ਮੈਨੂੰ ਮੇਰੀ ਹੋਂਦ ਦਾ ਹੱਕ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਹੈ'
100Women: 'ਮੈਨੂੰ ਮੇਰੀ ਹੋਂਦ ਦਾ ਹੱਕ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਹੈ'

ਸ਼ੀਨੀਡ ਬਰਕ ਇੱਕ ਲੇਖਕਾ, ਅਧਿਆਪਕ ਅਤੇ ਅਥਕ ਵਿਭਿੰਨਤਾ ਦੀ ਪੈਰੋਕਾਰ ਵੀ ਹੈ ਜੋ ਲੋਚਦੀ ਹੈ ਕਿ ਇਮਾਰਤਾਂ, ਡਿਜ਼ਾਇਨਸ, ਫੈਸ਼ਨ ਅਤੇ ਜ਼ਿੰਦਗੀ ਸਭ ਲਈ ਬਰਾਬਰ ਹੋਵੇ।
ਸ਼ੀਨੀਡ ਨੂੰ ਅਕੌਨਡੋਪਲੇਸੀਆ ਹੈ ਜੋ ਬੌਣੇਪਨ ਦਾ ਸਭ ਤੋਂ ਆਮ ਰੂਪ ਹੈ। ਪਰ ਉਹ ਆਪਣੇ ਆਪ ਨੂੰ 'ਛੋਟਾ ਬੰਦਾ' ਕਹਾਉਣਾ ਪਸੰਦ ਕਰਦੀ ਹੈ।
ਜਿਹੜੇ ਭਵਿੱਖ ਦੀ ਉਹ ਕਲਪਨਾ ਕਰਦੀ ਹੈ, ਉਹ ਸਾਰਿਆਂ ਲਈ ਵਧੀਆ ਤੇ ਬਰਾਬਰਤਾ ਵਾਲਾ ਹੈ।
ਉਹ ਕਹਿੰਦੀ ਹੈ, "ਮੈਂ ਦੁਨੀਆਂ ਦੀ ਮੁੜ ਸਿਰਜਣਾ ਕਰਨਾ ਚਾਹੁੰਦੀ ਹਾਂ, ਜਿਸ ਵਿੱਚ ਸਾਰਿਆਂ ਦੀ ਪਹੁੰਚ ਹੋਵੇ ਅਤੇ ਸਭ ਨੂੰ ਬਰਾਬਰਤਾ ਮਿਲੇ।"
ਇਹ ਵੀ ਪੜ੍ਹੋ-
- ਪਾਕਿਸਤਾਨ 'ਚ ਧਰਨੇ ਮੁਜ਼ਾਹਰਿਆਂ ਲਈ ਕਿਉਂ ਮੰਗਵਾਏ ਜਾਂਦੇ ਨੇ ਕੰਟੇਨਰ
- ਕੌਣ ਸੀ ਅਬੁ ਬਕਰ ਅਲ-ਬਗਦਾਦੀ, ਜਿਸ ਨੂੰ ਅਮਰੀਕਾ ਨੇ ‘ਮਾਰਿਆ’
- ਸ਼ੁੱਕਰਵਾਰ ਤੋਂ ਬੋਰਵੈੱਲ ’ਚ ਫਸੇ ਸੁਜੀਤ ਨੂੰ ਬਚਾਉਣ ਵਿੱਚ 12 ਘੰਟੇ ਹੋਰ ਲੱਗ ਸਕਦੇ ਹਨ
ਬਿਹਤਰ ਦੁਨੀਆਂ ਦੀ ਸਿਰਜਣਾ
ਉਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਬਿਹਤਰ ਦੁਨੀਆਂ ਦੀ ਸਿਰਜਣਾ ਕਰਦੇ ਹੋ ਤਾਂ ਜੋ ਵੀ ਉਸ ਵਿੱਚ ਰਹਿਣ ਵਾਲਾ ਹੈ ਤੁਸੀਂ ਉਨ੍ਹਾਂ ਦਾ ਸਾਰਿਆਂ ਦਾ ਧਿਆਨ ਰੱਖਦੇ ਹੋ।
