ਪਾਕਿ ਪਹੁੰਚੇ ਯਾਤਰੂ ਦੀ ਮ੍ਰਿਤਕ ਦੇਹ ਅੱਜ ਆ ਸਕਦੀ ਹੈ ਭਾਰਤ
ਅੰਮ੍ਰਿਤਸਰ, 6 ਨਵੰਬਰ (ਸੁਰਿੰਦਰ ਕੋਛੜ)- ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਬੀਤੇ ਦਿਨ ਪਾਕਿ ਪਹੁੰਚੇ ਯਾਤਰੂ ਜਸਵਿੰਦਰ ਸਿੰਘ (56 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ ਤੋਂ ਬਾਅਦ ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਦੇ ਭਾਰਤ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇ. ਸੀ. ਪੀ. ਅਟਾਰੀ-ਵਾਹਗਾ ਰਾਹੀਂ ਸੜਕ ਰਸਤੇ ਵਾਹਗਾ ਪਹੁੰਚਣ 'ਤੇ ਜਸਵਿੰਦਰ ਸਿੰਘ ਨੇ ਦਿਲ 'ਚ ਦਰਦ ਦੀ ਸ਼ਿਕਾਇਤ ਕੀਤੀ ਸੀ, ਜਿਸ 'ਤੇ ਤੁਰੰਤ ਉਨ੍ਹਾਂ ਨੂੰ ਲਾਹੌਰ ਸਥਿਤ ਪੰਜਾਬ ਇੰਸਟੀਚਿਊਟ ਆਫ਼ ਕਾਰਡੀਆਲੋਜੀ ਵਿਖੇ ਇਲਾਜ ਲਈ ਲਿਜਾਇਆ ਗਿਆ ਪਰ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਨੂੰ ਬਚਾਉਣ 'ਚ ਅਸਫਲ ਰਹੀ।
Comments