ਭਾਰਤ ਨੂੰ ਜਾਣ ਵਾਲੇ ਯਾਤਰੀਆਂ ਦੇ ਧਿਆਨ ਹਿੱਤ

ਭਾਰਤ ਨੂੰ ਜਾਣ ਵਾਲੇ ਯਾਤਰੀਆਂ ਦੇ ਧਿਆਨ ਹਿੱਤ

OCI ਦਾ ਝਮੇਲਾ
ਕਈਆਂ ਦਾ ਵੇਖਣੋਂ ਰਹਿ ਗਿਆ ਮੇਲਾ

ਸਾਡੀ ਭਾਰਤ ਸਰਕਾਰ ਪਰਵਾਸੀਆਂ ਨੂੰ ਕੋਈ ਵੀ ਸਹੂਲਤ ਦੇਣ ਵੇਲੇ ਵਾਧੂ ਦੀਆਂ ਗੁੰਝਲਾਂ ਪਾ ਦਿੰਦੀ ਹੈ।ਓ ਸੀ ਆਈ ਕਾਰਡ (ਭਾਰਤੀ ਮੂਲ਼ ਦੇ ਵਿਦੇਸ਼ੀ ਪਾਸਪੋਰਟ ਧਾਰਕਾਂ ਲਈ ਉਮਰ ਭਰ ਦਾ ਭਾਰਤੀ ਵੀਜ਼ਾ) ਭਾਰਤ ਸਰਕਾਰ ਦਾ ਇੱਕ ਪ੍ਰਸੰਸਾਯੋਗ ਕਦਮ ਸੀ ਪਰ ਸਾਡੇ ਸਰਕਾਰੀ ਲਾਲ ਫ਼ੀਤਾਸ਼ਾਹੀ ਵਾਲਿਆਂ ਨੇ ਓ ਸੀ ਆਈ ਵਾਲੇ ਦੁੱਧ ਵਿੱਚ ਮੀਂਗਣਾਂ ਪਾ ਦਿੱਤੀਆਂ ਜਿਸ ਕਾਰਨ ਪਰਵਾਸੀਆਂ ਨੂੰ ਏਅਰ-ਪੋਰਟਾਂ 'ਤੇ ਖੱਜਲ ਹੋਣਾ ਪੈ ਰਿਹਾ ਹੈ।

OCI ਦੇ ਕਾਨੂੰਨ ਮੁਤਾਬਿਕ ਹਰ ਪਰਵਾਸੀ ਨੂੰ 20 ਸਾਲ ਦੀ ਉਮਰ ਤੱਕ ਹਰ ਵਾਰ ਵਿਦੇਸ਼ੀ ਪਾਸਪੋਰਟ ਨਵਿਆਉਣ ਦੇ ਨਾਲ-ਨਾਲ ਓ ਸੀ ਆਈ ਵੀ ਨਵਿਆਉਣੀ ਪਵੇਗੀ।21ਵੇਂ ਸਾਲ ਵਿੱਚ ਪੈਰ ਪਾਉਣ ਤੋਂ ਲੈ ਕੇ 50ਵਾਂ ਸਾਲ ਪੂਰਾ ਹੋਣ ਤੱਕ ਉਹ ਆਪਣਾ ਓ ਸੀ ਆਈ ਕਾਰਡ ਵਰਤ ਸਕਦਾ ਹੈ।21ਵੇਂ ਸਾਲ ਤੋਂ ਲੈ ਕੇ 50ਵੇਂ ਸਾਲ ਤੱਕ ਉਹ ਭਾਵੇਂ ਜਿੰਨੀ ਵਾਰ ਮਰਜ਼ੀ ਵਿਦੇਸ਼ੀ ਪਾਸਪੋਰਟ ਨਵਿਆਵੇ, ਉਸਨੂੰ ਓ ਸੀ ਆਈ ਨਵਿਆਉਣ ਦੀ ਲੋੜ ਨਹੀਂ ਪਵੇਗੀ।੫੦ਵਾਂ ਸਾਲ ਪਾਰ ਕਰਨ ਬਾਅਦ ਜਦੋਂ ਵੀ ਨਵਾਂ ਵਿਦੇਸ਼ੀ ਪਾਸਪੋਰਟ ਬਣਾਇਆ ਜਾਵੇ, ਓਦੋਂ ਹੀ ਉਸਨੂੰ OCI ਕਾਰਡ ਨਵਿਆਉਣਾ ਪਵੇਗਾ।50 ਸਾਲ ਦੀ ਉਮਰ ਪਾਰ ਕਰਨ ਬਾਅਦ ਜੇ ਤੁਸੀਂ ਇੱਕ ਵਾਰ ਓ ਸੀ ਆਈ ਕਾਰਡ ਨਵਾਂ ਬਣਾ ਲਿਆ ਹੈ ਤਾਂ ਰਹਿੰਦੀ ਉਮਰ ਤੱਕ ਤੁਹਾਨੂੰ ਪਾਸਪੋਰਟ ਨਵਿਆਉਣ ਦੇ ਨਾਲ OCI ਨਵਿਆਉਣ ਦੀ ਲੋੜ ਨਹੀਂ ਪਵੇਗੀ।ਸਰਲ ਲਫ਼ਜ਼ਾਂ ਵਿੱਚ OCI ਦੀ ਮਿਆਦ ਇਵੇਂ ਹੈ;

