ਆਸਟ੍ਰੇਲੀਆ ਦਾ ਪ੍ਰਵਾਸੀ ਸ਼ਰਣਾਰਥੀਆਂ ਵਾਸਤੇ ਸਿਸਟਮ (medevac system) ਨੂੰ ਬਦਲਣ ਦੀ ਮੰਗ


ਵਿਰੋਧੀ ਧਿਰ ਦੀ ਸੈਨੇਟਰ ਜਕੁਈ ਲੈਂਬੀ ਨੇ ਸੰਕੇਤਕ ਸ਼ਬਦਾਵਲੀ ਅਪਣਾਉਂਦਿਆਂ ਕਿਹਾ ਹੈ ਕਿ ਹੁਣ ਫੈਡਰਲ ਸਰਕਾਰ ਨੂੰ ਆਪਣੇ ਪਹਿਲਾਂ ਤੋਂ ਚਲਦੇ ਆ ਰਹੇ ਸ਼ਰਣਾਰਥੀਆਂ ਪ੍ਰਤੀ ਪ੍ਰਣਾਲੀ (medevac system) ਵਿੱਚ ਲੋੜੀਂਦੇ ਸੁਧਾਰ ਕਰਕੇ ਇਸਨੂੰ ਅੱਜ ਦੀ ਲੋੜ ਮੁਤਾਬਿਕ ਦਰੁਸਤ ਕਰ ਲੈਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਾਰਲੀਮੈਂਟ ਸ਼ਰਣਾਰਥੀਆਂ ਪ੍ਰਤੀ ਪ੍ਰਣਾਲੀ ਵਾਲੇ ਢਾਂਚੇ ਦੀ ਗੱਲਬਾਤ ਦੌਰਾਨ ਇਸ ਸਾਲ ਦੇ ਸੈਸ਼ਨਾਂ ਦੌਰਾਨ ਆਪਣੇ ਅਖੀਰਲੇ ਚਰਣ ਤੇ ਹੈ। ਮੋਰੀਸਨ ਸਰਕਾਰ ਚਾਹੁੰਦੀ ਹੈ ਕਿ ਕਾਨੂੰਨੀ ਵਿਵਸਥਾ ਵਿੱਚ ਸੁਧਾਰ ਕਰਕੇ ਕੁੱਝ ਇਸ ਤਰਾ੍ਹਂ ਦੇ ਪ੍ਰਾਵਧਾਨ ਰੱਖੇ ਜਾਣ ਜਿਨਾ੍ਹਂ ਵਿੱਚ ਕਿ ਡਾਕਟਰੀ ਸਹਾਇਤਾ ਅਧੀਨ ਸ਼ਰਣਾਰਥੀਆਂ ਲਈ ਯੋਗ ਫੈਸਲੇ ਕੀਤੇ ਜਾ ਸਕਣ। ਇਸ ਵੇਲੇ ਪਾਰਲੀਮੈਂਟ ਅੰਦਰ ਚਲ ਰਹੀ ਇਸ ਸਬੰਧੀ ਫੈਸਲਿਆਂ ਅੰਦਰ ਸੈਨੇਟਰ ਲੈਂਬੀ ਦੀ ਵੋਟ ਬਹੁਤ ਮਹੱਤਵਪੂਰਣ ਬਣੀ ਹੋਈ ਹੈ -ਜਿਸ ਉਪਰ ਕਿ ਸਾਰਾ ਦਾਰੋਮਦਾਰ ਨਿਰਭਰ ਕਰਦਾ ਹੈ। ਵੈਸੇ ਡਾਕਟਰਾਂ ਨੇ ਤਕਰੀਬਨ 150 ਦੇ ਕਰੀਬ ਅਜਿਹੇ ਸ਼ਰਣਾਰਥੀਆਂ ਦੇ ਕੇਸ ਅੱਗੇ ਵੀ ਕੀਤੇ ਹੋਏ ਹਨ।by punjabi akhbar

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