ਨਿਊ ਸਾਊਥ ਵੇਲਜ਼ ਦੀ ਅੱਗ ਕਾਰਨ ਸਿਡਨੀ ਵਿੱਚ ਭਰਿਆ ਧੂੰਆਂ

ਦੇਸ਼ ਦੇ ਦੱਖਣੀ ਹਿੱਸੇ ਵਿੱਚ ਲੱਗੀ ਅੱਗ ਕਾਰਨ ਸਮੁੱਚੇ ਆਸਟ੍ਰੇਲੀਆ ਅੰਦਰ ਹੀ ਇਸਦਾ ਸੇਕ ਲੱਗਦਾ ਦਿਖਾਈ ਦੇਣ ਲੱਗਾ ਹੈ। ਨਿਊ ਸਾਊਥ ਵੇਲਜ਼ ਦੀ ਅੱਗ ਕਾਰਨ ਸਿਡਨੀ ਵਿੱਚ ਧੂੰਏਂ ਦੀ ਮੋਟੀ ਚਾਦਰ ਧੁੰਦ ਦੇ ਰੂਪ ਵਿੱਚ ਮੰਗਲਵਾਰ ਰਾਤ ਤੋਂ ਹੀ ਫੈਲ ਗਈ ਹੈ। ਇਸ ਦਾ ਕਾਰਨ ਤੇਜ਼ ਹਵਾਵਾਂ ਦਾ ਜੋਰ ਦੱਸਿਆ ਜਾ ਰਿਹਾ ਹੈ। ਇਸ ਦੇ ਅਸਰ ਨਾਲ ਸ਼ਹਿਰਾਂ ਵਿੱਚ ਹਵਾ ਦੀ ਕੁਆਲਿਟੀ ਬਹੁਤ ਹੀ ਖਰਾਬ ਹੋ ਚੁਕੀ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਪ੍ਰਸ਼ਾਨੀ ਆ ਰਹੀ ਹੈ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਸਰੀਰਿਕ ਗਤੀਵਿਧੀਆਂ ਘੱਟ ਤੋਂ ਘੱਟ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਸਿਡਨੀ ਅੰਦਰ ਰਹਿੰਦੇ ਤਕਰੀਬਨ 50 ਲੱਖ ਲੋਕ ਇਸ ਧੂੰਏਂ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਪ੍ਰਦੂਸ਼ਣ ਦਾ ਪੱਧਰ 8 ਗੁਣਾ ਤੱਕ ਵੱਧ ਚੁਕਿਆ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਦੱਖਣੀ ਆਸਟ੍ਰੇਲੀਆ ਵਿੱਚ 50 ਤੋਂ ਵੀ ਵੱਧ ਥਾਵਾਂ ਤੇ ਅੱਗ ਲੱਗੀ ਹੋਈ ਹੈ ਅਤੇ ਇਸ ਨਾਲ ਸੈਂਕੜੇ ਘਰ ਤਬਾਹ ਹੋ ਚੁਕੇ ਹਨ ਅਤੇ 6 ਲੋਕਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। by copy punjabi akhbar
Comments