1. 20 ਸਾਲ ਲਦੀ ਉਮਰ ਤੱਕ ਤੁਹਾਡੇ ਪਾਸਪੋਰਟ ਦੀ ਮਿਆਦ ਮੁੱਕਣ ਨਾਲ ਓ ਸੀ ਆਈ ਦੀ ਮਿਆਦ ਵੀ ਮੁੱਕ ਜਾਂਦੀ ਹੈ।21ਵੇਂ ਜਨਮਦਿਨ ਤੋਂ ਬਾਅਦ ਤੁਹਾਨੂੰ ਨਵਾਂ ਵਿਦੇਸ਼ੀ ਪਾਸਪੋਰਟ ਲੈਣ ਵੇਲੇ ਨਵਾਂ OCI ਕਾਰਡ ਲੈਣਾ ਪਵੇਗਾ ਜੋ ਕਿ ਤੁਹਾਡੇ 51ਵੇਂ ਜਨਮਦਿਨ ਤੱਕ ਚੱਲੇਗਾ।

2. 51ਵੇਂ ਜਨਮਦਿਨ ਤੋਂ ਬਾਅਦ ਜੇ ਤੁਸੀਂ ਨਵਾਂ ਪਾਸਪੋਰਟ ਬਣਾਇਆ ਹੈ ਤਾਂ ਆਪਣਾ ਓ ਸੀ ਆਈ ਕਾਰਡ ਨਵਿਆਉਣਾ ਨਾਂ ਭੁੱਲੋ ਅਤੇ ਏਸ ਤੋਂ ਬਾਅਦ ਤੁਸੀਂ ਇਸੇ ਕਾਰਡ ਨਾਲ ਬਾਕੀ ਰਹਿੰਦੀ ਉਮਰ ਭਾਰਤ ਦਾ ਸਫ਼ਰ ਕਰ ਸਕਦੇ ਹੋ।

3. ਜੇਕਰ ਤੁਸੀਂ ਨਵੇਂ ਪਾਸਪੋਰਟ ਦੇ ਨਾਲ ਨਵਾਂ OCI ਕਾਰਡ ਨਹੀਂ ਬਣਵਾਇਆ ਤਾਂ ਤੁਹਾਨੂੰ ਹਰ ਵਾਰ ਸਫ਼ਰ ਕਰਨ ਵੇਲੇ ਆਪਣੇ ਓ ਸੀ ਆਈ ਕਾਰਡ ਦੇ ਨਾਲ ਪੁਰਾਣਾ ਪਾਸਪੋਰਟ ਨਾਲ ਲਿਜਾਣਾ ਪਵੇਗਾ ਜਿਸ ਵਿੱਚ ਓ ਸੀ ਆਈ ਦਾ ਵੇਰਵਾ ਦਰਜ ਹੈ।  

ਸਾਡੀ ਭਾਰਤ ਸਰਕਾਰ ਨੂੰ OCI ਨਵਿਆਉਣ ਦੀ ਵਿਧੀ ਸਰਲ ਬਣਾਉਣ ਦੀ ਲੋੜ ਹੈ।ਚੰਗਾ ਹੋਵੇ ਜੇ OCI ਨਵਿਆਉਣ ਵਾਲੀ ਅਰਜ਼ੀ ਲੈਣ ਦਾ ਅਧਿਕਾਰ ਵਿਦੇਸ਼ਾਂ ਦੇ ਡਾਕਘਰ ਨੂੰ ਦੇ ਦਿੱਤਾ ਜਾਵੇ, ਏਸ ਤਰ੍ਹਾਂ ਜਦੋਂ ਕੋਈ ਆਪਣਾ ਪਾਸਪੋਰਟ ਨਵਿਆਉਣ ਜਾਵੇਗਾ, ਉਹ ਨਾਲ ਹੀ ਆਪਣਾ ਓ ਸੀ ਆਈ ਕਾਰਡ ਵੀ ਨਵਿਆ ਲਵੇਗਾ।

