why Disney star joined porn website
ਡਿਜ਼ਨੀ ਦੀ ਸਟਾਰ ਪੋਰਨ ਵੈਬਸਾਈਟ ਨਾਲ ਕੰਮ ਕਿਉਂ ਕਰਨ ਲੱਗੀ
ਕਿਸੇ ਵੇਲੇ ਡਿਜ਼ਨੀ ਟੀਵੀ ਦੀ ਮਸ਼ਹੂਰ ਅਦਾਕਾਰਾ ਰਹੀ ਬੇਲਾ ਥੌਰਨ ਨੇ ਪਿਛਲੇ ਦਿਨੀਂ ਕਿਹਾ ਕਿ ਉਹ ਪੋਰਨ ਵੈਬਸਾਈਟ ਪੋਰਨਹੱਬ ਨਾਲ ਮਿਲ ਕੇ ਕੰਮ ਕਰਨਗੇ, ਤਾਂ ਕਿ ਰਿਵੈਂਜ ਪੋਰਨ ਨੂੰ ਇਸ ਤੋਂ ਦੂਰ ਰੱਖ ਸਕਣ।
ਅਸੀਂ ਓਂਟਾਰੀਓ ਦੀ ਸਡਬਰੀ ਵਿੱਚ ਉਨ੍ਹਾਂ ਦੇ ਕਿਰਾਏ ਦੇ ਘਰ ਵਿੱਚ ਬੈਠੇ ਸੀ। ਆਧੁਨਿਕ ਸੁੱਖ-ਸਹੂਲਤਾਂ ਵਾਲਾ ਇਹ ਘਰ ਇੱਕ ਸ਼ਾਂਤ ਕਸਬੇ ਵਿੱਚ ਹੈ ਜਿੱਥੇ ਪਤਝੜ ਕਾਰਨ ਮੈਪਲ ਦੇ ਪੀਲੇ ਪੱਤਿਆਂ ਦਾ ਝੜਨਾ ਸ਼ੁਰੂ ਹੋ ਚੁੱਕਿਆ ਸੀ।
ਥੌਰਨ ਤਿੰਨ ਮਹੀਨੇ ਤੱਕ ਇੱਥੇ ਰਹਿਣਗੇ। ਮਿਕੀ ਰੁੱਕੇ ਦੇ ਨਾਲ ਉਹ ਫਿਲਮ ‘ਗਰਲ’ ਵਿੱਚ ਕੰਮ ਕਰ ਰਹੇ ਹਨ। ਇਸ ਫਿਲਮ ਵਿੱਚ ਉਹ ਅਜਿਹੀ ਔਰਤ ਦਾ ਕਿਰਦਾਰ ਨਿਭਾ ਰਹੇ ਹਨ ਜੋ ਆਪਣੇ ਪੁਸ਼ਤੈਨੀ ਸ਼ਹਿਰ ਪਹੁੰਚ ਕੇ ਆਪਣੇ ਪਿਤਾ ਦਾ ਕਤਲ ਕਰਨਾ ਚਾਹੁੰਦੀ ਹੈ ਜਿਸ ਨੇ ਬਚਪਨ ਵਿੱਚ ਉਸ ਦਾ ਸ਼ੋਸ਼ਣ ਕੀਤਾ ਸੀ।
ਸਾਡੇ ਨਾਲ ਗੱਲਬਾਤ ਕਰਦਿਆਂ ਇੱਕ ਸਮਾਂ ਅਜਿਹਾ ਆਇਆ ਜਦੋਂ ਬੇਲਾ ਰੋਣ ਲੱਗ ਪੈਂਦੇ ਹਨ। ਇਹ ਦੇਖ ਕੇ ਉਨ੍ਹਾਂ ਦਾ ਇੱਕ ਪਾਲਤੂ ਆਸਟਰੇਲੀਅਨ ਆਜੜੀ ਕੁੱਤਾ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਦੁਆਲੇ ਘੁੰਮਣ ਲਗਦਾ ਹੈ।
ਅਸੀਂ ਉਨ੍ਹਾਂ ਨਾਲ ਲਸਟ-ਸ਼ੇਮਿੰਗ, ਤਣਾਅ, ਸੋਸ਼ਲ ਮੀਡੀਆ ’ਤੇ ਬੁਲੀ ਕੀਤੇ ਜਾਣ ਵਰਗੇ ਵਿਸ਼ਿਆਂ ’ਤੇ ਗੱਲ ਕਰ ਚੁੱਕੇ ਸੀ। ਗੱਲ ਇਸ ਬਾਰੇ ਵੀ ਹੋ ਚੁੱਕੀ ਸੀ ਕਿ ਕਿਵੇਂ ਉਨ੍ਹਾਂ ਦੇ ਚਿਹਰੇ ਦੀ ਵਰਤੋਂ ਕਰਕੇ ਹਜ਼ਾਰਾਂ ਜਾਅਲੀ ਪੋਰਨ ਵੀਡੀਓ ਬਣਾ ਦਿੱਤੇ ਗਏ।
ਇਸ ਬਾਰੇ ਥਾਰਨ ਨੇ ਕਿਹਾ, "ਇਸ ਤਰ੍ਹਾਂ ਦੀਆਂ ਗੱਲਾਂ ਮੈਨੂੰ ਅਕਸਰ ਉਦਾਸ ਕਰ ਦਿੰਦੀਆਂ ਹਨ, ਮੈਨੂੰ ਦੁਨੀਆਂ ਤੋਂ ਨਫ਼ਰਤ ਹੋਣ ਲਗਦੀ ਹੈ।"
ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਗੱਲ ’ਤੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਕਿਰੇ।

