ਉਹ ਸਾਡੀ ਕਿਸਮਤ ਦੇ ਮਾਲਕ ਹਨ': ਕਾਰੋਬਾਰਾਂ ਦੁਆਰਾ ਸਪੌਂਸਰ ਕੀਤੇ ਜਾਂਦੇ ਵੀਜ਼ਿਆਂ ਦੀ ਕਹਾਣੀ
ਕਾਰੋਬਾਰ ਵੇਚ ਦਿੱਤੇ ਜਾਨ ਕਾਰਨ ਹੁਣ ਆਸਟ੍ਰੇਲੀਆ ਤੋਂ ਡਿਪੋਰਟ ਹੋ ਰਿਹਾ ਹੈ, ਕਹਿੰਦਾ ਹੈ ਕਿ ਐਮਪਲੋਇਰ ਦੁਆਰਾ ਸਪੌਂਸਰ ਕੀਤੇ ਜਾਂਦੇ ਵਿਜ਼ਿਆ ਵਿੱਚ ਪਰਵਾਸੀ ਕਾਰੋਬਾਰਾਂ ਦੇ ਰਹਿਮ ਤੇ ਹੋ ਜਾਂਦੇ ਹਨ।
37 ਸਾਲ ਦਾ ਸਮੂਏਲ ਲਾਓ 25 ਅਕਤੂਬਰ ਤੱਕ ਹੀ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ। ਜੇਕਰ ਉਸ ਵੇਲੇ ਤੱਕ ਉਹ ਆਪ ਇਥੋਂ ਨਹੀਂ ਜਾਂਦਾ ਤਾਂ ਉਸਨੂੰ ਜ਼ਬਰਦਸਤੀ ਡਿਪੋਰਟ ਕੀਤਾ ਜਾਵੇਗਾ।
ਪਿਛਲੇ ਦੱਸ ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸਮੂਏਲ ਨੂੰ ਇਹ ਦਿਨ ਇਸ ਕਰਕੇ ਦੇਖਣਾ ਪੈ ਰਿਹਾ ਹੈ ਕਿਉਂਕਿ ਜਿਸ ਰੈਸਟੋਰੈਂਟ ਵੱਲੋਂ ਉਸਨੂੰ ਇੱਕ ਰਸੋਈਏ ਵੱਜੋਂ ਸਪੌਂਸਰ ਕੀਤਾ ਗਿਆ ਸੀ, ਉਸਦੇ ਮਾਲਕ ਨੇ ਸਮੂਏਲ ਦੀ ਵੀਸਾ ਅਰਜ਼ੀ ਤੇ ਫੈਸਲਾ ਹੋਣ ਤੋਂ ਪਹਿਲਾਂ ਹੀ ਉਸਨੂੰ ਵੇਚ ਦਿੱਤਾ।
"ਮੈਂ ਕਹਿੰਦਾ ਰਿਹਾ ਕਿ ਦੋ ਮਹੀਨੇ ਰੁਕ ਜਾਓ, ਮੇਰਾ ਵੀਜ਼ਾ ਆ ਜਾਵੇ। ਪਰ ਜਾਪਦਾ ਹੈ ਕਿ ਮੇਰੀ ਅਤੇ ਮੇਰੇ ਜੀਵਨ ਦੀ ਕੋਈ ਕੀਮਤ ਹੀ ਨਹੀਂ ਹੈ," ਉਸਨੇ ਦੱਸਿਆ।
ਸਾਲ 2016 ਵਿੱਚ ਉਸਦੀ ਵੀਜ਼ਾ ਅਰਜ਼ੀ ਨੂੰ ਇਮੀਗ੍ਰੇਸ਼ਨ ਵੱਲੋਂ ਇਹ ਕਹਿ ਕੇ ਖਾਰਜ ਕਰ ਦਿੱਤਾ ਗਿਆ ਕਿ ਉਸ ਨੂੰ ਸਪੌਂਸਰ ਕਰਨ ਵਾਲਾ ਕਾਰੋਬਾਰ ਹੁਣ ਵਾਜਿਬ ਨਹੀਂ ਹੈ। ਇਸ ਮਗਰੋਂ ਉਸਨੇ ਇਮੀਗ੍ਰੇਸ਼ਨ ਮੰਤਰੀ ਨੂੰ ਬੇਨਤੀ ਕੀਤੀ ਪਰੰਤੂ ਵਿਭਾਗ ਨੇ ਉਸਦੀ ਬੇਨਤੀ ਨੂੰ ਮੰਤਰੀ ਤੱਕ ਭੇਜਣ ਯੋਗ ਨਹੀਂ ਸਮਝਿਆ।
