ਸੈਲਫੀ ਲੈਣ ਦੇ ਚੱਕਰ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ, ਮ੍ਰਿਤਕਾਂ 'ਚ ਨਵ-ਵਿਆਹਿਆ ਜੋੜਾ ਵੀ ਸ਼ਾਮਲ


ਕ੍ਰਿਸ਼ਨਾਗਿਰੀ: ਸਮਾਰਟਫੋਨਜ਼ ਦੇ ਬਿਹਤਰ ਕੈਮਰੇ ਦੇ ਨਾਲ ਨਾਲ ਸੈਲਫੀ ਦਾ ਕ੍ਰੇਜ਼ ਵੀ ਵੱਧਦਾ ਜਾ ਰਿਹਾ ਹੈ। ਸੈਲਫੀ ਦਾ ਇਹ ਕ੍ਰੇਜ਼ ਵੀ ਘਾਤਕ ਸਾਬਤ ਹੁੰਦਾ ਹੈ। ਅਜਿਹਾ ਹੀ ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਵਿੱਚ ਇੱਕ ਪਰਿਵਾਰ ਨਾਲ ਹੋਇਆ ਹੈ। ਦਰਅਸਲ, ਪਾਂਬਰੂ ਡੈਮ 'ਤੇ ਸੈਲਫੀ ਲੈਣ ਲਈ ਸਾਵਧਾਨ ਨਾ ਰਹਿਣ ਕਾਰਨ ਇੱਕ ਪਰਿਵਾਰ ਦੇ ਚਾਰ ਲੋਕ ਡੈਮ ਵਿੱਚ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।ਪੁਲਿਸ ਅਨੁਸਾਰ ਮਰਨ ਵਾਲੇ ਚਾਰ ਵਿਅਕਤੀਆਂ ਵਿੱਚ ਤਿੰਨ ਔਰਤਾਂ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਨਵਾਂ-ਵਿਆਹੁਤਾ ਯੁਗਲ ਪ੍ਰਭੂ ਅਤੇ ਨਿਵੇਦਿਤਾ ਅਤੇ ਉਨ੍ਹਾਂ ਦੇ ਰਿਸ਼ਤੇਦਾਰ- ਕਾਨਿਤਾ, ਸਨੇਹਾ, ਉਵਰਾਨੀ ਤੇ ਸੰਤੋਸ਼ ਸ਼ਨੀਵਾਰ ਨੂੰ ਸੈਲਫੀ ਲੈ ਰਹੇ ਸਨ ਜਦੋਂ ਪ੍ਰਭੂ ਨੂੰ ਛੱਡ ਕੇ ਪੰਜ ਲੋਕ ਪਾਣੀ ਵਿੱਚ ਡਿੱਗ ਪਏ।ਪੁਲਿਸ ਦੇ ਅਨੁਸਾਰ, ਫੋਟੋ ਖਿੱਚ ਰਹੇ ਪ੍ਰਭੂ ਨੇ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਵਰਾਣੀ ਨੂੰ ਬਚਾਇਆ, ਜਦੋਂ ਕਿ ਬਾਕੀ ਲੋਕ ਪਾਣੀ ਵਿੱਚ ਵਹਿ ਗਏ। ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਉਨ੍ਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