ਬਾਂਦਰਾਂ ਨੂੰ ਸੰਸਕ੍ਰਿਤ ਸਿਖਾਉਣ ਦਾ ਦਾਅਵਾ ਕਰਨ ਵਾਲੇ ਸਵਾਮੀ ਨਿਤਿਆਨੰਦ ਨਾਲ ਜੁੜੇ ਮੁੱਖ ਵਿਵਾਦ ਜਾਣੋ


ਨਿਤਿਆਨੰਦImage copyrightYOUTUBE
ਫੋਟੋ ਕੈਪਸ਼ਨਨਿਤਿਆਨੰਦ ਅਜੇ ਦੇਸ ਤੋਂ ਬਾਹਰ ਦੱਸੇ ਜਾ ਰਹੇ ਹਨ

ਕਿਸੇ ਸਮੇਂ ਆਪਣੀ ਸੈਕਸ ਸੀਡੀ ਦੇ ਮਾਮਲੇ ਵਿੱਚ ਫਸਣ ਵਾਲੇ ਤੇ ਆਪਣੇ-ਆਪ ਨੂੰ ਸਵਾਮੀ ਨਿਤਿਆਨੰਦ ਕਹਾਉਣ ਵਾਲੇ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰੇ ਹੋਏ ਹਨ।

ਆਪਣੇ-ਆਪ ਨੂੰ ਰੱਬ ਦਾ ਅਵਤਾਰ ਦੱਸਣ ਵਾਲੇ ਨਿਤਿਆਨੰਦ ’ਤੇ ਦੋ ਕੁੜੀਆਂ ਨੂੰ ਕਥਿਤ ਤੌਰ ’ਤੇ ਅਗਵਾ ਕਰਨ ਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਰੱਖਣ ਦਾ ਮਾਮਲਾ ਦਰਜ ਹੋਇਆ ਹੈ। ਇਹ ਮਾਮਲਾ ਅਹਿਮਦਾਬਾਦ ਦੇ ਦੇਹਾਤੀ ਥਾਣੇ ਵਿੱਚ ਦਰਜ ਹੋਇਆ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਨਿਤਿਆਨੰਦ ਦੇ ਆਸ਼ਰਮ ਦੀਆਂ ਦੋ ਪ੍ਰਬੰਧਕਾਂ "ਪ੍ਰਾਣਪ੍ਰਿਯਾ" ਤੇ "ਤਤਵਪ੍ਰਿਯ" ਨੂੰ ਹਿਰਾਸਤ ਵਿੱਚ ਲਿਆ ਹੈ।

ਇਸ ਮਾਮਲੇ ਵਿੱਚ ਜਦੋਂ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਕੇ.ਟੀ. ਕਮਰਿਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਕੇਸ ਵਿੱਚ ਆਈਪੀਸੀ ਦੀਆਂ ਧਾਰਾਵਾਂ 356, 344, 323, 504, 506 ਤੇ 114 ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਪੁਲਿਸ ਅਫ਼ਸਰ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇਸ ਮਾਮਲੇ ਦੇ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਨਿਤਿਆਨੰਦ ਫ਼ਰਾਰ ਹਨ। ਉਨ੍ਹਾਂ ਨੇ ਕਿਹਾ ਕਿ ਨਿਤਿਆਨੰਦ ਸਾਲ 2016 ਤੋਂ ਹੀ ਬਾਹਰ ਹਨ ਪਰ ਉਹ ਕਿੱਥੇ ਹਨ, ਵਿਦੇਸ਼ ਵਿੱਚ ਜਾਂ ਕਿਤੇ ਹੋਰ... ਇਸ ਦੀ ਪੜਤਾਲ ਜਾਰੀ ਹੈ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਅਹਿਮਦਾਬਾਦ ਆਸ਼ਰਮ ਦੀ ਸ਼ਾਖ਼ਾ ਸ਼ੁਰੂ ਹੋਏ ਕੋਈ ਬਹੁਤਾ ਸਮਾਂ ਨਹੀਂ ਹੋਇਆ ਹੈ। ਫ਼ਿਲਹਾਲ ਜਾਂਚ ਦਾ ਘੇਰਾ ਅਹਿਮਦਾਬਾਦ ਤੱਕ ਹੀ ਹੈ ਪਰ ਗੁਜਰਾਤ ਪੁਲਿਸ ਉਨ੍ਹਾਂ ਦੇ ਮੁੱਖ ਆਸ਼ਰਮ ਜੋ ਕਿ ਬੇਂਗਲੂਰੂ ਤੋਂ ਕੁਝ ਦੂਰ ਹੀ ਹੈ, ਵੀ ਜਾ ਸਕਦੀ ਹੈ।

ਕੀ ਹੈ ਪੂਰਾ ਮਾਮਲਾ?

