ਟਿਕ ਟਾਕ ਸਟਾਰ ਮਿਸਟਰ ਐਾਡ ਮਿਸਜ਼ ਸੰਧੂ ਜੋੜੀ ਿਖ਼ਲਾਫ਼ ਕੈਨੇਡਾ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਥਾਣਾ ਫੇਜ਼-1 ਦੀ ਪੁਲਿਸ ਨੇ ਬਲਜਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਲਿਆ ਹੈ
ਐੱਸ. ਏ. ਐੱਸ. ਨਗਰ, 5 ਅਕਤੂਬਰ (ਜਸਬੀਰ ਸਿੰਘ ਜੱਸੀ)-ਟਿਕ ਟਾਕ ਸਟਾਰ ਮਿਸਟਰ ਐਾਡ ਮਿਸਜ਼ ਸੰਧੂ ਜੋੜੀ ਿਖ਼ਲਾਫ਼ ਕੈਨੇਡਾ ਭੇਜਣ ਦੇ ਨਾਂਅ 'ਤੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਥਾਣਾ ਫੇਜ਼-1 ਦੀ ਪੁਲਿਸ ਨੇ ਬਲਜਿੰਦਰ ਕੌਰ ਨੂੰ ਗਿ੍ਫ਼ਤਾਰ ਕਰ ਲਿਆ ਹੈ | ਇਸ ਸਬੰਧੀ ਥਾਣਾ ਫੇਜ਼-1 ਦੇ ਮੁਖੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਲਜਿੰਦਰ ਕੌਰ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ 2 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਜਦਕਿ ਉਸ ਦਾ ਪਤੀ ਏਕਮ ਸਿੰਘ ਸੰਧੂ ਫਿਲਹਾਲ ਫ਼ਰਾਰ ਹੈ | ਜਾਣਕਾਰੀ ਅਨੁਸਾਰ ਹਰਪ੍ਰੀਤ ਕੌਰ ਵਾਸੀ ਪਿੰਡ ਬੰਬਾ ਜ਼ਿਲ੍ਹਾ ਅੰਬਾਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਵਿਦੇਸ਼ ਜਾਣ ਲਈ ਫੇਸ-5 ਵਿਚਲੀ ਇੰਟਰਨੈਸ਼ਨਲ ਐਜ਼ੂਕੇਸ਼ਨ ਕੰਪਨੀ ਦੇ ਸੰਪਰਕ 'ਚ ਆਈ ਸੀ | ਉਕਤ ਕੰਪਨੀ ਦੇ ਦਫ਼ਤਰ ਜਦੋਂ ਉਹ ਗਈ ਤਾਂ ਉਸ ਤੋਂ ਕੰਪਨੀ ਪ੍ਰਬੰਧਕਾਂ ਵਲੋਂ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਮੰਗੇ ਗਏੇ ਸਨ | ਉਸ ਵਲੋਂ ਕੰਪਨੀ ਪ੍ਰਬੰਧਕਾਂ ਨੂੰ 2 ਲੱਖ 20 ਹਜ਼ਾਰ ਰੁਪਏ ਦਿੱਤੇ ਗਏ ਸਨ | ਉਕਤ ਕੰਪਨੀ ਪ੍ਰਬੰਧਕਾਂ ਵਲੋਂ ਜਦੋਂ ਉਸ ਨੂੰ ਵਿਦੇਸ਼ ਨਾ ਭੇਜਿਆ ਗਿਆ ਤਾਂ ਉਸ ਵਲੋਂ ਆਪਣੇ ਪੈਸੇ ਵਾਪਸ ਮੰਗੇ ਗਏ | ਕੰਪਨੀ ਪ੍ਰਬੰਧਕਾਂ ਵਲੋਂ ਪਹਿਲਾਂ ਉਸ ਨੂੰ ਲਾਰੇ ਲਗਾਏ ਗਏ, ਮਗਰੋਂ ਉਕਤ ਕੰਪਨੀ ਪ੍ਰਬੰਧਕਾਂ ਨੇ ਉਸ ਦਾ ਫੋਨ ਚੱੁਕਣਾ ਬੰਦ ਕਰ ਦਿੱਤਾ | ਆਿਖ਼ਰਕਾਰ ਜਦੋਂ ਉਹ ਉਕਤ ਕੰਪਨੀ ਦੇ ਦਫਤਰ ਗਈ ਤਾਂ ਉਨ੍ਹਾਂ ਪੈਸੇ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ | ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਫੇਸ-1 ਦੀ ਪੁਲਿਸ ਨੇ ਜਨਵਰੀ 2019 'ਚ ਏਕਮ ਸਿੰਘ ਸੰਧੂ ਤੇ ਉਸ ਦੀ ਪਤਨੀ ਬਲਜਿੰਦਰ ਕੌਰ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਸੀ | ਦੱਸਣਯੋਗ ਹੈ ਕਿ ਉਕਤ ਜੋੜੀ ਿਖ਼ਲਾਫ਼ ਹੋਰ ਵੀ ਧੋਖਾਧੜੀ ਦੇ ਕਈ ਮਾਮਲੇ ਦਰਜ
Comments