ਸ਼ੀਨੀਡ ਦਾ ਕਹਿਣਾ ਹੈ, "ਸਮਾਜ ਨੂੰ ਬਦਲਣ ਦੇ ਕਈ ਰਸਤੇ ਹਨ ਜਿਵੇਂ ਸਕੂਲਾਂ-ਕਾਲਜਾਂ ਵਿੱਚ ਵਜੀਫੇ ਦੇ ਕੇ ਅਤੇ ਵਿਭਿੰਨਤਾ ਲਈ ਕੰਮ ਕਰਕੇ। ਇਥੋਂ ਤੱਕ ਕੇ 4 ਸਾਲਾ ਬੱਚੇ ਨੂੰ ਕਹਿਣਾ ਕਿ ਤੁਸੀਂ ਜੋ ਕਰਨਾ ਚਾਹੋ ਕਰ ਸਕਦੇ ਹੋ।"

ਉਹ ਕਹਿੰਦੀ ਹੈ, "ਮੈਂ ਪਿਆਰਾ ਬੱਚਾ ਹਾਂ। ਜੋ ਪਿਆਰ ਅਤੇ ਸਹਿਯੋਗ ਮੇਰੇ ਦੇ ਮਾਤਾ-ਪਿਤਾ ਨੰ ਉਸ ਨੂੰ ਦਿੱਤਾ, ਉਹੀ ਮੇਰੀ ਸਫ਼ਲਤਾ ਦਾ ਕਾਰਨ ਹੈ।"
ਸ਼ੀਨਿਡ ਦਾ ਕਹਿਣਾ ਹੈ, "ਮੇਰੇ ਪਿਤਾ ਜੀ ਛੋਟੇ ਵਿਅਕਤੀ ਹਨ ਅਤੇ ਜਿਵੇਂ-ਜਿਵੇਂ ਮੈਂ ਵੱਡੀ ਹੁੰਦੀ ਗਈ ਮੈਨੂੰ ਲਗਦਾ ਰਿਹਾ ਕਿ ਸਭ ਠੀਕ ਹੋ ਜਾਵੇਗਾ ਕਿਉਂਕਿ ਉਨ੍ਹਾਂ ਨੇ ਵੀ ਸਫ਼ਲਤਾ ਹਾਸਿਲ ਕੀਤੀ ਹੈ।"
ਪਰ ਉਸ ਦੀ ਸਭ ਤੋਂ ਵੱਡੀ ਚੁਣੌਤੀ ਉਦੋਂ ਸਾਹਮਣੇ ਆਈ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਜਿਸ ਦੁਨੀਆਂ ਵਿੱਚ ਰਹਿ ਰਹੀ ਹੈ ਉਹ ਉਸ ਲਈ ਨਹੀਂ ਹੈ।
ਕੁਰਸੀ ਤੋਂ ਲੈ ਕੇ ਦੁਕਾਨ ਦੇ ਕਾਊਂਟਰ ਤੱਕ ਅਤੇ ਲਾਕਰ, ਸਭ ਚੀਜ਼ਾਂ ਉਸ ਦੀ ਪਹੁੰਚ ਤੋਂ ਦੂਰ ਹਨ।
ਇਸ ਤੋਂ ਇਲਾਵਾ ਉਸ ਦੇ ਆਕਾਰ ਦੇ ਆਧਾਰ 'ਤੇ ਲੋਕਾਂ ਦਾ ਨਜ਼ਰੀਆ।
ਪਰ ਉਸ ਨੇ ਹੁਣ ਇਸ ਨੂੰ ਬਦਲਣ ਦੀ ਜ਼ਿੰਮੇਵਾਰੀ ਲਈ ਹੈ।
"ਕੱਪੜੇ ਮੇਰਾ ਕਵਚ"
ਸ਼ੀਨੀਡ ਨੂੰ ਸ਼ੁਰੂਆਤੀ ਸਾਲਾਂ 'ਚ ਫੈਸ਼ਨ 'ਚ ਦਿਲਚਸਪੀ ਹੋ ਗਈ ਸੀ। ਉਸ ਦੀ ਮਾਂ, ਭੈਣ ਅਤੇ ਭਰਾ ਛੋਟੇ ਨਹੀਂ ਹਨ ਅਤੇ ਪੰਜਾਂ ਭੈਣ-ਭਰਾਵਾਂ 'ਚ ਸ਼ੀਨੀਡ ਸਭ ਤੋਂ ਵੱਡੀ ਹੈ।
