ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਪਰਥ ਵਿਖੇ ਸਮਾਗਮ
ਪਰਥ , 1 ਅਕਤੂਬਰ (ਬਲਦੇਵ ਸਿੰਘ)-ਸਿੱਖ ਗੁਰਦੁਆਰਾ ਪਰਥ ਦੀ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਕੌਾਸਲਾਂ ਦੇ 4 ਮੇਅਰਾਂ ਨੂੰ ਸੱਦਾ ਦਿੱਤਾ ਜਿਥੇ ਬਹੁ-ਗਿਣਤੀ ਸਿੱਖ ਆਬਾਦੀ ਉੱਤਰੀ ਪਰਥ ਉਪ ਨਗਰਾਂ 'ਚ ਰਹਿੰਦੀ ਹੈ | ਇਸ ਪ੍ਰੋਗਰਾਮ 'ਚ ਸਿਟੀ ਆਫ਼ ਸਵਾਨ ਦੇ ਮੇਅਰ ਡੇਵਿਡ ਲੂਕਾਸ, ਸਿਟੀ ਆਫ਼ ਵੈਨਰੂ ਦੇ ਮੇਅਰ ਟਰੇਸੀ ਰੌਬਰਟਸ, ਸਿਟੀ ਆਫ਼ ਜੋਨਡਾਲਪ ਦੇ ਮੇਅਰ ਅਲਬਰਟ ਜੈਕਬ ਅਤੇ ਸਿਟੀ ਆਫ਼ ਸਟਰਲਿੰਗ ਦੇ ਮੇਅਰ ਮਾਰਕ ਇਰਵਿਨ ਇਸ ਸਮਾਗਮ ਵਿਚ ਸ਼ਾਮਲ ਹੋਏ | ਗੁਰਦੁਆਰਾ ਸਾਹਿਬ ਦੀ ਯੂਥ ਟੀਮ ਵੈਸਟ ਕੋਸਟ ਸਿੱਖਸ ਵਲੋਂ ਚਲਾਈ ਜਾ ਰਹੀ ਸਿੱਖ ਜਾਗਰੂਕਤਾ ਡਰਾਈਵ ਪ੍ਰੋਗਰਾਮ ਅਧੀਨ ਇਹ ਪ੍ਰੋਗਰਾਮ ਰੱਖਿਆ ਗਿਆ ਸੀ | ਗੁਰਦੁਆਰਾ ਸਾਹਿਬ ਦੀ ਯੂਥ ਟੀਮ ਤੋਂ ਪ੍ਰਭਜੋਤ ਸਿੰਘ ਭੌਰ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਤੇ ਦਸਤਾਰ ਦੀ ਮਹੱਤਤਾ ਬਾਰੇ ਭਾਸ਼ਣ ਅਤੇ ਪੇਸ਼ਕਾਰੀ ਦੁਆਰਾ ਜਾਣਕਾਰੀ ਸਾਾਝੀ ਕੀਤੀ | ਸਮਾਰੋਹ ਦੌਰਾਨ ਸਮੂਹ ਮਹਿਮਾਨਾਂ ਨੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਆਪਣੀਆਂ ਕੌਾਸਲਾਂ 'ਚ ਸਿੱਖ ਸੰਗਤਾਂ ਦੇ ਯੋਗਦਾਨ ਅਤੇ ਸਵੈ-ਸੇਵੀ ਕੰਮ ਪ੍ਰਤੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਵੀ ਸ਼ਲਾਘਾ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸਿੱਖ ਕੌਮ ਨੂੰ ਵਧਾਈ ਦਿੱਤੀ |
Comments