ਸਟਾਫ ਨੂੰ ਧੋਖੇ ਵਿਚ ਰੱਖਦਿਆਂ ਹਵਾਈ ਜਹਾਜ਼ ਵਿਚ ਕੀਤੀ ਅਸ਼ਲੀਲ ਫਿਲਮ ਦੀ ਸ਼ੂਟਿੰਗ
ਕੁਝ ਅਦਾਕਾਰਾਂ ਨੇ ਸਟਾਫ ਨੂੰ ਧੋਖੇ 'ਚ ਰੱਖਦਿਆਂ ਅਜਾਇਬ ਘਰ ਵਿੱਚ ਰੱਖੇ ਇੱਕ ਜਹਾਜ਼ ਵਿੱਚ ਇੱਕ ਅਸ਼ਲੀਲ ਫਿਲਮ ਦੀ ਸ਼ੂਟਿੰਗ ਕੀਤੀ. ਹਾਲਾਂਕਿ, ਉਨ੍ਹਾਂ ਨੇ ਜਹਾਜ਼ ਦੇ ਕਿਰਾਏ ਦੇ ਤੌਰ 'ਤੇ ਕਰੀਬ 9000 ਰੁਪਏ ਅਦਾ ਕੀਤੇ ਸਨ, ਪਰ ਅਸ਼ਲੀਲ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਨਹੀਂ ਦਿੱਤੀ. ਇਹ ਮਾਮਲਾ ਬ੍ਰਿਟੇਨ ਦੇ ਮਿਡਲੈਂਡ ਏਅਰ ਮਿਊਜ਼ੀਅਮ ਦਾ ਹੈ.
ਮਿਡਲੈਂਡ ਏਅਰ ਮਿਊਜ਼ੀਅਮ ਵਿਚ ਆਮ ਲੋਕਾਂ ਅਤੇ ਬੱਚਿਆਂ ਦੀ ਮੌਜੂਦਗੀ ਦੇ ਵਿਚ ਅਸ਼ਲੀਲ ਫਿਲਮ ਦੀ ਸ਼ੂਟਿੰਗ 'ਤੇ ਕਈ ਸਵਾਲ ਖੜੇ ਹੋਏ ਹਨ. ਦ ਸਨ ਦੀ ਰਿਪੋਰਟ ਦੇ ਅਨੁਸਾਰ, ਜਿਸ ਜਹਾਜ਼ ਵਿੱਚ ਸ਼ੂਟਿੰਗ ਕੀਤੀ ਗਈ ਸੀ ਉਹ ਇੱਕ ਜ਼ਮਾਨੇ 'ਚ ਏਅਰ ਫਰਾਂਸ ਦਾ ਜਹਾਜ਼ ਸੀ.
ਅਜਾਇਬ ਘਰ ਦੇ ਸਟਾਫ ਨੇ ਕਿਹਾ ਹੈ ਕਿ ਅਸ਼ਲੀਲ ਫਿਲਮ ਦੀ ਸ਼ੂਟਿੰਗ ਉਨ੍ਹਾਂ ਨੂੰ ਧੋਖੇ ਵਿੱਚ ਰੱਖਦਿਆਂ ਕੀਤੀ ਗਈ ਸੀ। ਅਭਿਨੇਤਾ ਸ਼ੂਟਿੰਗ ਲਈ ਪਾਇਲਟ ਅਤੇ ਏਅਰਹੋਸਟੈਸ ਡਰੈੱਸ ਵਿਚ ਆਏ ਸਨ. ਉਨ੍ਹਾਂ ਨੇ ਸਟਾਫ ਨੂੰ ਦੱਸਿਆ ਸੀ ਕਿ ਉਹ Vickers Viscount ਜਹਾਜ਼ ਵਿੱਚ ਸਵਿਮਵੀਅਰ ਦਾ ਸ਼ੂਟ ਕਰਨ ਜਾ ਰਹੇ ਹਨ.
ਅਜਾਇਬ ਘਰ ਦੇ ਸਟਾਫ ਨੇ ਕਿਹਾ ਕਿ ਜੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਹੁੰਦਾ ਤਾਂ ਉਹ ਉਸੇ ਸਮੇਂ ਸ਼ੂਟਿੰਗ ਬੰਦ ਕਰਾ ਦਿੰਦੇ। ਜਿਸ ਜਹਾਜ਼ 'ਚ ਸ਼ੂਟਿੰਗ ਹੋਈ ਸੀ, ਉਸ ਦੀ ਵਰਤੋਂ 1950 ਦੇ ਦਹਾਕੇ ਵਿਚ ਚਾਰਟਰ ਹਾਲੀਡੇ ਲਈ ਕੀਤੀ ਗਈ ਸੀ.
ਅਜਾਇਬ ਘਰ ਦੇ ਮੈਨੇਜਰ ਡਾਇਨ ਜੇਮਜ਼ ਨੇ ਕਿਹਾ ਕਿ ਅਕਸਰ ਲੋਕ ਵਰਦੀਆਂ ਵਿੱਚ ਆਉਂਦੇ ਹਨ ਅਤੇ ਜਹਾਜ਼ ਦੇ ਅੰਦਰ ਐਕਟਿੰਗ ਕਰਦੇ ਹਨ, ਇਸ ਲਈ ਪਾਇਲਟ ਅਤੇ ਏਅਰਹੋਸਟੈਸ ਦੇ ਭੇਸ ਵਿੱਚ ਆਏ ਲੋਕਾਂ ਤੇ ਸ਼ੱਕ ਨਹੀਂ ਹੋਇਆ.
Comments