ਜੇਲ੍ਹ ‘ਚ ਵੱਜੇ ਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ ‘ਚ ਫੁੱਟੇ ਲੱਡੂ

ਜੇਲ੍ਹ ‘ਚ ਵੱਜੇ ਵਿਆਹ ਦੇ ਵਾਜੇ ,ਲਾਲ ਜੋੜੇ ‘ਚ ਸੱਜ ਕੇ ਪਹੁੰਚੀ ਲਾੜੀ , ਕੈਦੀਆਂ ਦੇ ਦਿਲਾਂ ‘ਚ ਫੁੱਟੇ ਲੱਡੂ:ਨਾਭਾ : ਪੰਜਾਬ ਦੀ ਅਤਿ-ਸੁਰੱਖਿਅਤ ਮੰਨੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਓਰਟੀ ਜੇਲ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਅੱਜ ਜੇਲ ‘ਚ ਹੀ ਵਿਆਹ ਹੋ ਗਿਆ ਹੈ। ਜਿਸ ਦੇ ਲਈ ਮਨਦੀਪ ਦੀ ਲਾੜੀਵਿਆਹ ਕਰਵਾਉਣ ਲਈ ਲਾਲ ਜੋੜੇ ‘ਚ ਸੱਜ ਕੇ ਸਵੇਰੇ ਹੀ ਜੇਲ ‘ਚ ਪਹੁੰਚ ਗਈ। ਜਿਸ ਤੋਂ ਬਾਅਦ ਦੋਵਾਂ ਦੇ ਆਨੰਦ ਕਾਰਜ ਦੀ ਰਸਮ ਮੈਕਸਿਮਮ ਸਿਕਊਰਟੀ ਜੇਲ੍ਹ ਦੇ ਗੁਰਦੁਆਰਾ ਸਾਹਿਬ ‘ਚ ਕੀਤੀ ਗਈ ਹੈ।

ਜਦੋਂ ਜੇਲ੍ਹ ‘ਚ ਗੈਂਗਸਟਰ ਦੇ ਵਿਆਹ ਦੇ ਵਾਜੇਵੱਜੇ ਤਾਂ ਵਿਆਹ ਵਰਗਾ ਮਾਹੌਲ ਦਿਖਾਈ ਦੇ ਰਿਹਾ ਸੀ। ਗੈਂਗਸਟਰ ਮਨਦੀਪ ਸਿੰਘ ਦੀ ਲਾੜੀ ਅੱਜ ਸਵੇਰੇ ਵਿਆਹ ਕਰਵਾਉਣ ਲਈ ਬੈਂਡ ਬਾਜਿਆਂ ਦੇ ਨਾਲਜੇਲ ‘ਚ ਦਾਖਲ ਹੋਈ। ਇਸ ਦੌਰਾਨ ਲਾੜੀ ਅਤੇ ਗੈਂਗਸਟਰ ਲਾੜੇ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਹੋਏ ਸਨ।ਇਸ ਵਿਆਹ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਰੀ ਤਰ੍ਹਾਂ ਪੁਖਤਾ ਇੰਤਜਾਮ ਕੀਤੇ ਗਏ ਸਨ। ਇਹ ਵਿਆਹ ਜੇਲ੍ਹ ਦੇ ਅੰਦਰ ਹੋਇਆ ਅਤੇ ਜੇਲ੍ਹ ਦੇ ਬਾਹਰ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ।

ਦੱਸ ਦੇਈਏ ਕਿ ਮਨਦੀਪ ਸਿੰਘ ਦਾ ਵਿਆਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ 30 ਅਕਤੂਬਰ ਨੂੰ ਤੈਅ ਕੀਤਾ ਗਿਆ ਸੀ ,ਕਿਉਂਕਿ ਗੈਂਗਸਟਰ ਮਨਦੀਪ ਸਿੰਘ ਨੇ ਆਪਣੇ ਵਿਆਹ ਦੇ ਲਈ ਹਾਈਕੋਰਟ ਦਾ ਦਰਵਾਜਾ ਖਟਖਟਾਇਆ ਸੀ, ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਗੈਂਗਸਟਰ ਦਾ ਵਿਆਹ ਜੇਲ ‘ਚ ਹੋਇਆ ਹੋਵੇ।

ਜ਼ਿਕਰਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਮੋਗਾ ‘ਚ ਦੋਹਰਾ ਕਤਲ ਕੀਤਾ ਸੀ। ਉਸ ਨੇ ਸਰਪੰਚ ਅਤੇ ਉਸ ਦੇ ਗਨਮੈਨ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤੋਂ ਬਾਅਦ ਗੈਂਗਸਟਰਮਨਦੀਪ ਸਿੰਘ ਨੂੰ ਦੋਹਰੇ ਕਤਲ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਸ ਦੇ ਇਲਾਵਾ ਗੈਂਗਸਟਰ ‘ਤੇ 8 ਮੁਕੱਦਮੇ ਦਰਜ ਹਨ।
-PTCNews
Comments