ਬਾਲ ਮਾਡਲ ਵਜੋਂ ਸਫ਼ਰ
ਇੱਕ ਸਾਲ ਪਹਿਲਾਂ ਬੇਲਾ ਨੇ ਦੁਨੀਆਂ ਦੇ ਸਾਹਮਣੇ ਆਪਣਾ ਦਿਲ ਖੋਲ੍ਹ ਕੇ ਰੱਖ ਦਿੱਤਾ ਸੀ।
ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਨਪੀ ਨਿਰਾਸ਼ਾ, ਇਕੱਲੇਪਣ ਅਤੇ ਜਿਣਸੀ ਸ਼ੋਸ਼ਣ ਦੇ ਅਨੁਭਵਾਂ ਬਾਰੇ ਹਿਰਦੇ-ਵੇਦਕ ਕਵਿਤਾਵਾਂ ਲਿਖੀਆਂ। ਉਨ੍ਹਾਂ ਨੇ ਇਨ੍ਹਾਂ ਕਵਿਤਾਵਾਂ ਨੂੰ 'ਦਿ ਲਾਈਫ਼ ਆਫ਼ ਏ ਵਾਨਾਬੀ ਮੁਗ਼ਲ-ਮੇਂਟਲ ਡਿਸਰੇ' ਵਿੱਚ ਛਪਵਾਇਆ।
ਉਹ ਰੋਮਾਂਟਿਕ ਧਿਆਨ ਖਿੱਚਣ ਦੀ ਚਾਹਤ ਅਤੇ ਆਪਣੀ ਸੈਕਸੁਅਲ ਲਾਈਫ ਨੂੰ ਲੈ ਕੇ ਮੀਡੀਆ ਦੇ ਬਹੁਤ ਤਵੱਜੋਂ ਦਿੱਤੇ ਜਾਣ 'ਤੇ ਵਿਚਾਰ ਕਰਦੀ ਹੈ।
ਉਹ ਕਹਿੰਦੀ ਹੈ, "ਕੀ ਇਹ ਇਸ ਲਈ ਹੋਇਆ ਕਿ ਪੂਰੀ ਜ਼ਿੰਦਗੀ ਵਿੱਚ ਮੇਰਾ ਸ਼ੋਸਣ ਹੁੰਦਾ ਰਿਹਾ ਹੈ? ਬਹੁਤ ਘੱਟ ਉਮਰ ਵਿੱਚ ਹੀ ਸੈਕਸ ਨਾਲ ਮੇਰਾ ਵਾਸਤਾ ਪੈ ਗਿਆ ਸੀ। ਕੀ ਇਸ ਕਾਰਨ ਮੈਨੂੰ ਲਗਦਾ ਸੀ ਕਿ ਮੇਰੇ ਕੋਲ ਕੇਵਲ ਇਹੀ ਚੀਜ਼ ਹੈ?"
ਉਨ੍ਹਾਂ ਦੀਆਂ ਕਵਿਤਾਵਾਂ ਦਾ ਸੰਕਲਨ, ਜਿਸ ਵਿੱਚ ਉੁਨ੍ਹਾਂ ਨੇ ਕਈ ਸ਼ਬਦਾਂ ਦੀ ਸਪੈਲਿੰਗ ਨੂੰ ਗ਼ਲਤ ਹੀ ਰਹਿਣ ਦਿੱਤਾ ਹੈ। ਪ੍ਰਕਾਸ਼ਨ ਦੇ ਕਈ ਹਫ਼ਤਿਆਂ ਬਾਅਦ ਵੀ ਉਹ ਅਮੇਜ਼ਨ ਦੀ ਬੈਸਟ ਸੇਲਰ ਸੂਚੀ ਵੀ ਸ਼ਾਮਿਲ ਹੈ।

ਇਸ ਸਾਲ ਜੂਨ ਵਿੱਚ ਕਿਤਾਬ ਦੇ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਉਹ ਕਿਤੇ ਬਾਹਰ ਗਏ ਸਨ। ਉਸ ਵੇਲੇ ਬੇਲਾ ਨੂੰ ਇੱਕ ਅਜਿਹੇ ਨੰਬਰ ਤੋਂ ਟੈਕਸਟ ਮੈਸੇਜ ਮਿਲੇ ਜਿਨ੍ਹਾਂ ਦੀ ਉਹ ਪਛਾਣ ਨਹੀਂ ਕਰ ਪਾ ਰਹੇ ਸਨ। ਪਰ ਇਨ੍ਹਾਂ ਸੰਦੇਸ਼ਾਂ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਦਿੱਤਾ।
ਬੇਲਾ ਨੇ ਇਸ ਬਾਰੇ ਦੱਸਿਆ, "ਮੈਂ ਇੱਕ ਇੰਟਰਵਿਊ ਤੋਂ ਬਾਹਰ ਨਿਕਲ ਰਹੀ ਸੀ. ਮੈਂ ਤਕਰੀਬਨ ਰੋ ਰਹੀ ਸੀ। ਕਿਤਾਬ ਦੇ ਬਾਰੇ ਗੱਲ ਕਰ ਰਹੀ ਸੀ ਅਤੇ ਉਸੇ ਵੇਲੇ ਮੈਂ ਆਪਣਾ ਫੋਨ ਵੇਖਿਆ ਅਤੇ ਮੈਨੂੰ ਆਪਣੀਆਂ ਨਗਨ ਤਸਵੀਰਾਂ ਨਜ਼ਰ ਆਈਆਂ।"
