ਸ਼ਰੀਰਕ ਅੰਗ ਪ੍ਰਾਪਤ ਕਰਨ ਲਈ ਕਈ ਆਸਟ੍ਰੇਲੀਅਨ ਜਾ ਰਹੇ ਹਨ ਭਾਰਤ
ਭਾਰਤ ਬਹੁਤ ਸਾਰੇ ਉਹਨਾਂ ਆਸਟ੍ਰੇਲੀਅਨ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ ਜਿਨਾਂ ਨੂੰ ਸ਼ਰੀਰਕ ਅੰਗ ਚਾਹੀਦੇ ਹੁੰਦੇ ਹਨ। ਪਰ ਇਕ ਖੋਜ ਵਿੱਚ ਇਹ ਵੀ ਪਤਾ ਚਲਿਆ ਹੈ ਕਿ ਇਹ ਲੋਗ ਗੰਭੀਰ ਖਤਰਾ ਵੀ ਉਠਾ ਰਹੇ ਹਨ।
ਮੈਡੀਕਲ ਜਰਨਲ ਆਫ ਆਸਟ੍ਰੇਲੀਆ ਵਲੋਂ ਜਾਰੀ ਕੀਤੀ ਇੱਕ ਨਵੀਂ ਰਿਪੋਰਟ ਵਿੱਚ ਦਸਿਆ ਗਿਆ ਹੈ ਕਿ ਜਿਹੜੇ ਆਸਟ੍ਰੇਲੀਅਨ ਲੋਗਾਂ ਨੂੰ ਸ਼ਰੀਰਕ ਅੰਗਾਂ ਦੀ ਲੋੜ ਪੈਂਦੀ ਹੈ ਤਾਂ ਭਾਰਤ ਉਹਨਾਂ ਦੀ ਦੂਜੀ ਪਸੰਦੀਦਾ ਜਗਾ ਬਣਦਾ ਜਾ ਰਿਹਾ ਹੈ। ਪਹਿਲੇ ਸਥਾਨ ਤੇ ਚੀਨ ਬਣਿਆ ਹੋਇਆ ਹੈ, ਅਤੇ ਦੋਹਾਂ ਮੁਲਕਾਂ ਵਿਚ ਕਈ ਗੈਰਕਾਨੂੰਨੀ ਢੰਗ ਤਰੀਕੇ ਵੀ ਵਰਤੇ ਜਾਂਦੇ ਹਨ।
ਟਰਾਂਸਪਲਾਂਟੇਸ਼ਨ ਸੋਸਾਇਟੀ ਆਫ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਪ੍ਰਧਾਨ, ਪਰੋਫੈਸਰ ਟੋਬੀ ਕੋਟਸ ਨੇ ਇਸ ਦੀ ਖੋਜ ਕੀਤੀ ਹੈ। ਉਹਨਾਂ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ ਕਿ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਨੂੰ ਲਗਦਾ ਹੈ ਕਿ ਉਹਨਾਂ ਨੂੰ ਆਸਟ੍ਰੇਲੀਆ ਵਿੱਚ ਸ਼ਰੀਰਕ ਅੰਗਾਂ ਦੀ ਪ੍ਰਾਪਤੀ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
‘ਤੇ ਇਸੀ ਕਾਰਨ ਉਹ ਲੋਕ ਵਿਦੇਸ਼ਾਂ ਦਾ ਰੁੱਖ ਕਰਦੇ ਹਨ’।
‘ਅਤੇ ਇਹਨਾਂ ਡਾਕਟਰਾਂ ਵਿੱਚੋਂ ਤਕਰੀਬਨ ਅੱਧਿਆਂ ਨੇ ਅਜਿਹੇ ਮਰੀਜਾਂ ਦੀ ਦੇਖਭਾਲ ਕੀਤੀ ਸੀ, ਜਿਨਾਂ ਨੇ ਵਿਦੇਸ਼ਾਂ ਤੋਂ ਸਰਜਰੀ ਕਰਵਾਈ ਸੀ’।sbs punjabi thanks
Comments