ਕੈਨੇਡਾ ਦੀ ਆਮ ਚੋਣਾਂ ਲੜ ਰਹੇ 10 ਪ੍ਰਮੁੱਖ ਪੰਜਾਬੀ ਚਿਹਰੇ





 



 



 



Image copyrightFB/SUKHDHALIWAL/SONIASIDHU/JAGMEETSINGHਫੋਟੋ ਕੈਪਸ਼ਨਸੁੱਖ ਧਾਲੀਵਾਲ, ਸੋਨੀਆ ਸਿੱਧੂ ਤੇ ਜਗਮੀਤ ਸਿੰਘ

ਕੈਨੇਡਾ ਦੀਆਂ 43ਵੀਆਂ ਆਮ ਚੋਣਾਂ 21 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਰਫਰੈਂਡਮ ਵਜੋਂ ਦੇਖਿਆ ਜਾ ਰਿਹਾ ਹੈ।


338 ਹਲਕਿਆਂ ਲਈ ਹੋਣ ਵਾਲੀਆਂ ਇਨ੍ਹਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਹਨ।

ਇਨ੍ਹਾਂ ਵਿੱਚੋਂ ਬਹੁਗਿਣਤੀ ਪੰਜਾਬੀਆਂ ਦੀ ਹੈ ਜੋ ਕਿ ਕਈ ਹਲਕਿਆਂ ਵਿੱਚ ਇੱਕ ਦੂਸਰੇ ਨੂੰ ਮੁਕਾਬਲਾ ਦੇ ਰਹੇ ਹਨ।

ਇਹ ਪਹਿਲੀ ਵਾਰ ਹੈ ਜਦੋਂ ਐਨੀ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਸਾਲ 2015 ਦੀਆਂ ਆਮ ਚੋਣਾਂ ਵਿੱਚ ਇਹ ਗਿਣਤੀ 38 ਸੀ।

ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਵੀ ਵਸੋਂ ਵਾਲੇ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ। ਇਹ ਹਲਕੇ ਹਨ, ਐਡਮੰਟਨ, ਬਰੈਮਪਟਨ, ਸਰੀ, ਕੈਲਗਰੀ।

ੱਜਣ


ਪੰਝਤਾਲੀ ਸਾਲਾ ਹਰਜੀਤ ਸਿੰਘ ਸੱਜਣ ਕੈਨੇਡਾ ਦੇ 42ਵੇਂ ਰੱਖਿਆ ਮਤੇ ਪੱਠਿਆਂ ਦੀ ਪੰਡ ਚੁੱਕੀ ਜਾਂਦੀ ਆਪਣੀ ਦਾਦੀ ਦਾ ਅਕਸ ਅਭੁੱਲ ਜਾਪਦਾ ਹੈ।

ਸੱਜਣ ਨੇ ਵੀ ਆਪਣੀ ਜ਼ਿੰਦਗੀ ਵਿੱਚ ਨਸਲੀ ਵਿਤਕਰੇ ਦਾ ਸਾਹਮਣਾ ਕੀਤਾ, ਆਪਣੇ ਸਰੂਪ ਕਾਰਨ ਉਨ੍ਹਾਂ ਨੂੰ ਬਾਕੀਆਂ ਨਾਲੋਂ ਵਧਰੇ ਰਗੜਾ ਲੱਗਿਆ।

ਇਸ ਬਾਰੇ ਉਨ੍ਹਾਂ ਕਿਹਾ, "ਉਸ ਵੇਲੇ ਕੈਨੇਡੀਅਨ ਫ਼ੌਜ ਵਿੱਚ ਨਸਲੀ ਵਿਤਕਰਾ ਹੁੰਦਾ ਸੀ। ਉਹ ਨਸਲੀ ਵੰਨ-ਸਵੰਨਤਾ ਨੂੰ ਪ੍ਰਵਾਨ ਕਰਨ ਤੋਂ ਪਹਿਲਾਂ ਤਬਦੀਲੀ ਦਾ ਦੌਰ ਸੀ।"