ਇੰਨ੍ਹੀ ਦਿਨੀ ਭਾਰਤ ਯਾਤਰਾ ਕਰਨ ਵਾਲੇ ਪਰਵਾਸੀਆਂ ਨੂੰ ਸਲਾਹ ਹੈ ਕਿ ਆਪਣਾ ਓ ਸੀ ਆਈ ਕਾਰਡ ਅਤੇ ਪਾਸਪੋਰਟ ਚੈੱਕ ਕਰ ਲਵੋ।ਜੇ ਤੁਸੀਂ 21 ਸਾਲ ਦੀ ਜਾਂ 50 ਸਾਲ ਦੀ ਉਮਰ ਬਾਅਦ ਨਵਾਂ ਪਾਸਪੋਰਟ ਬਣਵਾਇਆ ਹੈ ਅਤੇ ਨਵਾਂ OCI ਕਾਰਡ ਨਹੀਂ ਲਿਆ ਤਾਂ ਤੁਸੀਂ ਪੁਰਾਣੇ OCI ਕਾਰਡ ਨਾਲ ਸਫ਼ਰ ਨਹੀਂ ਕਰ ਸਕੋਗੇ।ਅਜਿਹੇ ਹਾਲਾਤ ਵਿੱਚ ਤੁਸੀਂ ਆਨਲਾਈਨ ਈ-ਵੀਜ਼ਾ ਲੈ ਸਕਦੇ ਹੋ।ਆਮ ਤੌਰ 'ਤੇ ਏਹ ਵੀਜ਼ਾ 48 ਘੰਟਿਆਂ ਵਿੱਚ ਮਿਲ ਜਾਂਦਾ ਹੈ।ਏਅਰਪੋਰਟ 'ਤੇ ਜਾ ਕੇ ਖੱਜਲ ਹੋਣ ਨਾਲੋਂ ਚੰਗਾ ਹੈ ਕਿ ਘਰੋਂ ਆਪਣੇ ਵੀਜ਼ੇ ਅਤੇ ਓ ਸੀ ਆਈ ਕਾਰਡ ਦੀ ਮਿਆਦ ਬਾਰੇ ਤਸੱਲੀ ਕਰ ਲਈ ਜਾਵੇ।ਜੇ ਇਸ ਸਬੰਧੀ ਕੋਈ ਸ਼ੰਕਾ ਹੋਵੇ ਤਾਂ ਤੁਸੀਂ ਮੈਨੂੰ 0402138322 ਨੰਬਰ 'ਤੇ ਸੰਪਰਕ ਕਰ ਸਕਦੇ ਹੋ।

ਨੋਟ: ਆਨਲਾਈਨ ਈ-ਵੀਜ਼ਾ ਲੇਣ ਲਈ ਸਿਰਫ਼ ਭਾਰਤ ਸਰਕਾਰ ਦੀ ਅਧਿਕਾਰਤ ਵੈੱਬਸਾਈਟ 'ਤੇ ਹੀ ਜਾਓ।ਤੁਹਾਡੀ ਸਹੂਲਤ ਲਈ ਮੈਂ ਹੇਠਾਂ ਉਸਦਾ ਲਿੰਕ ਦੇ ਰਿਹਾ ਹਾਂ।ਬਹੁਤ ਸਾਰੀਆਂ ਵਪਾਰਕ ਵੈੱਬਸਾਈਟਾਂ ਭਾਰਤ ਦਾ ਈ-ਵੀਜ਼ਾ ਦੇਣ ਲਈ ਲੋਕਾਂ ਦੀ ਲੁੱਟ ਕਰ ਰਹੀਆਂ ਹਨ, ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

https://indianvisaonline.gov.in/evisa/tvoa.html 

ਪ੍ਰਭਜੋਤ ਸਿੰਘ ਸੰਧੂ ਸਿਡਨੀ (ਆਸਟਰੇਲੀਆ)

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