ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ ‘ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ

ਵਿਦਿਆਰਥਣ ਨੂੰ ਬੇਹੋਸ਼ ਕਰਕੇ ਮੰਦਰ ‘ਚ ਕਰਵਾਇਆ ਵਿਆਹ , ਜ਼ਬਰ ਜਨਾਹ ਕਰਨ ਤੋਂ ਬਾਅਦ ਬਣਾਈ ਵੀਡੀਓ:ਯਮੁਨਾਨਗਰ : ਦੇਸ਼ ‘ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਯਮੁਨਾਨਗਰ ਤੋਂ ਸਾਹਮਣੇ ਆਈ ਹੈ। ਜਿੱਥੇM.Com ਦੀ ਵਿਦਿਆਰਥਣ ਨੂੰਬੇਹੋਸ਼ ਕਰਕੇ ਮੰਦਰ ‘ਚ ਵਿਆਹ ਕਰਵਾਇਆ ਅਤੇ ਫ਼ਿਰ ਜ਼ਬਰ ਜਨਾਹ ਕੀਤਾ ਤੇ ਵੀਡੀਓ ਬਣਾ ਲਈ ਹੈ।

ਮਿਲੀ ਜਾਣਕਾਰੀ ਅਨੁਸਾਰ ਇੱਕ ਵਿਦਿਆਰਥਣਇਕ ਨੌਜਵਾਨ ਦੇ ਝੂਠੇ ਜਾਲ ‘ਚ ਫਸ ਗਈ ਹੈ। ਨੌਜਵਾਨ ਵਿਦਿਆਰਥਣ ਨੂੰ ਬਹਾਨੇ ਨਾਲ ਮੰਦਰ ਲੈ ਗਿਆ। ਜਿੱਥੇ ਪੁਜਾਰੀ ਦੀ ਮਦਦ ਨਾਲ ਉਸ ਨੂੰ ਨਸ਼ੀਲੀ ਚਾਹ ਪਿਆਈ। ਜਦੋਂ ਉਹ ਬੇਹੋਸ਼ ਹੋ ਗਈ ਤਾਂ ਨੌਜਵਾਨ ਨੇ ਉਸ ਨਾਲ ਜ਼ਬਰ ਜਨਾਹ ਕੀਤਾ ਤੇ ਫਿਰ ਵਿਆਹ ਕਰਵਾ ਲਿਆ ਹੈ। ਇਸ ਦੌਰਾਨ ਨੌਜਵਾਨ ਨੇ ਵੀਡੀਓ ਬਣਾਈ ਤੇ ਫਿਰ ਉਸ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ।

ਇਸ ਦੌਰਾਨ ਵਿਦਿਆਰਥਣ ਨੇ ਦੱਸਿਆ ਕਿ ਗੌਰਵ ਸ਼ਰਮਾ ਨਾਂ ਦਾ ਨੌਜਵਾਨ ਉਸ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਦੇ ਲਈ ਉਸਨੇ ਇੱਕ ਦਿਨ ਨੌਜਵਾਨ ਨੂੰ ਫ਼ੋਨ ਨਾ ਕਰਨ ਲਈ ਕਿਹਾ ਸੀ ਪਰ ਨੌਜਵਾਨ ਨੇ ਕਿਹਾ ਉਹ ਉਸ ਨਾਲ ਮੰਦਰ ‘ਚ ਚੱਲੇ, ਜਿੱਥੇ ਉਹ ਭਗਵਾਨ ਸਾਹਮਣੇ ਉਸ ਨੂੰ ਤੰਗ ਨਾ ਕਰਨ ਦੀ ਸਹੁੰ ਚੁੱਕੇਗਾ। ਜਦੋਂ ਵਿਦਿਆਰਥਣ ਨੌਜਵਾਨ ਦੇ ਝੂਠੇ ਜਾਲ ‘ਚ ਫਸ ਕੇ ਉਸ ਨਾਲ ਚਲੀ ਗਈ ਤਾਂ ਅਜਿਹਾ ਸ਼ਰਮਨਾਕ ਕਾਰਾ ਕੀਤਾ ਹੈ।ਇਸ ਮਗਰੋਂ ਪੀੜਤ ਲੜਕੀ ਨੇ ਉਸ ਦੇ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
-PTCNews
-PTCNews
Comments