ਹੁਣ ਇੱਕ ਵਾਰ ਫੇਰ ਉਹ ਇੱਕ ਪਟੀਸ਼ਨ ਰਾਹੀਂ ਇਮੀਗ੍ਰੇਸ਼ਨ ਮੰਤਰੀ ਨੂੰ ਮਾਮਲੇ 'ਚ ਦਖਲ ਦੀ ਦਰਖ਼ਾਸਤ ਕਰ ਰਿਹਾ ਹੈ।
ਸਮੂਏਲ ਕੋਈ ਅਜਿਹਾ ਇੱਕਲਾ ਮਾਮਲਾ ਨਹੀਂ ਹੀ। ਐਸ ਬੀ ਐਸ ਪੰਜਾਬੀ ਨੇ ਇਸਤੋਂ ਪਹਿਲਾਂ ਇੱਕ ਚੀਨੀ ਨਾਗਰਿਕ ਮੀਰਾ ਚੇਨ ਦੀ ਕਹਾਣੀ ਵੀ ਰਿਪੋਰਟ ਕੀਤੀ ਸੀ। ਜੋ ਸਮੂਏਲ ਦੇ ਨਾਲ ਹੋਇਆ, ਮੀਰਾ ਚੇਨ ਦੇ ਨਾਲ ਉਹ ਇੱਕ ਵਾਰ ਨਹੀਂ ਬਲਕਿ ਦੋ ਵਾਰ ਹੋਇਆ ਅਤੇ ਅਖੀਰ ਉਸਨੂੰ ਆਸਟ੍ਰੇਲੀਆ ਤੋਂ ਵਾਪਿਸ ਜਾਣਾ ਪਿਆ।
ਮੀਰਾ ਸਿਡਨੀ ਦੇ ਇੱਕ ਵੱਡੇ ਰੈਸਟੋਰੈਂਟ ਵਿੱਚ ਕੰਮ ਕਰਦੀ ਸੀ। ਉਸ ਰੈਸਟੋਰੈਂਟ ਨੇ ਉਸਨੂੰ ਪਰਥ ਵਿਚਲੀ ਬ੍ਰਾਂਚ ਵਿੱਚ ਕੰਮ ਕਰਨ ਲਈ ਸਪੌਂਸਰ ਕੀਤਾ ਸੀ। ਪਰਥ ਵਿਚਲੇ ਉਸ ਰੈਸਟੋਰੈਂਟ ਵਿੱਚ ਕੁੱਝ ਮਹੀਨੇ ਕੰਮ ਕਰਨ ਮਗਰੋਂ, ਕੰਪਨੀ ਆਪਣੇ ਆਪ ਨੂੰ ਦਿਵਾਲੀਆ ਐਲਾਨ ਦਿੱਤਾ। ਜਿਸਦੇ ਚਲਦਿਆ ਕੰਪਨੀ ਵੱਲੋਂ ਸਪੌਂਸਰ ਕੀਤਾ ਉਸਦਾ ਵੀਜਾ ਖਾਰਜ ਕਰ ਦਿੱਤਾ ਗਿਆ।
ਇਸ ਮਗਰੋਂ ਇੱਕ ਹੋਰ ਕੰਪਨੀ ਨੇ ਉਸ ਰੈਸਟੋਰੈਂਟ ਨੂੰ ਖਰੀਦ ਲਿਆ ਅਤੇ ਮੀਰਾ ਨੂੰ ਕੰਪਨੀ ਦੇ ਕੈਨਬੇਰਾ ਰੈਸਟੋਰੈਂਟ ਵਿੱਚ ਕੰਮ ਕਰਨ ਲਈ ਕਿਹਾ। ਇੱਕ ਵਾਰ ਫੇਰ ਉਸਨੂੰ ਸਪੌਂਸਰ ਕੀਤਾ ਗਿਆ, ਇਸ ਵਾਰ ਨਵੀ ਕੰਪਨੀ ਵੱਲੋਂ। ਪਰੰਤੂ ਇੱਕ ਵਾਰ ਫੇਰ ਉਹ ਹੋਇਆ। ਕੰਪਨੀ ਨੇ ਕੈਨਬੇਰਾ ਵਿਚਲਾ ਰੈਸਟੋਰੈਂਟ ਬੰਦ ਕਰ ਦਿੱਤਾ ਅਤੇ ਨਾ ਕੇਵਲ ਇੱਕ ਵਾਰ ਫੇਰ ਉਸਦਾ ਵੀਜ਼ਾ ਖਾਰਜ ਹੋਇਆ ਬਲਕਿ ਅਜੇ ਤੱਕ ਉਸਨੂੰ ਉਸਦੀ ਤਨਖਾਹ ਅਤੇ ਹੋਰ ਭੱਤਿਆਂ ਦਾ ਕੁਝ ਬਕਾਇਆ ਵੀ ਨਹੀਂ ਦਿੱਤਾ ਗਿਆ।