Image copyrightREUTERS

ਜਗਮੀਤ ਸਿੰਘ

40 ਸਾਲਾ ਜਗਮੀਤ ਸਿੰਘ ਕਿਸੇ ਘੱਟ-ਗਿਣਤੀ ਭਾਈਚਾਰੇ ਦਾ ਪਹਿਲਾ ਚਿਹਰਾ ਹੈ ਜੋ ਦੇਸ਼ ਦੀ ਫੈਡਰਲ ਪਾਰਟੀ ਦਾ ਮੋਢੀ ਬਣਿਆ ਹੈ।

ਜਗਮੀਤ ਸਿੰਘ ਭਾਰਤ ਦੀ ਅਜ਼ਾਦੀ ਦੌਰਾਨ ਚੱਲਣ ਵਾਲੀਆਂ ਲਹਿਰਾਂ ਵਿਚੋਂ ਇਕ ਪਰਜਾ ਮੰਡਲ ਲਹਿਰ ਦੇ ਪ੍ਰਮੁੱਖ ਆਗੂ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ।

ਜਗਮੀਤ ਸਿੰਘ ਦੇ ਪਿਤਾ ਪੇਸ਼ੇ ਵਜੋਂ ਡਾਕਟਰ ਸਨ ਪਰ ਉਹ ਕੈਨੇਡਾ ਚਲੇ ਗਏ ਅਤੇ ਉਥੇ ਹੀ 2 ਜਨਵਰੀ 1979 ਨੂੰ ਜਗਮੀਤ ਸਿੰਘ ਦਾ ਜਨਮ ਹੋਇਆ ਸੀ।

ਜਗਮੀਤ ਸਿੰਘ ਮੁਤਾਬਕ ਬਚਪਨ ਵਿੱਚ ਉਨ੍ਹਾਂ ਨੂੰ ਨਸਲੀ ਵਿਤਕਰਿਆਂ ਦਾ ਸਾਹਮਣਾ ਕਰਨਾ ਪਿਆ। ਜਗਮੀਤ ਦਾ ਕਹਿਣਾ ਹੈ ਕਿ ਇਸੇ ਅਨੁਭਵ ਨੇ ਉਨ੍ਹਾਂ ਨੂੰ ਸਿਆਸਤ ਵਿੱਚ ਲੈ ਕੇ ਆਂਦਾ।

ਜਗਮੀਤ ਸਿੰਘ ਪੇਸ਼ੇ ਵਜੋਂ ਕ੍ਰਿਮੀਨਲ ਵਕੀਲ ਹਨ। ਉਨ੍ਹਾਂ ਨੇ ਭਾਰਤ ਵਿਚ ਸਿੱਖ ਵਿਰੋਧੀ ਕਤਲੇਆਮ, ਕੈਨੇਡਾ ਵਿਚ ਟਿਊਸ਼ਨ ਫੀਸ ਵਿਰੋਧੀ ਲਹਿਰ ਅਤੇ ਜੰਗ ਵਿਰੋਧੀ ਮੋਰਚੇ ਲਾਏ।

Image copyrightGETTY IMAGES

ਨਵਦੀਪ ਸਿੰਘ ਬੈਂਸ

ਇੱਕ ਅਮਰੀਕੀ ਹਵਾਈ ਅੱਡੇ ’ਤੇ ਪੱਗ ਲਾਹੇ ਜਾਣ ਲਈ ਕਹੇ ਜਾਣ ਮਗਰੋਂ ਚਰਚਾ ਵਿੱਚ ਆਏ ਨਵਦੀਪ ਸਿੰਘ ਬੈਂਸ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਇਨੋਵੇਸ਼ਨ, ਸਾਇੰਸ ਅਤੇ ਇਕਨੌਮਿਕ ਡਿਵੈਲਪਮੈਂਟ ਮੰਤਰੀ ਸਨ।

ਬੈਂਸ ਦਾ ਜਨਮ ਟੋਰਾਂਟੋ ਵਿੱਚ 16 ਜੂਨ 1977 ਨੂੰ ਸਿੱਖ ਉੱਦਮੀ ਅਤੇ ਇਮੀਗ੍ਰੈਂਟ ਮਾਪਿਆਂ ਦੇ ਘਰ ਹੋਇਆ।