ਗੁੰਮਸ਼ੁਦਾ ਕੁੜੀਆਂ ਦੇ ਮਾਪਿਆਂ ਵੱਲੋ ਗੁਜਰਾਤ ਹਾਈ ਕੋਰਟ ਵਿੱਚ ਕੇਸ ਦਰਜ ਕਰਵਾਇਆ ਗਿਆ ਹੈ। ਕੁੜੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਲ 2012 ਵਿੱਚ ਤਮਿਲਨਾਡੂ ਵਿੱਚ ਨਿਤਿਆਨੰਦ ਦੇ ਆਸ਼ਰਮ ਵੱਲੋਂ ਇੱਕ ਸਿੱਖਿਆ ਪ੍ਰੋਗਰਾਮ ਚਲਾਇਆ ਗਿਆ ਸੀ।

ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਆਪਣੀਆਂ ਚਾਰ ਧੀਆਂ ਨੂੰ ਭੇਜਿਆ ਸੀ ਜਿਨ੍ਹਾਂ ਦੀ ਉਮਰ ਸੱਤ ਤੋਂ ਪੰਦਰਾਂ ਸਾਲਾਂ ਦੇ ਵਿਚਕਾਰ ਸੀ।

ਜੋੜੇ ਦਾ ਇਲਜ਼ਾਮ ਹੈ ਕਿ ਬਾਅਦ ਵਿੱਚ ਆਸ਼ਰਮ ਨੇ ਆਪ ਹੀ ਇਨ੍ਹਾਂ ਕੁੜੀਆਂ ਨੂੰ ਅਹਿਮਦਾਬਾਦ ਸ਼ਾਖ਼ਾ ਭੇਜ ਦਿੱਤਾ ਸੀ।

ਇਹ ਸ਼ਾਖ਼ਾ ਅਹਿਮਦਾਬਾਦ ਦੇ ਦਿੱਲੀ ਪਬਲਿਕ ਸਕੂਲ (ਈਸਟ) ਦੇ ਕੈਂਪਸ ਵਿੱਚ ਸਥਿਤ ਹੈ। ਪੁਲਿਸ ਦੇ ਨਾਲ ਜਦੋਂ ਆਪਣੀਆਂ ਬੇਟੀਆਂ ਨੂੰ ਲੱਭਣ ਲਈ ਇਹ ਜੋੜਾ ਆਸ਼ਰਮ ਦੀ ਇਸ ਸ਼ਾਖ਼ਾ ਪਹੁੰਚਿਆ ਤਾਂ ਉਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਉੱਥੇ ਉਨ੍ਹਾਂ ਦੀਆਂ ਸਿਰਫ਼ ਦੋ ਹੀ ਬੇਟੀਆਂ ਆਈਆਂ ਸਨ ਪਰ ਜਦਕਿ ਦੂਜੀਆਂ ਦੋ ਨੇ ਉੱਥੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ।

ਜੋੜੇ ਨੇ ਇਲਜ਼ਾਮ ਲਾਇਆ ਹੈ ਕਿ ਉਨ੍ਹਾਂ ਦੀਆਂ ਧੀਆਂ ਨੂੰ ਅਗਵਾ ਕੀਤਾ ਗਿਆ ਹੈ ਤੇ ਗੈਰ-ਕਾਨੂੰਨੀ ਤੌਰ ਤੇ ਬੰਦੀ ਬਣਾ ਕੇ ਰੱਖਿਆ ਗਿਆ ਹੈ।

ਨਿਤਿਆਨੰਦImage copyrightBHARGAV PARIKH
ਫੋਟੋ ਕੈਪਸ਼ਨਨਿਤਿਆਨੰਦ ਨੇ ਇੱਕ ਵਾਰ ਦੁਨੀਆਂ ਦੇ ਮਸ਼ਹੂਰ ਵਿਗਿਆਨੀ ਐਲਬਰਟ ਆਈਨਸਟਾਈਨ ਨੂੰ ਗਲਤ ਕਰਾਰ ਦਿੱਤਾ ਸੀ

