ਮਾਂ ਚੁੱਕ ਰਹੀ ਵਕਾਲਤ ਦੀ ਸਹੁੰ, ਜੱਜ ਖਿਡਾ ਰਿਹਾ ਸੀ ਉਸਦਾ ਜਵਾਕ, Video ਵਾਇਰਲ
ਸੋਸ਼ਲ ਮੀਡੀਆ (Social Media) ਤੇ ਇਕ ਵੀਡੀਓ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵਿਚ ਇਕ ਮਾਂ ਵਕੀਲ (Lawyer) ਬਣਨ ਦੀ ਸਹੁੰ ਚੁੱਕ ਰਹੀ ਹੈ ਅਤੇ ਉਸਦਾ ਬੱਚਾ ਸਾਹਮਣੇ ਖੜੇ ਜੱਜ ਕੋਲ ਹੈ। ਜੱਜ ਬੱਚੇ ਦੀ ਮਾਂ ਨੂੰ ਸਹੁੰ ਚੁਕਵਾ ਰਹੇ ਹਨ। ਇਹ ਵੀਡੀਓ ਅਮਰੀਕਾ (United States) ਦੇ ਟੇਨੇਸੀ ਸੂਬੇ ਦਾ ਹੈ। ਉਥੇ ਦੀ ਰਹਿਣ ਵਾਲੀ ਜੂਨੀਅਨ ਲੇਮਾਰ ਨੇ ਹੁਣੇ ਹੀ ਵਕਾਲਤ ਦੀ ਪੜ੍ਹਾਈ ਪੂਰੀ ਕੀਤੀ ਹੈ। ਉਹ ਵਕੀਲ ਬਣਨ ਜਾ ਰਹੀ ਹੈ। ਅਜਿਹੇ ਵਿਚ ਉਸ ਨੂੰ ਜੱਜ ਵੱਲੋਂ ਵਕੀਲ ਬਣਨ ਦੀ ਸਹੁੰ ਚੁਕਵਾਈ ਜਾਣੀ ਸੀ।ਜੂਨੀਅਨ ਸਹੁੰ ਚੁੱਕਣ ਲਈ ਆਪਣੇ ਇਕ ਸਾਲ ਦੇ ਪੁੱਤਰ ਬੇਹਕਮ ਨਾਲ ਕੋਰਟ ਵਿਚ ਪੁੱਜੀ ਸੀ। ਜਦੋਂ ਉਹ ਸਹੁੰ ਚੁੱਕਣ ਲਈ ਆਪਣੀ ਸੀਟ ਤੋਂ ਉਠ ਕੇ ਜੱਜ ਸਾਹਮਣੇ ਪੁੱਜੀ ਤਾਂ ਉਸ ਨੇ ਬੱਚੇ ਨੂੰ ਇਸ ਵਿਚ ਸ਼ਾਮਿਲ ਕਰਨ ਨੂੰ ਕਿਹਾ। ਜੱਜ ਨੇ ਇਕ ਹੱਥ ਵਿਚ ਕਾਗਜ ਚੁੱਕ ਕੇ ਉਸ ਨੂੰ ਸਹੁੰ ਚੁਕਾਈ ਅਤੇ ਦੂਜੇ ਹੱਥ ਵਿਚ ਉਨ੍ਹਾਂ ਨੇ ਬੱਚੇ ਨੂੰ ਚੁੱਕਿਆ ਹੋਇਆ ਸੀ। ਇਹ ਵੀਡੀਓ ਜੂਲੀਅਨ ਦੀ ਦੋਸਤ ਸਾਰਾਹ ਨੇ ਸ਼ੇਅਰ ਕੀਤਾ ਹੈ।ਜੂਲੀਅਨ ਲਾਮਾਰ ਨੇ ਦੱਸਿਆ, 'ਜਿਸ ਦਿਨ ਮੈਂ ਇਕ ਵਕੀਲ ਵਜੋਂ ਸਹੁੰ ਚੁੱਕੀ ਸੀ, ਉਸ ਦਿਨ ਤੋਂ ਠੀਕ ਪਹਿਲਾਂ ਜੱਜ ਰਿਚਰਡ ਡਿੰਕਿੰਸ ਨੇ ਮੈਨੂੰ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਤੁਹਾਡਾ ਲੜਕਾ ਬੇਕਹੈਮ ਵੀ ਇਸ ਦਾ ਹਿੱਸਾ ਬਣੇ। ਮੈਂ ਬਹੁਤ ਖੁਸ਼ ਹੋਈ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਹੀ ਖੁਸ਼ਹਾਲ ਪਲ ਸੀ, ਮੈਂ ਇੱਕ ਵਕੀਲ ਬਣ ਰਿਹਾ ਸੀ।
Comments