ਦੱਖਣੀ ਆਸਟ੍ਰੇਲੀਆ ਵਿੱਚ ਅੱਗ ਕਾਰਨ ਸਕੂਲ ਬੰਦ

ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਚਿਤਾਵਨੀਆਂ ਸਦਕਾ, ਤਕਰੀਬਨ 100 ਸਕੂਲਾਂ ਨੂੰ ਆਸਟ੍ਰੇਲੀਆ ਦੇ ਦੱਖਣੀ ਪੂਰਬੀ ਖੇਤਰ ਵਿੱਚ ਲੱਗੀ ਭਿਆਨਕ ਅੱਗ ਕਾਰਨ ਬੰਦ ਕਰ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਵੀ ਤੇਜ਼ ਗਰਮੀ ਜਾਂ ਹੋਰ ਖਤਰੇ ਨੂੰ ਦੇਖਦਿਆਂ ਆਪਣੀਆਂ ਥਾਵਾਂ ਨੂੰ ਛੱਡਣ ਲਈ ਤਿਆਰ ਬਰ ਤਿਆਰ ਰਹਿਣ ਲਈ ਕਿਹਾ ਗਿਆ ਹੈ। ਹੁਣ ਤੱਕ ਦੇ ਅੰਦਾਜ਼ੇ ਮੁਤਾਬਿਕ ਇਸ ਅੱਗ ਨੇ ਕਰੀਬਨ 10 ਲੱਖ ਹੈਕਟੇਅਰ ਖੇਤੀ ਯੋਗ ਭੂਮੀ ਅਤੇ ਜੰਗਲ ਨੂੰ ਸਾੜ ਕੇ ਤਬਾਹ ਕਰ ਦਿੱਤਾ ਹੈ ਅਤੇ 300 ਤੋਂ ਵੀ ਵੱਧ ਘਰਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਹੈ। ਜਿੱਥੇ ਇਸ ਖੇਤਰ ਵਿੱਚ ਤਾਪਮਾਨ 42 ਡਿਗਰੀ ਸੈਲਸਿਅਸ ਤੱਕ ਪਹੁੰਚ ਗਿਆ ਉਥੇ ਤੇਜ਼ ਹਵਾਵਾਂ ਨਾਲ ਇਹ ਤਬਾਈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਦੱਖਣੀ ਆਸਟ੍ਰੇਲੀਆ ਦੇ ਕੰਟਰੀ ਫਾਇਰ ਸਰਵਿਸ ਦੇ ਸਹਾਇਕ ਮੁੱਖ ਅਧਿਕਾਰੀ ਬ੍ਰੇਂਟਲ ਏਡੇਨ ਅਨੁਸਾਰ ਅੱਗ ਤੇ ਕਾਬੂ ਪਾਉਣਾ ਬਹੁਤ ਵੱਡੀ ਚੇਤਾਵਨੀ ਬਣਦਾ ਜਾ ਰਿਹਾ ਹੈ ਅਤੇ ਇਹ ਸਥਿਤੀ ਦਿਨ ਪਰ ਦਿਨ ਹੋਰ ਵੀ ਭਿਆਨਕ ਹੁੰਦੀ ਜਾ ਰਹੀ ਹੈ। ਵੈਸੇ ਵੀ ਪਿੱਛਲੇ ਤਕਰੀਬਨ ਤਿੰਨ ਸਾਲਾਂ ਤੋਂ ਆਸਟ੍ਰੇਲੀਆ ਸੋਕੇ ਦੀ ਮਾਰ ਵਿੱਚ ਸੀ ਅਤੇ ਹੁਣ ਇਸ ਅੱਗ ਦੀ ਮਾਰ ਨੇ ਸਮੁੱਚੇ ਦੇਸ਼ ਨੂੰ ਹੀ ਹਿਲਾ ਕੇ ਰੱਖ ਦਿੱਤਾ ਹੈ copy by ਪੰਜਾਬੀ ਅਖ਼ਬਾਰ
Comments