ਅਹਿਮਦਾਬਾਦ ਵਿੱਚ ਸਕੂਲ ਦੀ ਜ਼ਮੀਨ ਦਾ ਵਿਵਾਦ

ਸੈਂਟਰਲ ਬੋਰਡ ਆਫ਼ ਸਕੈਂਡਰੀ ਐਜੂਕੇਸ਼ਨ ਨੇ ਗੁਜਰਾਤ ਦੇ ਸਿੱਖਿਆ ਵਿਭਾਗ ਤੋਂ ਅਹਿਮਦਾਬਾਦ ਦੇ ਇੱਕ ਸਕੂਲ ਦੀ ਜ਼ਮੀਨ ਨਿਤਿਆਨੰਦ ਦੇ ਆਸ਼ਰਮ ਨੂੰ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਲੀਜ਼ ’ਤੇ ਦੇਣ ਦੇ ਮਾਮਲੇ ਵਿੱਚ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ।

ਬੋਰਡ ਦੇ ਇੱਕ ਸੀਨੀਅਰ ਅਫ਼ਸਰ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਬੋਰਡ ਨੇ ਸੂਬੇ ਦੇ ਸਿੱਖਿਆ ਵਿਭਾਗ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਅਹਿਮਦਾਬਾਦ ਦੇ ਮਨੀਨਗਰ ਦੇ ਡੀਪੀਐੱਸ ਸਕੂਲ ਦੀ ਜ਼ਮੀਨ ਬਿਨਾਂ ਬੋਰਡ ਦੀ ਪ੍ਰਵਾਨਗੀ ਦੇ ਆਸ਼ਰਮ ਲਈ ਲੀਜ਼ ’ਤੇ ਦੇਣ ਦੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦੇਣ ਨੂੰ ਕਿਹਾ ਹੈ।

ਇਸ ਤੋਂ ਇਲਾਵਾ ਵਿਭਾਗ ਨੂੰ ਸਕੂਲ ਨੂੰ ਬੋਰਡ ਤੋਂ ਐਫ਼ੀਲੀਏਸ਼ਨ ਲੈਣ ਲਈ ਜਾਰੀ ਕੀਤੇ ਗਏ ਨੋ ਅਬਜੈਕਸ਼ਨ ਸਰਟੀਫਿਕੇਟ ਦਾ ਸਟੇਟਸ ਵੀ ਦੱਸਣ ਲਈ ਕਿਹਾ ਗਿਆ ਹੈ।

ਔਰਤ ਦੇ ਹੱਥImage copyrightGETTY IMAGES

ਨਿਤਿਆਨੰਦ ਨਾਲ ਹੋਰ ਮਾਮਲੇ ਜੁੜੇ

ਇਸ ਤੋਂ ਪਹਿਲਾਂ ਨਿਤਿਆਨੰਦ ’ਤੇ ਸਾਲ 2010 ਵਿੱਚ ਧੋਖਾਧੜੀ ਤੇ ਅਸ਼ਲੀਲਤਾ ਫ਼ੈਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੀ ਇੱਕ ਕਥਿਤ ਸੈਕਸ ਸੀਡੀ ਵੀ ਸਾਹਮਣੇ ਆਈ ਸੀ। ਇਸ ਕਥਿਤ ਸੈਕਸ ਸੀਡੀ ਵਿੱਚ ਉਹ ਇੱਕ ਦੱਖਣ ਭਾਰਤੀ ਅਦਾਕਾਰਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿਖਾਈ ਦੇ ਰਹੇ ਸਨ।