ਉਸ ਨੂੰ ਲਗਦਾ ਹੈ ਕਿ ਉਸ ਦੇ ਭੈਣ-ਭਰਾਵਾਂ ਕੋਲ ਉਨ੍ਹਾਂ ਮੁਕਾਬਲੇ ਕੱਪੜਿਆਂ ਦੇ ਵਧੇਰੇ ਬਦਲ ਹਨ।
ਉਹ ਕਹਿੰਦੀ ਹੈ, "ਮੈਨੂੰ ਇਹ ਅਨਿਆਂ ਲਗਦਾ ਸੀ ਕਿਉਂਕਿ ਮੇਰੇ ਲਈ ਕੱਪੜੇ ਮੇਰਾ ਕਵਚ ਹਨ।"

"ਇਹ ਮੈਨੂੰ ਸਵੇਰੇ ਬਹਾਦਰ ਅਤੇ ਆਤਮ-ਵਿਸ਼ਵਾਸ਼ੀ ਬਣਨ 'ਚ ਮਦਦ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹ ਦੁਨੀਆਂ ਨੂੰ ਮੇਰੇ ਪਛਾਣ ਕਰਵਾਉਂਦੇ ਹਨ ਕਿ ਮੈਂ ਇਹੀ ਹਾਂ।"
ਇਸੇ ਲਈ ਸ਼ੀਨੀਡ ਨੇ ਆਪਣੇ ਕੇਸ ਵਿੱਚ ਇੰਟਰਨੈੱਟ ਦਾ ਰੁਖ਼ ਕੀਤਾ ਤੇ ਉਸ ਦਾ ਮੰਨਣਾ ਹੈ, "ਇਹ ਇੱਕ ਵਿਲੱਖਣ ਥਾਂ ਹੈ ਜਿੱਥੇ ਮੇਰਾ ਆਕਾਰ ਕੋਈ ਮਾਅਨੇ ਨਹੀਂ ਰੱਖਦਾ। ਜੋ ਇੱਥੇ ਮਾਅਨੇ ਰੱਖਦਾ ਹੈ ਉਹ ਹੈ ਮੇਰੇ ਤਰਕ ਬਣਾਉਣ ਦੀ ਕਾਬਲੀਅਤ।"
ਆਨਲਾਈਨ ਸ਼ੀਨੀਡ ਬੋਲਡ ਹੈ ਅਤੇ ਉਸ ਨੇ ਰਸੂਖ਼ਦਾਰ ਲੋਕਾਂ ਦੇ ਇੰਟਰਵਿਊ ਲੈਣੇ ਸ਼ੁਰੂ ਕੀਤੇ। ਇਸ ਦੇ ਨਾਲ ਹੀ "ਟੈਡ-ਟਾਕ" ਸ਼ੁਰੂ ਹੋਇਆ, ਜਿਥੇ ਫੈਸ਼ਨ ਦੇ ਉਦਯੋਗ ਦੇ ਰਸੂਖ਼ਦਾਰਾਂ ਦੇ ਸਹਿਯੋਗ ਨਾਲ ਵਿਚਾਰਾਂ ਦਾ ਮੁਫ਼ਤ ਵਟਾਂਦਰਾ ਹੁੰਦਾ ਹੈ।
ਇਹ ਵੀ ਪੜ੍ਹੋ-
- ਕੀ ਆਸਟਰੇਲੀਆ 'ਚ ਔਰਤਾਂ ਸੁਰੱਖਿਅਤ ਨਹੀਂ ਹਨ
- ‘ਔਰਤ ਜ਼ਬਰਦਸਤੀ ਨਹੀਂ ਕਰਦੀ, ਮਰਦ ਕਰਦੇ ਹਨ’
- ਔਰਤ ਦੀ ਕਤਲ ਮਗਰੋਂ ਸਾੜੀ ਲਾਸ਼ ਮਿਲੀ
"29 ਸਾਲ ਦੀ ਉਮਰ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਜੋ ਮੈਂ ਆਪਣੇ ਕੈਰੀਅਰ ਬਾਰੇ ਸੋਚਿਆ ਹੈ ਉਹ ਸੰਭਵ ਹੈ। ਜਦੋਂ ਮੈਂ ਬੱਚੀ ਸੀ ਤਾਂ ਮੈਂ ਆਪਣੇ-ਆਪ ਨੂੰ ਫੈਸ਼ਨ ਤੋਂ ਬਾਹਰ ਮਹਿਸੂਸ ਕਰਦੀ ਸੀ।"
