ਭਾਰਤੀ ਵਿਅਕਤੀ ਦੇ ਪਾਸਪੋਰਟ ਨੂੰ ਵੇਖ ਕੇ ਹੱਕੇ-ਬੱਕੇ ਰਹਿ ਗਏ ਏਅਰਪੋਰਟ ਅਧਿਕਾਰੀ World
ਭਾਰਤੀ ਮੂਲ ਦੇ ਸਵਾਮੀ ਸ਼ਿਵਨੰਦਾ ਨਾਂ ਦੇ ਬਜ਼ੁਰਗ ਵਿਅਕਤੀ ਨੇ ਜਦੋਂ ਲੰਡਨ ਤੋਂ ਕੋਲਕਾਤਾ ਹਵਾਈ ਅੱਡੇ ਲਈ ਉਡਾਨ ਭਰੀ ਤਾਂ, ਦੁੱਬਈ ਪੁੱਜ ਕੇ ਜਦੋਂ ਉਸ ਨੇ ਏਅਰਪੋਰਟ ਅਧਿਕਾਰੀਆਂ ਨੂੰ ਆਪਣਾ ਪਾਸਪੋਰਟ ਵਿਖਾਇਆ ਤਾਂ ਅਫਸਰ ਹੈਰਾਨ ਹੋ ਕੇ ਰਹਿ ਗਏ.
ਅਸਲ ਵਿੱਚ ਸਵਾਮੀ ਦੇ ਪਾਸਪੋਰਟ ‘ਤੇ ਜਨਮ ਮਿਤੀ 123 ਸਾਲ ਪੁਰਾਣੀ ਸੀ. ਯਾਨੀ ਉਹਨਾਂ ਦੀ ਜਨਮ ਮਿਤੀ ਸੰਨ 1896 ਲਿਖੀ ਗਈ ਸੀ. ਸਵਾਮੀ ਦਾ ਜਨਮ 8 ਅਗਸਤ 1896 ਨੂੰ ਹੋਇਆ ਸੀ, ਜਿਸਦਾ ਪ੍ਰਮਾਣ ਉਹਨਾਂ ਦੇ ਪਾਸਪੋਰਟ ‘ਤੇ ਉਲੀਕਿਆ ਗਿਆ ਹੈ.
ਸਵਾਮੀ ਸ਼ਿਵਨੰਦਾ ਨੇ ਆਪਣੇ ‘ਪੁਰਾਣੇ’ ਹੋਣ ਦਾ ਸਬੂਤ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿਚ ਵੀ ਤਿੰਨ ਸਾਲ ਪਹਿਲਾਂ ਨਾਮ ਭੇਜਿਆ ਗਿਆ ਸੀ. ਸਵਾਮੀ 6 ਵਰਿਆਂ ਦੇ ਸਨ, ਜਦੋਂ ਉਹਨਾਂ ਦੇ ਮਾਪੇ ਗੁਜ਼ਰ ਗਏ. ਉਸ ਮਗਰੋਂ ਉਹਨਾਂ ਨੂੰ ਵਾਰਾਣਸੀ ਸ਼ਹਿਰ ਕਿਸੇ ਨੇ ਇੱਕ ਧਾਰਮਿਕ ਗੁਰੂ ਦੇ ਹਵਾਲੇ ਕਰ ਦਿੱਤਾ. ਭਾਰਤ ਵਿੱਚ ਤਾਂ ਸਵਾਮੀ ਸ਼ਿਵਨੰਦਾ ਇੱਕ ਸੇਲੀਬ੍ਰਿਟੀ ਜਿਹਾ ਦਰਜਾ ਰੱਖਦੇ ਹਨ.
ਉਹਨਾਂ ਦਸਿਆ ਕਿ ਦੁੱਧ ਅਤੇ ਫਲਾਂ ਤੋਂ ਉਹ ਦੂਰ ਰਹਿੰਦੇ ਹਨ, ਕਿਉਂਕਿ ਇਹ ਆਧੁਨਿਕ ਆਹਾਰ ਹਨ. ਬਚਪਨ ਵਿੱਚ ਤਾਂ ਉਹ ਕਈ ਕਈ ਦਿਨ ਭੁੱਖੇ ਢਿੱਡ ਵੀ ਰਹਿ ਲਿਆ ਕਰਦੇ ਸਨ. ਉਹ ਜ਼ਮੀਨ ‘ਤੇ ਸੌਂਦੇ ਹਨ ਅਤੇ ਸਦਾ ਖੁਸ਼ ਰਹਿਣਾ ਆਪਣੀ ਲੰਮੀ ਉਮਰ ਦਾ ਰਾਜ਼ ਮੰਨਦੇ ਹਨ.
ਵੈਸੇ ਫਰਾਂਸ ਦੇ Jeanne Louise Calment ਸਭ ਤੋਂ ਉਮਰ ਦਰਾਜ ਵਿਅਕਤੀ ਦਾ ਰਿਕਾਰਡ ਬਣਾ ਚੁੱਕੇ ਹਨ, ਪਰ ਸਾਲ 1997 ਵਿੱਚ 122 ਵਰ੍ਹੇ ਅਤੇ 164 ਦਿਨ ਦਾ ਹੋਕੇ ਉਹਨਾਂ ਦਾ ਦੇਹਾਂਤ ਹੋ ਗਿਆ ਸੀ. ਮੌਜੂਦਾ ਦੌਰ ਵਿੱਚ ਜਾਪਾਨ ਦੀ Kane Tanaka ਨਾਂ ਦੀ ਔਰਤ ਦੇ ਨਾਂਵ ਸਭ ਤੋਂ ਬਜ਼ੁਰਗ ਜੀਵਤ ਵਿਅਕਤੀ ਦਾ ਰਿਕਾਰਡ ਜਾਂਦਾ ਹੈ.
Comments