ਇਹ ਉਹ ਤਸਵੀਰਾਂ ਸਨ ਜੋ ਉਨ੍ਹਾਂ ਨੇ ਇੱਕ ਵਾਰ ਆਪਣੇ ਸਾਬਕਾ ਪ੍ਰੇਮੀ ਨੂੰ ਭੇਜੀਆਂ ਸਨ। ਇਸ ਨੂੰ ਵੇਖ ਕੇ ਬੇਲਾ ਪ੍ਰੇਸ਼ਾਨ ਹੋ ਗਈ। ਉਨ੍ਹਾਂ ਨੇ ਆਪਣੇ ਮੈਨੇਜਰ ਨੂੰ ਫੋਨ ਕੀਤਾ ਅਤੇ ਫਿਰ ਏਜੰਟ ਨੂੰ ਫੋਨ ਕਰਕੇ ਸਲਾਹ ਮੰਗੀ।
ਇਸ ਤੋਂ ਬਾਅਦ ਇੱਕ ਦਿਨ ਸਵੇਰੇ ਫਿਰ ਉਨ੍ਹਾਂ ਫੋਨ ਉੱਤੇ ਮੈਸੇਜ ਦਾ ਅਲਰਟ ਆਇਆ ਅਤੇ ਹੋਰ ਵੀ ਕਈ ਟੌਪਲੈਸ ਤਸਵੀਰਾਂ ਉਨ੍ਹਾਂ ਦੇ ਫੋਨ ਦੇ ਇਨਬੌਕਸ ਵਿੱਚ ਆ ਗਈਆਂ ਸਨ।
ਇਸ ਵਾਰ ਤਸਵੀਰਾਂ ਉਨ੍ਹਾਂ ਦੀ ਕੁਝ ਮਸ਼ਹੂਰ ਦੋਸਤਾਂ ਦੀਆਂ ਵੀ ਸਨ।


ਟੌਪਲੈਸ ਤਸਵੀਰਾਂ
ਆਪਣੀ ਕਿਤਾਬ ਵਿੱਚ ਬੇਲਾ ਨੇ ਉਸ ਸਰੀਰਕ ਸ਼ੋਸ਼ਣ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ ਜੋ ਉਨ੍ਹਾਂ ਨੂੰ ਬਚਪਨ ਵਿੱਚ ਝਲਣਾ ਪਿਆ ਸੀ। ਹਾਲਾਂਕਿ ਉਨ੍ਹਾਂ ਨੇ ਸਰੀਰਕ ਸ਼ੋਸ਼ਣ ਕਰਨ ਵਾਲੇ ਦੀ ਪਛਾਣ ਜ਼ਾਹਿਰ ਨਹੀਂ ਕੀਤੀ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅੰਦਰ ਡਰ ਪੈਦਾ ਹੋ ਗਿਆ ਸੀ ਕਿ ਸ਼ਾਇਦ ਕੋਈ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕਰੇਗਾ। ਅਜਿਹੇ ਵਿੱਚ ਉਨ੍ਹਾਂ ਨੇ ਉਸ ਅਪਰਾਧ ਬਾਰੇ ਕਿਸੇ ਨੂੰ ਨਹੀਂ ਦੱਸਿਆ।
ਟੌਪਲੈਸ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿੱਚ ਇੱਕ ਵਾਰ ਫਿਰ ਤੋਂ ਉਹ ਸਭ ਕੁਝ ਚੱਲਣ ਲਗਿਆ।
ਬੇਲਾ ਨੇ ਸੋਚਿਆ ਕਿ ਇੱਕ ਵਾਰ ਫਿਰ ਤੋਂ ਉਹ ਸਭ ਸ਼ੁਰੂ ਹੋਣ ਵਾਲਾ ਹੈ। ਉਹ ਦੱਸਦੇ ਹਨ, "ਮੈਨੂੰ ਲਗਿਆ ਕਿ ਮੇਰੇ ਜੀਵਨ ਦੀ ਡੋਰ ਕਿਸੇ ਹੋਰ ਦੇ ਹੱਥਾਂ ਵਿੱਚ ਹੈ ਅਤੇ ਉਹ ਮੇਰੇ ਬਾਰੇ ਵਿੱਚ ਫੈਸਲੇ ਲੈ ਰਿਹਾ ਹੈ। ਕੋਈ ਫਿਰ ਤੋਂ ਮੈਰੇ ਤੋਂ ਉਹ ਕਰਵਾਉਣਾ ਚਾਹੁੰਦਾ ਹੈ ਜੋ ਮੈਂ ਨਹੀਂ ਕਰਨਾ ਚਾਹੁੰਦੀ ਹਾਂ ਅਤੇ ਖਾਸਕਰ ਸੈਕਸ ਨੂੰ ਲੈ ਕੇ।"
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਫੈਸਲਾ ਲਿਆ। ਉਨ੍ਹਾਂ ਨੇ ਆਪਣੇ ਸ਼ੋਸ਼ਣ ਮੀਡੀਆ ਪਲੈਟਫਾਰਮ ਦਾ ਇਸਤੇਮਾਲ ਕੀਤਾ।
