ਭਾਈਚਾਰੇ ਲਈ ਦੁੱਖਦਾਈ ਖਬਰ ਪੰਜਾਬੀ ਨੌਜਵਾਨ ਦੀ ਹੋਈ ਮੌਤ
ਅਮਰੀਕਾ ਤੋਂ ਕੈਨੇਡਾ ਵਾਪਸ ਪਰਤਦਿਆਂ ਪੰਜਾਬੀ ਡਰਾਈਵਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਪੰਜਾਬ ਦੇ ਪਿੰਡ ਲੁਬਾਣਗੜ੍ਹ ਦੇ ਵਾਸੀ ਹਰਜੀਤ ਸਿੰਘ ਦੀ ਕੈਨੇਡਾ ਵਿੱਚ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣਾ ਟਰਾਲਾ ਲੈਕੇ ਅਮਰੀਕਾ ਤੋਂ ਪਰਤ ਰਿਹਾ ਸੀ ਅਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇੱਥੇ ਇਹ ਦੱਸਣਾ ਵੀ ਬਣਦਾ ਹੈ ਕਿ ਮਿਰਤਕ ਡਰਾਈਵਰ ਨੇ 911 ਤੇ ਕਾਲ ਕਰਨ ਦੀ ਜਗ੍ਹਾ ਪਹਿਲੀ ਕਾਲ ਆਪਣੀ ਪਿੰਡ ਰਹਿੰਦੀ ਪਤਨੀ ਨੂੰ ਕੀਤੀ ਸੀ ਜੇਕਰ ਪਹਿਲਾਂ 911 ਤੇ ਕਾਲ ਕੀਤੀ ਜਾਂਦੀ ਤੇ ਜਾਨ ਬਚ ਸਕਦੀ ਸੀ ਹਮੇਸ਼ਾ ਮੁਸ਼ਕਲ ਸਮੇਂ ਘਰ ਕਾਲ ਕਰਨ ਦੀ ਬਜਾਏ 911ਤੇ ਕਾਲ ਕੀਤੀ ਜਾਣੀ ਚਾਹੀਦੀ ਹੈ। ਹਰਜੀਤ ਸਿੰਘ ਦੀ ਮੌਤ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ (42 ਸਾਲ) ਕਰੀਬ ਦੋ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਸਰੀ ਸ਼ਹਿਰ ’ਚ ਟਰਾਲਾ ਚਲਾਉਂਦਾ ਸੀ।
Comments