਤੇ ਗਏ ਸੁਰੱਖਿਆ ਪ੍ਰਬੰਧਾਂ, ਮੈਡੀਕਲ ਸੇਵਾਵਾਂ ਅਤੇ ਉਕਤ ਸਾਰੇ ਪ੍ਰਾਜੈਕਟ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਨੇ ਪਾਕਿ ਨੂੰ ਭਰੋਸਾ ਦਿੱਤਾ ਸੀ ਕਿ ਭਾਰਤ ਵਲੋਂ ਸਾਧਾਰਨ ਦਿਨਾਂ 'ਚ 5000 ਅਤੇ ਵਿਸ਼ੇਸ਼ ਦਿਹਾੜਿਆਂ 'ਤੇ 10 ਹਜ਼ਾਰ ਯਾਤਰੂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣਗੇ, ਜਦਕਿ ਭਾਰਤ ਵਲੋਂ ਇਸ ਦੇ ਕੁੱਝ ਫ਼ੀਸਦੀ ਯਾਤਰੂ ਹੀ ਪਾਕਿ ਭੇਜੇ ਜਾ ਰਹੇ ਹਨ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਡਾ. ਆਮਿਰ ਅਹਿਮਦ, ਡਿਪਟੀ ਸਕੱਤਰ ਇਮਰਾਨ ਗੌਂਦਲ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਐਮ. ਪੀ. ਏ. ਸ: ਮਹਿੰਦਰਪਾਲ ਸਿੰਘ ਅਤੇ ਪਾਕਿ ਰੇਂਜਰ ਅਧਿਕਾਰੀ ਅਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ।

Comments