ਟਵਿੱਟਰ ਉੱਤੇ ਬੇਲਾ ਦੇ 70 ਲੱਖ ਫੋਲਅਰਜ਼ ਹਨ। ਇੰਸਟਾਗ੍ਰਾਮ ਉੱਥੇ ਉਨ੍ਹਾਂ ਦੇ ਫੋਲਅਰਜ਼ ਦੀ ਗਿਣਤੀ 2.2 ਕਰੋੜ ਹੈ ਜਦਕਿ ਫੇਸਬੁੱਕ ਉੱਤੇ ਉਨ੍ਹਾਂ ਦੇ 90 ਲੱਖ ਫੋਲੋਅਰਜ਼ ਹਨ।
ਆਪਣੇ ਇਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮਜ਼ ਉੱਤੇ ਬੇਲਾ ਨੇ ਆਪਣੀਆਂ ਟੌਪਲੈਸ ਤਸਵੀਰਾਂ ਜਾਰੀ ਕਰ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਕਰ ਵੱਲੋਂ ਭੇਜੇ ਗਏ ਧਮਕਾਉਣ ਵਾਲੇ ਮੈਸੇਜ ਦਾ ਸਕਰੀਨ ਸ਼ੌਟ ਵੀ ਸ਼ੇਅਰ ਕੀਤਾ।
ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ, "ਮੈਂ ਇਹ ਇਸ ਲਈ ਜਾਰੀ ਕਰ ਰਹੀ ਹਾਂ ਕਿਉਂਕਿ ਮੇਰਾ ਫੈਸਲਾ ਇਹ ਹੈ ਕਿ ਤੁਸੀਂ ਲੋਕ ਮੇਰੇ ਤੋਂ ਮੇਰਾ ਕੁਝ ਵੀ ਨਹੀਂ ਲੈ ਸਕਦੇ ਹੋ।"

ਹਾਲਾਂਕਿ ਬੇਲਾ ਦੇ ਇਸ ਫੈਸਲੇ ਉੱਤੇ ਲੋਕਾਂ ਦੀ ਰਾਇ ਵੰਡੀ ਹੋਈ ਸੀ।
ਅਮਰੀਕੀ ਚੈਟ ਸ਼ੋਅ 'ਦ ਵਿਊ' ਦੀ ਵੂਪੀ ਗੋਲਡਬਰਗ ਨੇ ਬੇਲਾ ਦੀਆਂ ਤਸਵੀਰਾਂ ਜਾਰੀ ਕਰਨ ਦੀ ਬਜਾਏ ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਫਟਕਾਰ ਲਗਵਾਈ ਕਿ ਅਜਿਹੀਆਂ ਤਸਵੀਰਾਂ ਹੀ ਕਿਉਂ ਖਿੱਚਵਾਈਆਂ ਸਨ।
ਗੋਲਡਬਰਗ ਨੇ ਕਿਹਾ, "ਜੇ ਤੁਸੀਂ ਮਸ਼ਹੂਰ ਹੋ ਤਾਂ ਮੈਨੂੰ ਇਸ ਬਾਰੇ ਪਰਵਾਹ ਨਹੀਂ ਹੈ ਕਿ ਤੁਸੀਂ ਕਿੰਨੇ ਸਾਲ ਦੇ ਹੋ। ਤੁਹਾਨੂੰ ਆਪਣੀਆਂ ਨਗਨ ਤਸਵੀਰਾਂ ਨਹੀਂ ਲੈਣੀ ਚਾਹੀਦੀਆਂ ਹਨ।"
ਗੋਲਡਬਰਗ ਨੇ ਆਪਣੇ ਪ੍ਰੋਗਰਾਮ ਦੇ ਪੈਨਲ ਵਿੱਚ ਕਿਹਾ ਕਿ ਜੇ ਤੁਸੀਂ ਅਜਿਹੀਆਂ ਤਸਵੀਰਾਂ ਲੈਂਦੇ ਹੋ ਤਾਂ ਉਹ ਕਲਾਊਡ ਵਿੱਚ ਜਾਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਹੈੱਕ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ 2019 ਵਿੱਚ ਇਹ ਨਹੀਂ ਪਤਾ ਤਾਂ ਮਾਫ ਕਰੋ ਇਹ ਇੱਕ ਸਮੱਸਿਆ ਹੈ।
ਬੇਲਾ ਥੌਰਨ ਨੇ ਗੋਲਡਬਰਗ ਨੂੰ ਇਸ ਦਾ ਜਵਾਬ ਇੰਸਟਾਗ੍ਰਾਮ ਉੱਤੇ ਹੀ ਦਿੱਤਾ ਅਤੇ ਉਨ੍ਹਾਂ ਦੇ ਕਮੈਂਟਸ ਨੂੰ ਘਟੀਆ ਅਤੇ ਅਪਮਾਨਜਨਕ ਦੱਸਿਆ। ਥੌਰਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਵੱਧ ਦੁਖ ਇਸ ਦਾ ਹੈ ਕਿ ਅਜਿਹੀ ਮਹਿਲਾ ਨੇ ਅਜਿਹੀਆਂ ਟਿੱਪਣੀਆਂ ਕੀਤੀਆਂ ਜਿਨ੍ਹਾਂ ਦਾ ਉਹ ਸਨਮਾਨ ਕਰਦੀ ਰਹੀ ਹੈ।