ਮਾਈਗ੍ਰੇਸ਼ਨ ਪੇਸ਼ੇਵਰ ਕਹਿੰਦੇ ਹਨ ਕਿ ਕਾਰੋਬਾਰਾਂ ਵੱਲੋਂ ਸਪੌਂਸਰ ਕੀਤੇ ਜਾਨ ਵਾਲੇ ਵਿਜ਼ਿਆ ਵਿੱਚ ਇਹ ਵਤੀਰਾ ਆਮ ਹੈ।
ਰਣਬੀਰ ਸਿੰਘ ਮੈਲਬੌਰਨ ਵਿੱਚ ਇੱਕ ਮਾਈਗ੍ਰੇਸ਼ਨ ਏਜੇਂਟ ਹਨ। ਉਹ ਦੱਸਦੇ ਹਨ ਕਿ ਇਹਨਾਂ ਵੀਜ਼ਿਆਂ ਦੇ ਬਿਨੇਕਾਰ ਉਹਨਾਂ ਦੇ ਅੱਧੇ ਤੋਂ ਵੱਧ ਕਲਾਂਇਟ ਕਿਸੇ ਨਾ ਕਿਸੇ ਤਰੀਕੇ ਦੇ ਸੋਸ਼ਣ ਦਾ ਸ਼ਿਕਾਰ ਹਨ।
"ਇਹ ਵਿਵਸਥਾ ਹੀ ਅਜਿਹੀ ਹੈ ਕਿ ਕਾਰੋਬਾਰਾਂ ਦੇ ਹੱਥ ਵਿੱਚ ਹੀ ਸਾਰਾ ਕੁਝ ਹੈ। ਜੇਕਰ ਕੋਈ ਸ਼ਿਕਾਇਤ ਕਰ ਵੀ ਦੇਵੇ ਤਾਂ ਇਮੀਗ੍ਰੇਸ਼ਨ ਵਿਭਾਗ ਇੰਨਾ ਵਿਅਸਤ ਨਹੀਂ ਕਿ ਸ਼ਾਇਦ ਹੀ ਕੁਝ ਹੋਵੇ। ਪਰ ਜ਼ਿਆਦਾਤਰ ਸ਼ਿਕਾਇਤ ਕਰਦੇ ਵੀ ਨਹੀਂ ਕਿਉਂਕਿ ਵੀਜ਼ਾ ਰੱਦ ਹੋਣ ਦਾ ਡਰ ਹੁੰਦਾ ਹੈ। "
ਨਵੰਬਰ 2019 ਤੋਂ ਆਸਟ੍ਰੇਲੀਆ ਦੇ ਖੇਤਰੀ ਐਮਪਲੋਇਰ ਸਪੌਂਸਰਡ ਵੀਜ਼ੇ ਨੂੰ ਬੰਦ ਕਰ ਕੇ ਇੱਕ ਨਵਾਂ ਵੀਜ਼ਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਨਵੇਂ ਵੀਜ਼ੇ ਹੇਠ ਪਰਮਾਨੈਂਟ ਰੇਸੀਡੈਂਸੀ ਲਈ ਕਾਮਿਆਂ ਨੂੰ ਦੋ ਦੀ ਥਾਂ ਘੱਟੋ ਘੱਟ ਤਿੰਨ ਸਾਲ ਖੇਤਰੀ ਇਲਾਕਿਆਂ ਵਿੱਚ ਕੰਮ ਕਰਨਾ ਪਵੇਗਾ।
ਰਣਬੀਰ ਸਿੰਘ ਮੰਨਦੇ ਹਨ ਕਿ ਇਸ ਦੇ ਨਾਲ ਕਾਮਿਆਂ ਦਾ ਸ਼ੋਸ਼ਣ ਹੋਰ ਵਧੇਗਾ। s
Comments