ਨਿਊਜ਼ੀਲੈਂਡ ਵੱਲੋਂ ਵਿਦੇਸ਼ੀ ਕਾਮਿਆਂ ਲਈ ਐਲਾਨੇ ਨਵੇਂ ਵਰਕ ਵੀਜ਼ਾ ਦੀਆਂ ਮੱਦਾਂ ਲਾਗੂ
ਨਵੇਂ ਵੀਜ਼ਾ ਨਿਯਮਾਂ ਤਹਿਤ ਰੁਜ਼ਗਾਰਦਾਤਾ ਦੇ ਰਾਹੀਂ ਹੋਣ ਵਾਲੇ ਨਵੇਂ ਵੀਜ਼ਾ ਫਰੇਮਵਰਕ ਵਿੱਚ ਤਬਦੀਲੀ ਹੋਵੇਗੀ ਜਿਸਦਾ ਉਦੇਸ਼ ਬਿਨੇਕਾਰਾਂ ਅਤੇ ਕਾਰੋਬਾਰਾਂ ਲਈ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣਾ ਹੈ।
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਨਵੇਂ ਪ੍ਰਬੰਧਾਂ ਨਾਲ ਖਾਸ ਯੋਗਤਾ ਪ੍ਰਾਪਤ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਤਕਰੀਬਨ 30,000 ਕਾਰੋਬਾਰਾਂ ਲਈ ਸਹਾਈ ਹੋਵੇਗਾ।
ਗਤੀਵਿਧੀਆਂ ਨੂੰ ਸੁਚਾਰੂ ਬਣਾਉਣ ਅਤੇ ਜਟਿਲਤਾ ਨੂੰ ਘਟਾਉਣ ਦੇ ਉਦੇਸ਼ ਨਾਲ਼ ਲਾਗੂ ਕੀਤੀ ਜਾ ਰਹੀ ਨਵੀਂ ਵੀਜ਼ਾ ਪ੍ਰਕਿਰਿਆ ਛੇ ਵੀਜ਼ਾ ਸ਼੍ਰੇਣੀਆਂ ਦੀ ਜਗ੍ਹਾ ਲਵੇਗੀ।
ਇਕ ਹੋਰ ਤਬਦੀਲੀ ਜੋ 2020 ਵਿਚ ਲਾਗੂ ਹੋਵੇਗੀ ਮੁਤਾਬਿਕ ਘੱਟ ਤਨਖਾਹ ਵਾਲੇ ਕਾਮੇ ਵੀ ਆਪਣੇ ਪਰਿਵਾਰਾਂ ਨੂੰ ਨਿਊਜ਼ੀਲੈਂਡ ਲਿਆ ਸਕਣਗੇ।
ਆਕਲੈਂਡ ਵਿੱਚ ਮਾਈਗ੍ਰੇਸ਼ਨ ਏਜੇਂਟ ਵਜੋਂ ਕੰਮ ਕਰਦੇ ਜਗਜੀਤ ਸਿੰਘ ਸਿੱਧੂ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ‘ਨਵਾਂ ਕਦਮ’ ਵਿਦੇਸ਼ੀ ਕਾਮਿਆਂ ਦੀ ਸਥਾਈ ਤੌਰ ‘ਤੇ ਦੇਸ਼ ਵਿਚ ਵੱਸਣ ਦੀਆਂ ਸੰਭਾਵਨਾਵਾ‘ਤੇ ਕਾਫ਼ੀ ਪ੍ਰਭਾਵ ਪਾਏਗਾ।
“ਇਹ ਇੱਕ ਵੱਡੀ ਤਬਦੀਲੀ ਹੈ ਜੋ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਤ ਕਰੇਗੀ।"
ਪਰ ਇਹ ਸਮੁੱਚੀ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ ਮੁਸ਼ਕਿਲ ਹੋ ਰਹੀ ਹੈ - ਸਪੱਸ਼ਟ ਤੌਰ 'ਤੇ ਸਕਿਲਡ ਮਾਈਗ੍ਰੇਸ਼ਨ ਹੁਣ ਜ਼ਿਆਦਾ ਕੁਸ਼ਲ ਵਿਦੇਸ਼ੀ ਕਾਮਿਆਂ ਵੱਲ ਵਧ ਰਹੀ ਹੈ ਜਿਨ੍ਹਾਂ ਕੋਲ ਹੁਣ ਚੰਗੀ ਤਨਖਾਹ ਵਾਲੀ ਨੌਕਰੀ ਦੀ ਪੇਸ਼ਕਸ਼ ਹੋਣਾ ਲਾਜ਼ਮੀ ਹੈ।
ਸ਼੍ਰੀ ਸਿੱਧੂ ਨੇ ਦੱਸਿਆ ਕਿ ਤਨਖਾਹ ਵਿਚਲਾ ਵਾਧਾ ਇਸ ਸ਼੍ਰੇਣੀ ਵਿੱਚ ਸਪੌਂਸਰ ਹੋ ਰਹੇ ਟਰੱਕ ਡਰਾਈਵਰਾਂ ਨੂੰ ਕਾਫੀ ਪ੍ਰਭਾਵਿਤ ਕਰੇਗਾ।
ਇਸ ਸ਼੍ਰੇਣੀ ਤਹਿਤ ਸਲਾਨਾ ਤਨਖਾਹ ਦੀ ਹੱਦ ਨੂੰ NZD $55,000 ਤੋਂ NZD $79,560 ਤੱਕ ਵਧਾ ਦਿੱਤਾ ਗਿਆ ਹੈ ਅਤੇ ਇਹ ਤਬਦੀਲੀ 7 ਅਕਤੂਬਰ ਤੋਂ ਪ੍ਰਾਪਤ ਅਰਜ਼ੀਆਂ ਤੇ ਲਾਗੂ ਹੋਏਗੀ।
Comments