ਆਸਟ੍ਰੇਲੀਆ : ਪਤਨੀ ਦੀ ਲਾਸ਼ ਫਰਿੱਜ ''ਚ ਰੱਖ ਕੇ ਚੀਨ ਭੱਜਿਆ ਪਤੀ
ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਫਰਿੱਜ 'ਚ ਰੱਖ ਦਿੱਤਾ ਅਤੇ ਖੁਦ ਚੀਨ ਭੱਜ ਗਿਆ। ਸਥਾਨਕ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਵਿਅਕਤੀ ਆਪਣੇ ਦੋ ਬੱਚਿਆਂ ਨਾਲ ਚੀਨ ਭੱਜ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਸ ਨੂੰ ਕਸਟਡੀ 'ਚ ਲੈ ਲਿਆ ਗਿਆ ਹੈ ਪਰ ਅਧਿਕਾਰੀਆਂ ਵਲੋਂ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਲਈ ਉਹ ਉਡੀਕ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ 30 ਸਾਲਾ ਔਰਤ ਦੀ ਲਾਸ਼ ਬੋਬੀਨ ਹੈੱਡ ਰੋਡ ਪੇਅੰਬਲ ਦੇ ਅਪਾਰਟਮੈਂਟ ‘ਚੋਂ ਸਵੇਰੇ 10 ਕੁ ਵਜੇ ਬਰਾਮਦ ਕੀਤੀ ਗਈ। ਔਰਤ ਚੀਨੀ ਮੂਲ ਦੀ ਸੀ। ਵਿਸ਼ੇਸ਼ ਫੌਰੈਂਸਿਕ ਅਧਿਕਾਰੀਆਂ ਵਲੋਂ ਲਾਸ਼ ਅਤੇ ਅਪਾਰਟਮੈਂਟ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸਰਵਿਸ ਨੂੰ ਔਰਤ ਦੇ ਜਾਨਣ ਵਾਲਿਆਂ ਨੇ ਅਪੀਲ ਕੀਤੀ ਸੀ ਕਿ ਉਨ੍ਹਾਂ ਨਾਲ ਔਰਤ ਦਾ ਕੋਈ ਸੰਪਰਕ ਨਹੀਂ ਹੋ ਰਿਹਾ। ਇਸ ਮਗਰੋਂ ਪੁਲਸ ਵਲੋਂ ਜਾਂਚ ਕੀਤੀ ਗਈ। ਔਰਤ ਦੀ ਗੁਆਂਢਣ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਖਬਰ ਨਾਲ ਬਹੁਤ ਹੈਰਾਨੀ ਤੇ ਦੁੱਖ ਹੋਇਆ ਕਿਉਂਕਿ ਉਨ੍ਹਾਂ ਦੇ ਇਲਾਕੇ 'ਚ ਅਜਿਹੀਆਂ ਵਾਰਦਾਤਾਂ ਬਹੁਤ ਘੱਟ ਵਾਪਰਦੀਆਂ ਹਨ।
Comments