ਜਦੋਂ ਉਹ ਵੱਡੀ ਹੋਈ ਤਾਂ ਉਸ ਨੇ ਕਿਤਾਬਾਂ, ਇਸ਼ਤੇਹਾਰਾਂ ਅਤੇ ਖਿਡੌਣਿਆਂ ਵਿੱਚ ਆਪਣੇ ਵਰਗੇ ਲੋਕਾਂ ਦੀ ਭਾਲ ਸ਼ੁਰੂ ਕੀਤੀ ਅਤੇ ਬਾਅਦ 'ਚ ਅਧਿਆਪਕਾਂ ਦੇ ਸਟਾਫ-ਰੂਮ 'ਚ ਤੇ ਫਿਰ ਸਿਆਸਤ ਵਿੱਚ ਵੀ।
ਉਸ ਨੇ ਕਿਹਾ, "ਉੱਥੇ ਅਜਿਹਾ ਕੋਈ ਨਹੀਂ ਸੀ ਜੋ ਮੇਰੇ ਵਰਗਾ ਦਿਸੇ।"

ਸਤੰਬਰ 'ਚ ਸ਼ੀਨੀਡ 'ਵੋਗ' ਮੈਗ਼ਜ਼ੀਨ ਦੇ ਕਵਰ 'ਤੇ ਆਉਣ ਵਾਲੀ ਪਹਿਲੀ ਬੌਣੀ ਵਿਅਕਤੀ ਬਣੀ। ਸ਼ੀਨੀਡ ਮੁਤਾਬਕ, "ਵੋਗ ਇੱਕ ਸੰਸਥਾ ਹੈ ਅਤੇ ਸਮਾਜ ਇਸ 'ਤੇ ਧਿਆਨ ਦਿੰਦਾ ਹੈ।"
ਇਸ ਨਾਲ ਸ਼ੀਨੀਡ ਨੂੰ ਵਿਸ਼ਵਾਸ ਹੋਇਆ ਕਿ ਆਖ਼ਰਕਾਰ ਫੈਸ਼ਨ ਬਦਲ ਰਿਹਾ ਹੈ ਅਤੇ ਵਧੇਰੇ ਪਹੁੰਚਯੋਗ ਬਣਦਾ ਜਾ ਰਿਹਾ ਹੈ - ਉਸ ਨੂੰ ਆਸ ਹੈ ਕਿ ਹੁਣ ਕਿਸੇ ਹੋਰ ਛੋਟੇ ਵਿਅਕਤੀ ਨੂੰ ਉਸ ਦੇ ਨਕਸ਼ੇ ਕਦਮਾਂ 'ਤੇ ਚਲਣ ਲਈ ਸਦੀ ਨਹੀਂ ਲੱਗੇਗੀ।
"ਮੈਨੂੰ ਮੇਰੀ ਹੋਂਦ ਦਾ ਹੱਕ"
ਪਰ ਉਸ ਨੂੰ ਅਜੇ ਵੀ ਲਗਦਾ ਹੈ ਕਿ ਬਹੁਤ ਕੁਝ ਕਰਨ ਵਾਲਾ ਬਾਕੀ ਹੈ। ਸ਼ੀਨੀਡ ਮੁਤਾਬਕ ਜੇਕਰ ਤੁਸੀਂ ਸੱਚਮੁੱਚ ਸਮਾਜ ਨੂੰ ਬਦਲਣਾ ਚਾਹੁੰਦੇ ਹੋ ਤਾਂ ਸਾਡੀ ਸੋਚ ਪਹਿਲੀ ਉਹ ਚੀਜ਼ ਹੈ ਜਿਸ ਨੂੰ ਬਦਲਣ ਦੀ ਲੋੜ ਹੈ।
ਉਹ ਕਹਿੰਦੀ ਹੈ, "ਅਸੀਂ ਅਪਾਹਜਤਾ ਨੂੰ ਕਿਵੇਂ ਦੇਖਦੇ ਹਾਂ? ਕੀ ਅਸੀਂ ਅਜੇ ਵੀ ਇਸ ਨੂੰ ਕਲੀਨੀਕਲ ਮਾਡਲ ਵਜੋਂ ਦੇਖਦੇ ਹਾਂ, ਜਿਸ 'ਚ ਇਲਾਜ ਅਤੇ ਨਿਦਾਨ ਦੀ ਗੱਲ ਹੁੰਦੀ ਹੈ? ਜਾਂ ਕਿਸੇ ਚੈਰਿਟੇਬਲ ਮਾਡਲ ਵਜੋਂ, ਜਿੱਥੇ ਸਾਰਿਆਂ ਨੂੰ ਮਦਦ ਦੀ ਲੋੜ ਹੁੰਦੀ ਹੈ?"