ਉਸ ਤੋਂ ਬਾਅਦ ਫਰਾਂਸਿਕ ਲੈਬ ਵਿੱਚ ਸਾਬਤ ਹੋਇਆ ਕਿ ਸੀਡੀ ਅਸਲੀ ਹੈ। ਇਸ ਤੋਂ ਬਾਅਦ ਨਿਤਿਆਨੰਦ ਦੇ ਆਸ਼ਰਮ ਨੇ ਭਾਰਤ ਵਿੱਚ ਹੋਈ ਜਾਂਚ ਨੂੰ ਗਲਤ ਦੱਸਿਆ ਤੇ ਇੱਕ ਅਮਰੀਕੀ ਲੈਬ ਵਿੱਚ ਹੋਈ ਜਾਂਚ ਦਾ ਹਵਾਲਾ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਸੀਡੀ ਨਾਲ ਛੇੜਖਾਨੀ ਹੋਈ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਇਸ ਮਾਮਲੇ ਵਿੱਚ ਵੀ ਨਿਤਿਆਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਕੁਝ ਦਿਨਾਂ ਬਾਅਦ ਹੀ ਉਹ ਜ਼ਮਾਨਤ ’ਤੇ ਰਿਹਾਅ ਹੋ ਗਏ। ਇਸ ਤੋਂ ਇਲਾਵਾ ਬੈਂਗਲੂਰੂ ਵਿਚਲੇ ਉਨ੍ਹਾਂ ਦੇ ਆਸ਼ਰਮ ਵਿੱਚ ਵੀ ਇੱਕ ਵਾਰ ਛਾਪਾ ਪੈ ਚੁੱਕਿਆ ਹੈ। ਇਸ ਛਾਪੇ ਵਿੱਚ ਕਈ ਪੈਕਟ ਕਾਂਡੋਮ ਤੇ ਗਾਂਜਾ ਬਰਾਮਦ ਹੋਇਆ ਸੀ।

ਸਾਲ 2012 ਵਿੱਚ ਸਵਾਮੀ ਨਿਤਿਆਨੰਦ ’ਤੇ ਬਲਾਤਕਾਰ ਦੇ ਇਲਜ਼ਾਮ ਵੀ ਲੱਗੇ ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ। ਉਸ ਵਿਵਾਦ ਤੋਂ ਬਾਅਦ ਵੀ ਉਹ ਫਰਾਰ ਹੋ ਗਏ ਪਰ ਪੰਜ ਦਿਨਾਂ ਬਾਅਦ ਉਨ੍ਹਾਂ ਨੇ ਆਤਮ-ਸਮਰਪਣ ਕਰ ਦਿੱਤਾ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਜਿਸ ਸਮੇਂ ਉਹ ਫਰਾਰ ਸਨ ਪੁਲਿਸ ਨੇ ਉਨ੍ਹਾਂ ਦੇ ਆਸ਼ਰਮ ਦੀ ਵੀ ਜਾਂਚ ਕੀਤੀ ਸੀ। ਪੁਲਿਸ ਨੂੰ ਉਸ ਦੌਰਾਨ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਉਨ੍ਹਾਂ ਨੇ ਆਪਣੀ ਇੱਕ ਚੇਲੀ ਨਾਲ ਬਲਾਤਕਾਰ ਕੀਤਾ ਸੀ।

ਨਿਤਿਆਨੰਦImage copyrightBHARGAV PARIKH

ਬਾਲਤਕਾਰ ਦੇ ਇਨ੍ਹਾਂ ਮਾਮਲਿਆਂ ਤੇ ਇਲਜ਼ਾਮਾਂ ਤੋਂ ਇਲਾਵਾ ਵੀ ਉਹ ਕਈ ਵਾਰ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਰਹੇ ਹਨ।

ਨਿਤਿਆਨੰਦ ਨੇ ਇੱਕ ਵਾਰ ਦਾਅਵਾ ਕੀਤਾ ਸੀ ਕਿ ਉਹ ਬਾਂਦਰਾਂ ਤੇ ਦੂਜੇ ਜਾਨਵਰਾਂ ਨੂੰ ਸੰਸਕ੍ਰਿਤ ਬੋਲਣ ਲਾ ਸਕਦੇ ਹਨ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਇਸ ਦੀ ਪਰਮਾਣਿਕ ਜਾਂਚ ਵੀ ਕੀਤੀ ਹੋਈ ਹੈ।

ਉਹ ਅਲਬਰਟ ਆਇੰਸਟਾਈਨ ਨੂੰ ਵੀ ਚੁਣੌਤੀ ਦੇ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕੀ ਆਇੰਸਟਾਈਨ ਦਾ ਸਿਧਾਂਤ ਗਲਤ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫ਼ੀ ਟਰੋਲਿੰਗ ਵੀ ਹੋਈ।