ਕਿਵੇਂ ਬਣਾਏ ਫੇਕ ਪੌਰਨ ਵੀਡੀਓ
ਬੇਲਾ ਥੌਰਨ ਨੇ ਇਹ ਵੀ ਕਿਹਾ ਕਿ ਜਦੋਂ ਨੌਜਵਾਨ ਖੁਦ ਨੂੰ ਅਪਮਾਨਿਤ ਅਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹੋਣ ਅਜਿਹੇ ਵਕਤ ਵਿੱਚ ਉਨ੍ਹਾਂ ਦੀ ਜਨਤਕ ਆਲੋਚਨਾ ਕਰਨਾ ਉਨ੍ਹਾਂ ਦੀ ਦਿਮਾਗੀ ਸਥਿੱਤੀ ਵਿਗਾੜ ਸਕਦੀ ਹੈ।
ਬੇਲਾ ਨੇ ਕਿਹਾ, "ਜੇ ਤੁਸੀਂ ਕਿਸੇ ਨੌਜਵਾਨ ਕੁੜੀ ਜਾਂ ਮੁੰਡੇ ਦੀਆਂ ਅਜਿਹੀਆਂ ਤਸਵੀਰਾਂ ਸਕੂਲ ਵਿੱਚ ਫੈਲਾਈਆਂ ਜਾਣ ਤਾਂ ਉਹ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗਣਗੇ।"
ਬੇਲਾ ਨੇ ਜੋ ਆਪਣੀਆਂ ਤਸਵੀਰਾਂ ਆਨਲਾਈਨ ਸ਼ੇਅਰ ਕੀਤੀਆਂ, ਉਹ ਉਨ੍ਹਾਂ ਦੀਆਂ ਅਸਲੀਆਂ ਟੋਪਲੈਸ ਤਸਵੀਰਾ ਹਨ ਜੋ ਪਹਿਲੀ ਵਾਰ ਇੰਟਰਨੈੱਟ ਉੱਤੇ ਆਈਆਂ।
ਪਰ ਬੇਲਾ ਦੇ ਅਜਿਹੇ ਕਈ ਪੋਰਨ ਵੀਡੀਓ ਉਪਲਬਧ ਹਨ ਜੋ ਦਰਅਸਲ ਉਨ੍ਹਾਂ ਦੇ ਨਹੀਂ ਹਨ। ਇਹ ਸਾਰੇ ਡੀਪਫੇਕ ਵੀਡੀਓ ਹਨ ਜਿਨ੍ਹਾਂ ਵਿੱਚ ਸੈਕਸ ਕਰਦੀ ਅਦਾਕਾਰਾ ਦੇ ਚਿਹਰੇ 'ਤੇ ਬੇਲਾ ਦਾ ਚਿਹਰਾ ਚਿਪਕਾ ਦਿੱਤਾ ਹੈ।
ਅਜਿਹੇ ਵੀਡੀਓ ਬਣਾਉਣ ਵਾਲੇ ਤਕਨੀਕ ਜ਼ਰੀਏ ਬਦਲਾਅ ਕਰ ਸਕਦੇ ਹਨ। ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਇੱਕ ਵੀਡੀਓ ਵਿੱਚ ਹੱਥਰੱਸੀ ਕਰ ਰਹੀ ਇੱਕ ਮਹਿਲਾ ਦੇ ਚਿਹਰੇ ਉੱਤੇ ਬੇਲਾ ਦਾ ਚਿਹਰਾ ਲਗਾਇਆ ਗਿਆ ਹੈ।

ਉਸ ਉੱਤੇ ਰੋਣ ਦੀ ਆਵਾਜ਼ ਵੀ ਲਗਾਈ ਗਈ ਹੈ। ਇਹ ਆਵਾਜ਼ ਬੇਲਾ ਦੇ ਇੱਕ ਅਸਲੀ ਵੀਡੀਓ ਦੀ ਹੈ ਜਿਸ ਵਿੱਚ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋ ਰਹੇ ਹਨ।
ਬੇਲਾ ਥੌਰਨ ਨੇ ਬੀਬੀਸੀ ਨੂੰ ਦੱਸਿਆ, "ਇਹ ਵੀਡੀਓ ਪੂਰੇ ਤਰੀਕੇ ਨਾਲ ਫੈਲ ਗਿਆ ਹੈ ਅਤੇ ਹਰ ਕੋਈ ਸੋਚ ਰਿਹਾ ਹੈ ਕਿ ਇਸ ਵੀਡੀਓ ਵਿੱਚ ਮੈਂ ਹੀ ਹਾਂ। ਉੱਪਰੋਂ ਇਸ ਵੀਡੀਓ ਵਿੱਚ ਸਬਟਾਈਟਲ ਲਗਾਏ ਹਨ -ਡੈਡੀ, ਡੈਡੀ!"