"ਕੀ ਅਸੀਂ ਅਜਿਹਾ ਸੋਚਦੇ ਹਾਂ ਕਿ ਜਦੋਂ ਅਪਾਹਜਤਾ ਦੀ ਗੱਲ ਕਰੀਏ ਤਾਂ ਇਸ ਨੂੰ ਸਮਾਜ ਅਤੇ ਮਨੁੱਖੀ ਹੱਕਾਂ ਦੇ ਦਾਇਰੇ ਵਿੱਚ ਰੱਖ ਕਰੀਏ?"

"ਮੈਨੂੰ ਮੇਰੀ ਹੋਂਦ ਦਾ ਹੱਕ ਹੈ, ਠੀਕ ਉਸੇ ਤਰ੍ਹਾਂ ਜਿਵੇਂ ਤੁਹਾਨੂੰ ਹੈ। ਜਦੋਂ ਭਵਿੱਖ ਦੇ ਸਮਾਜ ਦੀ ਸਿਰਜਣਾ ਕਰਦੇ ਹਾਂ ਤਾਂ ਸਾਨੂੰ ਪੁੱਛਣਾ ਪਵੇਗਾ ਕਿ ਹਰੇਕ ਲਈ ਬਿਹਤਰ ਤੋਂ ਬਿਹਤਰ ਸਿਰਜਣਾ ਕਿਵੇਂ ਕਰੀਏ।"
'ਮੈਂ ਕਿਸਮਤ ਵਾਲੀ ਹਾਂ'
ਹਾਲ ਦੇ ਸਾਲਾਂ ਵਿੱਚ ਸ਼ੀਨੀਡ ਦੁਨੀਆਂ ਘੁੰਮ ਰਹੀ ਹੈ ਅਤੇ ਸਕੂਲਾਂ 'ਚ ਜਾ ਰਹੀ ਹੈ।
"ਮੈਂ ਬੇਹੱਦ ਕਿਸਮਤ ਵਾਲੀ ਹਾਂ ਕਿ ਮੈਂ ਯਾਤਰਾ ਕਰ ਰਹੀ ਹਾਂ। ਕੁਝ ਸਮਾਂ ਪਹਿਲਾਂ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਇਹ ਸੰਭਵ ਹੈ।"
ਉਹ ਕਹਿੰਦੀ ਹੈ, "ਹਾਲਾਂਕਿ ਕੁਝ ਥਾਵਾਂ 'ਤੇ ਪਹੁੰਚਣਾ ਔਖਾ ਹੈ। ਜਹਾਜ਼ਾਂ, ਹਵਾਈ ਅੱਡਿਆਂ ਦਾ ਡਿਜ਼ਾਇਨ ਦੋਵੇਂ ਹੀ ਮੇਰੀ ਸੁਤੰਤਰ ਯਾਤਰਾ ਵਿੱਚ ਰੁਕਾਵਟਾਂ ਪੈਦਾ ਕਰਦੇ ਹਨ।"

ਉਹ ਕਹਿੰਦੀ ਹੈ ਕਿ ਕਈ ਦਿੱਕਤਾਂ ਦਰਪੇਸ਼ ਆਉਂਦੀਆਂ ਹਨ, ਜਿਵੇਂ ਜਹਾਜ਼ ਦੇ ਬਾਥਰੂਮ ਦੇ ਲੌਕ ਤੱਕ ਨਾ ਪਹੁੰਚਣਾ, ਆਪਣਾ ਸਾਮਾਨ ਉੱਪਰ ਨਾ ਰੱਖ ਸਕਣਾ, ਸੁਰੱਖਿਆ ਬੈਲਟ ਨਾ ਲਗਾ ਸਕਣਾ ਇੱਥੋਂ ਤੱਕ ਜਹਾਜ਼ ਦੇ ਗੇਟ 'ਤੇ ਤੁਰਨਾ।
