don't miss to bring the eggs to home guys
ਸ਼ੌਕੀਨ ਪਤਨੀ ਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ

ਸ਼ੌਕੀਨ ਪਤਨੀ ਘਰਵਾਲੇ ਵੱਲੋਂ ਰੋਜ਼ ਆਂਡੇ ਨਾ ਖਵਾਉਂਣ ਕਰਕੇ ਪ੍ਰੇਮੀ ਨਾਲ ਹੋਈ ਫ਼ਰਾਰ:ਗੋਰਖਪੁਰ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਤੋਂ ਇਕ ਅਜੀਬੋ ਗਰੀਬ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਔਰਤ ਸਿਰਫ਼ ਇਸ ਲਈ ਪ੍ਰੇਮੀ ਨਾਲ ਫ਼ਰਾਰ ਹੋ ਗਈ, ਕਿਉਂਕਿ ਉਸ ਦਾ ਪਤੀ ਰੋਜ਼ਾਨਾ ਆਂਡੇ ਨਹੀਂ ਖਵਾਉਂਦਾ ਸੀ। ਪੁਲਿਸ ਅਨੁਸਾਰ ਔਰਤ ਕੈਂਪਿਅਰਗੰਜ ਵਿੱਚ ਰਹਿੰਦੀ ਹੈ ਅਤੇ ਇਸ ਤੋਂ ਚਾਰ ਮਹੀਨੇ ਪਹਿਲਾਂ ਵੀ ਆਪਣੇ ਪ੍ਰੇਮੀ ਨਾਲ ਭੱਜ ਗਈ ਸੀ ਅਤੇ ਬਾਅਦ ਵਿੱਚ ਵਾਪਸ ਆ ਗਈ ਸੀ।

ਦਰਅਸਲ ‘ਚ ਉਸ ਨੇ ਪੁਲਿਸ ਨੂੰ ਦੱਸਿਆ ਕਿ ਪਤੀ ਨੇ ਉਸ ਨੂੰ ਅੰਡੇ ਖਾਣ ਲਈ ਨਹੀਂ ਦਿੱਤੇ ਅਤੇ ਉਹ ਦੁਖੀ ਸੀ। ਜਿਸ ਕਰਕੇ ਸ਼ਨੀਵਾਰ ਨੂੰ ਔਰਤ ਦਾ ਅੰਡਿਆਂ ਕਰਕੇ ਆਪਣੇ ਪਤੀ ਨਾਲ ਝਗੜਾ ਹੋਇਆ ਸੀ ਅਤੇ ਉਹ ਘਰੋਂ ਭੱਜ ਕੇ ਪ੍ਰੇਮੀ ਕੋਲ ਚਲੀ ਗਈ।

ਦੱਸਿਆ ਜਾਂਦਾ ਹੈ ਕਿ ਇਸ ਔਰਤ ਦਾ ਪਤੀ ਮਜ਼ਦੂਰੀ ਕਰਦਾ ਹੈ। ਉਨ੍ਹਾਂ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਪਤਨੀ ਦੇ ਪਿਛਲੇ ਇਕ ਸਾਲ ਤੋਂ ਗੁਆਂਢ ‘ਚ ਰਹਿਣ ਵਾਲੇ ਇਕ ਨੌਜਵਾਨ ਨਾਲ ਪ੍ਰੇਮ ਸਬੰਧ ਸਨ। ਉਸ ਦਾ ਪ੍ਰੇਮੀ ਵੀ ਆਪਣੇ ਘਰ ਨਹੀਂ ਹੈ, ਅਜਿਹਾ ਮੰਨਿਆ ਜਾਂਦਾ ਹੈ ਕਿ ਦੋਵੇਂ ਇਕੱਠੇ ਭੱਜ ਗਏ ਹਨ।

ਇਸ ਦੌਰਾਨ ਪੀੜਤ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਆਂਡੇ ਖਾਣ ਦੀ ਕਾਫ਼ੀ ਸ਼ੌਕੀਨ ਹੈ ਅਤੇ ਰੋਜ਼ਾਨਾ ਆਂਡੇ ਖਾਣਾ ਚਾਹੁੰਦੀ ਹੈ ਪਰ ਉਸ ਦੀ ਆਰਥਕ ਹਾਲਤ ਇੰਨੀ ਚੰਗੀ ਨਹੀਂ ਹੈ ਕਿ ਉਹ ਰੋਜ਼ਾਨਾ ਆਂਡੇ ਖੁਆ ਸਕੇ। ਇਸੇ ਗੱਲ ਦਾ ਫ਼ਾਇਦਾ ਚੁੱਕ ਕੇ ਉਸ ਦਾ ਪ੍ਰੇਮੀ ਰੋਜ਼ਾਨਾ ਉਸ ਲਈ ਆਂਡੇ ਲਿਆਉਂਦਾ ਸੀ। ਉਸ ਨੇ ਪੁਲਿਸ ਥਾਣੇ ‘ਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਨੂੰ ਦੁਬਾਰਾ ਵਾਪਸ ਲਿਆਂਦਾ ਜਾਵੇ।
-PTCNews
Comments