ਆਮ ਲੋਕਾਂ ਕੋਲ ਹੋਵੇਗੀ ਡੀਪ ਫੇਕ ਤਕਨੀਕ
ਸੌਫਟਵੇਅਰ ਡਿਵਲਪਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੇਵਲ ਇੱਕ ਤਸਵੀਰ ਤੋਂ ਇਸੇ ਤਰ੍ਹਾਂ ਦੇ ਫਰਜ਼ੀ ਵੀਡੀਓ ਬਣਾਉਣ ਦੀ ਤਕਨੀਕ ਇੱਕ ਸਾਲ ਦੇ ਅੰਦਰ ਆਮ ਲੋਕਾਂ ਲਈ ਉਪਲਬਧ ਹੋਵੇਗੀ। ਇਸ ਦੀ ਬੇਲਾ ਨੂੰ ਚਿੰਤਾ ਹੈ।
ਬੇਲਾ ਕਹਿੰਦੇ ਹਨ, "ਉਸ ਵੇਲੇ ਕੇਵਲ ਕਿਸੇ ਮਸ਼ਹੂਰ ਹਸਤੀ ਨਾਲ ਅਜਿਹਾ ਨਹੀਂ ਹੋਵੇਗਾ। ਬਲਕਿ ਹਰ ਉਮਰ ਦੀਆਂ ਕੁੜੀਆਂ ਦੇ ਫਰਜ਼ੀ ਪੋਰਨ ਬਣਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।"
"ਅਜਿਹੇ ਵੀਡੀਓ ਦਾ ਇਸਤੇਮਾਲ ਬਦਲਾ ਲੈਣ, ਬਲੈਕਮੇਲ ਕਰਨ ਜਾਂ ਫਿਰ ਨੌਜਵਾਨ ਔਰਤਾਂ ਤੋਂ ਫਿਰੌਤੀ ਵਸੂਲਣ ਲਈ ਕੀਤਾ ਜਾਵੇਗਾ ਅਤੇ ਇਨ੍ਹਾਂ ਔਰਤਾਂ ਕੋਲ ਮੇਰੀ ਵਰਗੀ ਸ਼ੋਸ਼ਲ ਮੀਡੀਆ ਦੀ ਤਾਕਤ ਵੀ ਨਹੀਂ ਹੋਵੇਗੀ ਜਿਸ ਦੇ ਦਮ ਉੱਤੇ ਉਹ ਉਸ ਨੂੰ ਝੂਠਾ ਦੱਸ ਸਕਣ।
ਇਸ ਤੋਂ ਬਾਅਦ ਅਸੀਂ ਉਨ੍ਹਾਂ ਨਾਲ ਉਨ੍ਹਾਂ ਦੀ ਨਿਰਦੇਸ਼ਿਤ ਫਿਲਮ ਬਾਰੇ ਗੱਲ ਕੀਤੀ। ਬਤੌਰ ਨਿਰਦੇਸ਼ਕ ਉਨ੍ਹਾਂ ਦੀ ਪਹਿਲੀ ਫਿਲਮ 'ਹਰ ਐਂਡ ਹਿਮ' ਲਈ ਉਨ੍ਹਾਂ ਨੂੰ ਐਵਾਰਡ ਤਾਂ ਮਿਲੇ ਹੀ, ਕੁਝ ਵੱਖਰਾ ਵੀ ਹੋਇਆl
ਉਨ੍ਹਾਂ ਨੇ ਦੱਸਿਆ ਕਿ ਫਿਲਮ ਨਿਰਦੇਸ਼ਿਤ ਕਰਨ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਇੰਡਸਟਰੀ ਨੂੰ ਮਹਿਲਾ ਨਿਰਦੇਸ਼ਕਾਂ ਦੀ ਜ਼ਰੂਰਤ ਹੈ। ਇਸ ਨਾਲ ਫੀਮੇਲ ਸੈਕਸੁਐਲਿਟੀ ਨੂੰ ਦਰਸ਼ਾਉਣ ਵਾਲੀ ਸਟੋਰੀ ਵਿੱਚ ਬਦਲਾਅ ਵੇਖਣ ਨੂੰ ਮਿਲੇਗਾ।
ਇਸ ਤੋਂ ਬਾਅਦ ਮੈਂ ਉਨ੍ਹਾਂ ਨੂੰ ਬੀਬੀਸੀ ਦੀ ਹਾਲ ਦੀ ਇੱਕ ਪੜਤਾਲ ਉੱਤੇ ਪ੍ਰਤੀਕਿਰਿਆ ਦੇਣ ਨੂੰ ਕਿਹਾ।
ਇਸ ਪੜਤਾਲ ਵਿੱਚ ਬੀਬੀਸੀ ਨੇ ਪਤਾ ਲਗਿਆ ਕਿ ਪੋਰਨਹਬ ਵੈਬਸਾਈਟ ਉਨ੍ਹਾਂ ਦੀਆਂ ਫਿਲਮਾਂ ਨਾਲ ਮੁਨਾਫ਼ਾ ਕਮਾ ਰਹੀ ਹੈ।

ਇਨ੍ਹਾਂ ਵੀਡੀਓਜ਼ ਨੂੰ ਕਥਿਤ ਤੌਰ ਉੱਤੇ ਰਿਵੈਂਜ ਪੋਰਨ ਜਾਂ ਬਦਲਾ ਲੈਣ ਵਾਲਾ ਪੋਰਨ ਕਿਹਾ ਜਾ ਰਿਹਾ ਹੈ।