ਉਹ ਧੰਨਵਾਦ ਕਰਦੀ ਹੈ ਕਿ ਕਈ ਏਅਰਪੋਰਟ 'ਤੇ ਅਪਾਹਜਾਂ ਲਈ ਸਪੈਸ਼ਲ ਸਰਵਿਸ ਦਿੱਤੀ ਜਾਂਦੀ ਹੈ ਪਰ ਉਸ ਨੂੰ ਆਸ ਹੈ ਕਿ ਕੋਈ ਡਿਜ਼ਾਇਨ ਅਤੇ ਪਹੁੰਚ ਵਿਚਾਲੇ ਦੇ ਖੱਪੇ ਨੂੰ ਭਰੇਗਾ।
ਫਿਲਹਾਲ ਉਸ ਨੇ ਅਜਿਹੀ ਵਿਅਕਤਿਤਵ ਨੂੰ ਤਿਆਰ ਕੀਤਾ ਹੈ ਜਿੱਥੇ ਉਸ ਨੂੰ ਮਦਦ ਮੰਗਣ 'ਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ।
ਉਹ ਵੀ ਕਹਿੰਦੀ ਹੈ, "ਮੇਰੀ ਆਜ਼ਾਦੀ ਅਜਨਬੀਆਂ ਦੀ ਹਮਦਰਦੀ 'ਤੇ ਆਧਾਰਿਤ ਹੈ।"
ਦੁਰਵਿਵਹਾਰ ਖ਼ਿਲਾਫ਼
ਸਮੇਂ ਦੇ ਨਾਲ ਸਮਾਜ ਅਤੇ ਰਵੱਈਏ ਬਦਲਦੇ ਰਹਿੰਦੇ ਹਨ ਅਤੇ ਭਾਸ਼ਾ ਨੂੰ ਵੀ ਅੱਗੇ ਵਧਣਾ ਪੈਂਦਾ ਹੈ, ਕਿਉਂਕਿ "ਇਹ ਪਹਿਲਾਂ ਨਾਲੋਂ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਸ਼ਬਦਾਂ ਦੀ ਤਾਕਤ ਸਮਝੀਏ ਅਤੇ ਇਹ ਕਿਵੇਂ ਹੋਰਾਂ ਨੂੰ ਪ੍ਰਭਾਵਿਤ ਕਰਦੇ ਹਨ, ਇਸ ਪ੍ਰਤੀ ਸੁਚੇਤ ਹੋ ਜਾਈਏ।"
ਹੋਰਨਾਂ ਬੌਣਿਆਂ ਅਤੇ ਅਪਾਹਜ ਲੋਕਾਂ ਵਾਂਗ ਸ਼ੀਨੀਡ ਨੇ ਵੀ ਲੋਕਾਂ ਦੇ ਮਾੜੇ ਵਿਹਾਰ ਨੂੰ ਬਰਦਾਸ਼ਤ ਕੀਤਾ ਹੈ। ਉਹ ਦੱਸਦੀ ਹੈ, "ਮੇਰੇ ਲਈ ਬੌਣਾ ਸ਼ਬਦ ਅਪਮਾਨ ਕਰਨ ਵਾਲਾ ਅਤੇ ਇਤਰਾਜ਼ਯੋਗ ਹੈ।"

"ਇਹ ਯੁੱਗਾਂ ਤੋਂ ਚੱਲਦਾ ਆ ਰਿਹਾ ਹੈ, ਜਿੱਥੇ ਮੇਰੇ ਵਰਗੇ ਲੋਕਾਂ ਨੂੰ ਸਮਾਜ ਤੋਂ ਬਾਹਰ ਰੱਖਿਆ ਜਾਂਦਾ ਸੀ। ਜੇਕਰ ਲੋਕ ਅਣਗੌਲੇ ਹੋ ਰਹੇ ਹਨ ਤਾਂ ਮੈਂ ਦੱਸ ਦਵਾਂ ਕਿ ਮੇਰਾ ਨਾਮ ਸ਼ੀਨੀਡ ਹੈ।"
