ਆਸਟੇ੍ਰਲੀਆ 'ਚ ਪੰਜਾਬੀ ਟਰੱਕ ਡਰਾਈਵਰ ਅਦਾਲਤ 'ਚ ਪੇਸ਼
ਮੈਲਬੋਰਨ, 28 ਨਵੰਬਰ (ਸਰਤਾਜ ਸਿੰਘ ਧੌਲ)-ਪੰ
ਜਾਬੀ ਟਰੱਕ ਡਰਾਈਵਰ ਜਿਸ 'ਤੇ ਦੋਸ਼ ਲੱਗੇ ਹਨ ਕਿ ਉਸਦੇ ਟਰੱਕ ਹੇਠਾਂ ਆ ਕੇ ਸਕੂਲ ਪੜ੍ਹਨ ਜਾ ਰਹੇ ਬੱਚੇ ਦੀ ਮੌਤ ਹੋ ਗਈ ਸੀ, ਇਹ ਹਾਦਸਾ ਐਮ 5 'ਤੇ ਉਸ ਸਮੇਂ ਵਾਪਰਿਆ ਜਦੋਂ ਉਸ ਵਲੋਂ ਬਰੇਕਾਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਨਹੀਂ ਸੀ ਲੱਗੀਆਂ ਅਤੇ 10 ਸਾਲਾਂ ਦਾ ਲੜਕਾ, 13 ਸਾਲ ਦੀ ਲੜਕੀ ਤੇ 30 ਸਾਲਾਂ ਦੀ ਔਰਤ ਟਰੱਕ ਦੀ ਲਪੇਟ 'ਚ ਆ ਗਏ ਸਨ | ਲੜਕੇ ਦੀ ਤਾਂ ਮੌਤ ਹੋ ਗਈ ਸੀ ਪਰ ਔਰਤ ਅਤੇ ਲੜਕੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ | ਪੁਸ਼ਪਿੰਦਰ ਸਿੰਘ ਗਰੇਵਾਲ (26 ਸਾਲ) ਜਿਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ | ਉਸਦੇ ਵਕੀਲ ਨੇ ਅਦਾਲਤੀ ਕਾਰਵਾਈ 'ਚ ਦੱਸਿਆ ਕਿ ਉਸਦਾ ਮੁਵੱਕਲ ਇਸ ਹਾਦਸੇ ਕਾਰਨ ਕਾਫ਼ੀ ਪੇ੍ਰਸ਼ਾਨ ਹੈ ਅਤੇ ਉਸ ਨੇ ਉਸ ਸਮੇਂ ਟਰੱਕ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਬਰੇਕਾਂ ਨਾ ਲੱਗਣ ਕਾਰਨ ਟਰੱਕ ਨਹੀਂ ਸੀ ਰੁਕ ਸਕਿਆ | ਉਸ ਨੇ ਕਿਹਾ ਕਿ ਹਰ ਇਕ ਨੂੰ ਪਤਾ ਹੈ ਕਿ ਉਹ ਹਾਦਸਾ ਸੀ | ਡਰਾਈਵਰ ਨੇ ਇਹ ਨਹੀਂ ਸੀ ਸੋਚਿਆ ਕਿ ਉਸ ਨਾਲ ਅੱਜ ਕੀ ਵਾਪਰਨ ਵਾਲਾ ਹੈ | ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪਰਿਵਾਰ 'ਤੇ ਉਸ ਨਾਲ ਕਿਸ ਤਰ੍ਹਾਂ ਦਾ ਸਮਾਂ ਆਉਣ ਵਾਲਾ ਹੈ | ਵਕੀਲ ਨੇ ਦੱਸਿਆ ਕਿ ਗਰੇਵਾਲ ਨੂੰ ਇਸ ਘਟਨਾ ਦਾ ਬੇਹੱਦ ਦੁੱਖ ਹੈ ਅਤੇ ਉਹ ਇਸ ਕਾਰਨ ਭਾਰੀ ਸਦਮੇ 'ਚ ਵੀ ਹੈ | ਉਸ ਨੇ ਰਿਹਾਈ ਦੀ ਅਰਜ਼ੀ ਨਹੀਂ ਦਿੱਤੀ ਪਰ ਆਸ ਕੀਤੀ ਜਾ ਰਹੀ ਹੈ ਕਿ ਕੱਲ੍ਹ ਉਹ ਦੇ ਸਕਦਾ ਹੈ
Comments