ਇੱਕ ਵਾਇਰਲ ਵੀਡੀਓ ਵਿੱਚ ਸਵਾਮੀ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਬੈਂਗਲੂਰੂ ਵਿੱਚ ਸੂਰਜ ਨੂੰ ਚਾਲੀ ਮਿੰਟਾਂ ਤੱਕ ਉੱਗਣ ਤੋਂ ਰੋਕ ਦਿੱਤਾ ਸੀ।

ਉਨ੍ਹਾਂ ਨੇ ਆਪਣੇ ਪਰਵਚਨਾਂ ਵਿੱਚ ਭੂਤਾਂ ਨਾਲ ਦੋਸਤੀ ਦਾ ਦਾਅਵਾ ਕੀਤਾ ਸੀ।

ਕੋਣ ਹਨ ਨਿਤਿਆਨੰਦ?

ਨਿਤਿਆਨੰਦ ਦੇ ਸ਼ਰਧਾਲੂ ਹਜ਼ਾਰਾਂ ਦੀ ਗਿਣਤੀ ਵਿੱਚ ਹਨ ਪਰ ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਹਰ ਕਿਸੇ ਨੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ। ਮੂਲ ਰੂਪ ਵਿੱਚ ਤਾਮਿਲਨਾਡੂ ਵਿੱਚ ਪੈਦਾ ਹੋਏ ਨਿਤਿਆਨੰਦ ਆਪਣੇ ਆਪ ਦੇ ਰੱਬ ਦਾ ਅਵਤਾਰ ਹੋਣ ਦਾ ਦਾਅਵਾ ਕਰਦੇ ਹਨ।

ਨਿਤਿਆਨੰਦ ਦੇ ਖ਼ਿਲਾਫ਼ ਦਰਜ ਐੱਫਆਈਆਰ ਦੀ ਕਾਪੀImage copyrightFIR COPY
ਫੋਟੋ ਕੈਪਸ਼ਨਨਿਤਿਆਨੰਦ ਦੇ ਖ਼ਿਲਾਫ਼ ਦਰਜ ਐੱਫਆਈਆਰ ਦੀ ਕਾਪੀ

ਉਨ੍ਹਾਂ ਦੀ ਵੈਬਸਾਈਟ ’ਤੇ ਮੌਜੂਦ ਜਾਣਕਾਰੀ ਮੁਤਾਬਤਾਕ ਉਨ੍ਹਾਂ ਦੇ ਯੂਟਿਊਬ ’ਤੇ ਉਨ੍ਹਾਂ ਦੇ 18 ਮਿਲੀਅਨ ਤੋਂ ਵਧੇਰੇ ਵਿਊਜ਼ ਹਨ। ਦਾਅਵਾ ਹੈ ਕਿ ਉਨ੍ਹਾਂ ਨੇ 27 ਭਾਸ਼ਾਵਾਂ ਵਿੱਚ 500 ਤੋਂ ਵਧੇਰੇ ਕਿਤਾਬਾਂ ਲਿਖੀਆਂ ਹਨ। ਦਾਅਵਾ ਤਾਂ ਇਹ ਵੀ ਹੈ ਕਿ ਉਹ ਯੂਟਿਊਬ ’ਤੇ ਸਭ ਤੋਂ ਵਧੇਰੇ ਦੇਖੇ ਜਾਣ ਵਾਲੇ ਅਧਿਆਤਮਿਕ ਗੁਰੂ ਹਨ।

ਵੈਬਸਾਈਟ ਦੇ ਮੁਤਾਬਕ, ਨਿਤਿਆਨੰਦ ਦਾ ਜਨਮ ਜਨਵਰੀ 1978 ਵਿੱਚ ਹੋਇਆ। ਨਿਤਿਆਨੰਦ ਦੇ ਪਿਤਾ ਦਾ ਨਾਮ ਅਰੁਣਾਚਲਮ ਅਤੇ ਮਾਂ ਦਾ ਨਾਮ ਲੋਕਨਾਇਕੀ ਦੱਸਿਆ ਜਾਂਦਾ ਹੈ। ਨਿਤਿਆਨੰਦ ਦੇ ਬਚਪਨ ਦਾ ਨਾਮ ਰਾਜਸ਼ੇਖਰ ਸੀ। ਨਿਤਿਆਨੰਦ ਨੂੰ ਆਪਣੇ ਦਾਦਾ ਜੀ ਤੋਂ ਪੂਜਾ ਪਾਠ ਅਤੇ ਧਾਰਮਿਕ ਰੁਚੀ ਮਿਲੀ। ਉਹੀ ਉਨ੍ਹਾਂ ਦੇ ਗੁਰੂ ਵੀ ਰਹੇ।

