ਸ਼ਿਕਾਗੋ ਵਿਚ 19 ਸਾਲਾ ਭਾਰਤੀ ਵਿਦਿਆਰਥਣ ਦੀ ਜਿਨਸੀ ਸੋਸ਼ਣ ਮਗਰੋਂ ਹੱਤਿਆ


ਸ਼ਿਕਾਗੋ ਵਿਚ 19 ਸਾਲਾ ਭਾਰਤੀ ਵਿਦਿਆਰਥਣ ਦੀ ਜਿਨਸੀ ਸੋਸ਼ਣ ਮਗਰੋਂ ਹੱਤਿਆ
ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।


ਅਮਰੀਕਾ ਵਿਚ ਇਕ 19 ਸਾਲਾ ਭਾਰਤੀ ਵਿਦਿਆਰਥਣ ਦਾ ਜਿਨਸੀ ਸੋਸ਼ਣ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਸ਼ਿਕਾਗੋ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਵਿਦਿਆਰਥਣ ਹੈਦਰਾਬਾਦ ਦੀ ਰਹਿਣ ਵਾਲੀ ਸੀ। ਉਹ ਇਲੀਨਾਇਸ ਯੂਨੀਵਰਸਿਟੀ ‘ਚ ਆਨਰਸ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਲਾਸ਼ ਕੈਂਪਸ ਦੇ ਗੈਰੇਜ਼ ‘ਚ ਕਾਰ ਦੀ ਪਿਛਲੀ ਸੀਟ ‘ਤੇ ਮਿਲੀ ਹੈ। ਵਿਦਿਆਰਥਣ ਦੇ ਕਤਲ ਦੇ ਇਲਜ਼ਾਮ ਵਿਚ 26 ਸਾਲਾ ਡੋਨਾਲਡ ਥੁਰਮਨ ਨੂੰ ਸ਼ਿਕਾਗੋ ਮੈਟਰੋ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।

ਮੈਡੀਕਲ ਅਫਸਰ ਨੇ ਦੱਸਿਆ ਕਿ ਔਰਤ ਦੀ ਮੌਤ ਗਲਾ ਘੁਟਣ ਕਰਕੇ ਹੋਈ ਹੈ। ਯੂਨੀਵਰਸਿਟੀ ਨੇ ਇਕ ਬਿਆਨ ‘ਚ ਕਿਹਾ ਕਿ ਉਸ ਦੇ ਪਰਿਵਾਰ ਨੇ ਯੂਨੀਵਰਸਿਟੀ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਨਾਲ ਗੱਲ ਨਹੀਂ ਹੋਈ। ਇਸ ਤੋਂ ਬਾਅਦ ਉਸ ਦੀ ਭਾਲ ਕੀਤੀ ਗਈ ਤੇ ਇਸ ਦੌਰਾਨ ਵਿਦਿਆਰਥਣ ਦੀ ਲਾਸ਼ ਕਾਰ ਵਿਚੋਂ ਮਿਲੀ। ਯੂਨੀਵਰਸਿਟੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਅਪਰਾਧੀ ਦੀ ਪਛਾਣ ਯੂਨੀਵਰਸਿਟੀ ‘ਚ ਲੱਗੇ ਕੈਮਰੇ ਦੀ ਫੁਟੇਜ਼ ਤੋਂ ਕੀਤੀ, ਮੁਲਜ਼ਮ ਨੂੰ ਵਿਦਿਆਰਥਣ ਦਾ ਪਿੱਛਾ ਕਰਦੇ ਵੇਖਿਆ ਗਿਆ। ਕੈਮਰੇ ਫੁਟੇਜ਼ ਤੋਂ ਪਤਾ ਚੱਲਿਆ ਕਿ ਵਿਦਿਆਰਥਣ ਕਰੀਬ 1:35 ਵਜੇ ਪੈਦਲ ਹੀ ਗੈਰਾਜ ‘ਚ ਗਈ। ਉਸ ਤੋਂ ਬਾਅਦ ਅਪਰਾਧੀ ਉਥੇ ਗਿਆ। ਉਸ ਨੂੰ ਫੇਰ ਤੋਂ ਵੀਡੀਓ ਫੁਟੇਜ਼ ‘ਤੇ 2:10 ਵਜੇ ਹੈਲਸਟੇਡ ਸਟ੍ਰੀਟ ‘ਤੇ ਘੁੰਮਦੇ ਹੋਏ ਵੇਖਿਆ ਗਿਆ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