ਬੈਂਸ ਪਹਿਲੀ ਵਾਰ ਸਾਲ 2004 ਵਿੱਚ ਹਾਊਸ ਆਫ਼ ਕਾਮਨ ਵਿੱਚ ਪਹੁੰਚੇ ਅਤੇ ਸਭ ਤੋਂ ਛੋਟੀ ਉਮਰ ਦੇ ਸਾਂਸਦ ਬਣੇ। ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ।

ਸਾਲ 2011 ਤੋੰ 15 ਦੌਰਾਨ ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਵਾਟਰਲੂ ਅਤੇ ਰਾਈਰਸਨ ਯੂਨੀਵਰਸਿਟੀ ਦੇ ਟੈਡ ਰੌਜਰਜ਼ ਸਕੂਲ ਆਫ਼ ਮੈਨੇਜਮੈਂਟ ਵਿੱਚ ਅਧਿਆਪਨ ਵੀ ਕੀਤਾ।

ਉਹ ਪ੍ਰਸਾਸ਼ਨ ਵਿੱਚ ਗਰੈਜੂਏਟ ਹਨ ਅਤੇ ਉਨ੍ਹਾਂ ਕੋਲ ਐੱਮਬੀਏ ਦੀ ਡਿਗਰੀ ਵੀ ਹੈ। ਉਨ੍ਹਾਂ ਦੀ ਲਿੰਕਡਿਨ ਪ੍ਰੋਫ਼ਾਈਲ ਮੁਤਾਬਕ ਉਹ ਸਾਲ 2001 ਤੋਂ 2004 ਤੱਕ ਫੋਰਡ ਮੋਟਰ ਕੰਪਨੀ ਦੇ ਸੀਨੀਅਰ ਫਾਈਨੈਂਸ਼ਲ ਐਨਲਿਸਟ ਵੀ ਰਹੇ।

Image copyrightTIMSUPPA/FB

ਟਿੰਮ ਉੱਪਲ

ਐਡਮਿੰਟਨ ਜਰਨਲ ਮੁਤਾਬਕਤ ਟਿੰਮ ਦਾ ਪਰਿਵਾਰ ਓਟਾਵਾ ਵਿੱਚ ਰਹਿੰਦਾ ਹੈ। ਉੱਪਲ ਨੇ ਜ਼ਾਹਰ ਕੀਤਾ ਹੈ ਕਿ ਉਹ ਐੱਮਪੀ ਬਣਨ ਤੋਂ ਬਾਅਦ ਵੀ ਓਟਾਵਾ ਵਿੱਚ ਹੀ ਰਹਿਣਗੇ ਅਤੇ ਐਡਮਿੰਟਨ ਹਿੱਲ ਵਿੱਚ ਦਫ਼ਤਰ ਕਾਇਮ ਕਰਨਗੇ। 44 ਸਾਲਾਂ ਦੇ ਟਿੰਮ ਇੱਕ ਸਾਬਕਾ ਬੈਂਕਰ, ਰੇਡੀਓ ਹੋਸਟ ਅਤੇ ਬਾਅਦ ਵਿੱਚ ਕਾਰੋਬਾਰੀ ਸਲਾਹਕਾਰ ਵੀ ਰਹੇ। ਉਹ ਸਾਲ 2015 ਤੱਕ ਐਡਮਿੰਟਨ ਸ਼ੇਰਵੁੱਡ ਹਲਕੇ ਤੋਂ ਦੋ ਵਾਰ ਐੱਮਪੀ ਰਹੇ ਹਨ।

ਉੱਪਲ ਐਡਮਿੰਟਨ ਮਿਲ ਵੁੱਡਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਜਿੱਥੇ ਉਨ੍ਹਾਂ ਦਾ ਸਿੱਧਾ ਮੁਕਾਬਲਾ ਲਿਬਰਲ ਉਮੀਦਵਾਰ ਅਮਰਜੀਤਕ ਸਿੰਘ ਸੋਹੀ ਨਾਲ ਹੈ।