ਪੜ੍ਹਾਈ-ਲਿਖਾਈ

ਨਿਤਿਆਨੰਦ ਨੇ ਸਾਲ 1992 ਵਿੱਚ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਸਾਲ 1995 ਵਿੱਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਰਾਮਕ੍ਰਿਸ਼ਣ ਮੱਠ ਵਿੱਚ ਸਿੱਖਿਆ ਲੈਣੀ ਸ਼ੁਰੂ ਕੀਤੀ।

ਉਨ੍ਹਾਂ ਨੇ ਪਹਿਲੇ ਨਿਤਿਆਨੰਦ ਆਸ਼ਰਮ ਦੀ ਸਥਾਪਨਾ ਪਹਿਲੀ ਜਨਵਰੀ 2003 ਵਿੱਚ ਬੈਂਗਲੂਰੂ ਕੋਲ ਬਿਦਾਈ ਵਿੱਚ ਕੀਤੀ।

ਅਹਿਮਦਾਬਾਦ ਵਿਚਲਾ ਇਹ ਆਸ਼ਰਮ ਉਨ੍ਹਾਂ ਦੇ ਉਸੇ ਆਸ਼ਰਮ ਦੀ ਇੱਕ ਬਰਾਂਚ ਹੈ। ਜਿੱਥੋਂ ਦੋ ਕੁੜੀਆਂ ਦੇ ਗਾਇਬ ਹੋਣ ਦਾ ਕੇਸ ਦਰਜ ਕੀਤਾ ਗਿਆ ਹੈ।

Comments

Popular posts from this blog

ਆਂਧਰ ਪ੍ਰਦੇਸ਼ ਵਿੱਚ ਕੈਮੀਕਲ ਪਲਾਂਟ ਵਿੱਚ ਗੈਸ ਲੀਕ, ਕਈ ਮੌਤਾਂ, ਸੈਂਕੜੇ ਲਪੇਟ ਵਿੱਚ

ਆਸਟਰੇਲੀਅਨ ਪੁਲਿਸ ਕਰਮੀਆਂ ਦੀ ਮੌਤ ਦੇ ਹਾਦਸੇ ਸਮੇਂ ਉਹ ਅਧਿਕਾਰੀ ਇੱਕ ਪੋਰਸ਼ ਡਰਾਈਵਰ ਦਾ ਡਰੱਗ ਟੈਸਟ ਕਰ ਰਹੇ ਸਨ ਜੋ ਕਿ ਸੜਕ ਦੀ ਸਾਈਡ ਤੇ ਪਿਸ਼ਾਬ ਕਰ ਰਿਹਾ ਸੀ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਤੋਂ ਪਹਿਲਾਂ ਉਸ ਨੇ ਕੁਝ ਤਸਵੀਰਾਂ ਲਈਆਂ ਪਰ ਬਾਅਦ ਵਿਚ ਉਸ ਨੂੰ ਪੁੱਛਗਿੱਛ ਲਈ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਪੁੱਛਗਿਛ ਤੋਂ ਬਾਅਦ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ।

ਪਿਛਲੇ ਦਿਨੀਂ ਆਸਟ੍ਰੇਲੀਆ ਦੇ ਇਸਟਰਨ ਫਰੀਵੇਅ ਤੇ ਹੋਏ ਹਾਦਸੇ ਵਿੱਚ ਪੁਲਿਸ ਮੁਤਾਬਿਕ ਸ਼ਾਮਿਲ ਪੰਜਾਬੀ ਟਰੱਕ ਡਰਾਈਵਰ ਦੇ ਟਰੱਕ ਵਿਚੋਂ ਡਰੱਗਜ਼ ਬਰਾਮਦ । ਦੇਖੋ ਪੂਰੀ ਖਬਰ