ਕੀ ਆਸਟ੍ਰੇਲੀਆ ਵਿੱਚ ਮਰਦਾਂ ਨੂੰ ਔਰਤਾਂ ਨਾਲੋਂ ਮਿਲਦੀ ਹੈ ਜ਼ਿਆਦਾ ਤਨਖਾਹ?

50 ਸਾਲਾਂ ਦੇ ਸਮੇਂ ਤੋਂ (1969 ਤੋਂ) ਆਸਟ੍ਰੇਲੀਆ ਅੰਦਰ ਇਹ ਨਿਯਮ ਲਾਗੂ ਹੈ ਤਨਖਾਹ ਅਤੇ ਹੋਰ ਮਿਹਨਤਾਨੇ ਔਰਤਾਂ ਅਤੇ ਮਰਦਾਂ ਵਾਸਤੇ ਬਰਾਬਰ ਦੇ ਹੀ ਹੋਣੇ ਚਾਹੀਦੇ ਹਨ ਪਰੰਤੂ ਕੀ ਇਹ ਹਾਲੇ ਵੀ ਪੂਰੀ ਤਰਾ੍ਹਂ ਨਾਲ ਹੋਂਦ ਵਿੱਚ ਨਹੀਂ ਹੈ ਅਤੇ ਕੀ ਹਾਲੇ ਵੀ ਮਰਦਾਂ ਦੀ ਕਮਾਈ ਅਤੇ ਮਿਹਨਤਾਨੇ ਔਰਤਾਂ ਨਾਲੋਂ 20.8% ਤੱਕ ਜ਼ਿਆਦਾ ਹਨ। ਕਾਮਨਵੈਲਥ ਕੌਂਸਲੇਸ਼ਨ ਐਂਡ ਆਰਬੀਟਰੇਸ਼ਨ ਕਮਿਸ਼ਨ ਨੇ ਜੋ 1969 ਵਿੱਚ ਨਿਯਮ ਲਾਗੂ ਕੀਤੇ ਸਨ ਕੀ ਉਹ ਹਾਲੇ ਵੀ ਧਰਾਤਲ ਉਪਰ ਨਹੀਂ ਹਨ? ਔਰਤ ਅਤੇ ਮਰਦ ਦੋਹਾਂ ਧਿਰਾਂ ਦੇ ਕੰਮ ਕਾਜ ਅਤੇ ਮਿਹਨਤਾਨਿਆਂ ਬਾਰੇ ਰਿਪੋਰਟ (Workplace Gender Equality Agency) ਅਨੁਸਾਰ ਵੈਸੇ ਸਥਿਤੀਆਂ ਅੰਦਰ ਕਾਫੀ ਸੁਧਾਰ ਆਇਆ ਹੈ ਪਰੰਤੂ ਹਾਲੇ ਵੀ ਮਰਦਾਂ ਦੀ ਤਨਖਾਹ ਅਤੇ ਮਿਹਨਤਾਨਿਆਂ ਵਿੱਚ ਔਰਤਾਂ ਨਾਲੋਂ $25,679 ਦਾ ਸਾਲਾਨਾ ਫ਼ਰਕ ਹੈ। ਰਿਪੋਰਟ ਨੂੰ ਜਾਰੀ ਕਰਦਿਆਂ ਏਜੰਸੀ ਦੇ ਡਾਇਰੈਕਟਰ ਲਿਬੀ ਨਿਓਨਜ਼ ਨੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਭਰੋਸਾ ਵੀ ਦਿੱਤਾ ਕਿ ਇਹ ਫ਼ਰਕ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਖ਼ਤਮ ਹੋਣ ਦੀ ਉਮੀਦ ਹੈ। ਇਹ ਰਿਪੋਰਟ ਆਸਟ੍ਰੇਲੀਆ ਸਰਕਾਰ ਦੇ ਅੰਕੜਾ ਵਿਭਾਗ ਤੋਂ ਮਿਲੇ ਅੰਕੜਿਆਂ ਅਨੁਸਾਰ ਹੈ ਅਤੇ ਇਸ ਵਿੱਚ ਘੱਟ ਅਤੇ ਸੀਮਿਤ ਸਮੇਂ ਤੇ (casual workers) ਅਤੇ ਪਾਰਟ ਟਾਈਮ ਕੰਮ ਕਰਨ ਵਾਲੇ ਵਰਕਰ ਸ਼ਾਮਿਲ ਨਹੀਂ ਕੀਤੇ ਗਏ। ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਕੰਮਕਾਜੀ ਮਹਿਲਾਵਾਂ ਦੀ ਗਿਣਤੀ ਬੇਸ਼ਕ ਵਧੀ ਹੈ ਪਰੰਤੂ ਮੁਖ ਕਾਰਜਕਾਰੀਆਂ (chief executives) ਦੀ ਗਿਣਤੀ ਵਿੱਚ ਇਜ਼ਾਫ਼ਾ ਦਿਖਾਈ ਨਹੀਂ ਦਿੰਦਾ। copy by ਪੰਜਾਬੀ ਅਖ਼ਬਾਰ | Australia & New Zealand Punjbai News
Comments