ਉਨ੍ਹਾਂ ਦੇ ਮੁਕਾਬਲੇ ਤੇ ਖੜ੍ਹੇ ਕੰਜ਼ਰਵੇਟਿਵ ਉਮੀਦਵਾਰ ਸੋਹੀ ਇੱਕ ਬੱਸ ਡਰਾਈਵਰ ਰਹੇ ਹਨ। ਉਹ ਤਿੰਨ ਵਾਰ ਸ਼ਹਿਰ ਦੇ ਕਾਊਂਸਲਰ, ਉਹ ਟਰੂਡੋ ਸਰਕਾਰ ਵਿੱਚ ਬੁਨਿਆਦੀ ਢਾਂਚੇ ਅਥੇ ਕੁਦਰਤੀ ਸਰੋਤ ਮੰਤਰੀ ਰਹੇ ਹਨ। ਸੋਹੀ ਨੇ ਆਪਣੇ ਹਲਕੇ ਵਿੱਚ ਬਹੁਤ ਨਿਵੇਸ਼ ਲੈ ਕੇ ਆਂਦਾ ਹੈ।

Image copyrightRUBYSAHOTALIB/FB

ਰੂਬੀ ਸਹੋਤਾ

ਰੂਬੀ ਸਹੋਤਾ ਬ੍ਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਵੱਲੋਂ ਵਰਤਮਾਨ ਐੱਮਪੀ ਹਨ।

ਰੂਬੀ ਦਾ ਜਨਮ ਟੋਰਾਂਟੋ ਵਿੱਚ ਤੇ ਪਾਲਣ-ਪੋਸ਼ਣ ਬ੍ਰੈਂਪਟਨ ਵਿੱਚ ਹੋਇਆ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਵਕੀਲ ਸਨ। ਇੱਕ ਵਕੀਲ ਵਜੋਂ ਉਨ੍ਹਾਂ ਨੇ ਸਰਕਾਰੀ ਤੇ ਨਿੱਜੀ ਖੇਤਰ ਦੇ ਕਈ ਵਿਵਾਦਾਂ ਨੂੰ ਸੁਲਝਾਉਣ ਵਿੱਚ ਭੂਮਿਕ ਨਿਭਾਈ।

ਰੂਬੀ ਰਾਜਨੀਤੀ ਸ਼ਾਸ਼ਤਰ ਅਤੇ ਪੀਸ ਸਟਡੀਜ਼ ਵਿੱਚ ਬੀਏ ਹਨ ਅਤੇ ਉਨ੍ਹਾਂ ਦਾ ਇੱਕ ਛੇ ਸਾਲਾ ਬੱਚੇ ਦੀ ਮਾਂ ਹਨ।

Image copyrightSONIASIDHULIBERAL/FB

ਸੋਨੀਆ ਸਿੱਧੂ

ਸੋਨੀਆ ਸਿੱਧੂ ਬ੍ਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਹਨ। ਇੱਥੋਂ ਹੀ ਉਹ ਮੌਜੂਦਾ ਸਾਂਸਦ ਹਨ। ਉਨ੍ਹਾਂ ਕੋਲ ਰਾਜਨੀਤੀ ਸ਼ਾਸ਼ਤਰ ਵਿੱਚ ਗਰੈਜੂਏਸ਼ਨ ਦੀ ਡਿਗਰੀ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ 18 ਸਾਲ ਇੱਕ ਸਿਹਤ ਵਲੰਟੀਅਰ ਵਜੋਂ ਕੰਮ ਕੀਤਾ। ਉਨ੍ਹਾਂ ਦੇ ਇਸ ਅਨੁਭਵ ਨੇ ਉਨ੍ਹਾਂ ਨੂੰ ਦੇਸ਼ ਦੀ ਜਨਤਾ ਦੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਸਮਝਣ ਵਿੱਚ ਮਦਦ ਕੀਤੀ।