ਰਿਵੈਂਜ ਪੋਰਟ ਉਹ ਵੀਡੀਓ ਹੁੰਦੇ ਹਨ ਜਿਨ੍ਹਾਂ ਨੂੰ ਆਮਤੌਰ ਉੱਤੇ ਕਪਲ ਆਪਸੀ ਸਹਿਮਤੀ ਨਾਲ ਨਿੱਜੀ ਪਲਾਂ ਨੂੰ ਸ਼ੂਟ ਕਰਦੇ ਹਨ ਪਰ ਬਾਅਦ ਵਿੱਚ ਉਨ੍ਹਾਂ ਨੂੰ ਬਲੈਕਮੇਲ ਕਰਨ ਲਈ ਜਾਂ ਫਿਰ ਬ੍ਰੇਕਅਪ ਹੋ ਜਾਣ ਮਗਰੋਂ ਬਦਨਾਮ ਕਰਨ ਲਈ ਜਨਤਕ ਕੀਤਾ ਜਾਂਦਾ ਹੈ ਜਾਂ ਫਿਰ ਪੋਰਨ ਵੈਬਸਾਈਟ ਉੱਤੇ ਸ਼ੇਅਰ ਕੀਤਾ ਜਾਂਦਾ ਹੈ।
ਥੌਰਨ ਨੇ ਜਦੋਂ ਪਹਿਲੀ ਵਾਰ ਬੀਬੀਸੀ ਦੀ ਰਿਪੋਰਟ ਬਾਰੇ ਸੁਣਿਆ ਤਾਂ ਉਸ ਦਾ ਭਰੋਸਾ ਕੁਝ ਡਗਮਗਾਇਆ।
ਉਨ੍ਹਾਂ ਨੇ ਕਿਹਾ, "ਮੈ ਨਹੀਂ ਜਾਣਦੀ ਸੀ।"
ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ। ਉਨ੍ਹਾਂ ਨੇ ਕਿਹਾ, "ਜਦੋਂ ਤੁਸੀਂ ਕੁਝ ਚੀਜ਼ਾਂ ਨਾਲ ਜੁੜਦੇ ਹੋ ਅਤੇ ਸੋਚਦੇ ਹੋ ਕਿ ਤੁਹਾਡੇ ਕੰਮ ਨਾਲ ਚੀਜ਼ਾਂ ਬਿਹਤਰ ਹੋਣਗੀਆਂ। ਮੈਂ ਕੋਸ਼ਿਸ਼ ਕੀਤੀ ਪਰ ਫਿਰ ਇੱਕ ਦਿਨ ਅਜਿਹਾ ਪਤਾ ਲਗਦਾ ਹੈ।
ਉਨ੍ਹਾਂ ਦੀ ਆਵਾਜ਼ ਟੁੱਟਣ ਲੱਗੀ। ਮੈਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਭਾਵੇਂ ਬਾਅਦ ਵਿੱਚ ਪੋਰਨਹਬ ਬਾਰੇ ਕੁਝ ਹੋਰ ਕਹਿ ਸਕਦੇ ਹੋ। ਰਿਸਰਚ ਕਰਕੇ ਇਸ ਬਾਰੇ ਆਪਣਾ ਜਵਾਬ ਦੇ ਸਕਦੇ ਹੋ।

ਉਨ੍ਹਾਂ ਨੇ ਕਿਹਾ, "ਮੈਂ ਨਹੀਂ ਚਾਹੁੰਦੀ ਕਿ ਮੈਂ ਝੂਠੀ ਸਾਬਿਕ ਹੋਵਾਂ। ਲਿਹਾਜ਼ਾ ਇਸ ਬਾਰੇ ਵਿੱਚ ਮੈਂ ਆਪਣੀ ਪਹਿਲੀ ਪ੍ਰਤਿਕਿਰਿਆ ਉੱਤੇ ਕਾਇਮ ਰਹਿਣਾ ਚਾਹੁੰਦੀ ਹਾਂ।"
ਸਾਡਾ ਇੰਟਰਵਿਊ ਪੂਰਾ ਹੋ ਚੁੱਕਿਆ ਸੀ।
ਪੋਰਨਹਬ ਵੈਬਸਾਈਟ ਦਾ ਮਾਲਿਕਾਨਾ ਹੱਕ ਰੱਖਣ ਵਾਲੀ ਕੰਪਨੀ ਮਾਈਂਡਗੀਕ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਆਪਣੇ ਉੱਥੇ ਉਪਭੋਗਤਾਵਾਂ ਨੂੰ ਕੰਟੈਂਟ ਸ਼ੇਅਰ ਕਰਨ ਅਤੇ ਦੇਖਣ ਲਈ ਸੁਰੱਖਿਅਤ ਸਪੇਸ ਮੁਹੱਈਆ ਕਰਵਾਉਂਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਆਪਣੇ ਇੱਥੇ ਰਿਵੈਂਜ ਪੋਰਨ ਨੂੰ ਥਾਂ ਦੇ ਕੇ ਕਿਸੇ ਨੂੰ ਨੁਕਸਾਨ ਪਹੁੰਚਾਈਏ।"
