Dominos Pizza ਖਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਇਨ੍ਹਾਂ 4 ਦੇਸ਼ਾਂ ‘ਚ ਕੰਪਨੀ ਬੰਦ ਕਰ ਰਹੀ ਹੈ ਕਾਰੋਬਾਰ !
Dominos Pizza ਖਾਣ ਦੇ ਚਾਹਵਾਨਾਂ ਲਈ ਵੱਡੀ ਖਬਰ, ਇਨ੍ਹਾਂ 4 ਦੇਸ਼ਾਂ ‘ਚ ਕੰਪਨੀ ਬੰਦ ਕਰ ਰਹੀ ਹੈ ਕਾਰੋਬਾਰ !,ਨਵੀਂ ਦਿੱਲੀ: ਡਾਮਿਨੋਜ਼ ਪਿਜ਼ਾ ਖਾਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਡਾਮਿਨੋਜ਼ ਕੰਪਨੀ ‘ਤੇ ਆਰਥਿਕ ਮੰਦੀ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ।
ਜਿਸ ਕਾਰਨ ਕੰਪਨੀ ਵੱਲੋਂ ਭਾਰੀ ਘਾਟੇ ਕਾਰਨ ਚਾਰ ਦੇਸ਼ਾਂ ਵਿਚੋਂ ਆਪਣਾ ਕਾਰੋਬਾਰ ਬੰਦ ਕਰਨ ਦਾ ਮਨ ਬਣਾ ਚੁੱਕੀ ਹੈ।ਇੰਗਲੈਂਡ ਦੀ ਸਭ ਤੋਂ ਵੱਡੀ ਪੀਜ਼ਾ ਡਿਲੀਵਰੀ ਕੰਪਨੀ ਨੇ ਵੀਰਵਾਰ ਨੂੰ ਦੱਸਿਆ ਕਿ ਉਹ ਬਹੁਤ ਜ਼ਿਆਦਾ ਨੁਕਸਾਨ ਕਾਰਨ ਚਾਰ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਸਮੇਟਣ ਵਿੱਚ ਲੱਗੀ ਹੋਈ ਹੈ।
‘ਹਾਲਾਂਕਿ ਭਾਰਤ ਦੇ ਲੋਕਾਂ ਨੂੰ ਇਸ ਲਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਡਾਮਿਨੋਜ਼ ਦਾ ਇਹ ਫੈਸਲਾ ਭਾਰਤ ‘ਤੇ ਨਹੀਂ ਸਗੋਂ ਸਵਿੱਟਜ਼ਰਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਵਰਗੇ ਦੇਸ਼ਾਂ ਨੂੰ ਲੈ ਕੇ ਹੈ ਜਿਥੇ ਡਾਮਿਨੋਜ਼ ਨੂੰ ਲਗਾਤਾਰਾ ਘਾਟਾ ਸਹਿਣ ਕਰਨਾ ਪੈ ਰਿਹਾ ਹੈ।
ਇਸ ਫ਼ੈਸਲੇ ਨੂੰ ਲੈ ਕੇ Dominos ਦੇ ਮੁੱਖ ਕਾਰਜਕਾਰੀ ਅਧਿਕਾਰੀ ਡੇਵਿਡ ਵਾਈਲਡ ਨੇ ਕਿਹਾ ਕਿ ਅਸੀਂ ਇਸ ਨਤੀਜੇ ‘ਤੇ ਪੁੱਜੇ ਹਾਂ ਕਿ ਜਿਹੜੇ ਦੇਸ਼ਾਂ ਵਿੱਚ ਅਸੀਂ ਘਾਟੇ ਵਿੱਚ ਜਾ ਰਹੇ ਹਾਂ, ਉੱਥੋਂ ਦੇ ਦਿਲ-ਖਿੱਚਵੇਂ ਬਾਜ਼ਾਰਾਂ ਦੀ ਨੁਮਾਇੰਦਗੀ ਅਸੀਂ ਕਰ ਨਹੀ਼ ਰਹੇ ਹਾਂ। ਅਸੀਂ ਉੱਥੇ ਇਸ ਕਾਰੋਬਾਰ ਦੇ ਵਧੀਆ ਮਾਲਕ ਨਹੀਂ ਹਾਂ।
-PTC News
Comments