ਸੋਨੀਆ ਬ੍ਰੈਂਪਟਨ ਵਿੱਚ ਆਪਣੇ ਪਤੀ ਤੇ ਦੋ ਜੌੜੀਆਂ ਧੀਆਂ ਤੇ ਇੱਕ ਪੁੱਤਰ ਨਾਲ ਰਹਿੰਦੇ ਹਨ।

Image copyrightKAMALKHERALIBERAL/FB

ਕਮਲ ਖੇਰਾ

ਕਮਲ ਖੇਰਾ ਬ੍ਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ ਐੱਮਪੀ ਹਨ ਅਤੇ ਟਰੂਡੋ ਦੀ ਕੈਬਨਿਟ ਵਿੱਚ ਮਨਿਸਟਰ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਪਾਰਲੀਮਾਨੀ ਸਕੱਤਰ ਵੀ ਹਨ। ਉਹ ਇੱਕ ਰਜਿਸਟਰਡ ਨਰਸ, ਸਮਾਜਿਕ ਤੇ ਸਿਆਸੀ ਕਾਰਕੁਨ ਵੀ ਹਨ।

ਉਹ ਛੋਟੀ ਉਮਰੇ ਹੀ ਦਿੱਲੀ ਤੋਂ ਕੈਨੇਡਾ ਜਾ ਕੇ ਵਸੇ ਸਨ ਤੇ ਪਹਿਲੀ ਪੀੜ੍ਹੀ ਦੇ ਇਮੀਗ੍ਰੈਂਟ ਹਨ। ਉੱਥੇ ਜਾ ਕੇ ਉਨ੍ਹਾਂ ਨੇ ਸਾਇੰਸ ਤੇ ਮਨੋਵਿਗਿਆਨ ਵਿੱਚ ਉਚੇਰੀ ਪੜ੍ਹਾਈ ਕੀਤੀ।

Image copyrightRAVINDER SINGH ROBIN/BBC

ਅਮਰਜੀਤ ਸਿੰਘ ਸੋਹੀ

ਉਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਨਬੌਰਾ 1964 ਵਿੱਚ ਹੋਈ ਅਤੇ 1990 ਵਿੱਚ ਅਮਰਜੀਤ ਸੋਹੀ ਬਿਹਾਰ ਦੀ ਜੇਲ੍ਹ ਵਿੱਚ ਇੱਕੀ ਮਹੀਨੇ ਬੰਦ ਰਹੇ

ਕੈਨੇਡਾ ਜਾ ਕੇ ਉਹਅਗਾਂਹਵਧੂ ਸੱਭਿਆਚਾਰਕ ਜਥੇਬੰਦੀ, ਪੰਜਾਬ ਸਾਹਿਤ ਸਭਾ ਦਾ ਸਰਗਰਮ ਕਾਰਕੁਨ ਬਣ ਗਏ। ਕੈਨੇਡਾ ਗਿਆ ਅਤੇ ਅਗਾਂਹਵਧੂ ਸੱਭਿਆਚਾਰਕ ਜਥੇਬੰਦੀ, ਪੰਜਾਬ ਸਾਹਿਤ ਸਭਾ ਦਾ ਸਰਗਰਮ ਕਾਰਕੁਨ ਬਣਿਆ। ਜਦੋਂ ਸੋਹੀ ਕੈਨੇਡਾ ਪਹੁੰਚੇ ਤਾਂ ਪੰਜਾਬ ਵਿੱਚ ਹਾਲਾਤ ਖ਼ੁਸ਼ਗਵਾਰ ਨਹੀਂ ਸਨ।

ਇਸੇ ਮਾਹੌਲ ਵਿੱਚ ਅਮਰਜੀਤ 1988 ਵਿੱਚ ਪੰਜਾਬ ਆਏ ਅਤੇ ਬਿਹਾਰ ਵਿੱਚ ਗ੍ਰਿਫ਼ਤਾਰ ਹੋਏ। ਅਮਰਜੀਤ 1988 ਵਿੱਚ ਪੰਜਾਬ ਆਏ ਅਤੇ ਬਿਹਾਰ ਵਿੱਚ ਗ੍ਰਿਫ਼ਤਾਰ ਹੋਏ।

Image copyrightRAJLIBERAL/PHOTOS/FB

ਰਾਜ ਗਰੇਵਾਲ

ਰਾਜ ਗਰੇਵਾਲ ਬ੍ਰੈਂਪਟਨ ਈਸਟ ਤੋਂ ਆਜ਼ਾਦ ਹੈਸੀਅਤ ਵਿੱਚ ਮੈਂਬਰ ਪਾਰੀਲੀਮੈਂਟ ਹਨ। ਪਿਛਲੀ ਵਾਰ ਉਹ ਲਿਬਰਲ ਪਾਰਟੀ ਦੇ ਸਾਂਸਦ ਸਨ।

ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਨੂੰ ਜੂਆ ਖੇਡਣ ਦੀ ਲਤ ਸੀ ਜਿਸ ਉੱਪਰ ਉਹ ਸੰਜਮ ਗੁਆ ਚੁੱਕੇ ਸਨ। ਉਨ੍ਹਾਂ ਮੰਨਿਆ ਕਿ ਇਸ ਲਤ ਕਾਰਨ ਉਨ੍ਹਾਂ ਉੱਪਰ ਬਹੁਤ ਸਾਰ ਕਰਜ਼ਾ ਵੀ ਚੜ੍ਹ ਗਿਆ ਸੀ।

34 ਸਾਲਾ ਗਰੇਵਾਲ ਦਾ ਜਨਮ ਕੈਨੇਡਾ ਦੇ ਕੈਲਗਰੀ ਵਿੱਚ ਸਾਲ 1985 ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਇੱਕ ਕੈਬ ਡਰਾਈਵਰ ਸਨ। ਉਨ੍ਹਾਂ ਕੋਲ ਇੱਕ ਕਾਨੂੰਨ ਦੀ ਡਿਗਰੀ ਤੇ ਇੱਕ ਐੱਮਬੀਏ ਹੈ।

Image copyrightSDHALIWAL.LIBERAL.CA

ਸੁੱਖ ਧਾਲੀਵਾਲ

ਸੁੱਖ ਧਾਲੀਲਵਾਲ ਦਾ ਪੂਰਾ ਨਾਮ ਸੁਖਮਿੰਦਰ ਸਿੰਘ ਧਾਲੀਵਾਲ ਹੈ। ਉਹ ਇੱਕ ਕਾਰੋਬਾਰੀ ਤੇ ਸਿਆਸਤਦਾਨ ਹਨ। ਉਹ ਸਾਲ 2015 ਤੋਂ ਸਰੀ- ਨਿਊਟਨ ਤੋਂ ਲਿਬਰਲ ਸਾਂਸਦ ਮੈਂਬਰ ਹਨ।

ਸੁੱਖਮਿੰਦਰ ਸਿੰਘ ਦਾ ਜਨਮ 17 ਸਤੰਬਰ, 1960 ਵਿੱਚ ਭਾਰਤੀ ਪੰਜਾਬ ਵਿੱਚ ਹੋਇਆ ਤੇ ਇਹ 1984 ਵਿੱਚ ਕੈਨੇਡਾ ਜਾ ਵਸੇ ਜਿੱਥੇ ਤਿੰਨ ਸਾਲ ਬਾਅਦ ਉਨ੍ਹਾਂ ਨੂੰ ਕੈਨੇਡੀਅਨ ਨਾਗਰਿਕਤਾ ਮਿਲ ਗਈ।

ਸੁੱਖ ਪੇਸ਼ੇ ਵਜੋਂ ਇੱਕ ਇੰਜੀਨੀਅਰ ਅਤੇ ਬਰਿਟਸ਼ ਕੋਲੰਬੀਆ ਵਿੱਚ ਲੈਂਡ ਸਰਵੇਅਰ ਰਹੇ ਹਨ। ਸੁੱਖ ਪਿਛਲੇ ਪੱਚੀ ਸਾਲਾਂ ਤੋਂ ਸਰੀ-ਨਿਊਟਨ ਵਿੱਚ ਹੀ ਆਪਣੀ ਪਤਨੀ ਅਤੇ ਬੇਟੇ ਅਤੇ ਦੋ ਧੀਆਂ ਨਾਲ ਰਹਿ ਰਹੇ ਹਨ। ਉਨ੍ਹਾਂ ਦੀਆਂ ਧੀਆਂ ਡਾਕਟਰੀ ਦੀ ਪੜ੍ਹਾਈ ਕਰ ਰਹੀਆਂ ਹਨ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