ਹੋਟਲ ਦੇ ਕਮਰੇ ਵਿੱਚ ਪਹੁੰਚਣ ਉੱਤੇ ਮੈਨੂੰ ਥੌਰਨ ਦੀ ਅਸਿਟੈਂਟ ਦਾ ਮੈਸੇਜ ਆਇਆ। ਉਹ ਮੈਨੂੰ ਇਕ ਇਵੈਂਟ ਵਿੱਚ ਬੁਲਾ ਰਹੀ ਸੀ। ਇਵੈਂਟ ਦਾ ਨਾਂ ਸੀ - 'ਮੇਕ ਸ਼ਿਓਰ ਯੌਰ ਫਰੈਂਡਸ ਆਰ ਓਕੇ' ਇਹ ਡਿਪਰੈਸ਼ਨ ਦੇ ਖਿਲਾਫ ਸੀ।
ਇਹ ਥੌਰਨ ਲਈ ਅਹਿਮ ਟੀਚਾ ਹੈ ਤੇ ਉਹ ਚਾਹੁੰਦੀ ਹੈ ਕਿ ਉਨ੍ਹਾਂ ਦੀ ਫੈਨ ਇਸ ਬਾਰੇ ਵਿੱਚ ਜ਼ਰੂਰ ਜਾਣਨ। ਤਿੰਨ ਦਿਨਾਂ ਬਾਅਦ ਮੈਂ ਉਸ ਇਵੈਂਟ ਵਿੱਚ ਸੀ।
ਬੇਲਾ ਨੇ ਇੱਥੇ ਕਿਹਾ, “ਜਦੋਂ ਮੈਂ ਵੱਡੀ ਹੋ ਰਹੀ ਸੀ ਤਾਂ ਆਲੇ-ਦੁਆਲੇ ਮੈਨੂੰ ਕੁਝ ਲੋਕ ਹੀ ਡਿਪਰੈਸ਼ਨ ਵਿੱਚ ਮਿਲਦੇ ਸਨ ਪਰ ਇਨ੍ਹਾਂ ਦਿਨਾਂ ਵਿੱਚ ਤੁਸੀਂ ਜਿਸ ਕਿਸੇ ਨੂੰ ਵੀ ਜਾਣਦੇ ਹੋ, ਉਹ ਡਿਪਰੈਸ਼ਨ ਵਿੱਚ ਹੈ। ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਮੇਰੇ ਖਿਆਲ ਨਾਲ ਇਹ ਕਾਰਨ ਹੈ ਕਿ ਅਸੀਂ ਸੋਸ਼ਲ ਮੀਡੀਆ ਦੇ ਦੌਰ ਵਿੱਚ ਵੱਡੇ ਹੋ ਰਹੇ ਹਾਂ।"
ਜਦੋਂ ਮੈਂ ਪਾਰਟੀ ਵਿੱਚੋਂ ਨਿਕਲ ਰਹੀ ਸੀ ਤਾਂ ਥੌਰਨ ਦੀ ਦੋਸਤ ਨੇ ਮੈਨੂੰ ਦੱਸਿਆ ਕਿ ਤੁਹਾਡੇ ਇੰਟਰਵਿਊ ਤੋਂ ਬਾਅਦ ਉਸ ਨੇ ਪੋਰਨਹਬ ਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਸਾਨੂੰ ਇੱਕ ਐਲਾਨ ਕਰਨਾ ਚਾਹੀਦਾ ਹੈ।
ਬਾਅਦ ਵਿੱਚ ਉਸੇ ਹਫ਼ਤੇ ਥੌਰਨ ਨੂੰ ਬਤੌਰ ਨਿਰਦੇਸ਼ਕ ਪਹਿਲੀ ਐਡਲਟ ਫਿਲਮ 'ਹਰ ਐਂਡ ਹਿਮ' ਲਈ ਸਨਮਾਨਿਤ ਕੀਤਾ ਗਿਆ।
ਇਹ ਸਨਮਾਨ ਉਨ੍ਹਾਂ ਨੂੰ ਪੋਰਨਹਬ ਐਵਾਰਡਜ਼ ਦੌਰਾਨ ਹੀ ਦਿੱਤਾ ਗਿਆ।
ਉਨ੍ਹਾਂ ਨੇ ਪੋਰਨੋਗਰਾਫਿਕ ਫਿਲਮਾਂ ਵਿੱਚ ਵੱਧ ਤੋਂ ਵੱਧ ਔਰਤ ਨਿਰਦੇਸ਼ਕਾਂ ਨੂੰ ਅਪਣਾਉਣ ਲਈ ਐਡਲਟ ਫਿਲਮ ਇੰਡਸਟਰੀ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਇਸ ਦੌਰਾਨ ਬਦਲਾ ਲੈਣ ਵਾਲੇ ਪੋਰਨ ਵੀਡੀਓ ਦੀ ਤਿੱਖੀ ਆਲੋਚਨਾ ਵੀ ਕੀਤੀ।
ਉਨ੍ਹਾਂ ਨੇ ਕਿਹਾ, "ਮੈਂ ਪੋਰਨਹਬ ਦੇ ਨਾਲ ਕੰਮ ਕਰ ਰਹੀ ਹਾਂ ਤਾਂ ਜੋ ਰਿਵੈਂਜ ਰੋਕਣ ਲਈ ਉਨ੍ਹਾਂ ਦੇ ਫਲੈਗਿੰਗ ਐਲਗੌਰਿਦਮ ਵਿੱਚ ਬਦਲਾਅ ਲਿਆ ਸਕਾਂ ਜਿਸ ਨਾਲ ਕਿ ਸਾਡੇ ਭਾਈਚਾਰੇ ਦੇ ਹਰ ਵਿਅਕਤੀ ਦੀ ਸੁਰੱਖਿਆ ਯਕੀਨੀ ਹੋ ਸਕੇ।"copied by bbc punjabi
Comments