ਸਰਬਜੀਤ ਕੌਰ ਦੇ ਕਤਲ ਮਾਮਲੇ ਦੀ ਸੁਣਵਾਈ ਟਲੀ
ਲੰਡਨ, 5 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਉਘੇ ਕਾਰੋਬਾਰੀ ਗੁਰਪ੍ਰੀਤ ਸਿੰਘ ਿਖ਼ਲਾਫ਼ ਉਸ ਦੀ ਪਤਨੀ ਸਰਬਜੀਤ ਕੌਰ ਦੇ ਕਤਲ ਮਾਮਲੇ ਸਬੰਧੀ ਹੋਣ ਵਾਲੀ ਸੁਣਵਾਈ ਮੁਅੱਤਲ ਹੋ ਗਈ ਹੈ | 44 ਸਾਲਾ ਗੁਰਪ੍ਰੀਤ ਸਿੰਘ ਿਖ਼ਲਾਫ਼ ਲੰਘੇ ਸੋਮਵਾਰ ਨੂੰ ਸੁਵਣਾਈ ਸ਼ੁਰੂ ਹੋਣੀ ਸੀ, ਉਸ ਨੂੰ ਆਪਣੀ 38 ਸਾਲਾ ਪਤਨੀ ਸਰਬਜੀਤ ਕੌਰ ਦੇ ਕਤਲ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਹੋਇਆ ਹੈ | ਬੀਤੇ ਵਰ੍ਹੇ ਫਰਵਰੀ ਵਿਚ ਸਰਬਜੀਤ ਕੌਰ ਨੂੰ ਉਸ ਦੇ ਰੌਕਰੀ ਲੇਨ, ਪਿੰਨ ਵੁਲਵਰਹੈਨਪਟਨ ਵਿਖੇ ਮਿ੍ਤਕ ਪਾਇਆ ਗਿਆ ਸੀ | ਬਰਮਿੰਘਮ ਕਰਾਊਨ ਕੋਰਟ ਵਿਚ ਚੱਲੇ ਕੇਸ ਦੌਰਾਨ ਜਿਊਰੀ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ ਸੀ | ਗੁਰਪ੍ਰੀਤ ਸਿੰਘ ਦੇ ਬਚਾਅ ਪੱਖ ਨੇ ਜੱਜ ਮਿਲਬੌਰਨ ਇਨਮਾਨ ਕਿਊ. ਸੀ. ਨੂੰ ਕਈ ਨਵੇਂ ਸਬੂਤ ਪੇਸ਼ ਕੀਤੇ ਹਨ | ਹੁਣ ਇਸ ਕੇਸ ਦੀ ਸੁਣਵਾਈ ਅਗਲੇ ਵਰ੍ਹੇ ਚੱਲਣ ਦੀ ਸੰਭਾਵਨਾ ਹੈ |
Comments