"ਜੇਕਰ ਕੋਈ ਜਾਣਬੁੱਝ ਕੇ ਮੈਨੂੰ ਅਸੁਰੱਖਿਅਤ ਮਹਿਸੂਸ ਕਰਵਾਉਣ ਲਈ ਮਾੜਾ ਵਿਹਾਰ ਕਰ ਰਿਹਾ ਹੈ ਤਾਂ ਉਦੋਂ ਕਦਮ ਚੁੱਕਣ ਦੀ ਲੋੜ ਹੈ। ਇਸ ਵਿੱਚ ਪੁਲਿਸ ਸੇਵਾਵਾਂ, ਅਧਿਆਪਕ , ਮਾਪੇ ਅਤੇ ਨੌਜਵਾਨ ਵੀ ਸਹਿਯੋਗ ਕਰਨ।"
ਉਹ ਕਹਿੰਦੀ ਹੈ, "ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਹਮਦਰਦੀ ਪੈਦਾ ਕਰੀਏ। ਆਪਣੀ ਹੋਂਦ ਦੇ ਅਧਿਕਾਰ ਨੂੰ ਸਪੱਸ਼ਟ ਤੌਰ 'ਤੇ ਜਾਰੀ ਰੱਖਣਾ ਔਖਾ ਹੈ, ਤੁਸੀਂ ਸਨਮਾਨ ਹਾਸਿਲ ਕਰਨ ਲਈ ਇਕੋ-ਜਿਹਾ ਅਧਿਕਾਰ ਰੱਖਦੇ ਹੋ।"
ਇਸ ਲਈ ਸ਼ੀਨੀਡ ਆਪਣੇ ਪਰਿਵਾਰ ਅਤੇ ਦੋਸਤਾਂ ਕੋਲ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਰਾਏ ਉਸ ਲਈ ਬੇਹੱਦ ਮਹੱਤਵਪੂਰਨ ਹੈ। ਸ਼ੀਨੀਡ ਯਾਦ ਕਰਦੀ ਹੈ ਕਿ ਉਹ ਜਦੋਂ ਛੋਟੀ ਸੀ ਤਾਂ ਕਿਸ ਤਰ੍ਹਾਂ ਉਸ ਨੂੰ ਖੇਡ ਦੇ ਮੈਦਾਨ ਵਿੱਚ ਮਾੜੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਸੀ।
ਉਹ ਦੱਸਦੀ ਹੈ, "ਮੇਰੀ ਮਾਂ ਨੇ ਮੈਨੂੰ ਪੁੱਛਿਆ, 'ਕੀ ਤੂੰ ਵੀ ਕਿਸੇ ਹੋਰ ਨੂੰ ਨੀਵਾਂ ਕਰ ਕੇ ਖ਼ੁਦ ਨੂੰ ਉੱਚਾ ਕਰਨਾ ਚਾਹੰਦੀ ਹੈਂ?'"
ਮੈਂ ਜਵਾਬ ਦਿੱਤਾ, "ਮੈਂ ਇਹ ਕਦੇ ਨਹੀਂ ਕਰਾਂਗੀ, ਹਮੇਸ਼ਾ ਆਪਣੀ ਸ਼ਖ਼ਸੀਅਤ ਨੂੰ ਸੁੱਚਾ ਰੱਖਾਂਗੀ।"
Comments